وَاتَّخَذَ قَوْمُ مُوْسٰی مِنْ بَعْدِهٖ مِنْ حُلِیِّهِمْ عِجْلًا جَسَدًا لَّهٗ خُوَارٌ ؕ— اَلَمْ یَرَوْا اَنَّهٗ لَا یُكَلِّمُهُمْ وَلَا یَهْدِیْهِمْ سَبِیْلًا ۘ— اِتَّخَذُوْهُ وَكَانُوْا ظٰلِمِیْنَ ۟
148਼ ਮੂਸਾ ਦੀ ਕੌਮ ਨੇ ਉਹ ਦੇ (ਕੋਹੇ-ਤੂਰ ’ਤੇ) ਜਾਣ ਮਗਰੋਂ ਆਪਣੇ ਗਹਿਣਿਆਂ ਦਾ ਇਕ ਵੱਛਾ ਬਣਾ ਲਿਆ ਜਿਹੜਾ ਇਕ ਧੜ ਸੀ, ਜਿਸ ਵਿੱਚੋਂ ਗਊ ਦੀ ਅਵਾਜ਼ ਨਿਕਲਦੀ ਸੀ। ਕੀ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਨਾ ਤਾਂ ਉਹ (ਵੱਛਾ) ਉਹਨਾਂ ਨਾਲ ਕੋਈ ਗੱਲ ਹੀ ਕਰਦਾ ਹੈ ਨਾ ਹੀ ਉਹਨਾਂ ਨੂੰ ਕੋਈ ਰਾਹ ਦਰਸਾਉਂਦਾ ਹੈ ? ਫੇਰ ਵੀ ਉਹਨਾਂ ਨੇ ਉਸ ਨੂੰ ਇਸ਼ਟ ਬਣਾ ਲਿਆ ਹੈ ਅਤੇ ਉਹ ਬਹੁਤ ਜ਼ਾਲਮ ਸਨ।
التفاسير: