Salin ng mga Kahulugan ng Marangal na Qur'an - Salin sa Wikang Punjabi ni Arif Halim

Numero ng Pahina:close

external-link copy
105 : 7

حَقِیْقٌ عَلٰۤی اَنْ لَّاۤ اَقُوْلَ عَلَی اللّٰهِ اِلَّا الْحَقَّ ؕ— قَدْ جِئْتُكُمْ بِبَیِّنَةٍ مِّنْ رَّبِّكُمْ فَاَرْسِلْ مَعِیَ بَنِیْۤ اِسْرَآءِیْلَ ۟ؕ

105਼ ਮੇਰੇ ਲਈ ਇਹ ਜ਼ਰੂਰੀ ਹੈ ਕਿ ਮੈਂ ਅੱਲਾਹ ਵੱਲੋਂ ਹੱਕ ਸੱਚ ਤੋਂ ਬਿਨਾਂ ਹੋਰ ਕੁੱਝ ਵੀ ਨਾ ਆਖਾਂ। ਮੈਂ ਤੇਰੇ ਵੱਲ ਤੇਰੇ ਰੱਬ ਵੱਲੋਂ (ਰਸੂਲ ਹੋਣ ਦੀਆਂ) ਖੁੱਲ੍ਹੀਆਂ ਨਿਸ਼ਾਂਨੀਆਂ ਲੈ ਕੇ ਆਇਆ ਹਾਂ, ਸੋ ਤੂੰ ਬਨੀ-ਇਸਰਾਈਲ ਨੂੰ ਮੇਰੇ ਨਾਲ ਭੇਜ ਦੇ। info
التفاسير:

external-link copy
106 : 7

قَالَ اِنْ كُنْتَ جِئْتَ بِاٰیَةٍ فَاْتِ بِهَاۤ اِنْ كُنْتَ مِنَ الصّٰدِقِیْنَ ۟

106਼ ਫ਼ਿਰਔਨ ਨੇ ਕਿਹਾ ਕਿ ਜੇ ਤੂੰ ਕੋਈ ਨਿਸ਼ਾਂਨੀ ਲੈ ਕੇ ਆਇਆ ਹੈ ਤਾਂ ਉਸ ਨੂੰ ਵਿਖਾ, ਜੇ ਤੂੰ ਸੱਚਾ ਹੈ। info
التفاسير:

external-link copy
107 : 7

فَاَلْقٰی عَصَاهُ فَاِذَا هِیَ ثُعْبَانٌ مُّبِیْنٌ ۟ۚۖ

107਼ ਸੋ ਆਪ ਜੀ (ਮੂਸਾ) ਨੇ ਆਪਣਾ ਅਸਾ (ਲਾਠੀ) ਨੂੰ (ਧਰਤੀ ’ਤੇ) ਸੁੱਟਿਆ, ਉਹ ਉਸੇ ਵੇਲੇ ਇਕ ਅਜਗਰ ਵਿਖਾਈ ਦੇਣ ਲੱਗ ਪਿਆ। info
التفاسير:

external-link copy
108 : 7

وَّنَزَعَ یَدَهٗ فَاِذَا هِیَ بَیْضَآءُ لِلنّٰظِرِیْنَ ۟۠

108਼ ਫੇਰ ਉਸ (ਮੂਸਾ) ਨੇ ਆਪਣਾ ਹੱਥ ਕੁੱਛ ਵਿੱਚੋਂ ਬਾਹਰ ਕੱਢਿਆ ਤਾਂ ਉਹ ਵੇਖਣ ਵਾਲਿਆਂ ਲਈ ਚਮਕਦਾ ਹੋਇਆ ਸਫ਼ੈਦ (ਹੱਥ) ਸੀ। info
التفاسير:

external-link copy
109 : 7

قَالَ الْمَلَاُ مِنْ قَوْمِ فِرْعَوْنَ اِنَّ هٰذَا لَسٰحِرٌ عَلِیْمٌ ۟ۙ

109਼ ਫ਼ਿਰਔਨ ਦੀ ਕੌਮ ਦੇ ਸਰਦਾਰਾਂ ਨੇ ਆਖਿਆ ਕਿ ਬੇਸ਼ੱਕ ਇਹ ਵਿਅਕਤੀ ਤਾਂ ਇਕ ਮਾਹਿਰ ਜਾਦੂਗਰ ਹੈ। info
التفاسير:

external-link copy
110 : 7

یُّرِیْدُ اَنْ یُّخْرِجَكُمْ مِّنْ اَرْضِكُمْ ۚ— فَمَاذَا تَاْمُرُوْنَ ۟

110਼ (ਫ਼ਿਰਔਨ ਨੇ ਆਖਿਆ ਕਿ) ਇਹ ਚਾਹੁੰਦਾ ਹੈ ਕਿ ਤੁਹਾਨੂੰ (ਫ਼ਿਰਔਨ ਤੇ ਉਸ ਦੇ ਸਾਥੀਆਂ ਨੂੰ) ਤੁਹਾਡੇ ਦੇਸ਼ ਵਿਚੋਂ ਬਾਹਰ ਕੱਢ ਦੇਵੇ ਤੁਹਾਡਾ ਕੀ ਵਿਚਾਰ ਹੈ? info
التفاسير:

external-link copy
111 : 7

قَالُوْۤا اَرْجِهْ وَاَخَاهُ وَاَرْسِلْ فِی الْمَدَآىِٕنِ حٰشِرِیْنَ ۟ۙ

111਼ (ਫ਼ਿਰਔਨ ਦੇ ਪੁੱਛਣ ’ਤੇ ਦਰਬਾਰੀਆਂ ਨੇ) ਕਿਹਾ ਕਿ ਤੁਸੀਂ ਇਸ (ਮੂਸਾ) ਨੂੰ ਅਤੇ ਇਸ ਦੇ ਭਰਾ (ਹਾਰੂਨ) ਨੂੰ ਥੋੜ੍ਹਾ ਸਮਾਂ ਦੇ ਦਿਓ ਅਤੇ ਸ਼ਹਿਰ ਵਿਚ ਹਰਕਾਰੇ ਭੇਜ ਦਿਓ। info
التفاسير:

external-link copy
112 : 7

یَاْتُوْكَ بِكُلِّ سٰحِرٍ عَلِیْمٍ ۟

112਼ ਤਾਂ ਜੋ ਉਹ ਸਾਰੇ ਹੀ ਮਾਹਿਰ ਜਾਦੂਗਰਾਂ ਨੂੰ ਤੁਹਾਡੇ ਕੋਲ ਹਾਜ਼ਰ ਕਰਨ। info
التفاسير:

external-link copy
113 : 7

وَجَآءَ السَّحَرَةُ فِرْعَوْنَ قَالُوْۤا اِنَّ لَنَا لَاَجْرًا اِنْ كُنَّا نَحْنُ الْغٰلِبِیْنَ ۟

113਼ ਜਦੋਂ ਜਾਦੂਗਰ ਫ਼ਿਰਔਨ ਕੋਲ ਹਾਜ਼ਰ ਹੋਏ ਅਤੇ ਕਹਿਣ ਲੱਗੇ ਕਿ ਜੇਕਰ ਅਸੀਂ (ਮੂਸਾ ’ਤੇ) ਭਾਰੂ ਰਹੇ ਤਾਂ ਕੀ ਸਾਨੂੰ ਕੋਈ ਵੱਡਾ ਬਦਲਾ (ਇਨਾਮ) ਮਿਲੇਗਾ ? info
التفاسير:

external-link copy
114 : 7

قَالَ نَعَمْ وَاِنَّكُمْ لَمِنَ الْمُقَرَّبِیْنَ ۟

114਼ (ਫ਼ਿਰਔਨ ਨੇ) ਕਿਹਾ, ਹਾਂ! ਤੁਸੀਂ ਮੇਰੇ ਨਿਕਟਵਰਤੀ ਲੋਕਾਂ ਵਿੱਚੋਂ ਹੋ ਜਾਓਗੇ। info
التفاسير:

external-link copy
115 : 7

قَالُوْا یٰمُوْسٰۤی اِمَّاۤ اَنْ تُلْقِیَ وَاِمَّاۤ اَنْ نَّكُوْنَ نَحْنُ الْمُلْقِیْنَ ۟

115਼ (ਜਾਦੂਗਰਾਂ ਨੇ) ਕਿਹਾ ਕਿ ਹੇ ਮੂਸਾ! ਪਹਿਲਾਂ ਤੁਸੀਂ (ਜਾਦੂ) ਵਿਖਾਓਗੇ ਜਾਂ ਪਹਿਲਾਂ ਅਸੀਂ ਵਿਖਾਈਏ। info
التفاسير:

external-link copy
116 : 7

قَالَ اَلْقُوْا ۚ— فَلَمَّاۤ اَلْقَوْا سَحَرُوْۤا اَعْیُنَ النَّاسِ وَاسْتَرْهَبُوْهُمْ وَجَآءُوْ بِسِحْرٍ عَظِیْمٍ ۟

116਼ (ਮੂਸਾ) ਨੇ ਆਖਿਆ ਕਿ ਪਹਿਲਾਂ ਤੁਸੀਂ ਹੀ ਕਰੋ। ਫੇਰ ਜਦੋਂ ਉਹਨਾਂ (ਜਾਦੂਗਰਾਂ) ਨੇ (ਆਪਣੀਆਂ ਰੱਸੀਆਂ ਤੇ ਲਾਠੀਆਂ) ਸੁੱਟੀਆਂ ਤਾਂ ਲੋਕਾਂ ਦੀਆਂ ਨਜ਼ਰਾਂ ’ਤੇ ਜਾਦੂ ਹੋ ਗਿਆ ਅਤੇ ਉਹਨਾਂ ਨੂੰ (ਲਾਠੀਆਂ ਤੇ ਰੱਸੀਆਂ ਤੋਂ ਸੱਪ ਬਣਾ ਕੇ) ਡਰਾ ਦਿੱਤਾ, ਉਹ ਬਹੁਤ ਵੱਡਾ ਜਾਦੂ ਲਿਆਏ ਸਨ। info
التفاسير:

external-link copy
117 : 7

وَاَوْحَیْنَاۤ اِلٰی مُوْسٰۤی اَنْ اَلْقِ عَصَاكَ ۚ— فَاِذَا هِیَ تَلْقَفُ مَا یَاْفِكُوْنَ ۟ۚ

117਼ ਅਤੇ ਫੇਰ ਅਸੀਂ ਮੂਸਾ ਨੂੰ ਹੁਕਮ ਦਿੱਤਾ ਕਿ ਤੂੰ ਵੀ ਆਪਣਾ ਅਸਾ (ਸੋਟੀ ਇਹਨਾਂ ਸੱਪਾਂ) ਅੱਗੇ ਸੁੱਟਦੇ। ਜਦੋਂ ਉਸ ਨੇ ਸੁੱਟਿਆ ਤਾਂ ਉਹ (ਅਸਾ) ਵੇਖਦੇ ਹੀ ਵੇਖਦੇ (ਅਜਗਰ ਬਣ ਕੇ ਉਹਨਾਂ ਸੱਪਾਂ ਨੂੂੰ) ਨਿਗਲਣ ਲੱਗ ਪਿਆ, ਜੋ ਉਹ ਜਾਦੂਗਰ ਘੜ ਕੇ ਲਿਆਏ ਸਨ। info
التفاسير:

external-link copy
118 : 7

فَوَقَعَ الْحَقُّ وَبَطَلَ مَا كَانُوْا یَعْمَلُوْنَ ۟ۚ

118਼ ਅੰਤ ਸੱਚਾਈ ਸਿੱਧ ਹੋ ਗਈ ਅਤੇ ਉਹਨਾਂ ਨੇ ਜੋ ਕੁੱਝ ਵੀ (ਜਾਦੂ) ਕੀਤਾ ਸੀ ਉਹ ਸਭ ਮਲੀਆਂਮੇਟ ਹੋ ਗਿਆ। info
التفاسير:

external-link copy
119 : 7

فَغُلِبُوْا هُنَالِكَ وَانْقَلَبُوْا صٰغِرِیْنَ ۟ۚ

119਼ ਜਾਦੂਗਰਾਂ ਨੇ ਉੱਥੇ ਹੀ ਹਾਰ ਮੰਨ ਲਈ ਅਤੇ ਹੀਣੇ ਹੋ ਕੇ (ਮੈਦਾਨ ਤੋਂ) ਪਰਾ ਹੱਟ ਗਏ। info
التفاسير:

external-link copy
120 : 7

وَاُلْقِیَ السَّحَرَةُ سٰجِدِیْنَ ۟ۙ

120਼ ਅਤੇ ਸਾਰੇ ਜਾਦੂਗਰ ਸਿਜਦੇ ਵਿਚ ਡਿਗ ਪਏ। info
التفاسير: