ترجمة معاني القرآن الكريم - الترجمة البنجابية - عارف حليم

رقم الصفحة:close

external-link copy
55 : 16

لِیَكْفُرُوْا بِمَاۤ اٰتَیْنٰهُمْ ؕ— فَتَمَتَّعُوْا ۫— فَسَوْفَ تَعْلَمُوْنَ ۟

55਼ ਅਤੇ ਸਾਡੀਆਂ ਦਿੱਤੀਆਂ ਹੋਈਆਂ ਨਿਅਮਤਾਂ ਦੀ ਨਾ-ਸ਼ੁਕਰੀ ਕਰਨ ਲੱਗ ਜਾਂਦੇ ਹਨ, ਚੰਗਾ ਜਿੱਨਾ ਲਾਭ ਉਠਾਉਣਾ ਹੈ ਉਠਾ ਲਵੋ, ਤੁਹਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ (ਜੋ ਤੁਸੀਂ ਕਰਦੇ ਸੀ)। info
التفاسير:

external-link copy
56 : 16

وَیَجْعَلُوْنَ لِمَا لَا یَعْلَمُوْنَ نَصِیْبًا مِّمَّا رَزَقْنٰهُمْ ؕ— تَاللّٰهِ لَتُسْـَٔلُنَّ عَمَّا كُنْتُمْ تَفْتَرُوْنَ ۟

56਼ ਅਸੀਂ ਇਹਨਾਂ (ਮੁਸ਼ਰਿਕਾਂ) ਨੂੰ ਜੋ ਵੀ ਰਿਜ਼ਕ ਬਖ਼ਸ਼ਿਆ ਹੈ, ਇਹ ਉਸ ਵਿੱਚੋਂ ਉਹਨਾਂ (ਝੂਠੇ ਇਸ਼ਟਾਂ) ਦਾ ਹਿੱਸਾ ਨਿਸ਼ਚਿਤ ਕਰਦੇ ਹਨ ਜਿਨ੍ਹਾਂ ਨੂੰ ਇਹ ਜਾਣਦੇ ਵੀ ਨਹੀਂ। ਅੱਲਾਹ ਦੀ ਸੁੰਹ! ਤੁਹਾਡੇ ਇਸ ਝੂਠ ਘੜ੍ਹਨ ਦਾ ਤੁਹਾਥੋਂ ਜ਼ਰੂਰ ਹੀ ਪੁੱਛ-ਗਿੱਛ ਕੀਤੀ ਜਾਵੇਗੀ। info
التفاسير:

external-link copy
57 : 16

وَیَجْعَلُوْنَ لِلّٰهِ الْبَنٰتِ سُبْحٰنَهٗ ۙ— وَلَهُمْ مَّا یَشْتَهُوْنَ ۟

57਼ ਇਹ (ਕਾਫ਼ਿਰ) ਅੱਲਾਹ ਲਈ ਤਾਂ ਧੀਆਂ ਠਹਿਰਾਉਂਦੇ ਹਨ, ਜਦ ਕਿ ਅੱਲਾਹ (ਔਲਾਦ ਤੋਂ) ਪਾਕ ਹੈ। ਅਤੇ ਆਪਣੇ ਲਈ ਉਹ ਜੋ ਉਹ ਇੱਛਾ ਕਰਨ (ਭਾਵ ਪੁੱਤਰ)। info
التفاسير:

external-link copy
58 : 16

وَاِذَا بُشِّرَ اَحَدُهُمْ بِالْاُ ظَلَّ وَجْهُهٗ مُسْوَدًّا وَّهُوَ كَظِیْمٌ ۟ۚ

58਼ ਜਦੋਂ ਇਹਨਾਂ ਵਿਚ ਕਿਸੇ ਨੂੰ ਧੀ ਹੋਣ ਦੀ ਖ਼ੁਸ਼ਖ਼ਬਰੀ ਦਿੱਤੀ ਜਾਂਦੀ ਹੈ ਤਾਂ ਦੁਖ ਤੇ ਅਫ਼ਸੋਸ ਕਾਰਨ ਉਸ ਦੇ ਮੂੰਹ ’ਤੇ ਕਾਲਸ ਛਾ ਜਾਂਦੀ ਹੈ (ਭਾਵ ਮੁਰਝਾ ਜਾਂਦਾ ਹੈ) ਅਤੇ ਉਹ ਦਿਲ ਹੀ ਦਿਲ ਵਿਚ ਘੁਟਣ ਮਹਿਸੂਸ ਕਰਦਾ ਹੈ। info
التفاسير:

external-link copy
59 : 16

یَتَوَارٰی مِنَ الْقَوْمِ مِنْ سُوْٓءِ مَا بُشِّرَ بِهٖ ؕ— اَیُمْسِكُهٗ عَلٰی هُوْنٍ اَمْ یَدُسُّهٗ فِی التُّرَابِ ؕ— اَلَا سَآءَ مَا یَحْكُمُوْنَ ۟

59਼ ਇਸ (ਮਾੜੀ) ਖ਼ਬਰ ਕਾਰਨ, ਜਿਸ ਦੀ ਉਸ ਨੂੰ ਖ਼ੁਸ਼ਖ਼ਬਰੀ ਸੁਣਾਈ ਗਈ ਸੀ, ਲੋਕਾਂ ਤੋਂ ਲੁਕਦਾ ਫਿਰਦਾ ਹੈ, (ਸੋਚਦਾ ਹੈ) ਕੀ ਮੈਂ ਅਪਮਾਨਿਤ ਹੋਣ ਦੇ ਬਾਵਜੂਦ ਇਸ ਨੂੰ ਜਿਊਂਦਾ ਰੱਖਾਂ ਜਾਂ ਧਰਤੀ ਵਿਚ (ਜਿਊਂਦਾ ਹੀ) ਦੱਬ ਦੇਵਾਂ ?1 ਵੇਖੋ! ਉਹ ਅੱਲਾਹ ਬਾਰੇ ਕਿੰਨਾ ਭੈੜਾ ਫ਼ੈਸਲਾ ਕਰ ਰਹੇ ਹਨ (ਕਿ ਉਸ ਦੇ ਧੀਆਂ ਹੋਣ)। info

1 ਇਹ ਸੰਕੇਤ ਉਸ ਸਮੇਂ ਵੱਲ ਹੈ ਜਦੋਂ ਜੰਮਦੀਆਂ ਕੁੜੀਆਂ ਨੂੰ ਜਿਊਂਦੇ ਹੀ ਧਰਤੀ ਵਿਚ ਦੱਬ ਦੇਣ ਦੀ ਰਸਮ ਸੀ ਜਿਸ ਨੂੰ ਇਸਲਾਮ ਨੇ ਆ ਕੇ ਰੋਕਿਆ।

التفاسير:

external-link copy
60 : 16

لِلَّذِیْنَ لَا یُؤْمِنُوْنَ بِالْاٰخِرَةِ مَثَلُ السَّوْءِ ۚ— وَلِلّٰهِ الْمَثَلُ الْاَعْلٰی ؕ— وَهُوَ الْعَزِیْزُ الْحَكِیْمُ ۟۠

60਼ ਜਿਹੜੇ ਲੋਕ ਆਖ਼ਿਰਤ ’ਤੇ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਲਈ ਬਹੁਤ ਹੀ ਭੈੜੀ ਮਿਸਾਲ ਹੈ। ਜਦ ਕਿ ਅੱਲਾਹ ਲਈ ਤਾਂ ਬਹੁਤ ਹੀ ਉੱਚੀਆਂ ਮਿਸਾਲਾਂ ਹਨ। ਉਹ ਬਹੁਤ ਹੀ ਜ਼ੋਰਾਵਰ ਅਤੇ ਹਿਕਮਤਾਂ (ਦਾਨਾਈ) ਵਾਲਾ ਹੈ। info
التفاسير:

external-link copy
61 : 16

وَلَوْ یُؤَاخِذُ اللّٰهُ النَّاسَ بِظُلْمِهِمْ مَّا تَرَكَ عَلَیْهَا مِنْ دَآبَّةٍ وَّلٰكِنْ یُّؤَخِّرُهُمْ اِلٰۤی اَجَلٍ مُّسَمًّی ۚ— فَاِذَا جَآءَ اَجَلُهُمْ لَا یَسْتَاْخِرُوْنَ سَاعَةً وَّلَا یَسْتَقْدِمُوْنَ ۟

61਼ ਜੇ ਅੱਲਾਹ ਲੋਕਾਂ ਵੱਲੋਂ ਕੀਤੇ ਜ਼ੁਲਮਾਂ (ਪਾਪਾਂ) ’ਤੇ ਤੁਰੰਤ ਹੀ ਫੜ ਲੈਂਦਾ ਤਾਂ ਧਰਤੀ ’ਤੇ ਚੱਲਣ ਵਾਲਾ ਇਕ ਵੀ ਪ੍ਰਾਣੀ ਨੂੰ ਨਾ ਛੱਡਦਾ। ਪਰ ਉਹ (ਅੱਲਾਹ) ਤਾਂ ਉਹਨਾਂ ਸਭ ਨੂੰ ਇਕ ਨਿਸ਼ਚਿਤ ਸਮੇਂ ਤੀਕ ਲਈ ਢਿੱਲ ਦਿੰਦਾ ਹੈ, ਫੇਰ ਜਦੋਂ ਉਹਨਾਂ ਦਾ ਨਿਸ਼ਚਤ ਸਮਾਂ ਆ ਪਹੁੰਚਦਾ ਹੈ ਤਾਂ ਉਸ ਤੋਂ ਇਕ ਘੜੀ ਭਰ ਵੀ ਅੱਗੇ-ਪਿੱਛੇ ਨਹੀਂ ਹੋ ਸਕਦੇ। info
التفاسير:

external-link copy
62 : 16

وَیَجْعَلُوْنَ لِلّٰهِ مَا یَكْرَهُوْنَ وَتَصِفُ اَلْسِنَتُهُمُ الْكَذِبَ اَنَّ لَهُمُ الْحُسْنٰی ؕ— لَا جَرَمَ اَنَّ لَهُمُ النَّارَ وَاَنَّهُمْ مُّفْرَطُوْنَ ۟

62਼ ਇਹ (ਮੁਸ਼ਰਿਕ) ਅੱਲਾਹ ਲਈ ਉਹ ਚੀਜ਼ ਪਸੰਦ ਕਰਦੇ ਹਨ ਜਿਸ ਤੋਂ ਉਹ ਆਪ ਘਿਰਨਾ ਕਰਦੇ ਹਨ ਅਤੇ ਉਹਨਾਂ ਦੀਆਂ ਜ਼ੁਬਾਨਾਂ ਝੂਠ ਕਹਿੰਦੀਆਂ ਹਨ ਕਿ ਬੇਸ਼ੱਕ ਇਹਨਾਂ ਲਈ ਹੀ (ਆਖ਼ਿਰਤ ਵਿਚ) ਭਲਾਈ ਹੈ। ਅਸਲ ਵਿਚ ਇਹਨਾਂ ਲਈ ਅੱਗ ਹੈ ਅਤੇ ਉਹ ਇਸ ਨਰਕ ਵਿਚ ਸਭ ਤੋਂ ਪਹਿਲਾਂ ਭੇਜੇ ਜਾਣਗੇ। info
التفاسير:

external-link copy
63 : 16

تَاللّٰهِ لَقَدْ اَرْسَلْنَاۤ اِلٰۤی اُمَمٍ مِّنْ قَبْلِكَ فَزَیَّنَ لَهُمُ الشَّیْطٰنُ اَعْمَالَهُمْ فَهُوَ وَلِیُّهُمُ الْیَوْمَ وَلَهُمْ عَذَابٌ اَلِیْمٌ ۟

63਼ ਅੱਲਾਹ ਦੀ ਕਸਮ! ਅਸੀਂ ਤੁਹਾਥੋਂ ਪਹਿਲੀਆਂ ਉੱਮਤਾਂ ਵੱਲ ਵੀ ਪੈਗ਼ੰਬਰ ਭੇਜੇ ਸੀ ਪਰੰਤੂ ਸ਼ੈਤਾਨ ਨੇ ਉਹਨਾਂ (ਇਨਕਾਰੀਆਂ) ਦੀਆਂ ਭੈੜੀਆਂ ਕਰਤੂਤਾਂ ਨੂੰ ਵੇਖਣ ਵਿਚ ਸੋਹਣਾ ਬਣਾ ਛੱਡਿਆ ਹੈ। ਅੱਜ ਵੀ ਉਹੀ (ਸ਼ੈਤਾਨ) ਉਹਨਾਂ ਦਾ ਦੋਸਤ ਹੈ ਅਤੇ ਉਹਨਾਂ ਲਈ ਦੁਖਦਾਈ ਸਜ਼ਾ ਹੈ। info
التفاسير:

external-link copy
64 : 16

وَمَاۤ اَنْزَلْنَا عَلَیْكَ الْكِتٰبَ اِلَّا لِتُبَیِّنَ لَهُمُ الَّذِی اخْتَلَفُوْا فِیْهِ ۙ— وَهُدًی وَّرَحْمَةً لِّقَوْمٍ یُّؤْمِنُوْنَ ۟

64਼ (ਹੇ ਨਬੀ!) ਅਸੀਂ ਤੁਹਾਡੇ ’ਤੇ ਕਿਤਾਬ (.ਕੁਰਆਨ) ਕੇਵਲ ਇਸ ਲਈ ਉਤਾਰੀ ਹੈ ਤਾਂ ਜੋ ਤੁਸੀਂ ਉਹਨਾਂ ’ਤੇ ਉਹਨਾਂ ਸਾਰੀਆਂ ਗੱਲਾਂ ਨੂੰ ਸਪਸ਼ਟ ਕਰ ਦਿਓ, ਜਿਨ੍ਹਾਂ ਵਿਚ ਇਹ ਮਤਭੇਦ ਕਰਦੇ ਹਨ ਅਤੇ ਇਹ (.ਕੁਰਆਨ) ਈਮਾਨ ਵਾਲਿਆਂ ਲਈ ਹਿਦਾਇਤ ਤੇ ਰਹਿਮਤ ਹੈ। info
التفاسير: