ترجمة معاني القرآن الكريم - الترجمة البنجابية - عارف حليم

سورة المجادلة - ਲੁਕਮਾਨ

external-link copy
1 : 58

قَدْ سَمِعَ اللّٰهُ قَوْلَ الَّتِیْ تُجَادِلُكَ فِیْ زَوْجِهَا وَتَشْتَكِیْۤ اِلَی اللّٰهِ ۖۗ— وَاللّٰهُ یَسْمَعُ تَحَاوُرَكُمَا ؕ— اِنَّ اللّٰهَ سَمِیْعٌ بَصِیْرٌ ۟

1਼ (ਹੇ ਨਬੀ!) ਅੱਲਾਹ ਨੇ ਉਸ ਜ਼ਨਾਨੀ (ਬੀਬੀ ਖੌਲਾ) ਦੀ ਗੱਲ ਸੁਣ ਲਈ ਜਦੋਂ ਉਹ ਆਪਣੇ ਪਤੀ (ਓਸ ਬਿਨ ਸਾਮਤ) ਦੇ ਸੰਬੰਧ ਵਿਚ ਤੁਹਾਡੇ ਨਾਲ ਝਗੜ ਰਹੀ ਸੀ। ਉਹ ਅੱਲਾਹ ਅੱਗੇ ਸ਼ਿਕਾਇਤ ਕਰ ਰਹੀ ਸੀ ਅਤੇ ਅੱਲਾਹ ਤੁਹਾਡੇ ਦੋਵਾਂ ਦੀ ਗੱਲ-ਬਾਤ ਸੁਣ ਰਿਹਾ ਸੀ। ਬੇਸ਼ੱਕ ਅੱਲਾਹ ਵੱਡਾ ਸੁਣਨ ਵਾਲਾ ਅਤੇ ਵੇਖਣ ਵਾਲਾ ਹੈ। info
التفاسير:

external-link copy
2 : 58

اَلَّذِیْنَ یُظٰهِرُوْنَ مِنْكُمْ مِّنْ نِّسَآىِٕهِمْ مَّا هُنَّ اُمَّهٰتِهِمْ ؕ— اِنْ اُمَّهٰتُهُمْ اِلَّا الّٰٓـِٔیْ وَلَدْنَهُمْ ؕ— وَاِنَّهُمْ لَیَقُوْلُوْنَ مُنْكَرًا مِّنَ الْقَوْلِ وَزُوْرًا ؕ— وَاِنَّ اللّٰهَ لَعَفُوٌّ غَفُوْرٌ ۟

2਼ ਤੁਹਾਡੇ ਵਿੱਚੋਂ ਜਿਹੜੇ ਲੋਕ ਆਪਣੀਆਂ ਪਤਨੀਆਂ ਨਾਲ ‘ਜ਼ਿਹਾਰ’ ਕਰ ਬੈਠਦੇ ਹੋ1 ਉਹ ਉਹਨਾਂ ਦੀਆਂ ਮਾਵਾਂ ਨਹੀਂ, ਉਹਨਾਂ ਦੀਆਂ ਮਾਵਾਂ ਤਾਂ ਉਹੀਓ ਹਨ ਜਿਨ੍ਹਾਂ ਨੇ ਉਹਨਾਂ ਨੂੰ ਜਣਿਆ ਹੈ। ਬੇਸ਼ੱਕ ਇਹ ਲੋਕ ਬਹੁਤ ਹੀ ਭੈੜੀ ਤੇ ਝੂਠੀ ਗੱਲ ਆਖਦੇ ਹਨ। ਬੇਸ਼ੱਕ ਅੱਲਾਹ ਵੱਡਾ ਖਿਮਾ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ। info

1 ਜ਼ਿਹਾਰ ਤੋਂ ਭਾਵ ਹੈ ਕਿ ਪਤਨੀ ਨੂੰ ਇਹ ਕਹਿ ਦੇਣਾ ਕਿ ਤੇਰੀ ਪਿਠ ਮੇਰੇ ਲਈ ਮੇਰੀ ਮਾਂ ਦੀ ਪਿਠ ਵਾਂਗ ਹੈ ਜਾਂ ਇਹ ਕਹਿ ਦੇਣਾ ਕਿ ਤੂੰ ਮੇਰੇ ਉੱਤੇ ਮੇਰੀ ਮਾਂ ਵਾਂਗ ਹੀ ਹਰਾਮ ਹੈ।

التفاسير:

external-link copy
3 : 58

وَالَّذِیْنَ یُظٰهِرُوْنَ مِنْ نِّسَآىِٕهِمْ ثُمَّ یَعُوْدُوْنَ لِمَا قَالُوْا فَتَحْرِیْرُ رَقَبَةٍ مِّنْ قَبْلِ اَنْ یَّتَمَآسَّا ؕ— ذٰلِكُمْ تُوْعَظُوْنَ بِهٖ ؕ— وَاللّٰهُ بِمَا تَعْمَلُوْنَ خَبِیْرٌ ۟

3਼ ਜਿਹੜੇ ਲੋਕੀ ਆਪਣੀਆਂ ਪਤਨੀਆਂ ਨਾਲ ‘ਜ਼ਿਹਾਰ’ ਕਰਨ ਫੇਰ ਆਪਣੀ ਆਖੀ ਹੋਈ ਗੱਲ ਤੋਂ ਮੁੜ ਆਉਣਾ ਚਾਹੁੰਦੇ ਹਨ ਤਾਂ ਇਕ ਦੂਜੇ ਨੂੰ ਹੱਥ ਲਾਉਣ ਤੋਂ ਪਹਿਲਾਂ (ਪਤੀ ਨੂੰ) ਇਕ ਗ਼ੁਲਾਮ ਅਜ਼ਾਦ ਕਰਨਾ ਚਾਹੀਦਾ ਹੈ। ਇਸ (ਹੁਕਮ) ਦੀ ਤੁਹਾਨੂੰ ਨਸੀਹਤ ਕੀਤੀ ਜਾਂਦੀ ਹੈ ਅਤੇ ਅੱਲਾਹ ਨੂੰ ਇਸ ਗੱਲ ਦੀ ਖ਼ਬਰ ਹੈ ਜੋ ਤੁਸੀਂ ਕਰਦੇ ਹੋ। info
التفاسير:

external-link copy
4 : 58

فَمَنْ لَّمْ یَجِدْ فَصِیَامُ شَهْرَیْنِ مُتَتَابِعَیْنِ مِنْ قَبْلِ اَنْ یَّتَمَآسَّا ۚ— فَمَنْ لَّمْ یَسْتَطِعْ فَاِطْعَامُ سِتِّیْنَ مِسْكِیْنًا ؕ— ذٰلِكَ لِتُؤْمِنُوْا بِاللّٰهِ وَرَسُوْلِهٖ ؕ— وَتِلْكَ حُدُوْدُ اللّٰهِ ؕ— وَلِلْكٰفِرِیْنَ عَذَابٌ اَلِیْمٌ ۟

4਼ ਫੇਰ ਜਿਸ ਵਿਅਕਤੀ ਨੂੰ ਗ਼ੁਲਾਮ ਨਾ ਜੁੜੇ ਤਾਂ ਉਹ ਦੋ ਮਹੀਨਿਆਂ ਦੇ ਲੜੀਵਾਰ ਰੋਜ਼ੇ ਰੱਖੇ ਇਸ ਤੋਂ ਪਹਿਲਾਂ ਕਿ ਉਹ ਇਕ ਦੂਜੇ ਨੂੰ ਹੱਥ ਲਾਉਣ। ਫੇਰ ਜੋ ਇਸ ਦੀ ਹਿੱਮਤ ਨਾ ਰੱਖਦਾ ਹੋਵੇ ਉਹ ਸੱਠ ਮੁਥਾਜਾਂ ਨੂੰ ਭੋਜਨ ਕਰਾਵੇ। ਇਹ ਹੁਕਮ ਇਸ ਲਈ ਹਨ ਕਿ ਤੁਸੀਂ ਅੱਲਾਹ ਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਏ ਹੋ। ਇਹ ਅੱਲਾਹ ਦੀਆਂ ਹੱਦਾਂ ਹਨ, ਨਾ ਮੰਣਨ ਵਾਲਿਆਂ ਲਈ ਦਰਦਨਾਕ ਅਜ਼ਾਬ ਹੈ। info
التفاسير:

external-link copy
5 : 58

اِنَّ الَّذِیْنَ یُحَآدُّوْنَ اللّٰهَ وَرَسُوْلَهٗ كُبِتُوْا كَمَا كُبِتَ الَّذِیْنَ مِنْ قَبْلِهِمْ وَقَدْ اَنْزَلْنَاۤ اٰیٰتٍۢ بَیِّنٰتٍ ؕ— وَلِلْكٰفِرِیْنَ عَذَابٌ مُّهِیْنٌ ۟ۚ

5਼ ਬੇਸ਼ੱਕ ਜਿਹੜੇ ਲੋਕ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕਰਦੇ ਹਨ ਉਹਨਾਂ ਨੂੰ ਰੁਸਵਾ ਕੀਤਾ ਜਾਵੇਗਾ, ਜਿਵੇਂ ਉਹ ਲੋਕ ਰੁਸਵਾ (ਹੀਣੇ) ਹੋਏ ਸਨ ਜਿਹੜੇ ਇਹਨਾਂ ਤੋਂ ਪਹਿਲਾਂ ਸਨ। ਅਸੀਂ ਸਪਸ਼ਟ ਆਦੇਸ਼ ਉਤਾਰੇ ਹਨ ਤੇ ਨਾ ਮੰਣਨ ਵਾਲਿਆਂ ਲਈ ਹੀਣਤਾ ਭਰਿਆ ਅਜ਼ਾਬ ਹੈ।1 info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

التفاسير:

external-link copy
6 : 58

یَوْمَ یَبْعَثُهُمُ اللّٰهُ جَمِیْعًا فَیُنَبِّئُهُمْ بِمَا عَمِلُوْا ؕ— اَحْصٰىهُ اللّٰهُ وَنَسُوْهُ ؕ— وَاللّٰهُ عَلٰی كُلِّ شَیْءٍ شَهِیْدٌ ۟۠

6਼ ਜਿਸ ਦਿਹਾੜੇ ਅੱਲਾਹ ਉਹਨਾਂ ਸਭ ਲੋਕਾਂ ਨੂੰ ਮੁੜ ਸੁਰਜੀਤ ਕਰੇਗਾ ਫੇਰ ਇਹਨਾਂ ਨੂੰ ਦੱਸੇਗਾ ਕਿ ਉਹਨਾਂ ਨੇ ਕੀ ਕੰਮ ਕੀਤੇ ਹਨ। ਅੱਲਾਹ ਨੇ ਉਹਨਾਂ ਸਭ ਦੇ ਕਰਮਾਂ ਨੂੰ ਗਿਣ ਰੱਖਿਆ ਹੈ ਜਦ ਕਿ ਉਹ ਤਾਂ ਉਹਨਾਂ ਨੂੰ ਭੁਲੀ ਬੈਠੇ ਸੀ। ਜਦ ਕਿ ਅੱਲਾਹ ਹਰ ਚੀਜ਼ ਦਾ ਰਾਖਾ ਹੈ। info
التفاسير:

external-link copy
7 : 58

اَلَمْ تَرَ اَنَّ اللّٰهَ یَعْلَمُ مَا فِی السَّمٰوٰتِ وَمَا فِی الْاَرْضِ ؕ— مَا یَكُوْنُ مِنْ نَّجْوٰی ثَلٰثَةٍ اِلَّا هُوَ رَابِعُهُمْ وَلَا خَمْسَةٍ اِلَّا هُوَ سَادِسُهُمْ وَلَاۤ اَدْنٰی مِنْ ذٰلِكَ وَلَاۤ اَكْثَرَ اِلَّا هُوَ مَعَهُمْ اَیْنَ مَا كَانُوْا ۚ— ثُمَّ یُنَبِّئُهُمْ بِمَا عَمِلُوْا یَوْمَ الْقِیٰمَةِ ؕ— اِنَّ اللّٰهَ بِكُلِّ شَیْءٍ عَلِیْمٌ ۟

7਼ (ਹੇ ਨਬੀ!) ਕੀ ਤੁਸੀਂ ਨਹੀਂ ਵੇਖਦੇ ਕਿ ਬੇਸ਼ੱਕ ਅੱਲਾਹ ਸਭ ਜਾਣਦਾ ਹੈ ਜੋ ਕੁੱਝ ਅਕਾਸ਼ਾਂ ਵਿਚ ਹੈ ਅਤੇ ਜੋ ਧਰਤੀ ਵਿਚ ਹੈ। ਤਿੰਨ (ਵਿਅਕਤੀਆਂ) ਵਿਚਾਲੇ ਕਦੇ ਕੋਈ ਕਾਨਾਫੂਸੀ ਨਹੀਂ ਹੁੰਦੀ ਜਦ ਕਿ ਉਹਨਾਂ ਵਿਚਾਲੇ ’ਚੋਂਥਾਂ (ਭਾਵ ਅੱਲਾਹ) ਹੁੰਦਾ ਹੈ ਅਤੇ ਨਾ ਹੀ ਪੰਜ ਵਿਅਕਤੀਆਂ ਦੀ ਕਾਨਾਫੂਸੀ ਹੁੰਦੀ ਹੈ ਸਗੋਂ ਉਹਨਾਂ ਵਿਚਾਲੇ ਛੇਵਾਂ ਅੱਲਾਹ ਹੁੰਦਾ ਹੈ, ਉਹ ਭਾਵੇਂ ਘੱਟ ਹੋਣ ਜਾਂ ਵੱਧ, ਜਿੱਥੇ ਕਿਤੇ ਵੀ ਉਹ ਹੋਣ, ਉਹ ਉਹਨਾਂ ਦੇ ਨਾਲ ਹੁੰਦਾ ਹੈ। ਫੇਰ ਉਹ ਉਹਨਾਂ ਨੂੰ ਕਿਆਮਤ ਦਿਹਾੜੇ ਦੱਸ ਦੇਵੇਗਾ ਜਿਹੜੇ ਉਹ ਕੰਮ (ਸੰਸਾਰ ਵਿਚ) ਕਰਦੇ ਸਨ। ਬੇਸ਼ੱਕ ਅੱਲਾਹ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ।1 info

1 ਵੇਖੋ ਸੂਰਤ ਹੂਦ, ਹਾਸ਼ੀਆ ਆਇਤ 18/11

التفاسير:

external-link copy
8 : 58

اَلَمْ تَرَ اِلَی الَّذِیْنَ نُهُوْا عَنِ النَّجْوٰی ثُمَّ یَعُوْدُوْنَ لِمَا نُهُوْا عَنْهُ وَیَتَنٰجَوْنَ بِالْاِثْمِ وَالْعُدْوَانِ وَمَعْصِیَتِ الرَّسُوْلِ ؗ— وَاِذَا جَآءُوْكَ حَیَّوْكَ بِمَا لَمْ یُحَیِّكَ بِهِ اللّٰهُ ۙ— وَیَقُوْلُوْنَ فِیْۤ اَنْفُسِهِمْ لَوْلَا یُعَذِّبُنَا اللّٰهُ بِمَا نَقُوْلُ ؕ— حَسْبُهُمْ جَهَنَّمُ ۚ— یَصْلَوْنَهَا ۚ— فَبِئْسَ الْمَصِیْرُ ۟

8਼ ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੂੰ ਕਾਨਾਫੂਸੀ ਕਰਨ ਤੋਂ ਰੋਕਿਆ ਗਿਆ ਸੀ ਫੇਰ ਵੀ ਉਹ ਉਹੀਓ (ਹਰਕਤਾਂ) ਕਰੀ ਜਾ ਰਹੇ ਹਨ, ਜਿਨ੍ਹਾਂ ਤੋਂ ਉਹਨਾਂ ਨੂੰ ਰੋਕਿਆ ਗਿਆ ਸੀ? ਉਹ ਪਾਪ, ਵਧੀਕੀ ਤੇ ਰਸੂਲ ਦੀ ਅਵੱਗਿਆ ਦੀਆਂ ਗੱਲਾਂ (ਭਾਵ ਸਾਜ਼ਿਸ਼ਾਂ) ਕਰਦੇ ਹਨ। (ਹੇ ਨਬੀ!) ਜਦੋਂ ਉਹ ਤੁਹਾਡੇ ਕੋਲ ਆਉਂਦੇ ਹਨ ਤਾਂ ਤੁਹਾਨੂੰ ਉਹਨਾਂ (ਸ਼ਬਦਾਂ) ਨਾਲ ਸਲਾਮ ਆਖਦੇ ਹਨ ਕਿ ਅੱਲਾਹ ਨੇ ਕਦੇ ਤੁਹਾਨੂੰ ਉਹਨਾਂ ਸ਼ਬਦਾਂ ਨਾਲ ਸਲਾਮ ਨਹੀਂ ਕੀਤਾ ਅਤੇ ਉਹ ਆਪਣੇ ਮਨ ਵਿਚ ਆਖਦੇ ਹਨ ਕਿ ਅਸੀਂ ਜੋ ਆਖਦੇ ਹਾਂ ਅੱਲਾਹ ਸਾ` ਇਹਨਾਂ ਗੱਲਾਂ ਉੱਤੇ ਅਜ਼ਾਬ ਕਿਉਂ ਨਹੀਂ ਦਿੰਦਾ ? ਹੇ ਨਬੀ! ਉਹਨਾਂ ਲਈ ਤਾਂ ਨਰਕ ਹੀ ਬਥੇਰੀ ਹੈ, ਉਹ ਉਸੇ ਵਿਚ ਦਾਖ਼ਲ ਕੀਤੇ ਜਾਣਗੇ। ਉਹ ਬਹੁਤ ਹੀ ਭੈੜਾ ਟਿਕਾਣਾ ਹੈ। info
التفاسير:

external-link copy
9 : 58

یٰۤاَیُّهَا الَّذِیْنَ اٰمَنُوْۤا اِذَا تَنَاجَیْتُمْ فَلَا تَتَنَاجَوْا بِالْاِثْمِ وَالْعُدْوَانِ وَمَعْصِیَتِ الرَّسُوْلِ وَتَنَاجَوْا بِالْبِرِّ وَالتَّقْوٰی ؕ— وَاتَّقُوا اللّٰهَ الَّذِیْۤ اِلَیْهِ تُحْشَرُوْنَ ۟

9਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਆਪੋ ਵਿਚ ਗੁਪਤ ਗੱਲਾਂ ਕਰੋ ਤਾਂ ਪਾਪ, ਵਧੀਕੀ ਤੇ ਰਸੂਲ ਦੀ ਨਾ-ਫ਼ਰਮਾਨੀਆਂ ਵਾਲੀਆਂ ਗੱਲਾਂ ਨਾ ਕਰੋ, ਸਗੋਂ ਨੇਕੀ ਤੇ ਪਰਹੇਜ਼ਗਾਰੀ ਦੀਆਂ ਗੱਲਾਂ ਕਰੋ। ਅੱਲਾਹ ਤੋਂ ਡਰੋ ਜਿਸ ਦੀ ਹਜ਼ੂਰੀ ਵਿਚ ਤੁਸੀਂ ਇਕੱਤਰ ਹੋਣਾ ਹੈ। info
التفاسير:

external-link copy
10 : 58

اِنَّمَا النَّجْوٰی مِنَ الشَّیْطٰنِ لِیَحْزُنَ الَّذِیْنَ اٰمَنُوْا وَلَیْسَ بِضَآرِّهِمْ شَیْـًٔا اِلَّا بِاِذْنِ اللّٰهِ ؕ— وَعَلَی اللّٰهِ فَلْیَتَوَكَّلِ الْمُؤْمِنُوْنَ ۟

10਼ (ਭੈੜੀ) ਕਾਨਾਫੂਸੀ ਤਾਂ ਸ਼ੈਤਾਨ ਵੱਲੋਂ ਹੀ ਹੁੰਦੀ ਹੈ, ਤਾਂ ਜੋ ਉਹ ਈਮਾਨ ਵਾਲਿਆਂ ਨੂੰ ਦੁਖੀ ਕਰ ਸਕੇ ਜਦ ਕਿ ਉਹ ਉਹਨਾਂ ਨੂੰ ਅੱਲਾਹ ਦੇ ਹੁਕਮ ਤੋਂ ਬਿਨਾਂ ਕੋਈ ਹਾਨੀ ਨਹੀਂ ਪੁਚਾ ਸਕਦਾ। ਮੋਮਿਨਾਂ ਨੂੰ ਤਾਂ ਅੱਲਾਹ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।1 info

1 ਅੱਲਾਹ ’ਤੇ ਭਰੋਸਾ ਇਕ ਮੋਮਿਨ ਦਾ ਸਭ ਤੋਂ ਵੱਡਾ ਹੱਥਿਆਰ ਤੇ ਸਹਾਰਾ ਹੈ। ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਮੇਰੀ ਉੱਮਤ ਦੇ ਸੱਤਰ ਹਜ਼ਾਰ ਵਿਅਕਤੀ ਬਿਨਾਂ ਲੇਖਾ-ਜੋਖਾ ਤੋਂ ਜੰਨਤ ਵਿਚ ਜਾਣਗੇ ਅਤੇ ਇਹ ਲੋਕ ਉਹ ਹਨ ਜਿਹੜੇ ਦਮ ਨਹੀਂ ਕਰਵਾਉਂਦੇ ਨਾ ਹੀ ਸ਼ਗੁਨ ਲੈਂਦੇ ਹਨ ਅਤੇ ਉਹ ਆਪਣੇ ਅੱਲਾਹ ਉੱਤੇ ਭਰੋਸਾ ਕਰਦੇ ਹਨ। (ਸਹੀ ਬੁਖ਼ਾਰੀ, ਹਦੀਸ: 6472)

التفاسير:

external-link copy
11 : 58

یٰۤاَیُّهَا الَّذِیْنَ اٰمَنُوْۤا اِذَا قِیْلَ لَكُمْ تَفَسَّحُوْا فِی الْمَجٰلِسِ فَافْسَحُوْا یَفْسَحِ اللّٰهُ لَكُمْ ۚ— وَاِذَا قِیْلَ انْشُزُوْا فَانْشُزُوْا یَرْفَعِ اللّٰهُ الَّذِیْنَ اٰمَنُوْا مِنْكُمْ ۙ— وَالَّذِیْنَ اُوْتُوا الْعِلْمَ دَرَجٰتٍ ؕ— وَاللّٰهُ بِمَا تَعْمَلُوْنَ خَبِیْرٌ ۟

11਼ ਹੇ ਈਮਾਨ ਵਾਲਿਓ! ਜਦੋਂ ਤੁਹਾਨੂੰ ਆਖਿਆ ਜਾਵੇ ਕਿ ਆਪਣੀਆਂ ਮਜਲਿਸਾਂ (ਸਭਾਵਾਂ) ਵਿਚ ਖੁੱਲ੍ਹ ਪੈਦਾ ਕਰੋ ਤਾਂ ਖੋਲ ਦਿਆ ਕਰੋ, ਅੱਲਾਹ ਤੁਹਾਨੂੰ ਖੁੱਲ੍ਹ ਬਖ਼ਸ਼ੇਗਾ। ਜਦੋਂ ਆਖਿਆ ਜਾਵੇ ਕਿ ਉਠ ਜਾਓ ਤਾਂ ਉਠ ਖੜ੍ਹੇ ਹੋ ਜਾਇਆ ਕਰੋ। ਤੁਹਾਡੇ ਵਿੱਚੋਂ ਜਿਹੜੇ ਈਮਾਨ ਲਿਆਏ ਹਨ ਅਤੇ ਜਿਨ੍ਹਾਂ ਨੂੰਗਿਆਨ ਬਖ਼ਸ਼ਿਆ ਗਿਆ ਹੈ ਅੱਲਾਹ ਉਹਨਾਂ ਦੇ ਦਰਜਿਆਂ ਨੂੰ ਉੱਚਾ ਕਰੇਗਾ, ਅੱਲਾਹ ਨੂੰ ਸਭ ਖ਼ਬਰ ਹੈ ਜੋ ਵੀ ਤੁਸੀਂ ਕਰਦੇ ਹੋ। info
التفاسير:

external-link copy
12 : 58

یٰۤاَیُّهَا الَّذِیْنَ اٰمَنُوْۤا اِذَا نَاجَیْتُمُ الرَّسُوْلَ فَقَدِّمُوْا بَیْنَ یَدَیْ نَجْوٰىكُمْ صَدَقَةً ؕ— ذٰلِكَ خَیْرٌ لَّكُمْ وَاَطْهَرُ ؕ— فَاِنْ لَّمْ تَجِدُوْا فَاِنَّ اللّٰهَ غَفُوْرٌ رَّحِیْمٌ ۟

12਼ ਹੇ ਈਮਾਨ ਵਾਲਿਓ! ਜਦੋਂ ਤੁਸੀਂ ਰਸੂਲ ਨਾਲ ਗੁਪਤ ਵਾਰਤਾ ਕਰੋ ਤਾਂ ਆਪਣੀ ਵਾਰਤਾਲਾਪ ਤੋਂ ਪਹਿਲਾਂ ਕੁੱਝ ਸਦਕਾ (ਦਾਨ) ਕਰ ਦਿਆ ਕਰੋ। ਇਹ ਤੁਹਾਡੇ ਲਈ ਚੰਗੇਰਾ ਹੈ ਤੇ ਪਵਿੱਤਰਤਾ ਵਿਚ ਵੀ ਵੱਧ ਹੈ। ਜੇ ਤੁਹਾਡੇ ਵਿਚ (ਪੁੰਨ-ਦਾਨ ਕਰਨ ਦੀ) ਸਮਰਥਾ ਨਹੀਂ ਹੈ (ਤਾਂ ਕੋਈ ਗੱਲ ਨਹੀਂ) ਬੇਸ਼ੱਕ ਅੱਲਾਹ ਵੱਡਾ ਬਖ਼ਸ਼ਣਹਾਰ ਅਤੇ ਮਿਹਰਬਾਨ ਹੈ। info
التفاسير:

external-link copy
13 : 58

ءَاَشْفَقْتُمْ اَنْ تُقَدِّمُوْا بَیْنَ یَدَیْ نَجْوٰىكُمْ صَدَقٰتٍ ؕ— فَاِذْ لَمْ تَفْعَلُوْا وَتَابَ اللّٰهُ عَلَیْكُمْ فَاَقِیْمُوا الصَّلٰوةَ وَاٰتُوا الزَّكٰوةَ وَاَطِیْعُوا اللّٰهَ وَرَسُوْلَهٗ ؕ— وَاللّٰهُ خَبِیْرٌ بِمَا تَعْمَلُوْنَ ۟۠

13਼ ਕੀ ਤੁਸੀਂ ਇਸ ਗੱਲੋਂ ਡਰ ਗਏ ਕਿ ਗੁਪਤ ਵਾਰਤਾ ਤੋਂ ਪਹਿਲਾਂ ਤੁਹਾਨੂੰ ਪੁੰਨ-ਦਾਨ ਕਰਨਾ ਪਵੇਗਾ ? ਚੰਗਾ! ਜੇ ਤੁਸੀਂ ਇੰਜ ਨਹੀਂ ਕੀਤਾ ਤਾਂ ਅੱਲਾਹ ਨੇ ਤੁਹਾਨੂੰ ਇਸ ਤੋਂ ਮੁਆਫ਼ ਕਰ ਦਿੱਤਾ। ਸੋ ਤੁਸੀਂ ਨਮਾਜ਼ ਕਾਇਮ ਕਰੋ ਤੇ ਜ਼ਕਾਤ ਅਦਾ ਕਰੋ ਅਤੇ ਅੱਲਾਹ ਅਤੇ ਉਸ ਦੇ ਰਸੂਲ ਦੀ ਤਾਬੇਦਾਰੀ ਕਰੋ। ਅੱਲਾਹ ਨੂੰ ਸਭ ਪਤਾ ਹੈ ਜੋ ਤੁਸੀਂ ਕਰਦੇ ਹੋ। info
التفاسير:

external-link copy
14 : 58

اَلَمْ تَرَ اِلَی الَّذِیْنَ تَوَلَّوْا قَوْمًا غَضِبَ اللّٰهُ عَلَیْهِمْ ؕ— مَا هُمْ مِّنْكُمْ وَلَا مِنْهُمْ ۙ— وَیَحْلِفُوْنَ عَلَی الْكَذِبِ وَهُمْ یَعْلَمُوْنَ ۟ۚ

14਼ ਕੀ ਤੁਸੀਂ ਉਹਨਾਂ (ਮੁਨਾਫ਼ਿਕ) ਲੋਕਾਂ ਨੂੰ ਨਹੀਂ ਵੇਖਿਆ ਕਿ ਜਿਨ੍ਹਾਂ ਨੇ ਉਸ ਕੌਮ (ਯਹੂਦੀਆਂ) ਨਾਲ ਮਿੱਤਰਤਾ ਕੀਤੀ ਜਿਨ੍ਹਾਂ ਉੱਤੇ ਅੱਲਾਹ ਦੀ ਕਰੋਪੀ ਹੋਈ ਸੀ ?ਨਾ ਉਹ ਤੁਹਾਡੇ ਵਿੱਚੋਂ ਹਨ ਅਤੇ ਨਾ ਹੀ ਉਹਨਾਂ (ਕਾਫ਼ਿਰਾਂ) ਵਿੱਚੋਂ ਹਨ, ਉਹ ਝੂਠੀਆਂ ਕਸਮਾਂ ਖਾਂਦੇ ਹਨ ਹਾਲਾਂ ਕਿ ਉਹ ਸਭ ਜਾਣਦੇ ਹਨ। info
التفاسير:

external-link copy
15 : 58

اَعَدَّ اللّٰهُ لَهُمْ عَذَابًا شَدِیْدًا ؕ— اِنَّهُمْ سَآءَ مَا كَانُوْا یَعْمَلُوْنَ ۟

15਼ ਕਿ ਅੱਲਾਹ ਨੇ ਉਹਨਾਂ ਲਈ ਕਰੜਾ ਅਜ਼ਾਬ ਤਿਆਰ ਕਰ ਛੱਡਿਆ ਹੈ, ਬਹੁਤ ਹੀ ਭੈੜੀਆਂ ਕਰਤੂਤਾਂ ਹਨ ਜਿਹੜੀਆਂ ਉਹ ਕਰਦੇ ਹਨ। info
التفاسير:

external-link copy
16 : 58

اِتَّخَذُوْۤا اَیْمَانَهُمْ جُنَّةً فَصَدُّوْا عَنْ سَبِیْلِ اللّٰهِ فَلَهُمْ عَذَابٌ مُّهِیْنٌ ۟

16਼ ਉਹਨਾਂ ਨੇ ਆਪਣੀਆਂ ਕਸਮਾਂ ਨੂੰ ਢਾਲ ਬਣਾ ਛੱਡਿਆ ਹੈ, ਉਹ ਲੋਕਾਂ ਨੂੰ ਅੱਲਾਹ ਦੇ ਰਾਹ ਤੋਂ ਰੋਕਦੇ ਹਨ, ਸੋ ਉਹਨਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ਹੈ। info
التفاسير:

external-link copy
17 : 58

لَنْ تُغْنِیَ عَنْهُمْ اَمْوَالُهُمْ وَلَاۤ اَوْلَادُهُمْ مِّنَ اللّٰهِ شَیْـًٔا ؕ— اُولٰٓىِٕكَ اَصْحٰبُ النَّارِ ؕ— هُمْ فِیْهَا خٰلِدُوْنَ ۟

17਼ ਉਹਨਾਂ ਦੀ ਧਨ-ਦੌਲਤ ਤੇ ਉਹਨਾਂ ਦੀ ਸੰਤਾਨ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਉਣ ਲਈ (ਕਿਆਮਤ ਦਿਹਾੜੇ) ਕੁੱਝ ਕੰਮ ਨਹੀਂ ਆਵੇਗੀ, ਇਹੋ ਲੋਕ ਨਰਕੀ ਹਨ, ਉਹ ਇਸ ਵਿਚ ਸਦਾ ਲਈ ਰਹਿਣਗੇ। info
التفاسير:

external-link copy
18 : 58

یَوْمَ یَبْعَثُهُمُ اللّٰهُ جَمِیْعًا فَیَحْلِفُوْنَ لَهٗ كَمَا یَحْلِفُوْنَ لَكُمْ وَیَحْسَبُوْنَ اَنَّهُمْ عَلٰی شَیْءٍ ؕ— اَلَاۤ اِنَّهُمْ هُمُ الْكٰذِبُوْنَ ۟

18਼ ਜਿਸ ਦਿਨ ਅੱਲਾਹ ਉਹਨਾਂ ਸਭ ਨੂੰ ਮੁੜ ਸੁਰਜੀਤ ਕਰੇਗਾ ਤਾਂ ਉਹ ਉਸ (ਅੱਲਾਹ) ਦੇ ਸਾਹਮਣੇ ਵੀ ਕਸਮਾਂ ਖਾਂਣਗੇ ਜਿਵੇਂ ਤੁਹਾਡੇ ਸਾਹਮਣੇ ਕਸਮਾਂ ਖਾਂਦੇ ਹਨ ਅਤੇ ਉਹ ਸਮਝਦੇ ਹਨ ਕਿ ਉਹ ਠੀਕ ਰਾਹ ਉੱਤੇ ਹਨ। ਸਾਵਧਾਨ ਰਹੋ! ਬੇਸ਼ੱਕ ਉਹ ਝੂਠੇ ਹਨ। info
التفاسير:

external-link copy
19 : 58

اِسْتَحْوَذَ عَلَیْهِمُ الشَّیْطٰنُ فَاَنْسٰىهُمْ ذِكْرَ اللّٰهِ ؕ— اُولٰٓىِٕكَ حِزْبُ الشَّیْطٰنِ ؕ— اَلَاۤ اِنَّ حِزْبَ الشَّیْطٰنِ هُمُ الْخٰسِرُوْنَ ۟

19਼ ਇਹਨਾਂ ਉੱਤੇ ਸ਼ੈਤਾਨ ਭਾਰੂ ਹੋ ਗਿਆ ਹੈ, ਫੇਰ ਉਸ ਨੇ ਉਹਨਾਂ ਦੇ ਦਿਲਾਂ ’ਚੋਂ ਅੱਲਾਹ ਦੀ ਯਾਦ ਨੂੰ ਭੁਲਾ ਛੱਡਿਆ ਹੈ, ਇਹ ਸ਼ੈਤਾਨ ਦਾ ਟੋਲਾ ਹੈ, ਬੇਸ਼ੱਕ ਸ਼ੈਤਾਨੀ ਟੋਲਾ ਹੀ ਘਾਟੇ ਵਿਚ ਰਹਿਣ ਵਾਲਾ ਹੈ। info
التفاسير:

external-link copy
20 : 58

اِنَّ الَّذِیْنَ یُحَآدُّوْنَ اللّٰهَ وَرَسُوْلَهٗۤ اُولٰٓىِٕكَ فِی الْاَذَلِّیْنَ ۟

20਼ ਬੇਸ਼ੱਕ ਜਿਹੜੇ ਲੋਕ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕਰਦੇ ਹਨ ਉਹ ਸਭ ਤੋਂ ਵੱਧ ਹੀਣੇ ਲੋਕਾਂ ਵਿੱਚੋਂ ਹਨ। info
التفاسير:

external-link copy
21 : 58

كَتَبَ اللّٰهُ لَاَغْلِبَنَّ اَنَا وَرُسُلِیْ ؕ— اِنَّ اللّٰهَ قَوِیٌّ عَزِیْزٌ ۟

21਼ ਅੱਲਾਹ ਨੇ ਲਿਖ ਰੱਖਿਆ ਹੈ ਕਿ ਅੰਤ ਮੈਂ ਤੇ ਮੇਰੇ ਰਸੂਲ ਹੀ ਭਾਰੂ ਰਹਿਣਗੇ। ਬੇਸ਼ੱਕ ਅੱਲਾਹ ਵੱਡਾ ਬਲਵਾਨ ਅਤੇ ਜ਼ੋਰਾਵਰ ਹੈ। info
التفاسير:

external-link copy
22 : 58

لَا تَجِدُ قَوْمًا یُّؤْمِنُوْنَ بِاللّٰهِ وَالْیَوْمِ الْاٰخِرِ یُوَآدُّوْنَ مَنْ حَآدَّ اللّٰهَ وَرَسُوْلَهٗ وَلَوْ كَانُوْۤا اٰبَآءَهُمْ اَوْ اَبْنَآءَهُمْ اَوْ اِخْوَانَهُمْ اَوْ عَشِیْرَتَهُمْ ؕ— اُولٰٓىِٕكَ كَتَبَ فِیْ قُلُوْبِهِمُ الْاِیْمَانَ وَاَیَّدَهُمْ بِرُوْحٍ مِّنْهُ ؕ— وَیُدْخِلُهُمْ جَنّٰتٍ تَجْرِیْ مِنْ تَحْتِهَا الْاَنْهٰرُ خٰلِدِیْنَ فِیْهَا ؕ— رَضِیَ اللّٰهُ عَنْهُمْ وَرَضُوْا عَنْهُ ؕ— اُولٰٓىِٕكَ حِزْبُ اللّٰهِ ؕ— اَلَاۤ اِنَّ حِزْبَ اللّٰهِ هُمُ الْمُفْلِحُوْنَ ۟۠

22਼ (ਹੇ ਨਬੀ!) ਤੁਸੀਂ ਕੋਈ ਵੀ ਕੌਮ ਅਜਿਹੀ ਨਹੀਂ ਵੇਖੋਗੇ ਜਿਹੜੀ ਅੱਲਾਹ ਤੇ ਕਿਆਮਤ ਦਿਹਾੜੇ ਉੱਤੇ ਈਮਾਨ ਰੱਖਦੀ ਹੋਵੇ ਪਰ ਉਹ ਉਹਨਾਂ ਲੋਕਾਂ ਨਾਲ ਦੋਸਤੀ ਕਰੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਦੀ ਵਿਰੋਧਤਾ ਕਰਦੇ ਹੋਣ, ਭਾਵੇਂ ਉਹ ਉਹਨਾਂ ਦੇ ਪਿਓ ਹਨ ਜਾਂ ਪੁੱਤਰ ਜਾਂ ਭਰਾ ਜਾਂ ਪਰਿਵਾਰ ਵਾਲੇ ਹੀ ਹੋਣ। ਇਹੋ ਉਹ ਲੋਕ ਹਨ ਜਿਨ੍ਹਾਂ ਦੇ ਦਿਲਾਂ ਵਿਚ ਅੱਲਾਹ ਨੇ ਈਮਾਨ ਲਿਖ ਛੱਡਿਆ ਹੈ ਅਤੇ ਆਪਣੇ ਵੱਲੋਂ ਰੂਹ ਭੇਜ ਕੇ ਭਾਵ ਗ਼ੈਬ ਤੋਂ ਉਹਨਾਂ ਦੀ ਸਹਾਇਤਾ ਕੀਤੀ ਹੈ। ਉਹ ਉਹਨਾਂ ਨੂੰ ਅਜਿਹੀਆਂ ਜੰਨਤਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉਹ ਉਹਨਾਂ ਵਿਚ ਸਦਾ ਰਹਿਣਗੇ। ਅੱਲਾਹ ਉਹਨਾਂ ਤੋਂ ਰਾਜ਼ੀ ਹੋ ਗਿਆ ਅਤੇ ਉਹ ਅੱਲਾਹ ਤੋਂ ਰਾਜ਼ੀ ਹਨ, ਇਹੋ ਅੱਲਾਹ ਦਾ ਟੋਲਾ ਹੈ। ਜਾਣ ਲਓ! ਕਿ ਬੇਸ਼ੱਕ ਜਿਹੜਾ ਅੱਲਾਹ ਦਾ ਟੋਲਾ ਹੈ ਉਹੀਓ ਸਫ਼ਲਤਾ ਪ੍ਰਾਪਤ ਕਰਨ ਵਾਲਾ ਹੈ। info
التفاسير: