قُلْ لَّاۤ اَقُوْلُ لَكُمْ عِنْدِیْ خَزَآىِٕنُ اللّٰهِ وَلَاۤ اَعْلَمُ الْغَیْبَ وَلَاۤ اَقُوْلُ لَكُمْ اِنِّیْ مَلَكٌ ۚ— اِنْ اَتَّبِعُ اِلَّا مَا یُوْحٰۤی اِلَیَّ ؕ— قُلْ هَلْ یَسْتَوِی الْاَعْمٰی وَالْبَصِیْرُ ؕ— اَفَلَا تَتَفَكَّرُوْنَ ۟۠
50਼ (ਹੇ ਨਬੀ!) ਤੁਸੀਂ ਆਖ ਦਿਓ ਕਿ ਨਾ ਤਾਂ ਮੈਂ ਤੁਹਾਨੂੰ ਇਹ ਕਹਿੰਦਾ ਹਾਂ ਕਿ ਮੇਰੇ ਕੋਲ ਅੱਲਾਹ ਦੇ ਖ਼ਜ਼ਾਨੇ ਹਨ ਤੇ ਨਾ ਹੀ ਮੈਂ ਗ਼ੈਬ (ਪਰੋਖ) ਨੂੰ ਜਾਣਦਾ ਹਾਂ ਅਤੇ ਨਾ ਮੈਂ ਤੁਹਾ` ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ, ਮੈਂ ਤਾਂ ਕੇਵਲ ਜੋ ਮੇਰੇ ਵੱਲ ਵਹੀ (ਰੱਬੀ ਪੈਗ਼ਾਮ) ਆਉਂਦੀ ਹੇ ਉਸ ਦੀ ਪੈਰਵੀ ਕਰਦਾ ਹਾਂ। ਤੁਸੀਂ ਪੁੱਛੋ, ਕੀ ਅੰਨ੍ਹਾ ਤੇ ਸੁਜਾਖਾ ਦੋਵੇਂ ਇਕ ਬਰਾਬਰ ਹੋ ਸਕਦੇ ਹਨ ? ਕੀ ਤੁਸੀਂ ਸੋਚ ਵਿਚਾਰ ਨਹੀਂ ਕਰਦੇ?
التفاسير: