Salin ng mga Kahulugan ng Marangal na Qur'an - Salin sa Wikang Punjabi ni Arif Halim

ਅਲ-ਕਿਆਮਾ

external-link copy
1 : 45

حٰمٓ ۟ۚ

1਼ ਹਾ, ਮੀਮ। info
التفاسير:

external-link copy
2 : 45

تَنْزِیْلُ الْكِتٰبِ مِنَ اللّٰهِ الْعَزِیْزِ الْحَكِیْمِ ۟

2਼ ਇਹ ਕਿਤਾਬ (.ਕੁਰਆਨ) ਅੱਲਾਹ ਵੱਲੋਂ ਉਤਾਰੀ ਗਈ ਹੈ। ਜਿਹੜਾ ਅਤਿਅੰਤ ਜ਼ੋਰਾਵਰ ਤੇ ਵੱਡਾ ਯੁਕਤੀਮਾਨ ਹੈ। info
التفاسير:

external-link copy
3 : 45

اِنَّ فِی السَّمٰوٰتِ وَالْاَرْضِ لَاٰیٰتٍ لِّلْمُؤْمِنِیْنَ ۟ؕ

3਼ ਨਿਰਸੰਦੇਹ, ਅਕਾਸ਼ਾਂ ਤੇ ਧਰਤੀ ਵਿਚ ਈਮਾਨ ਵਾਲਿਆਂ ਲਈ (ਰੱਬ ਦੀ ਕੁਦਰਤ ਦੀਆਂ) ਕਿੰਨੀਆਂ ਹੀ ਨਿਸ਼ਾਨੀਆਂ ਹਨ। info
التفاسير:

external-link copy
4 : 45

وَفِیْ خَلْقِكُمْ وَمَا یَبُثُّ مِنْ دَآبَّةٍ اٰیٰتٌ لِّقَوْمٍ یُّوْقِنُوْنَ ۟ۙ

4਼ ਤੁਹਾਡੀ ਆਪਣੀ ਸਿਰਜਣਾ ਵਿਚ ਵੀ ਅਤੇ ਉਹਨਾਂ ਜਾਨਵਰਾਂ ਵਿਚ ਵੀ, ਜਿਨ੍ਹਾਂ ਨੂੰ ਅੱਲਾਹ (ਧਰਤੀ ਵਿਚ) ਫੈਲਾ ਰਿਹਾ ਹੈ, ਉਹਨਾਂ ਲੋਕਾਂ ਲਈ ਵੱਡੀਆਂ ਨਿਸ਼ਾਨੀਆਂ ਹਨ, ਜਿਹੜੇ ਅੱਲਾਹ ਉੱਤੇ ਯਕੀਨ ਰੱਖਦੇ ਹਨ। info
التفاسير:

external-link copy
5 : 45

وَاخْتِلَافِ الَّیْلِ وَالنَّهَارِ وَمَاۤ اَنْزَلَ اللّٰهُ مِنَ السَّمَآءِ مِنْ رِّزْقٍ فَاَحْیَا بِهِ الْاَرْضَ بَعْدَ مَوْتِهَا وَتَصْرِیْفِ الرِّیٰحِ اٰیٰتٌ لِّقَوْمٍ یَّعْقِلُوْنَ ۟

5਼ ਰਾਤ ਤੇ ਦਿਨ ਦੇ ਬਦਲ-ਬਦਲ ਕੇ ਆਉਣ-ਜਾਣ ਵਿਚ ਅਤੇ ਉਸ ਰਿਜ਼ਕ (ਪਾਣੀ) ਵਿਚ ਜਿਹੜਾ ਅੱਲਾਹ ਨੇ ਅਕਾਸ਼ੋਂ ਨਾਜ਼ਿਲ ਕੀਤਾ ਹੈ, ਫੇਰ ਉਸ ਰਾਹੀਂ ਮੋਈ ਪਈ ਧਰਤੀ ਨੂੰ ਜਿਊਂਦਾ ਕਰਦਾ ਹੈ ਅਤੇ ਹਵਾਵਾਂ ਦੀਆਂ ਦਿਸ਼ਾਵਾਂ ਬਦਲਣ ਵਿਚ ਸੂਝ-ਬੂਝ ਰੱਖਣ ਵਾਲਿਆਂ ਲਈ ਕਿੰਨੀਆਂ ਹੀ ਨਿਸ਼ਾਨੀਆਂ ਹਨ। info
التفاسير:

external-link copy
6 : 45

تِلْكَ اٰیٰتُ اللّٰهِ نَتْلُوْهَا عَلَیْكَ بِالْحَقِّ ۚ— فَبِاَیِّ حَدِیْثٍ بَعْدَ اللّٰهِ وَاٰیٰتِهٖ یُؤْمِنُوْنَ ۟

6਼ ਇਹ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਹਨ ਜਿਨ੍ਹਾਂ ਨੂੰ ਅਸੀਂ ਤੁਹਾਡੇ ਸਾਮ੍ਹਣੇ ਹੱਕ ਸੱਚ ਨਾਲ ਬਿਆਨ ਕਰ ਰਹੇ ਹਨ। ਹੁਣ ਉਹ ਉਸ (ਅੱਲਾਹ) ਦੀਆਂ ਨਿਸ਼ਾਨੀਆਂ ਤੋਂ ਮਗਰੋਂ ਕਿਹੜੀ ਗੱਲ ’ਤੇ ਈਮਾਨ ਲਿਉਣਗੇ ? info
التفاسير:

external-link copy
7 : 45

وَیْلٌ لِّكُلِّ اَفَّاكٍ اَثِیْمٍ ۟ۙ

7਼ ਹਰੇਕ ਝੂਠੇ ਗੁਨਾਹਗਾਰ ਲਈ ਬਰਬਾਦੀ ਹੈ। info
التفاسير:

external-link copy
8 : 45

یَّسْمَعُ اٰیٰتِ اللّٰهِ تُتْلٰی عَلَیْهِ ثُمَّ یُصِرُّ مُسْتَكْبِرًا كَاَنْ لَّمْ یَسْمَعْهَا ۚ— فَبَشِّرْهُ بِعَذَابٍ اَلِیْمٍ ۟

8਼ ਜਦੋਂ ਅੱਲਾਹ ਦੀਆਂ ਆਇਤਾਂ ਉਸ ਦੇ ਸਾਮ੍ਹਣੇ ਪੜ੍ਹੀਆਂ ਜਾਂਦੀਆਂ ਹਨ ਅਤੇ ਉਹ ਉਨ੍ਹਾਂ ਨੂੰ ਸੁਣਦਾ ਵੀ ਹੈ, ਪਰ ਉਹ ਹੰਕਾਰ ਵਿਚ ਆ ਕੇ ਆਪਣੀ ਗੱਲ ਉੱਤੇ ਅੜ ਜਾਂਦਾ ਹੈ ਜਿਵੇਂ ਉਸ ਨੇ ਕੁੱਝ ਸੁਣਿਆ ਹੀ ਨਹੀਂ। (ਹੇ ਨਬੀ!) ਤੁਸੀਂ ਉਸ ਨੂੰ ਦਰਦਨਾਕ ਅਜ਼ਾਬ ਦੀ ਖ਼ੁਸ਼ਖ਼ਬਰੀ ਸੁਣਾ ਦਿਓ। info
التفاسير:

external-link copy
9 : 45

وَاِذَا عَلِمَ مِنْ اٰیٰتِنَا شَیْـَٔا ١تَّخَذَهَا هُزُوًا ؕ— اُولٰٓىِٕكَ لَهُمْ عَذَابٌ مُّهِیْنٌ ۟ؕ

9਼ ਜਦੋਂ ਉਹ ਸਾਡੀਆਂ ਕੁੱਝ ਆਇਤਾਂ (ਆਦੇਸ਼ਾਂ) ਵਿੱਚੋਂ ਕੁਝ ਨੂੰ ਜਾਣ ਲੈਂਦਾ ਹੈ ਤਾਂ ਉਹਨਾਂ ਦਾ ਮਖੌਲ ਉਡਾਉਂਦਾ ਹੈ, ਅਜਿਹੇ ਲੋਕਾਂ ਲਈ ਹੀਣਤਾ ਭਰਿਆ ਅਜ਼ਾਬ ਹੈ। info
التفاسير:

external-link copy
10 : 45

مِنْ وَّرَآىِٕهِمْ جَهَنَّمُ ۚ— وَلَا یُغْنِیْ عَنْهُمْ مَّا كَسَبُوْا شَیْـًٔا وَّلَا مَا اتَّخَذُوْا مِنْ دُوْنِ اللّٰهِ اَوْلِیَآءَ ۚ— وَلَهُمْ عَذَابٌ عَظِیْمٌ ۟ؕ

10਼ ਉਹਨਾਂ ਦੇ ਅੱਗੇ ਨਰਕ ਹੈ। ਜੋ ਕੁੱਝ ਵੀ ਉਹਨਾਂ ਨੇ ਸੰਸਾਰ ਵਿਚ ਕਮਾਇਆ ਹੈ, ਉਹ ਉਹਨਾਂ ਦੇ ਕੁੱਝ ਵੀ ਕੰਮ ਨਹੀਂ ਆਵੇਗਾ ਅਤੇ ਨਾ ਹੀ ਉਹ ਇਸ਼ਟ ਕੰਮ ਆਉਣਗੇ ਜਿਨ੍ਹਾਂ ਨੂੰ ਉਹਨਾਂ ਨੇ ਅੱਲਾਹ ਤੋਂ ਛੁੱਟ ਆਪਣਾ ਕਾਰਜ-ਸਾਧਕ ਬਣਾ ਛੱਡਿਆ ਹੈ ਅਤੇ ਉਹਨਾਂ ਲਈ ਦੁਖਦਾਈ ਅਜ਼ਾਬ ਹੈ। info
التفاسير:

external-link copy
11 : 45

هٰذَا هُدًی ۚ— وَالَّذِیْنَ كَفَرُوْا بِاٰیٰتِ رَبِّهِمْ لَهُمْ عَذَابٌ مِّنْ رِّجْزٍ اَلِیْمٌ ۟۠

11਼ ਇਹ (.ਕੁਰਆਨ) ਤਾਂ ਹਿਦਾਇਤ ਹੈ ਅਤੇ ਉਹ ਲੋਕ ਜਿਨ੍ਹਾਂ ਨੇ ਆਪਣੇ ਰੱਬ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਕੀਤਾ ਹੈ, ਉਹਨਾਂ ਲਈ ਲੋਹੜੇ ਦਾ ਦੁਖਦਾਈ ਅਜ਼ਾਬ ਹੈ। info
التفاسير:

external-link copy
12 : 45

اَللّٰهُ الَّذِیْ سَخَّرَ لَكُمُ الْبَحْرَ لِتَجْرِیَ الْفُلْكُ فِیْهِ بِاَمْرِهٖ وَلِتَبْتَغُوْا مِنْ فَضْلِهٖ وَلَعَلَّكُمْ تَشْكُرُوْنَ ۟ۚ

12਼ ਅੱਲਾਹ ਉਹ ਹੈ ਜਿਸ ਨੇ ਸਮੁੰਦਰ ਨੂੰ ਤੁਹਾਡੇ ਅਧੀਨ ਕਰ ਰੱਖਿਆ ਹੈ ਤਾਂ ਜੋ ਉਸ ਦੇ ਹੁਕਮ ਨਾਲ ਇਸ ਵਿਚ ਬੇੜੀਆਂ ਚੱਲਣ, ਤਾਂ ਜੋ ਤੁਸੀਂ ਉਸ ਵਿੱਚੋਂ ਉਸ ਦਾ ਫ਼ਜ਼ਲ (ਰਿਜ਼ਕ) ਦੀ ਭਾਲ ਕਰ ਸਕੋਂ ਅਤੇ ਉਸ ਦੇ ਧੰਨਵਾਦੀ ਹੋਵੋਂ। info
التفاسير:

external-link copy
13 : 45

وَسَخَّرَ لَكُمْ مَّا فِی السَّمٰوٰتِ وَمَا فِی الْاَرْضِ جَمِیْعًا مِّنْهُ ؕ— اِنَّ فِیْ ذٰلِكَ لَاٰیٰتٍ لِّقَوْمٍ یَّتَفَكَّرُوْنَ ۟

13਼ ਉਸ (ਅੱਲਾਹ) ਨੇ ਆਪਣੇ ਵੱਲੋਂ, ਜੋ ਕੁੱਝ ਅਕਾਸ਼ਾਂ ਵਿਚ ਅਤੇ ਜੋ ਕੁੱਝ ਧਰਤੀ ਵਿਚ ਹੈ, ਉਹ ਸਭ ਤੁਹਾਡੇ ਅਧੀਨ ਕਰ ਛੱਡਿਆ ਹੈ। ਬੇਸ਼ੱਕ ਇਸ ਵਿਚ ਉਹਨਾਂ ਲੋਕਾਂ ਲਈ ਨਿਸ਼ਾਨੀਆਂ ਹਨ ਜਿਹੜੇ ਸੋਚ ਵਿਚਾਰ ਕਰਦੇ ਹਨ। info
التفاسير: