《古兰经》译解 - 旁遮普语翻译 - 阿里夫·哈利姆。

ਹੂਦ

external-link copy
1 : 11

الٓرٰ ۫— كِتٰبٌ اُحْكِمَتْ اٰیٰتُهٗ ثُمَّ فُصِّلَتْ مِنْ لَّدُنْ حَكِیْمٍ خَبِیْرٍ ۟ۙ

1਼ ਅਲਿਫ਼, ਲਾਮ, ਰਾ। ਇਹ ਉਹ ਕਿਤਾਬ ਹੈ ਜਿਸ ਦੀਆਂ ਆਇਤਾਂ ਪੱਕੀਆਂ (ਅਟੱਲ) ਕਰ ਰੱਖੀਆਂ ਹਨ, ਵਿਸਥਾਰ ਨਾਲ ਵਰਣਨ ਕੀਤੀਆਂ ਗਈਆਂ ਹਨ, ਬਹੁਤ ਹੀ ਡੂੰਘੀ ਸਿਆਣਪ ਤੇ ਜਾਣਨਹਾਰ ਹਸਤੀ ਵੱਲੋਂ (ਨਾਜ਼ਿਲ ਹੋਈਆਂ) ਹਨ। info
التفاسير:

external-link copy
2 : 11

اَلَّا تَعْبُدُوْۤا اِلَّا اللّٰهَ ؕ— اِنَّنِیْ لَكُمْ مِّنْهُ نَذِیْرٌ وَّبَشِیْرٌ ۟ۙ

2਼ ਤੁਸੀਂ ਅੱਲਾਹ ਤੋਂ ਛੁੱਟ ਹੋਰ ਕਿਸੇ ਦੀ ਇਬਾਦਤ ਨਾ ਕਰੋ। ਮੈਂ (ਮੁਹੰਮਦ) ਤੁਹਾਡੇ ਲਈ ਉਸੇ (ਹਸਤੀ) ਵੱਲੋਂ ਡਰਾਉਣ ਲਈ ਤੇ ਖ਼ੁਸ਼ਖ਼ਬਰੀ ਦੇਣ ਆਇਆ ਹਾਂ। info
التفاسير:

external-link copy
3 : 11

وَّاَنِ اسْتَغْفِرُوْا رَبَّكُمْ ثُمَّ تُوْبُوْۤا اِلَیْهِ یُمَتِّعْكُمْ مَّتَاعًا حَسَنًا اِلٰۤی اَجَلٍ مُّسَمًّی وَّیُؤْتِ كُلَّ ذِیْ فَضْلٍ فَضْلَهٗ ؕ— وَاِنْ تَوَلَّوْا فَاِنِّیْۤ اَخَافُ عَلَیْكُمْ عَذَابَ یَوْمٍ كَبِیْرٍ ۟

3਼ ਅਤੇ ਇਹ ਵੀ ਦੱਸਾਂ ਕਿ ਤੁਸੀਂ ਆਪਣੇ ਗੁਨਾਹਾਂ ਦੀ ਬਖ਼ਸ਼ਿਸ਼ ਲਈ ਆਪਣੇ ਰੱਬ ਤੋਂ ਅਰਦਾਸ ਕਰੋ। ਫੇਰ ਉਸੇ ਵੱਲ ਪਰਤ ਆਓ, ਉਹ (ਅੱਲਾਹ) ਤੁਹਾਨੂੰ ਇਕ ਨਿਸ਼ਚਿਤ ਸਮੇਂ ਲਈ ਜੀਵਨ ਸਮੱਗਰੀ ਦੇਵੇਗਾ ਅਤੇ ਹਰ ਵੱਧ (ਨੇਕ) ਅਮਲ ਕਰਨ ਵਾਲੇ ਨੂੰ ਵਧੇਰੇ ਬਦਲਾ ਦੇਵੇਗਾ ਜੇ ਤੁਸੀਂ ਇਸ (ਰੱਬ) ਤੋਂ ਮੂੰਹ ਮੋੜਦੇ ਰਹੇ ਤਾਂ ਮੈਂ ਤੁਹਾਡੇ ਬਾਰੇ ਇਕ ਵੱਡੇ ਦਿਨ (ਕਿਆਮਤ) ਦੇ ਅਜ਼ਾਬ ਤੋਂ ਡਰਦਾ ਹਾਂ। info
التفاسير:

external-link copy
4 : 11

اِلَی اللّٰهِ مَرْجِعُكُمْ ۚ— وَهُوَ عَلٰی كُلِّ شَیْءٍ قَدِیْرٌ ۟

4਼ ਤੁਸੀਂ ਸਾਰਿਆਂ ਨੇ ਮੁੜ ਅੱਲਾਹ ਕੋਲ ਹੀ ਜਾਣਾ ਹੈ ਅਤੇ ਉਹ ਹਰ ਸ਼ੈਅ ’ਤੇ ਪੂਰੀ ਕੁਦਰਤ ਰੱਖਦਾ ਹੈ। info
التفاسير:

external-link copy
5 : 11

اَلَاۤ اِنَّهُمْ یَثْنُوْنَ صُدُوْرَهُمْ لِیَسْتَخْفُوْا مِنْهُ ؕ— اَلَا حِیْنَ یَسْتَغْشُوْنَ ثِیَابَهُمْ ۙ— یَعْلَمُ مَا یُسِرُّوْنَ وَمَا یُعْلِنُوْنَ ۚ— اِنَّهٗ عَلِیْمٌۢ بِذَاتِ الصُّدُوْرِ ۟

5਼ ਵੇਖੋ ਇਹ ਲੋਕ ਆਪਣੀਆਂ ਹਿੱਕਾਂ ਨੂੰ ਦੁਹਰਾ ਕਰਦੇ ਹਨ ਤਾਂ ਜੋ ਅੱਲਾਹ ਤੋਂ ਲੁਕ ਜਾਣ। ਯਾਦ ਰੱਖੋ ਕਿ ਜਦੋਂ ਉਹ ਲਿਬਾਸ ਪਾਉਂਦੇ ਹਨ ਉਸ ਸਮੇਂ ਵੀ ਅੱਲਾਹ ਜਾਣਦਾ ਹੈ, ਜੋ ਉਹ ਗੁਪਤ ਰੱਖਦੇ ਹਨ ਅਤੇ ਜ਼ਾਹਿਰ ਕਰਦੇ ਹਨ, ਉਹ ਵੀ ਅੱਲਾਹ ਜਾਣਦਾ ਹੈ। ਬੇਸ਼ੱਕ ਉਹ ਤਾਂ ਦਿਲਾਂ ਦੇ ਭੇਤ ਵੀ ਜਾਣਦਾ ਹੈ। info
التفاسير: