ترجمة معاني القرآن الكريم - الترجمة البنجابية - عارف حليم

رقم الصفحة:close

external-link copy
51 : 33

تُرْجِیْ مَنْ تَشَآءُ مِنْهُنَّ وَتُـْٔوِیْۤ اِلَیْكَ مَنْ تَشَآءُ ؕ— وَمَنِ ابْتَغَیْتَ مِمَّنْ عَزَلْتَ فَلَا جُنَاحَ عَلَیْكَ ؕ— ذٰلِكَ اَدْنٰۤی اَنْ تَقَرَّ اَعْیُنُهُنَّ وَلَا یَحْزَنَّ وَیَرْضَیْنَ بِمَاۤ اٰتَیْتَهُنَّ كُلُّهُنَّ ؕ— وَاللّٰهُ یَعْلَمُ مَا فِیْ قُلُوْبِكُمْ ؕ— وَكَانَ اللّٰهُ عَلِیْمًا حَلِیْمًا ۟

51਼ (ਹੇ ਨਬੀ!) ਤੁਸੀਂ ਆਪਣੀਆਂ ਪਤਨੀਆਂ ਵਿੱਚੋਂ ਜਿਸ ਨੂੰ ਵੀ ਚਾਹੋ ਆਪਣੇ ਤੋਂ ਅੱਡ ਰੱਖੋ ਤੇ ਜਿਸ ਨੂੰ ਚਾਹੋ ਆਪਣੇ ਕੋਲ ਰੱਖੋ। ਜਿਨ੍ਹਾਂ ਨੂੰ ਤੁਸੀਂ ਅੱਡ ਰੱਖਿਆ ਹੋਇਆ ਹੈ ਜੇ ਤੁਸੀਂ ਉਹਨਾਂ ਨੂੰ ਵੀ ਆਪਣੇ ਕੋਲ ਬੁਲਾ ਲਵੋ ਤਾਂ ਵੀ ਤੁਹਾਡੇ ਸਿਰ ਕੋਈ ਦੋਸ਼ ਨਹੀਂ। ਇਸ ਗੱਲ ਤੋਂ ਵਧੇਰੇ ਆਸ ਕੀਤੀ ਜਾ ਸਕਦੀ ਹੈ ਕਿ ਉਹਨਾਂ ਦੀਆਂ ਅੱਖਾਂ (ਆਪ ਜੀ ਨੂੰ ਵੇਖ ਕੇ) ਠੰਡੀਆਂ ਰਹਿਣਗੀਆਂ, ਉਹ ਦੁਖੀ ਨਹੀਂ ਹੋਣਗੀਆਂ ਅਤੇ ਤੁਸੀਂ ਉਹਨਾਂ ਨੂੰ ਜੋ ਵੀ ਦਿਓਗੇ ਉਹ ਸਭ ਉਸ ਤੋਂ ਖ਼ੁਸ਼ ਹੋਣਗੀਆਂ। ਤੁਹਾਡੇ ਦਿਲਾਂ ਵਿਚ ਜੋ ਵੀ (ਭਲਾਈ) ਉਹਨਾਂ ਲਈ ਹੈ, ਅੱਲਾਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਅੱਲਾਹ ਸਹਿਨਸ਼ੀਲਤਾ ਨਾਲ ਹਰ ਗੱਲ ਜਾਣਦਾ ਹੈ। info
التفاسير:

external-link copy
52 : 33

لَا یَحِلُّ لَكَ النِّسَآءُ مِنْ بَعْدُ وَلَاۤ اَنْ تَبَدَّلَ بِهِنَّ مِنْ اَزْوَاجٍ وَّلَوْ اَعْجَبَكَ حُسْنُهُنَّ اِلَّا مَا مَلَكَتْ یَمِیْنُكَ ؕ— وَكَانَ اللّٰهُ عَلٰی كُلِّ شَیْءٍ رَّقِیْبًا ۟۠

52਼ ਇਹਨਾਂ ਪਤਨੀਆਂ ਤੋਂ ਬਾਅਦ ਤੁਹਾਡੇ ਲਈ ਹੋਰ ਔਰਤਾਂ (ਨਿਕਾਹ ਲਈ) ਜਾਇਜ਼ ਨਹੀਂ ਅਤੇ ਨਾ ਇਹ (ਜਾਇਜ਼) ਹੈ ਕਿ ਤੁਸੀਂ ਇਹਨਾਂ ਪਤਨੀਆਂ ਦੀ ਥਾਂ ਹੋਰਾਂ ਪਤਨੀਆਂ ਨਾਲ ਨਿਕਾਹ ਕਰੋ, ਭਾਵੇਂ ਉਹ ਤੁਹਾਨੂੰ ਕਿੰਨੀਆਂ ਹੀ ਸੋਹਣੀਆਂ ਕਿਉਂ ਨਾ ਲੱਗਦੀਆਂ ਹੋਣ, ਪਰ ਹਾਂ ਉਹਨਾਂ ਦਾਸੀਆਂ ਦੀ ਛੂਟ ਹੈ ਜਿਹੜੀਆਂ ਤੁਹਾਡੀ ਮਲਕੀਯਤ ਵਿਚ ਹਨ। ਅੱਲਾਹ ਹਰੇਕ ਗੱਲ ਦੀ ਨਿਗਰਾਨੀ ਕਰਦਾ ਹੈ। info
التفاسير:

external-link copy
53 : 33

یٰۤاَیُّهَا الَّذِیْنَ اٰمَنُوْا لَا تَدْخُلُوْا بُیُوْتَ النَّبِیِّ اِلَّاۤ اَنْ یُّؤْذَنَ لَكُمْ اِلٰی طَعَامٍ غَیْرَ نٰظِرِیْنَ اِنٰىهُ وَلٰكِنْ اِذَا دُعِیْتُمْ فَادْخُلُوْا فَاِذَا طَعِمْتُمْ فَانْتَشِرُوْا وَلَا مُسْتَاْنِسِیْنَ لِحَدِیْثٍ ؕ— اِنَّ ذٰلِكُمْ كَانَ یُؤْذِی النَّبِیَّ فَیَسْتَحْیٖ مِنْكُمْ ؗ— وَاللّٰهُ لَا یَسْتَحْیٖ مِنَ الْحَقِّ ؕ— وَاِذَا سَاَلْتُمُوْهُنَّ مَتَاعًا فَسْـَٔلُوْهُنَّ مِنْ وَّرَآءِ حِجَابٍ ؕ— ذٰلِكُمْ اَطْهَرُ لِقُلُوْبِكُمْ وَقُلُوْبِهِنَّ ؕ— وَمَا كَانَ لَكُمْ اَنْ تُؤْذُوْا رَسُوْلَ اللّٰهِ وَلَاۤ اَنْ تَنْكِحُوْۤا اَزْوَاجَهٗ مِنْ بَعْدِهٖۤ اَبَدًا ؕ— اِنَّ ذٰلِكُمْ كَانَ عِنْدَ اللّٰهِ عَظِیْمًا ۟

53਼ (ਹੇ ਈਮਾਨ ਵਾਲਿਓ!) ਤੁਸੀਂ ਨਬੀ (ਸ:) ਦੇ ਘਰਾਂ ਵਿਚ ਬਿਨਾਂ ਆਗਿਆ ਨਾ ਵੜ੍ਹਿਆ ਕਰੋ, ਹਾਂ! ਜੇ ਤੁਹਾਨੂੰ ਸੱਦਿਆ ਜਾਵੇ (ਤਦ ਜਾਓ) ਪਰ ਉੱਥੇ ਜਾਕੇ ਭੋਜਨ ਤਿਆਰ ਹੋਣ ਦੀ ਉਡੀਕ ਵਿਚ ਨਾ ਬੈਠੋ ਰਹੋ, ਹਾਂ! ਜੇ ਤੁਹਾਨੂੰ ਭੋਜਨ ਲਈ ਸੱਦਿਆ ਜਾਵੇ, ਉਸ ਸਮੇਂ ਜਾਓ। ਜਦੋਂ ਭੋਜਨ ਕਰ ਚੁੱਕੋ ਤਾਂ ਖਿਲਰ ਜਾਓ, ਉੱਥੇ ਹੀ ਗੱਲਾਂ ਵਿਚ ਨਾ ਰੁੱਝੇ ਰਹੋ। ਨਬੀ (ਸ:) ਨੂੰ ਤੁਹਾਡੀਆਂ ਇਹ ਹਰਕਤਾਂ ਦੁੱਖ ਦਿੰਦੀਆਂ ਹਨ। ਪਰ ਉਹ (ਕੁੱਝ ਕਹਿਣੋ) ਸੰਗਦਾ ਹੈ, ਜਦ ਕਿ ਅੱਲਾਹ ਸੱਚੀ ਗੱਲ ਆਖਣੋ ਨਹੀਂ ਸੰਗਦਾ। (ਹੇ ਮੁਸਲਮਾਨੋ!) ਜਦੋਂ ਤੁਸੀਂ ਨਬੀ (ਸ:) ਦੀਆਂ ਪਤਨੀਆਂ ਤੋਂ ਕੁੱਝ ਮੰਗਣਾ ਹੋਵੇ (ਜਾਂ ਪੁੱਛਣਾ ਹੋਵੇ) ਤਾਂ ਪੜਦੇ ਦੀ ਓਟ ਕਰਕੇ ਮੰਗੋ। ਤੁਹਾਡੇ ਮਨ ਲਈ ਵੀ ਅਤੇ ਉਹਨਾਂ ਦੇ ਮਨਾਂ ਦੀ ਪਵਿੱਤਰਤਾ ਲਈ ਇਹੋ ਵਧੇਰੇ ਉਚਿਤ ਹੈ। ਇਹ ਗੱਲ ਤੁਹਾਡੇ ਲਈ ਉਚਿਤ ਨਹੀਂ ਕਿ ਤੁਸੀਂ ਅੱਲਾਹ ਦੇ ਪੈਗ਼ੰਬਰ ਨੂੰ ਕਿਸੇ ਤਰ੍ਹਾਂ ਦਾ ਦੁੱਖ ਪਹੁੰਚਾਓ ਅਤੇ ਨਾ ਹੀ ਇਹ ਜਾਇਜ਼ ਹੈ ਕਿ ਤੁਸੀਂ ਉਹਨਾਂ ਦੇ (ਅਕਾਲ ਚਲਾਣੇ) ਮਗਰੋਂ ਉਹਨਾਂ ਦੀਆਂ ਪਤਨੀਆਂ ਨਾਲ ਨਿਕਾਹ ਕਰੋ। ਅੱਲਾਹ ਦੀ ਨਜ਼ਰ ਵਿਚ ਇਹ ਬਹੁਤ ਹੀ ਵੱਡਾ ਪਾਪ ਹੈ। info
التفاسير:

external-link copy
54 : 33

اِنْ تُبْدُوْا شَیْـًٔا اَوْ تُخْفُوْهُ فَاِنَّ اللّٰهَ كَانَ بِكُلِّ شَیْءٍ عَلِیْمًا ۟

54਼ ਤੁਸੀਂ ਕਿਸੇ ਗੱਲ ਨੂੰ ਪ੍ਰਗਟ ਕਰੋ ਜਾਂ ਛੁਪਾਓ ਅੱਲਾਹ ਹਰ ਗੱਲ ਤੋਂ ਜਾਣੂ ਹੈ। info
التفاسير: