ترجمة معاني القرآن الكريم - الترجمة البنجابية - عارف حليم

رقم الصفحة:close

external-link copy
61 : 43

وَاِنَّهٗ لَعِلْمٌ لِّلسَّاعَةِ فَلَا تَمْتَرُنَّ بِهَا وَاتَّبِعُوْنِ ؕ— هٰذَا صِرَاطٌ مُّسْتَقِیْمٌ ۟

61਼ ਬੇਸ਼ੱਕ ਉਹ (ਈਸਾ) ਕਿਆਮਤ ਦੀ ਨਿਸ਼ਾਨੀ ਹੈ। ਸੋ ਤੁਸੀਂ ਇਸ (ਕਿਆਮਤ) ਦੇ ਆਉਣ ਵਿਚ ਸ਼ੱਕ ਨਾ ਕਰੋ ਅਤੇ ਮੇਰੀ ਪੈਰਵੀ ਕਰੋ, ਇਹੋ ਸਿੱਧਾ ਰਾਹ ਹੈ। info
التفاسير:

external-link copy
62 : 43

وَلَا یَصُدَّنَّكُمُ الشَّیْطٰنُ ۚ— اِنَّهٗ لَكُمْ عَدُوٌّ مُّبِیْنٌ ۟

62਼ (ਹੇ ਲੋਕੋ!) ਸ਼ੈਤਾਨ ਤੁਹਾਨੂੰ (ਸਿੱਧੀ ਰਾਹ ਤੋਂ) ਨਾ ਰੋਕ ਦੇਵੇ, ਕਿਉਂ ਜੋ ਉਹ ਤੁਹਾਡਾ ਖੁੱਲ੍ਹਾ ਵੈਰੀ ਹੈ। info
التفاسير:

external-link copy
63 : 43

وَلَمَّا جَآءَ عِیْسٰی بِالْبَیِّنٰتِ قَالَ قَدْ جِئْتُكُمْ بِالْحِكْمَةِ وَلِاُبَیِّنَ لَكُمْ بَعْضَ الَّذِیْ تَخْتَلِفُوْنَ فِیْهِ ۚ— فَاتَّقُوا اللّٰهَ وَاَطِیْعُوْنِ ۟

63਼ ਜਦੋਂ ਈਸਾ ਖੁੱਲ੍ਹੀਆਂ ਨਿਸ਼ਾਨੀਆਂ (ਮੁਅਜਜ਼ੇ) ਲੈਕੇ ਆਇਆ ਤਾਂ ਉਸ ਨੇ (ਕੌਮ ਨੂੰ) ਆਖਿਆ, ਮੈਂ ਤੁਹਾਡੇ ਲਈ ਹਿਕਮਤ (ਯੁਕਤੀ) ਲੈਕੇ ਆਇਆ ਹਾਂ ਤਾਂ ਜੋ ਮੈਂ ਤੁਹਾਡੇ ਉੱਤੇ ਕੁੱਝ ਉਹਨਾਂ ਗੱਲਾਂ ਨੂੰ ਸਪਸ਼ਟ ਕਰ ਦੇਵਾਂ ਜਿਨ੍ਹਾਂ ਵਿਚ ਤੁਸੀਂ ਮਦ-ਭੇਦ ਕਰਦੇ ਹੋ। ਸੋ ਤੁਸੀਂ ਅੱਲਾਹ ਤੋਂ ਡਰੋ ਅਤੇ ਮੇਰੀ ਤਾਬੇਦਾਰੀ ਕਰੋ। info
التفاسير:

external-link copy
64 : 43

اِنَّ اللّٰهَ هُوَ رَبِّیْ وَرَبُّكُمْ فَاعْبُدُوْهُ ؕ— هٰذَا صِرَاطٌ مُّسْتَقِیْمٌ ۟

64਼ ਬੇਸ਼ੱਕ ਅੱਲਾਹ ਹੀ ਮੇਰਾ ਤੇ ਤੁਹਾਡਾ ਰੱਬ ਹੈ। ਸੋ ਤੁਸੀਂ ਉਸੇ ਦੀ ਇਬਾਦਤ ਕਰੋ, ਇਹੋ ਸਿੱਧਾ ਰਾਹ ਹੈ। info
التفاسير:

external-link copy
65 : 43

فَاخْتَلَفَ الْاَحْزَابُ مِنْ بَیْنِهِمْ ۚ— فَوَیْلٌ لِّلَّذِیْنَ ظَلَمُوْا مِنْ عَذَابِ یَوْمٍ اَلِیْمٍ ۟

65਼ ਫੇਰ ਉਹਨਾਂ (ਬਨੀ-ਇਸਰਾਈਲ) ਵਿੱਚੋਂ ਕਈ ਧੜਿਆਂ ਨੇ ਆਪੋ ਵਿਚ ਮਤਭੇਦ ਕੀਤਾ ਤੇ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਉਹਨਾਂ ਲਈ ਦੁਖਦਾਈ ਦਿਹਾੜੇ ਦਾ ਬਰਬਾਦ ਕਰਨ ਵਾਲਾ ਅਜ਼ਾਬ ਹੈ। info
التفاسير:

external-link copy
66 : 43

هَلْ یَنْظُرُوْنَ اِلَّا السَّاعَةَ اَنْ تَاْتِیَهُمْ بَغْتَةً وَّهُمْ لَا یَشْعُرُوْنَ ۟

66਼ ਕੀ ਇਹ ਲੋਕ ਕਿਆਮਤ ਦਿਹਾੜੇ ਦੀ ਉਡੀਕ ਕਰ ਰਹੇ ਹਨ ਕਿ ਉਹ ਅਚਣਚੇਤ ਇਹਨਾਂ ਉੱਤੇ ਆ ਜਾਵੇ ਤੇ ਇਹਨਾਂ ਨੂੰ ਖ਼ਬਰ ਵੀ ਨਾ ਹੋਵੇ। info
التفاسير:

external-link copy
67 : 43

اَلْاَخِلَّآءُ یَوْمَىِٕذٍ بَعْضُهُمْ لِبَعْضٍ عَدُوٌّ اِلَّا الْمُتَّقِیْنَ ۟ؕ۠

67਼ ਉਸ ਦਿਹਾੜੇ ਰੱਬ ਦਾ ਡਰ-ਭੌ ਮੰਣਨ ਵਾਲਿਆਂ ਤੋਂ ਛੁੱਟ ਬਾਕੀ ਸਾਰੇ ਮਿੱਤਰ-ਪਿਆਰੇ ਇਕ ਦੂਜੇ ਦੇ ਵੈਰੀ ਬਣ ਜਾਣਗੇ। info
التفاسير:

external-link copy
68 : 43

یٰعِبَادِ لَا خَوْفٌ عَلَیْكُمُ الْیَوْمَ وَلَاۤ اَنْتُمْ تَحْزَنُوْنَ ۟ۚ

68਼ (ਉਸ ਦਿਨ ਨੇਕ ਲੋਕਾਂ ਨੂੰ ਕਿਹਾ ਜਾਵੇਗਾ ਕਿ) ਹੇ ਮੇਰੇ ਬੰਦਿਓ! ਅੱਜ ਨਾ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੋਵੇਗੀ ਅਤੇ ਨਾ ਹੀ ਕੋਈ ਦੁੱਖ ਹੋਵੇਗਾ। info
التفاسير:

external-link copy
69 : 43

اَلَّذِیْنَ اٰمَنُوْا بِاٰیٰتِنَا وَكَانُوْا مُسْلِمِیْنَ ۟ۚ

69਼ ਭਾਵ ਜਿਹੜੇ ਲੋਕ ਸਾਡੀਆਂ ਆਇਤਾਂ ਉੱਤੇ ਈਮਾਨ ਲਿਆਏ ਅਤੇ ਉਹ ਸਾਡੇ ਆਗਿਆਕਾਰੀ ਬਣ ਕੇ ਰਹੇ। info
التفاسير:

external-link copy
70 : 43

اُدْخُلُوا الْجَنَّةَ اَنْتُمْ وَاَزْوَاجُكُمْ تُحْبَرُوْنَ ۟

70਼ (ਉਹਨਾਂ ਨੂੰ ਆਖਿਆ ਜਾਵੇਗਾ) ਤੁਸੀਂ ਸਵਰਗ ਵਿਚ ਦਾਖ਼ਲ ਹੋ ਜਾਓ, ਜਿੱਥੇ ਤੁਹਾਨੂੰ ਤੇ ਤੁਹਾਡੀਆਂ ਪਤਨੀਆਂ ਨੂੰ ਨਿਹਾਲ ਕਰ ਦਿੱਤਾ ਜਾਵੇਗਾ। info
التفاسير:

external-link copy
71 : 43

یُطَافُ عَلَیْهِمْ بِصِحَافٍ مِّنْ ذَهَبٍ وَّاَكْوَابٍ ۚ— وَفِیْهَا مَا تَشْتَهِیْهِ الْاَنْفُسُ وَتَلَذُّ الْاَعْیُنُ ۚ— وَاَنْتُمْ فِیْهَا خٰلِدُوْنَ ۟ۚ

71਼ ਉਹਨਾਂ ਦੇ ਅੱਗੇ (ਸਵਰਗ ਵਿਚ) ਸੋਨੇ ਦੇ ਥਾਲ ਤੇ ਸਾਗਰ (ਪਿਆਲੇ) ਫਿਰਾਏ ਜਾਣਗੇ ਅਤੇ ਹਰ ਮਨ-ਭਾਉਂਦੀ ਅਤੇ ਅੱਖਾਂ ਨੂੰ ਸੋਹਣੀ ਲੱਗਣ ਵਾਲੀ ਚੀਜ਼ ਇਸ ਵਿਚ ਹੋਵੇਗੀ ਅਤੇ ਤੁਸੀਂ ਇਸੇ ਵਿਚ ਸਦਾ ਲਈ ਰਹੋਗੇ। info
التفاسير:

external-link copy
72 : 43

وَتِلْكَ الْجَنَّةُ الَّتِیْۤ اُوْرِثْتُمُوْهَا بِمَا كُنْتُمْ تَعْمَلُوْنَ ۟

72਼ ਇਹੋ ਉਹ ਸਵਰਗ ਹੈ ਜਿਸ ਦੇ ਤੁਸੀਂ ਵਾਰਿਸ (ਹਿੱਸੇਦਾਰ) ਬਣਾਏ ਗਏ ਹੋ, ਆਪਣੇ ਉਹਨਾਂ ਨੇਕ ਕਰਮਾਂ ਦੇ ਬਦਲੇ ਜੋ ਤੁਸੀਂ (ਸੰਸਾਰ ਵਿਚ) ਕਰਦੇ ਰਹੇ ਹੋ। info
التفاسير:

external-link copy
73 : 43

لَكُمْ فِیْهَا فَاكِهَةٌ كَثِیْرَةٌ مِّنْهَا تَاْكُلُوْنَ ۟

73਼ ਇਸ (ਸਵਰਗ ਵਿਚ) ਤੁਹਾਡੇ ਲਈ ਅਨੇਕਾਂ ਹੀ ਫਲ ਹੋਣਗੇ ਜਿਨ੍ਹਾਂ ਵਿੱਚੋਂ ਤੁਸੀਂ ਖਾਉਂਗੇ। info
التفاسير: