وَوٰعَدْنَا مُوْسٰی ثَلٰثِیْنَ لَیْلَةً وَّاَتْمَمْنٰهَا بِعَشْرٍ فَتَمَّ مِیْقَاتُ رَبِّهٖۤ اَرْبَعِیْنَ لَیْلَةً ۚ— وَقَالَ مُوْسٰی لِاَخِیْهِ هٰرُوْنَ اخْلُفْنِیْ فِیْ قَوْمِیْ وَاَصْلِحْ وَلَا تَتَّبِعْ سَبِیْلَ الْمُفْسِدِیْنَ ۟
142਼ ਅਸੀਂ ਮੂਸਾ ਤੋਂ ਤੂਰ ਪਹਾੜ ’ਤੇ ਤੀਹ ਰਾਤਾਂ ਬਿਤਾਉਣ ਦਾ ਵਚਨ ਲਿਆ ਅਤੇ ਮਗਰੋਂ ਦਸ ਦਿਨ ਹੋਰ ਵਧਾ ਦਿੱਤੇ। ਸੋ ਉਹਨਾਂ ਦੇ ਪਾਲਣਹਾਰ ਦਾ (ਕੋਹੇ-ਤੂਰ ’ਤੇ ਮੂਸਾ ਨੂੰ) ਮਿਲਣ ਦਾ ਸਮਾਂ ਪੂਰੇ ਚਾਲੀ ਰਾਤਾਂ ਦਾ ਹੋ ਗਿਆ। (ਜਾਣ ਤੋਂ ਪਹਿਲਾਂ) ਮੂਸਾ ਨੇ ਆਪਣੇ ਭਰਾ ਹਾਰੂਨ ਨੂੰ ਕਿਹਾ ਕਿ ਤੂੰ ਮੇਰੇ ਮਗਰੋਂ ਮੇਰੀ ਕੌਮ ਦੀ ਜਾਨਸ਼ੀਨੀ ਕਰੀਂ ਅਤੇ ਇਹਨਾਂ ਦਾ ਸੁਧਾਰ ਕਰਦਾ ਰਹੀਂ ਅਤੇ ਵਿਗੜੇ ਹੋਏ ਲੋਕਾਂ ਦੇ ਰਸਤੇ ਨਾ ਤੁਰੀਂ।
التفاسير: