《古兰经》译解 - 旁遮普语翻译 - 阿里夫·哈利姆。

external-link copy
169 : 7

فَخَلَفَ مِنْ بَعْدِهِمْ خَلْفٌ وَّرِثُوا الْكِتٰبَ یَاْخُذُوْنَ عَرَضَ هٰذَا الْاَدْنٰی وَیَقُوْلُوْنَ سَیُغْفَرُ لَنَا ۚ— وَاِنْ یَّاْتِهِمْ عَرَضٌ مِّثْلُهٗ یَاْخُذُوْهُ ؕ— اَلَمْ یُؤْخَذْ عَلَیْهِمْ مِّیْثَاقُ الْكِتٰبِ اَنْ لَّا یَقُوْلُوْا عَلَی اللّٰهِ اِلَّا الْحَقَّ وَدَرَسُوْا مَا فِیْهِ ؕ— وَالدَّارُ الْاٰخِرَةُ خَیْرٌ لِّلَّذِیْنَ یَتَّقُوْنَ ؕ— اَفَلَا تَعْقِلُوْنَ ۟

169਼ ਫੇਰ ਉਹਨਾਂ ਤੋਂ ਬਾਅਦ ਅਯੋਗ ਲੋਕ ਉਹਨਾਂ ਦੇ ਜਾਨਸ਼ੀਨ ਹੋਏ ਜਿਹੜੇ ਕਿਤਾਬ (ਤੌਰੈਤ) ਦੇ ਵਾਰਸ ਬਣੇ ਉਹ ਦੁਨੀਆਂ ਦੇ ਤੁੱਛ ਲਾਭ ਸੈਂਤਦੇ ਹਨ ਅਤੇ ਆਖਦੇ ਹਨ ਕਿ ਸਾਡੀ ਬਖ਼ਸ਼ਿਸ਼ ਜ਼ਰੂਰ ਹੋਵੇਗੀ। ਜਦ ਕਿ ਉਹਨਾਂ ਦਾ ਹਾਲ ਇਹ ਹੈ ਕਿ ਜੇ ਉਹੀਓ ਸੰਸਾਰਿਕ ਸਮੱਗਰੀ ਉਹਨਾਂ ਕੋਲ ਮੁੜ ਆਜਾਵੇ ਤਾਂ ਉਸ ਨੂੰ ਵੀ ਲੈ ਲੈਣਗੇ। ਕੀ ਉਹਨਾਂ ਤੋਂ ਇਸ ਕਿਤਾਬ ਤੌਰੈਤ ਵਿਚ ਪ੍ਰਤਿੱਗਿਆ ਨਹੀਂ ਲਈ ਗਈ ਸੀ ਕਿ ਉਹ ਅੱਲਾਹ ਬਾਰੇ ਛੁੱਟ ਹੱਕ ਬਾਤ ਤੋਂ ਹੋਰ ਕੋਈ ਗੱਲ ਨਹੀਂ ਜੋੜਣਗੇ ਜਦ ਕਿ ਉਹਨਾਂ ਨੇ ਇਸ ਕਿਤਾਬ ਵਿਚ ਜੋ ਵੀ ਸੀ ਉਸ ਨੂੰ ਪੜ੍ਹ ਲਿਆ ਹੈ। ਆਖ਼ਿਰਤ ਵਾਲਾ ਘਰ ਉਹਨਾਂ ਲੋਕਾਂ ਲਈ ਵਧੀਆ ਹੈ ਜਿਹੜੇ ਰੱਬ ਦਾ ਡਰ ਰੱਖਦੇ ਹਨ। ਕੀ ਤੁਸੀਂ ਕੁੱਝ ਵੀ ਨਹੀਂ ਸਮਝਦੇ ? info
التفاسير: