وَیَسْتَفْتُوْنَكَ فِی النِّسَآءِ ؕ— قُلِ اللّٰهُ یُفْتِیْكُمْ فِیْهِنَّ ۙ— وَمَا یُتْلٰی عَلَیْكُمْ فِی الْكِتٰبِ فِیْ یَتٰمَی النِّسَآءِ الّٰتِیْ لَا تُؤْتُوْنَهُنَّ مَا كُتِبَ لَهُنَّ وَتَرْغَبُوْنَ اَنْ تَنْكِحُوْهُنَّ وَالْمُسْتَضْعَفِیْنَ مِنَ الْوِلْدَانِ ۙ— وَاَنْ تَقُوْمُوْا لِلْیَتٰمٰی بِالْقِسْطِ ؕ— وَمَا تَفْعَلُوْا مِنْ خَیْرٍ فَاِنَّ اللّٰهَ كَانَ بِهٖ عَلِیْمًا ۟
127਼ (ਹੇ ਨਬੀ!) ਲੋਕੀ ਤੁਹਾਥੋਂ (ਯਤੀਮ) ਲੜਕੀਆਂ ਪ੍ਰਤੀ ਪੁੱਛਦੇ ਹਨ। ਤੁਸੀਂ ਆਖ ਦਿਓ ਕਿ ਇਹਨਾਂ ਬਾਰੇ ਤਾਂ ਅੱਲਾਹ ਆਪ ਹੀ (ਇਨਸਾਫ ਕਰਨ ਦਾ) ਹੁਕਮ ਦੇ ਰਿਹਾ ਹੇ ਅਤੇ .ਕੁਰਆਨ ਦੀਆਂ ਉਹ ਆਇਤਾਂ ਵੀ (ਚੇਤੇ ਕਰਵਾਉਂਦੀਆਂ ਹਨ ਕਿ) ਜਿਹੜੀਆਂ ਯਤੀਮ ਲੜਕੀਆਂ ਬਾਰੇ ਤੁਹਾਨੂੰ ਪੜ੍ਹ ਕੇ ਸੁਣਾਈਆਂ ਜਾਂਦੀਆਂ ਹਨ ਕਿ ਜਿਨ੍ਹਾਂ ਦਾ ਨਿਯਤ ਹੱਕ ਤੁਸੀਂ ਨਹੀਂ ਦਿੰਦੇ ਅਤੇ ਤੁਸੀਂ ਉਹਨਾਂ ਨੂੰ ਆਪਣੇ ਨਿਕਾਹ ਵਿਚ ਲਿਆਉਣਾ ਚਾਹੁੰਦੇ ਹੋ, ਅਤੇ ਅਜਿਹੇ ਬੱਚਿਆਂ ਦੇ ਬਾਰੇ ਵੀ ਜਿਹੜੇ ਕੁੱਝ ਵੀ ਜ਼ੋਰ ਨਹੀਂ ਰੱਖਦੇ, (ਤੁਹਾਨੂੰ ਹੁਕਮ ਦਿੰਦਾ ਹੇ ਕਿ) ਤੁਸੀਂ ਯਤੀਮਾਂ ਨਾਲ ਇਨਸਾਫ਼ ਕਰੋ ਅਤੇ ਤੁਸੀਂ ਜਿਹੜੀ ਵੀ ਨੇਕੀ ਕਰਦੇ ਹੋ ਬੇਸ਼ੱਕ ਅੱਲਾਹ ਉਸ ਦਾ ਗਿਆਨ ਰੱਖਦਾ ਹੇ।
التفاسير: