《古兰经》译解 - 旁遮普语翻译 - 阿里夫·哈利姆。

页码:close

external-link copy
52 : 7

وَلَقَدْ جِئْنٰهُمْ بِكِتٰبٍ فَصَّلْنٰهُ عَلٰی عِلْمٍ هُدًی وَّرَحْمَةً لِّقَوْمٍ یُّؤْمِنُوْنَ ۟

52਼ ਅਤੇ ਅਸੀਂ ਇਹਨਾਂ ਲੋਕਾਂ ਕੋਲ ਇਕ ਅਜਿਹੀ ਕਿਤਾਬ (ਰਸੂਲ ਰਾਹੀਂ) ਪਹੁੰਚਾਈ ਹੈ ਜਿਸ ਵਿਚ ਅਸੀਂ ਆਪਣੇ ਗਿਆਨ ਤੇ ਅਧਾਰਿਤ ਬਹੁਤ ਹੀ ਵਿਸਥਾਰ ਨਾਲ (ਹਰ ਗੱਲ) ਬਿਆਨ ਕੀਤਾ ਹੈ। ਜਦ ਕਿ ਇਹ ਉਹਨਾਂ ਲੋਕਾਂ ਲਈ ਹਿਦਾਇਤ ਤੇ ਰਹਿਮਤ ਹੈ ਜਿਹੜੇ ਈਮਾਨ ਲਿਆਏ ਹਨ। info
التفاسير:

external-link copy
53 : 7

هَلْ یَنْظُرُوْنَ اِلَّا تَاْوِیْلَهٗ ؕ— یَوْمَ یَاْتِیْ تَاْوِیْلُهٗ یَقُوْلُ الَّذِیْنَ نَسُوْهُ مِنْ قَبْلُ قَدْ جَآءَتْ رُسُلُ رَبِّنَا بِالْحَقِّ ۚ— فَهَلْ لَّنَا مِنْ شُفَعَآءَ فَیَشْفَعُوْا لَنَاۤ اَوْ نُرَدُّ فَنَعْمَلَ غَیْرَ الَّذِیْ كُنَّا نَعْمَلُ ؕ— قَدْ خَسِرُوْۤا اَنْفُسَهُمْ وَضَلَّ عَنْهُمْ مَّا كَانُوْا یَفْتَرُوْنَ ۟۠

53਼ ਇਹਨਾਂ ਲੋਕਾਂ ਨੂੰ ਹੋਰ ਕਿਸੇ ਗੱਲ ਦੀ ਉਡੀਕ ਨਹੀਂ ਕੇਵਲ ਇਸ (ਸੰਸਾਰ) ਦੇ ਅੰਤ ਦੀ ਉਡੀਕ ਕਰ ਰਹੇ ਹਨ। ਜਿਸ ਦਿਨ ਇਸ (ਸੰਸਾਰ) ਦਾ ਅੰਤ ਆਵੇਗਾ ਤਾਂ ਜਿਹੜੇ ਲੋਕ ਇਸ ਨੂੰ ਭੁੱਲੀ ਬੈਠੇ ਸਨ ਉਹ ਆਖਣਗੇ ਕਿ ਬੇਸ਼ੱਕ ਸਾਡੇ ਰੱਬ ਦੇ ਪੈਗ਼ੰਬਰ ਹੱਕ ਲੈ ਕੇ ਆਏ ਸਨ। ਕੀ ਸਾਡਾ ਕੋਈ ਸਿਫ਼ਾਰਸ਼ੀ ਹੈ ਕਿ ਉਹ ਸਾਡੀ ਲਈ (ਰੱਬ ਦੇ ਕੋਲ) ਸਿਫ਼ਾਰਸ਼ ਕਰੇ ? ਜਾਂ ਸਾਨੂੰ ਮੁੜ ਸੰਸਾਰ ਵਿਚ ਭੇਜੇ ਤਾਂ ਜੋ ਅਸੀਂ ਇਹਨਾਂ ਕੰਮਾਂ ਦੀ ਥਾਂ ਦੂਜੇ ਕੰਮ ਕਰੀਏ ਜੋ ਅਸੀਂ ਪਹਿਲਾਂ ਕਰਿਆ ਕਰਦੇ ਸੀ। ਬੇਸ਼ੱਕ ਇਹਨਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾ ਲਿਆ ਅਤੇ ਜਿਹੜੀਆਂ ਗੱਲਾਂ ਉਹ ਬਣਾਉਂਦੇ ਸਨ ਅੱਜ ਉਹ ਸਾਰੀਆਂ ਗੁਆਚੀਆਂ ਗਈਆਂ। info
التفاسير:

external-link copy
54 : 7

اِنَّ رَبَّكُمُ اللّٰهُ الَّذِیْ خَلَقَ السَّمٰوٰتِ وَالْاَرْضَ فِیْ سِتَّةِ اَیَّامٍ ثُمَّ اسْتَوٰی عَلَی الْعَرْشِ ۫— یُغْشِی الَّیْلَ النَّهَارَ یَطْلُبُهٗ حَثِیْثًا ۙ— وَّالشَّمْسَ وَالْقَمَرَ وَالنُّجُوْمَ مُسَخَّرٰتٍ بِاَمْرِهٖ ؕ— اَلَا لَهُ الْخَلْقُ وَالْاَمْرُ ؕ— تَبٰرَكَ اللّٰهُ رَبُّ الْعٰلَمِیْنَ ۟

54਼ ਬੇਸ਼ੱਕ ਤੇਰਾ ਰੱਬ ਉਹ ਅੱਲਾਹ ਹੀ ਹੈ ਜਿਸ ਨੇ ਛੇ ਦਿਨਾਂ ਵਿਚ ਸਾਰੇ ਅਕਾਸ਼ਾਂ ਤੇ ਧਰਤੀ ਨੂੰ ਪੈਦਾ ਕੀਤਾ ਫੇਰ ਉਹ ਅਰਸ਼ (ਰਾਜ ਸਿਘਾਸਨ) ’ਤੇ ਜਾ ਬੈਠਿਆ। ਉਹ (ਅੱਲਾਹ) ਦਨਿ ਨੂੰ ਰਾਤ ਨਾਲ ਇੰਜ ਢੱਕ ਦਿੰਦਾ ਹੈ ਕਿ ਉਹ ਰਾਤ ਛੇਤੀ ਹੀ ਦਿਨ ਦੇ ਪਿੱਛੇ ਚੱਲੀ ਆਉਂਦੀ ਹੈ। ਉਸ ਨੇ ਸੂਰਜ, ਚੰਨ, ਅਤੇ ਤਾਰਿਆਂ ਨੂੰ ਪੈਦਾ ਕੀਤਾ ਕਿ ਉਹ ਸਾਰੇ ਉਸ (ਅੱਲਾਹ ਦੇ) ਹੁਕਮ ਅਧੀਨ ਹਨ। ਖ਼ਬਰਦਾਰ ਰਹੋ! ਪੈਦਾ ਕਰਨਾ ਤੇ ਹੁਕਮ ਦੇਣਾ ਉਸੇ ਨੂੰ ਹੀ ਸ਼ੋਭਾ ਦਿੰਦਾ ਹੈ। ਅੱਲਾਹ, ਸਾਰੇ ਜਹਾਨਾਂ ਦਾ ਪਾਲਣਹਾਰ ਅਤੇ ਬਹੁਤ ਹੀ ਬਰਕਤਾਂ ਵਾਲਾ ਹੈ। info
التفاسير:

external-link copy
55 : 7

اُدْعُوْا رَبَّكُمْ تَضَرُّعًا وَّخُفْیَةً ؕ— اِنَّهٗ لَا یُحِبُّ الْمُعْتَدِیْنَ ۟ۚ

55਼ ਤੁਸੀਂ ਆਪਣੇ ਪਾਲਣਹਾਰ ਤੋਂ ਗਿੜਗਿੜਾਉਂਦੇ ਹੋਏ ਅਤੇ ਹੋਲੇ ਹੋਲੇ ਦੁਆਵਾਂ ਕਰਿਆ ਕਰੋ। ਬੇਸ਼ੱਕ ਉਹ (ਅੱਲਾਹ) ਹੱਦੋਂ ਟੱਪਣ ਵਾਲਿਆਂ ਨੂੰ ਪਸੰਦ ਨਹੀਂ ਕਰਦਾ। info
التفاسير:

external-link copy
56 : 7

وَلَا تُفْسِدُوْا فِی الْاَرْضِ بَعْدَ اِصْلَاحِهَا وَادْعُوْهُ خَوْفًا وَّطَمَعًا ؕ— اِنَّ رَحْمَتَ اللّٰهِ قَرِیْبٌ مِّنَ الْمُحْسِنِیْنَ ۟

56਼ ਧਰਤੀ ਵਿਚ ਜਦ ਕਿ ਇਸ ਨੂੰ ਸੁਆਰਿਆ ਜਾ ਚੁੱਕਿਆ ਹੈ, ਵਿਗਾੜ ਨਾ ਪੈਦਾ ਕਰੋ ਅਤੇ ਡਰਦੇ ਹੋਏ ਤੇ (ਬਖ਼ਸ਼ਿਸ਼ ਦੀਆਂ) ਆਸਾਂ ਰੱਖਦੇ ਹੋਏ ਉਸੇ ਨੂੰ ਹੀ ਪੁਕਾਰੋ। ਬੇਸ਼ੱਕ ਅੱਲਾਹ ਦੀਆਂ ਮਿਹਰਾਂ ਸੋਹਣੇ ਚਰਿੱਤਰ ਵਾਲਿਆਂ ਦੇ ਵਧੇਰੇ ਨੇੜੇ ਹਨ। info
التفاسير:

external-link copy
57 : 7

وَهُوَ الَّذِیْ یُرْسِلُ الرِّیٰحَ بُشْرًاۢ بَیْنَ یَدَیْ رَحْمَتِهٖ ؕ— حَتّٰۤی اِذَاۤ اَقَلَّتْ سَحَابًا ثِقَالًا سُقْنٰهُ لِبَلَدٍ مَّیِّتٍ فَاَنْزَلْنَا بِهِ الْمَآءَ فَاَخْرَجْنَا بِهٖ مِنْ كُلِّ الثَّمَرٰتِ ؕ— كَذٰلِكَ نُخْرِجُ الْمَوْتٰی لَعَلَّكُمْ تَذَكَّرُوْنَ ۟

57਼ ਅਤੇ ਉਹ (ਅੱਲਾਹ) ਹੀ ਹੈ ਜਿਹੜਾ ਆਪਣੀ ਰਹਿਮਤ (ਦੀ ਬਾਰਸ਼) ਤੋਂ ਪਹਿਲਾਂ ਖ਼ੁਸ਼ਖ਼ਬਰੀਆਂ ਦੇਣ ਵਾਲੀਆਂ ਹਵਾਵਾਂ ਨੂੰ ਭੇਜਦਾ ਹੈ। ਜਦੋਂ ਉਹ ਹਵਾਵਾਂ ਭਾਰੀ (ਪਾਣੀ ਵਾਲੇ) ਬੱਦਲਾਂ ਨੂੰ ਚੁਕਦੀਆਂ ਹਨ ਤਾਂ ਅਸੀਂ ਇਹਨਾਂ ਬੱਦਲਾਂ ਨੂੰ ਕਿਸੇ ਨਿਰਜੀਵ (ਬੰਜਰ) ਧਰਤੀ ਵੱਲ ਤੌਰ ਦਿੰਦੇ ਹਾਂ। ਫੇਰ ਅਸੀਂ ਇਹਨਾਂ ਬੱਦਲਾਂ ਤੋਂ ਪਾਣੀ ਵਰਾਉਂਦੇ ਹਾਂ, ਫੇਰ ਇਸ ਪਾਣੀ ਤੋਂ ਹਰ ਪ੍ਰਕਾਰ ਦੇ ਫਲ (ਧਰਤੀ ਵਿੱਚੋਂ) ਕੱਢਦੇ ਹਾਂ। ਇਸੇ ਤਰ੍ਹਾਂ ਅਸਾਂ ਮੁਰਦਿਆਂ ਨੂੰ (ਧਰਤੀ ਵਿੱਚੋਂ) ਕੱਢ ਕੇ ਖੜਾ ਕਰ ਦੇਵਾਂਗੇ ਤਾਂ ਜੋ ਤੁਸੀਂ ਸਿੱਖਿਆ ਗ੍ਰਹਿਣ ਕਰੋ। info
التفاسير: