Salin ng mga Kahulugan ng Marangal na Qur'an - Salin sa Wikang Punjabi ni Arif Halim

Numero ng Pahina:close

external-link copy
50 : 40

قَالُوْۤا اَوَلَمْ تَكُ تَاْتِیْكُمْ رُسُلُكُمْ بِالْبَیِّنٰتِ ؕ— قَالُوْا بَلٰی ؕ— قَالُوْا فَادْعُوْا ۚ— وَمَا دُعٰٓؤُا الْكٰفِرِیْنَ اِلَّا فِیْ ضَلٰلٍ ۟۠

50਼ ਉਹ (ਫ਼ਰਿਸ਼ਤੇ) ਪੁੱਛਣਗੇ, ਕੀ ਤੁਹਾਡੇ ਕੋਲ ਤੁਹਾਡੇ ਰਸੂਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਨਹੀਂ ਆਏ ਸਨ? ਉਹ (ਨਰਕੀ) ਆਖਣਗੇ ਕਿਉਂ ਨਹੀਂ ?ਉਹ (ਫ਼ਰਿਸ਼ਤੇ) ਆਖਣਗੇ ਕਿ ਫੇਰ ਤੁਸੀਂ ਆਪੇ ਹੀ (ਅੱਲਾਹ ਨੂੰ) ਬੇਨਤੀ ਕਰੋ ਜਦ ਕਿ ਕਾਫ਼ਿਰਾਂ ਦੀਆਂ ਸਾਰੀਆਂ ਬੇਨਤੀਆਂ ਵਿਅਰਥ ਹੀ ਜਾਣਗੀਆਂ। info
التفاسير:

external-link copy
51 : 40

اِنَّا لَنَنْصُرُ رُسُلَنَا وَالَّذِیْنَ اٰمَنُوْا فِی الْحَیٰوةِ الدُّنْیَا وَیَوْمَ یَقُوْمُ الْاَشْهَادُ ۟ۙ

51਼ ਬੇਸ਼ੱਕ ਅਸੀਂ ਆਪਣੇ ਪੈਗ਼ੰਬਰਾਂ ਦੀ ਅਤੇ ਈਮਾਨ ਵਾਲਿਆਂ ਦੀ ਮਦਦ ਸੰਸਾਰ ਵਿਚ ਵੀ ਕਰਦੇ ਹਾਂ ਅਤੇ ਉਸ (ਕਿਆਮਤ ਵਾਲੇ) ਦਿਨ ਵੀ ਕਰਾਂਗੇ ਜਦੋਂ ਗਵਾਹ (ਵਜੋਂ ਫ਼ਰਿਸ਼ਤੇ ਤੇ ਪੈਗ਼ੰਬਰ) ਖੜ੍ਹੇ ਹੋਣਗੇ। info
التفاسير:

external-link copy
52 : 40

یَوْمَ لَا یَنْفَعُ الظّٰلِمِیْنَ مَعْذِرَتُهُمْ وَلَهُمُ اللَّعْنَةُ وَلَهُمْ سُوْٓءُ الدَّارِ ۟

52਼ ਉਸ ਦਿਨ ਜ਼ਾਲਮਾਂ ਨੂੰ ਉਹਨਾਂ ਦਾ ਬਹਾਨਾਂ ਕਿਸੇ ਕੰਮ ਨਹੀਂ ਆਵੇਗਾ ਸਗੋਂ ਉਹਨਾਂ ਲਈ ਜ਼ਲਾਲਤ ਹੀ ਜ਼ਲਾਲਤ ਹੋਵੇਗੀ ਅਤੇ ਉਹਨਾਂ ਲਈ ਭੈੜਾ ਟਿਕਾਣਾ ਹੋਵੇਗਾ। info
التفاسير:

external-link copy
53 : 40

وَلَقَدْ اٰتَیْنَا مُوْسَی الْهُدٰی وَاَوْرَثْنَا بَنِیْۤ اِسْرَآءِیْلَ الْكِتٰبَ ۟ۙ

53਼ ਬੇਸ਼ੱਕ ਅਸੀਂ ਮੂਸਾ ਨੂੰ ਹਿਦਾਇਤ (ਤੌਰੈਤ) ਬਖ਼ਸ਼ੀ ਅਤੇ ਬਨੀ-ਇਸਰਾਈਲ ਨੂੰ ਉਸ ਕਿਤਾਬ ਦਾ ਵਾਰਸ ਬਣਾਇਆ। info
التفاسير:

external-link copy
54 : 40

هُدًی وَّذِكْرٰی لِاُولِی الْاَلْبَابِ ۟

54਼ (ਇਹ ਕਿਤਾਬ) ਅਕਲ ਵਾਲਿਆਂ ਲਈ ਹਿਦਾਇਤ ਅਤੇ ਨਸੀਹਤ ਹੈ। info
التفاسير:

external-link copy
55 : 40

فَاصْبِرْ اِنَّ وَعْدَ اللّٰهِ حَقٌّ وَّاسْتَغْفِرْ لِذَنْۢبِكَ وَسَبِّحْ بِحَمْدِ رَبِّكَ بِالْعَشِیِّ وَالْاِبْكَارِ ۟

55਼ ਸੋ (ਹੇ ਨਬੀ!) ਤੁਸੀਂ ਸਬਰ ਕਰੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੈ। ਆਪਣੀਆਂ ਭੁੱਲਾਂ ਦੀ ਬਖ਼ਸ਼ਿਸ਼ ਲਈ ਦੁਆਵਾਂ ਮੰਗੋ ਅਤੇ ਸਵੇਰੇ-ਸ਼ਾਮ (ਹਰ ਵੇਲੇ) ਆਪਣੇ ਪਾਲਣਹਾਰ ਦੀ ਵਡਿਆਈ ਦੇ ਨਾਲ ਉਸ ਦੀ ਤਸਬੀਹ ਬਿਆਨ ਕਰੋ।1 info

1 ਵੇਖੋ ਸੂਰਤ ਅਨ-ਨਿਸਾ, ਹਾਸ਼ੀਆ ਆਇਤ 106/4

التفاسير:

external-link copy
56 : 40

اِنَّ الَّذِیْنَ یُجَادِلُوْنَ فِیْۤ اٰیٰتِ اللّٰهِ بِغَیْرِ سُلْطٰنٍ اَتٰىهُمْ ۙ— اِنْ فِیْ صُدُوْرِهِمْ اِلَّا كِبْرٌ مَّا هُمْ بِبَالِغِیْهِ ۚ— فَاسْتَعِذْ بِاللّٰهِ ؕ— اِنَّهٗ هُوَ السَّمِیْعُ الْبَصِیْرُ ۟

56਼ ਜਿਹੜੇ ਲੋਕੀ ਅੱਲਾਹ ਦੀਆਂ ਆਇਤਾਂ (ਨਿਸ਼ਾਨੀਆਂ) ਵਿਚ, ਜਿਹੜੀਆਂ ਉਹਨਾਂ ਕੋਲ ਆ ਚੁੱਕੀਆਂ ਹਨ, ਬਿਨਾਂ ਕਿਸੇ ਦਲੀਲ ਤੋਂ ਝਗੜਦੇ ਹਨ ਉਹਨਾਂ ਦੇ ਦਿਲਾਂ ਵਿਚ ਵਡਿਆਈ ਦਾ ਭੂਤ ਸਵਾਰ ਹੈ, ਉਹ ਉਸ (ਵਡਿਆਈ) ਤਕ ਪਹੁੰਚ ਵੀ ਨਹੀਂ ਸਕਦੇ। ਸੋ ਤੁਸੀਂ (ਉਹਨਾਂ ਦੀਆਂ ਸ਼ਰਾਰਤਾਂ ਤੋਂ) ਅੱਲਾਹ ਦੀ ਪਨਾਹ ਮੰਗਦੇ ਰਹੋ। ਬੇਸ਼ੱਕ ਉਹੀਓ ਸੁਣਨ ਵਾਲਾ ਅਤੇ ਵੇਖਣ ਵਾਲਾ ਹੈ। info
التفاسير:

external-link copy
57 : 40

لَخَلْقُ السَّمٰوٰتِ وَالْاَرْضِ اَكْبَرُ مِنْ خَلْقِ النَّاسِ وَلٰكِنَّ اَكْثَرَ النَّاسِ لَا یَعْلَمُوْنَ ۟

57਼ ਅਕਾਸ਼ ਤੇ ਧਰਤੀ ਦੀ ਰਚਨਾ ਮਨੁੱਖੀ ਰਚਨਾਂ ਤੋਂ ਕਿਤੇ ਵੱਧ ਵੱਡਾ ਕੰਮ ਹੈ, ਪ੍ਰੰਤੂ ਵਧੇਰੇ ਲੋਕ ਨਹੀਂ ਜਾਣਦੇ। info
التفاسير:

external-link copy
58 : 40

وَمَا یَسْتَوِی الْاَعْمٰی وَالْبَصِیْرُ ۙ۬— وَالَّذِیْنَ اٰمَنُوْا وَعَمِلُوا الصّٰلِحٰتِ وَلَا الْمُسِیْٓءُ ؕ— قَلِیْلًا مَّا تَتَذَكَّرُوْنَ ۟

58਼ ਅੱਨਾ ਅਤੇ ਸੁਜਾਖਾ ਇਕੋ ਬਰਾਬਰ ਨਹੀਂ ਹੋ ਸਕਦੇ ਅਤੇ ਨਾ ਹੀ ਉਹ ਲੋਕ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਭਲੇ ਕੰਮ ਵੀ ਕੀਤੇ ਅਤੇ ਬੁਰਾਈ ਕਰਨ ਵਾਲੇ, ਬਰਾਬਰ ਹਨ। ਤੁਸੀਂ ਲੋਕ ਬਹੁਤ ਹੀ ਘੱਟ ਨਸੀਹਤ ਗ੍ਰਹਿਣ ਕਰਦੇ ਹੋ। info
التفاسير: