Salin ng mga Kahulugan ng Marangal na Qur'an - Salin sa Wikang Punjabi ni Arif Halim

ਹਾ, ਮੀਮ, ਅਸ-ਸਜਦਾ

external-link copy
1 : 68

نٓ وَالْقَلَمِ وَمَا یَسْطُرُوْنَ ۟ۙ

1਼ ਕਸਮ ਹੈ ਨੂਨ, ਕਲਮ ਦੀ ਅਤੇ ਉਸ ਦੀ ਜੋ ਉਹ (ਫ਼ਰਿਸ਼ਤੇ) ਲਿਖਦੇ ਹਨ। info
التفاسير:

external-link copy
2 : 68

مَاۤ اَنْتَ بِنِعْمَةِ رَبِّكَ بِمَجْنُوْنٍ ۟ۚ

2਼ (ਹੇ ਨਬੀ!) ਤੁਸੀਂ ਆਪਣੇ ਰੱਬ ਦੀ ਕ੍ਰਿਪਾ ਨਾਲ ਉੱਕਾ ਹੀ ਸੁਦਾਈ ਨਹੀਂ। info
التفاسير:

external-link copy
3 : 68

وَاِنَّ لَكَ لَاَجْرًا غَیْرَ مَمْنُوْنٍ ۟ۚ

3਼ ਬੇਸ਼ੱਕ ਤੁਹਾਡੇ ਲਈ (ਰੱਬ ਵੱਲੋਂ) ਬਹੁਤ ਵੱਡਾ ਬਦਲਾ ਹੈ। info
التفاسير:

external-link copy
4 : 68

وَاِنَّكَ لَعَلٰی خُلُقٍ عَظِیْمٍ ۟

4਼ ਬੇਸ਼ੱਕ ਤੁਸੀਂ ਸਦਾਚਾਰ ਦੇ ਵੱਡੇ ਉੱਚੇ ਦਰਜੇ ’ਤੇ ਹੋ। info
التفاسير:

external-link copy
5 : 68

فَسَتُبْصِرُ وَیُبْصِرُوْنَ ۟ۙ

5਼ ਛੇਤੀ ਹੀ ਤੁਸੀਂ ਵੀ ਵੇਖ ਲਵੋਗੇ ਤੇ ਉਹ (ਕਾਫ਼ਿਰ) ਵੀ ਵੇਖ ਲੈਣਗੇ। info
التفاسير:

external-link copy
6 : 68

بِاَیِّىكُمُ الْمَفْتُوْنُ ۟

6਼ ਕਿ ਤੁਹਾਡੇ ਵਿੱਚੋਂ ਸੁਦਾਈ ਕੌਣ ਹੈ। info
التفاسير:

external-link copy
7 : 68

اِنَّ رَبَّكَ هُوَ اَعْلَمُ بِمَنْ ضَلَّ عَنْ سَبِیْلِهٖ ۪— وَهُوَ اَعْلَمُ بِالْمُهْتَدِیْنَ ۟

7਼ ਬੇਸ਼ੱਕ ਤੁਹਾਡਾ ਰੱਬ ਇਸ ਗੱਲ ਨੂੰ ਭਲੀ-ਭਾਂਤ ਜਾਣਦਾਹੈ ਕਿ ਕੌਣ ਉਸ ਦੀ ਰਾਹ ਤੋਂ ਭਟਕਿਆ ਹੋਇਆ ਹੈ ਅਤੇ ਕੌਣ ਸਿੱਧੇ ਰਾਹ ’ਤੇ ਹੈ। info
التفاسير:

external-link copy
8 : 68

فَلَا تُطِعِ الْمُكَذِّبِیْنَ ۟

8਼ ਸੋ (ਹੇ ਨਬੀ!) ਤੁਸੀਂ ਝੁਠਲਾਉਣ ਵਾਲਿਆਂ ਦੇ ਪਿੱਛੇ ਨਹੀਂ ਲੱਗਣਾ। info
التفاسير:

external-link copy
9 : 68

وَدُّوْا لَوْ تُدْهِنُ فَیُدْهِنُوْنَ ۟

9਼ ਉਹ (ਕਾਫ਼ਿਰ) ਤਾਂ ਇਹ ਚਾਹੁੰਦੇ ਹਨ ਕਿ (ਕੁੱਝ) ਤੁਸੀਂ ਨਰਮੀ ਵਿਖਾਓ ਤਾਂ ਉਹ ਵੀ ਨਰਮ ਪੈ ਜਾਣ। info
التفاسير:

external-link copy
10 : 68

وَلَا تُطِعْ كُلَّ حَلَّافٍ مَّهِیْنٍ ۟ۙ

10਼ ਤੁਸੀਂ ਬਹੁਤੀਆਂ ਸਹੁੰਆਂ ਖਾਣ ਵਾਲੇ ਜ਼ਲੀਲ ਵਿਅਕਤੀ ਦੀ ਗੱਲ ਉੱਕਾ ਹੀ ਨਾ ਮੰਨੋ। info
التفاسير:

external-link copy
11 : 68

هَمَّازٍ مَّشَّآءٍ بِنَمِیْمٍ ۟ۙ

11਼ ਜਿਹੜਾ ਮਿਹਣੇ ਦੇਣ ਵਾਲਾ ਤੇ ਚੁਗ਼ਲਖ਼ੋਰ ਹੈ। info
التفاسير:

external-link copy
12 : 68

مَّنَّاعٍ لِّلْخَیْرِ مُعْتَدٍ اَثِیْمٍ ۟ۙ

12਼ ਭਲਾਈ ਦੇ ਕੰਮਾਂ ਤੋਂ ਰੋਕਣ ਵਾਲਾ ਹੈ, ਅਤੇ ਹੱਦਾਂ ਟੱਪਣ ਵਾਲਾ ਅਤੇ ਮਹਾਂ-ਦੁਰਾਚਾਰੀ ਹੈ। info
التفاسير:

external-link copy
13 : 68

عُتُلٍّۢ بَعْدَ ذٰلِكَ زَنِیْمٍ ۟ۙ

13਼ ਓੱਜੜ ਦੇ ਨਾਲ-ਨਾਲ ਹਰਾਮਜ਼ਾਦਾ (ਨੀਚ) ਵੀ ਹੈ। info
التفاسير:

external-link copy
14 : 68

اَنْ كَانَ ذَا مَالٍ وَّبَنِیْنَ ۟ؕ

14਼ ਇਹ ਸਭ ਇਸ ਲਈ ਹੈ, ਕਿ ਉਹ ਧੰਨਵਾਨ ਤੇ ਪੁੱਤਰਾਂ ਵਾਲਾ ਹੈ। info
التفاسير:

external-link copy
15 : 68

اِذَا تُتْلٰی عَلَیْهِ اٰیٰتُنَا قَالَ اَسَاطِیْرُ الْاَوَّلِیْنَ ۟

15਼ ਜਦੋਂ ਉਸ ਨੂੰ ਸਾਡੀਆਂ ਆਇਤਾਂ ਸੁਣਾਈਆਂ ਜਾਂਦੀਆਂ ਹਨ ਤਾਂ ਕਹਿੰਦਾ ਹੈ ਕਿ ਇਹ ਤਾਂ ਬੀਤੇ ਸਮੇਂ ਦੀਆਂ ਕਹਾਣੀਆਂ ਹਨ। info
التفاسير:

external-link copy
16 : 68

سَنَسِمُهٗ عَلَی الْخُرْطُوْمِ ۟

16਼ ਅਸੀਂ ਛੇਤੀ ਹੀ ਇਸ ਦੀ ਸੁੰਡ (ਭਾਵ ਨੱਕ) ’ਤੇ ਦਾਗ਼ ਲਾਵਾਂਗੇ। info
التفاسير: