ترجمة معاني القرآن الكريم - الترجمة البنجابية - عارف حليم

external-link copy
143 : 7

وَلَمَّا جَآءَ مُوْسٰی لِمِیْقَاتِنَا وَكَلَّمَهٗ رَبُّهٗ ۙ— قَالَ رَبِّ اَرِنِیْۤ اَنْظُرْ اِلَیْكَ ؕ— قَالَ لَنْ تَرٰىنِیْ وَلٰكِنِ انْظُرْ اِلَی الْجَبَلِ فَاِنِ اسْتَقَرَّ مَكَانَهٗ فَسَوْفَ تَرٰىنِیْ ۚ— فَلَمَّا تَجَلّٰی رَبُّهٗ لِلْجَبَلِ جَعَلَهٗ دَكًّا وَّخَرَّ مُوْسٰی صَعِقًا ۚ— فَلَمَّاۤ اَفَاقَ قَالَ سُبْحٰنَكَ تُبْتُ اِلَیْكَ وَاَنَا اَوَّلُ الْمُؤْمِنِیْنَ ۟

143਼ ਜਦੋਂ ਮੂਸਾ ਸਾਡੇ (ਅੱਲਾਹ ਦੇ) ਨਿਸ਼ਚਿਤ ਕੀਤੇ ਹੋਏ ਸਮੇਂ (ਤੂਰ ਪਹਾੜ) ’ਤੇ ਪਹੁੰਚਿਆ, ਅਤੇ ਰੱਬ ਨੇ ਉਹ ਦੇ ਨਾਲ ਵਾਰਤਾਲਾਪ ਕੀਤੀ ਤਾਂ ਉਹ (ਮੂਸਾ) ਨੇ ਬੇਨਤੀ ਕੀਤੀ ਕਿ ਹੇ ਮੇਰੇ ਪਾਲਣਹਾਰ! ਮੈਨੂੰ (ਇਕ ਝਲਕ) ਵਿਖਾ ਕਿ ਮੈਂ ਤੇਰੇ ਦਰਸ਼ਨ ਕਰ ਸਕਾਂ। ਫ਼ਰਮਾਇਆ ਕਿ ਤੂੰ ਮੈਨੂੰ ਨਹੀਂ ਵੇਖ ਸਕਦਾ। ਤੂੰ ਉਸ ਪਹਾੜ ਵੱਲ ਵੇਖ ਜੇ ਉਹ ਆਪਣੀ ਥਾਂ ’ਤੇ ਰਹਿੰਦਾ ਹੈ ਤਾਂ ਤੂੰ ਵੀ ਮੈਨੂੰ ਵੇਖ ਸਕੇਂਗਾ। ਸੋ ਜਦੋਂ ਉਹ ਦੇ ਰੱਬ ਨੇ ਪਹਾੜ ’ਤੇ ਅਪਣਾ ਪ੍ਰਕਾਸ਼ਨ ਕੀਤਾ (ਭਾਵ ਜਲਵਾ ਵਿਖਾਇਆ) ਤਾਂ ਉਸ (ਪਹਾੜ) ਨੂੰ ਚੂਰ ਚੂਰ ਕਰ ਦਿੱਤਾ ਅਤੇ ਮੂਸਾ ਬੇਹੋਸ਼ ਹੋ ਕੇ ਡਿਗ ਪਿਆ।1 ਜਦੋਂ ਹੋਸ਼ ਆਇਆ ਤਾਂ ਬੇਨਤੀ ਕੀਤੀ ਕਿ ਬੇਸ਼ੱਕ (ਹੇ ਅੱਲਾਹ!) ਤੂੰ ਪਾਕ ਹੈ, ਮੈਂ ਤੇਰੇ ਹਜ਼ੂਰ ਤੌਬਾ ਕਰਦਾ ਹਾਂ ਅਤੇ ਮੈਂ ਸਾਰਿਆਂ ਤੋਂ ਪਹਿਲਾਂ ਈਮਾਨ ਲਿਆਉਣ ਵਾਲਾ ਹਾਂ। info

1 ਤਿਬਰੀ ਦੇ ਦੱਸਣ ਅਨੁਸਾਰ ਪਹਾੜ ’ਤੇ ਅੱਲਾਹ ਦਾ ਪ੍ਰਗਟਾਵਾ ਬਹੁਤ ਹੀ ਥੋੜਾ ਜਿਹਾ ਹੋਇਆ ਸੀ ਨਬੀ (ਸ:) ਨੇ ਇਸੇ ਆਇਤ ਨੂੰ ਪੜ੍ਹਿਆ ਅਤੇ ਫ਼ਰਮਾਇਆ ਪਹਾੜ ’ਤੇ ਅੱਲਾਹ ਨੇ ਮਨੁੱਖ ਦੀ ਛੋਟੀ ਉਂਗਲੀ ਦੇ ਬਰਾਬਰ ਪ੍ਰਗਟਾਵਾ ਕੀਤਾ ਸੀ। (ਤਿਬਰੀ 72/9 ਅਤੇ ਮੁਸਨਦ ਅਹਿਮਦ 209/3)

التفاسير: