Prijevod značenja časnog Kur'ana - Prijevod na pandžapski jezik - Arif Halim

Broj stranice:close

external-link copy
96 : 12

فَلَمَّاۤ اَنْ جَآءَ الْبَشِیْرُ اَلْقٰىهُ عَلٰی وَجْهِهٖ فَارْتَدَّ بَصِیْرًا ۚؕ— قَالَ اَلَمْ اَقُلْ لَّكُمْ ۚ— اِنِّیْۤ اَعْلَمُ مِنَ اللّٰهِ مَا لَا تَعْلَمُوْنَ ۟

96਼ ਜਦੋਂ ਖ਼ੁਸ਼ਖ਼ਬਰੀ ਦੇਣ ਵਾਲੇ ਨੇ ਆ ਕੇ ਉਹਨਾਂ (ਯਾਕੂਬ) ਦੇ ਮੂੰਹ ’ਤੇ ਉਹ (ਯੂਸੁਫ਼ ਵੱਲੋਂ ਦਿੱਤਾ ਗਿਆ) ਕੁੜਤਾ ਪਾਇਆ, ਉਸੇ ਸਮੇਂ ਉਹਨਾਂ ਦੀ ਅੱਖਾਂ ਦੀ ਜੋਤ ਪਰਤ ਆਈ। (ਯਾਕੂਬ ਨੇ) ਕਿਹਾ ਕਿ ਮੈਂ ਤੁਹਾਨੂੰ ਕਹਿੰਦਾ ਨਹੀਂ ਸੀ ਕਿ ਮੈਂ ਅੱਲਾਹ ਵੱਲੋਂ ਉਹ ਗੱਲਾਂ ਜਾਣਦਾ ਹਾਂ ਜਿਹੜੀਆਂ ਤੁਸੀਂ ਨਹੀਂ ਜਾਣਦੇ। info
التفاسير:

external-link copy
97 : 12

قَالُوْا یٰۤاَبَانَا اسْتَغْفِرْ لَنَا ذُنُوْبَنَاۤ اِنَّا كُنَّا خٰطِـِٕیْنَ ۟

97਼ ਉਹਨਾਂ (ਪੁਤਰਾਂ) ਨੇ ਆਖਿਆ ਕਿ ਪਿਤਾ ਜੀ! ਤੁਸੀਂ ਸਾਡੇ ਗੁਨਾਹਾਂ ਦੀ ਬਖ਼ਸ਼ਿਸ਼ ਲਈ (ਰੱਬ ਕੋਲੋਂ) ਦੁਆ ਕਰੋ, ਅਸੀਂ ਸੱਚ ਮੁਚ ਦੋਸ਼ੀ ਹਾਂ। info
التفاسير:

external-link copy
98 : 12

قَالَ سَوْفَ اَسْتَغْفِرُ لَكُمْ رَبِّیْ ؕ— اِنَّهٗ هُوَ الْغَفُوْرُ الرَّحِیْمُ ۟

98਼ (ਯਾਕੂਬ ਨੇ) ਕਿਹਾ ਕਿ ਚੰਗਾ ਮੈਂ ਆਪਣੇ ਰੱਬ ਤੋਂ ਤੁਹਾਡੇ ਲਈ ਛੇਤੀ ਹੀ ਬਖ਼ਸ਼ਿਸ਼ ਦੀ ਦੁਆ ਕਰਾਂਗਾ, ਉਹ ਤਾਂ ਬਹੁਤ ਹੀ ਬਖ਼ਸ਼ਣਹਾਰ ਅਤੇ ਅਤਿ ਮਿਹਰਾਂ ਕਰਨ ਵਾਲਾ ਹੈ। info
التفاسير:

external-link copy
99 : 12

فَلَمَّا دَخَلُوْا عَلٰی یُوْسُفَ اٰوٰۤی اِلَیْهِ اَبَوَیْهِ وَقَالَ ادْخُلُوْا مِصْرَ اِنْ شَآءَ اللّٰهُ اٰمِنِیْنَ ۟ؕ

99਼ ਜਦੋਂ ਪੂਰਾ ਪਰਿਵਾਰ ਯੂਸੁਫ਼ ਦੇ ਕੋਲ ਪਹੁੰਚ ਗਿਆ ਤਾਂ ਯੂਸੁਫ਼ ਨੇ ਆਪਣੇ ਮਾਂ-ਪਿਓ ਨੂੰ ਆਪਣੇ ਨਾਲ ਥਾਂ ਦਿੱਤੀ ਅਤੇ ਕਿਹਾ ਕਿ ਤੁਸੀਂ ਸਾਰੇ ਮਿਸਰ ਵਿਚ ਆ ਵਸੋ, ਜੇ ਅੱਲਾਹ ਨੂੰ ਮਨਜ਼ੂਰ ਹੋਇਆ ਤਾਂ ਤੁਸੀਂ ਸਾਰੇ ਅਮਨ ਸ਼ਾਂਤੀ ਨਾਲ ਰਹੋਗੇ। info
التفاسير:

external-link copy
100 : 12

وَرَفَعَ اَبَوَیْهِ عَلَی الْعَرْشِ وَخَرُّوْا لَهٗ سُجَّدًا ۚ— وَقَالَ یٰۤاَبَتِ هٰذَا تَاْوِیْلُ رُءْیَایَ مِنْ قَبْلُ ؗ— قَدْ جَعَلَهَا رَبِّیْ حَقًّا ؕ— وَقَدْ اَحْسَنَ بِیْۤ اِذْ اَخْرَجَنِیْ مِنَ السِّجْنِ وَجَآءَ بِكُمْ مِّنَ الْبَدْوِ مِنْ بَعْدِ اَنْ نَّزَغَ الشَّیْطٰنُ بَیْنِیْ وَبَیْنَ اِخْوَتِیْ ؕ— اِنَّ رَبِّیْ لَطِیْفٌ لِّمَا یَشَآءُ ؕ— اِنَّهٗ هُوَ الْعَلِیْمُ الْحَكِیْمُ ۟

100਼ ਉਸ (ਯੂਸੂਫ਼) ਨੇ ਆਪਣੇ ਮਾਂ-ਪਿਓ ਨੂੰ ਤਖ਼ਤ ’ਤੇ ਉੱਚਾ ਕਰਕੇ ਬਿਠਾਇਆ ਅਤੇ ਸਾਰੇ (ਗਿਆਰਾਂ ਭਰਾ) ਉਸ ਦੇ ਅੱਗੇ ਝੁਕ ਗਏ ਤੱਦ ਯੂਸੁਫ਼ ਨੇ ਕਿਹਾ ਕਿ ਪਿਤਾ ਜੀ! ਇਹ ਮੇਰੇ ਪਹਿਲੇ ਸੁਪਨੇ ਦੀ ਤਾਅਬੀਰ ਹੈ, ਮੇਰੇ ਰੱਬ ਨੇ ਉਸ ਨੂੰ ਸੱਚ ਕਰ ਵਿਖਾਇਆ। ਉਸ ਨੇ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ, ਮੈਨੂੰ ਜੇਲ ਵਿੱਚੋਂ ਬਾਹਰ ਕੱਢਿਆ ਅਤੇ ਤੁਹਾਨੂੰ (ਪਿੰਡ ਵਿੱਚੋਂ) ਇੱਥੇ (ਮਿਸਰ ਵਿਚ) ਲਿਆਇਆ ਜਦ ਕਿ ਸ਼ੈਤਾਨ ਨੇ ਮੇਰੇ ਤੇ ਮੇਰੇ ਭਰਾਵਾਂ ਵਿਚਾਲੇ ਵਿਗਾੜ ਪਾ ਦਿੱਤਾ ਸੀ। ਮੇਰਾ ਰੱਬ ਜੋ ਵੀ ਚਾਹੁੰਦਾ ਹੈ ਉਸ ਲਈ ਵਧੀਆ ਉੱਪਰਾਲੇ ਕਰਦਾ ਹੈ, ਬੇਸ਼ੱਕ ਉਹ ਹਰ ਗੱਲ ਜਾਣਨ ਵਾਲਾ ਤੇ ਹਿਕਮਤਾਂ ਵਾਲਾ ਹੈ। info
التفاسير:

external-link copy
101 : 12

رَبِّ قَدْ اٰتَیْتَنِیْ مِنَ الْمُلْكِ وَعَلَّمْتَنِیْ مِنْ تَاْوِیْلِ الْاَحَادِیْثِ ۚ— فَاطِرَ السَّمٰوٰتِ وَالْاَرْضِ ۫— اَنْتَ وَلِیّٖ فِی الدُّنْیَا وَالْاٰخِرَةِ ۚ— تَوَفَّنِیْ مُسْلِمًا وَّاَلْحِقْنِیْ بِالصّٰلِحِیْنَ ۟

101਼ (ਯੂਸੁਫ਼ ਨੇ ਦੁਆ ਕਰਦੇ ਹੋਏ ਕਿਹਾ ਕਿ) ਹੇ ਮੇਰੇ ਪਾਲਣਹਾਰ! ਤੈਨੇ ਹੀ ਮੈਨੂੰ ਸੱਤਾ ਬਖ਼ਸ਼ੀ ਹੈ ਅਤੇ ਮੈਨੂੰ ਸੁਪਨਿਆਂ ਦੀ ਤਾਅਬੀਰ ਸਿਖਾਈ ਹੈ। ਹੇ ਅਕਾਸ਼ ਤੇ ਧਰਤੀ ਦੇ ਸਿਰਜਣਹਾਰ! ਤੂੰ ਹੀ ਲੋਕ-ਪਰਲੋਕ ਵਿਚ ਮੇਰੇ ਕੰਮ ਸਵਾਰਨ ਵਾਲਾ ਹੈ। ਤੂੰ ਮੇਰਾ ਅੰਤ ਇਸਲਾਮ ’ਤੇ ਹੀ ਕਰੀਂ ਅਤੇ (ਪਰਲੋਕ ਵਿਚ) ਮੇਰਾ ਸਾਥ ਨੇਕ ਲੋਕਾਂ ਨਾਲ ਹੋਵੇ। info
التفاسير:

external-link copy
102 : 12

ذٰلِكَ مِنْ اَنْۢبَآءِ الْغَیْبِ نُوْحِیْهِ اِلَیْكَ ۚ— وَمَا كُنْتَ لَدَیْهِمْ اِذْ اَجْمَعُوْۤا اَمْرَهُمْ وَهُمْ یَمْكُرُوْنَ ۟

102਼ (ਹੇ ਮੁਹੰਮਦ ਸ:!) ਇਹ ਪੋਰਖ (ਗ਼ੈਬ) ਦੀਆਂ ਕੁੱਝ ਖ਼ਬਰਾਂ ਹਨ ਜਿਹੜੀਆਂ ਅਸੀਂ (ਅੱਲਾਹ) ਤੁਹਾਡੇ ਵੱਲ ਵਹੀ ਕਰ ਰਹੇ ਹਾਂ। ਤੁਸੀਂ ਉਹਨਾਂ (ਯੂਸੁਫ਼ ਦੇ ਭਰਾਵਾਂ) ਦੇ ਸੰਗ ਨਹੀਂ ਸੀ ਜਦੋਂ ਉਹਨਾਂ ਨੇ ਆਪਣੀ ਇਕ ਗੱਲ ’ਤੇ ਸਹਿਮਤੀ ਪ੍ਰਗਟਾਈ ਸੀ ਅਤੇ ਉਹ (ਯੂਸੁਫ਼ ਦੇ ਵਿਰੁੱਧ) ਚਾਲਾਂ ਚੱਲ ਰਹੇ ਸੀ। info
التفاسير:

external-link copy
103 : 12

وَمَاۤ اَكْثَرُ النَّاسِ وَلَوْ حَرَصْتَ بِمُؤْمِنِیْنَ ۟

103਼ (ਹੇ ਨਬੀ ਸ:!) ਤੁਸੀਂ ਭਾਵੇਂ ਕਿੰਨਾਂ ਵੀ ਚਾਹੋ ਪਰ ਵਧੇਰੇ ਲੋਕ ਈਮਾਨ ਲਿਆਉਣ ਵਾਲੇ ਨਹੀਂ। info
التفاسير: