Salin ng mga Kahulugan ng Marangal na Qur'an - Salin sa Wikang Punjabi ni Arif Halim

Numero ng Pahina:close

external-link copy
11 : 39

قُلْ اِنِّیْۤ اُمِرْتُ اَنْ اَعْبُدَ اللّٰهَ مُخْلِصًا لَّهُ الدِّیْنَ ۟ۙ

11਼ (ਹੇ ਨਬੀ!) ਆਖੋ ਕਿ ਮੈਨੂੰ (ਰੱਬ ਵੱਲੋਂ) ਹੁਕਮ ਹੋਇਆ ਹੈ ਕਿ ਮੈਂ ਅੱਲਾਹ ਲਈ ਬੰਦਗੀ ਨੂੰ ਨਿਰੋਲ ਕਰਦੇ ਹੋਏ ਉਸੇ ਦੀ ਇਬਾਦਤ ਕਰਾਂ। info
التفاسير:

external-link copy
12 : 39

وَاُمِرْتُ لِاَنْ اَكُوْنَ اَوَّلَ الْمُسْلِمِیْنَ ۟

12਼ ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਪਹਿਲਾਂ ਮੁਸਲਮਾਨ (ਆਗਿਆਕਾਰੀ) ਬਣ ਜਾਵਾਂ। info
التفاسير:

external-link copy
13 : 39

قُلْ اِنِّیْۤ اَخَافُ اِنْ عَصَیْتُ رَبِّیْ عَذَابَ یَوْمٍ عَظِیْمٍ ۟

13਼ ਆਖ ਦਿਓ ਕਿ ਜੇ ਮੈਂ ਆਪਣੇ ਰੱਬ ਦੀ ਨਾ-ਫ਼ਰਮਾਨੀ ਕਰਾਂ ਤਾਂ ਬੇਸ਼ੱਕ ਮੈਨੂੰ ਵੱਡੇ ਦਿਨ ਭਾਵ ਕਿਆਮਤ ਦੇ ਅਜ਼ਾਬ ਤੋਂ ਡਰ ਲੱਗਦਾ ਹੈ। info
التفاسير:

external-link copy
14 : 39

قُلِ اللّٰهَ اَعْبُدُ مُخْلِصًا لَّهٗ دِیْنِیْ ۟ۙۚ

14਼ ਆਖ ਦਿਓ ਕਿ ਮੈਂ ਅੱਲਾਹ ਲਈ ਆਪਣੀ ਬੰਦਗੀ ਨੂੰ ਖ਼ਾਲਸ ਕਰਦੇ ਹੋਏ ਉਸੇ ਦੀ ਇਬਾਦਤ ਕਰਦਾ ਹਾਂ। info
التفاسير:

external-link copy
15 : 39

فَاعْبُدُوْا مَا شِئْتُمْ مِّنْ دُوْنِهٖ ؕ— قُلْ اِنَّ الْخٰسِرِیْنَ الَّذِیْنَ خَسِرُوْۤا اَنْفُسَهُمْ وَاَهْلِیْهِمْ یَوْمَ الْقِیٰمَةِ ؕ— اَلَا ذٰلِكَ هُوَ الْخُسْرَانُ الْمُبِیْنُ ۟

15਼ (ਹੇ ਮੁਸ਼ਰਿਕੋ ਤੁਹਾਨੂੰ ਛੂਟ ਹੈ) ਤੁਸੀਂ ਉਸ (ਅੱਲਾਹ) ਨੂੰ ਛੱਡ ਕੇ ਜਿਸ ਦੀ ਚਾਹੇ ਇਬਾਦਤ ਕਰੋ। (ਹੇ ਨਬੀ!) ਆਖ ਦਿਓ, ਬੇਸ਼ੱਕ ਅਸਲੀ ਘਾਟੇ ਵਿਚ ਤਾਂ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਕਿਆਮਤ ਵਾਲੇ ਦਿਨ ਘਾਟੇ ਵਿਚ ਰੱਖਿਆ। ਯਾਦ ਰੱਖੋ ਕਿ ਇਹੋ ਅਸਲੀ ਘਾਟਾ ਹੈ। info
التفاسير:

external-link copy
16 : 39

لَهُمْ مِّنْ فَوْقِهِمْ ظُلَلٌ مِّنَ النَّارِ وَمِنْ تَحْتِهِمْ ظُلَلٌ ؕ— ذٰلِكَ یُخَوِّفُ اللّٰهُ بِهٖ عِبَادَهٗ ؕ— یٰعِبَادِ فَاتَّقُوْنِ ۟

16਼ ਉਹਨਾਂ (ਘਾਟੇ ਵਾਲਿਆਂ) ਲਈ ਉਹਨਾਂ ਦੇ ਉੱਤੇ ਵੀ ਅੱਗ ਦੀਆਂ ਛਤਰੀਆਂ ਹੋਣਗੀਆਂ ਅਤੇ ਉਹਨਾਂ ਦੇ ਹੇਠ ਵੀ ਅੱਗ ਦੀਆਂ ਛਤਰੀਆਂ ਹੋਣਗੀਆਂ। ਇਹੋ ਉਹ (ਅਜ਼ਾਬ) ਹੈ ਜਿਸ ਤੋਂ ਅੱਲਾਹ ਆਪਣੇ ਬੰਦਿਆਂ ਨੂੰ ਡਰਾ ਰਿਹਾ ਹੈ (ਅਤੇ ਆਖਦਾ ਹੈ ਕਿ) ਹੇ ਮੇਰੇ ਬੰਦਿਓ! ਬਸ ਤੁਸੀਂ ਮੈਂਥੋ ਹੀ ਡਰਦੇ ਰਹੋ। info
التفاسير:

external-link copy
17 : 39

وَالَّذِیْنَ اجْتَنَبُوا الطَّاغُوْتَ اَنْ یَّعْبُدُوْهَا وَاَنَابُوْۤا اِلَی اللّٰهِ لَهُمُ الْبُشْرٰی ۚ— فَبَشِّرْ عِبَادِ ۟ۙ

17਼ ਜਿਹੜੇ ਲੋਕ ਤਾਗੂਤ 1 ਦੀ ਪੈਰਵੀ ਕਰਨ ਤੋਂ ਬਚੇ ਰਹੇ ਅਤੇ ਉਹਨਾਂ ਨੇ ਅੱਲਾਹ ਦੇ ਹੁਕਮਾਂ ਵੱਲ ਹੀ ਧਿਆਨ ਦਿੱਤਾ, ਉਹਨਾਂ ਲੋਕਾਂ ਲਈ ਖ਼ੁਸ਼ਖ਼ਬਰੀਆਂ ਹਨ। ਸੋ (ਹੇ ਨਬੀ!) ਤੁਸੀਂ ਮੇਰੇ ਨੇਕ ਬੰਦਿਆਂ ਨੂੰ (ਜੰਨਤ ਦੀ) ਖ਼ੁਸ਼ਖ਼ਬਰੀ ਸੁਣਾ ਦਿਓ। info

1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 257/2

التفاسير:

external-link copy
18 : 39

الَّذِیْنَ یَسْتَمِعُوْنَ الْقَوْلَ فَیَتَّبِعُوْنَ اَحْسَنَهٗ ؕ— اُولٰٓىِٕكَ الَّذِیْنَ هَدٰىهُمُ اللّٰهُ وَاُولٰٓىِٕكَ هُمْ اُولُوا الْاَلْبَابِ ۟

18਼ ਜਿਹੜੇ ਲੋਕ ਧਿਆਨ ਨਾਲ ਗੱਲ ਸੁਣਦੇ ਹਨ ਫੇਰ ਉਹ ਵਧੀਆ (ਨੇਕ) ਗੱਲ ਦੀ ਪਾਲਣਾ ਕਰਦੇ ਹਨ, ਅੱਲਾਹ ਵੱਲੋਂ ਉਹਨਾਂ ਨੂੰ ਹੀ ਹਿਦਾਇਤ ਮਿਲਦੀ ਹੈ ਅਤੇ ਇਹੋ ਲੋਕ ਅਕਲ ਵਾਲੇ ਹਨ। info
التفاسير:

external-link copy
19 : 39

اَفَمَنْ حَقَّ عَلَیْهِ كَلِمَةُ الْعَذَابِ ؕ— اَفَاَنْتَ تُنْقِذُ مَنْ فِی النَّارِ ۟ۚ

19਼ (ਹੇ ਨਬੀ!) ਭਲਾ ਜਿਸ ਵਿਅਕਤੀ ’ਤੇ ਅਜ਼ਾਬ ਦਾ ਫ਼ੈਸਲਾ ਢੁੱਕ ਚੁੱਕਿਆ ਹੋਵੇ ਤਾਂ ਕੀ ਤੁਸੀਂ ਉਸ ਨੂੰ ਅੱਗ (ਨਰਕ) ਤੋਂ ਛੁੜਵਾ ਲਓਂਗੇ? info
التفاسير:

external-link copy
20 : 39

لٰكِنِ الَّذِیْنَ اتَّقَوْا رَبَّهُمْ لَهُمْ غُرَفٌ مِّنْ فَوْقِهَا غُرَفٌ مَّبْنِیَّةٌ ۙ— تَجْرِیْ مِنْ تَحْتِهَا الْاَنْهٰرُ ؕ۬— وَعْدَ اللّٰهِ ؕ— لَا یُخْلِفُ اللّٰهُ الْمِیْعَادَ ۟

20਼ ਪਰ ਉਹ ਲੋਕ ਜਿਹੜੇ ਆਪਣੇ ਰੱਬ ਤੋਂ ਡਰ ਗਏ ਉਹਨਾਂ ਲਈ (ਜੰਨਤ ਵਿਚ) ’ਚੋਬਾਰੇ ਹਨ ਉਹਨਾਂ ਦੇ ਉੱਪਰ ਹੋਰ ਵੀ ’ਚੋਬਾਰੇ ਬਣੇ ਹੋਏ ਹਨ ਜਦ ਕਿ ਉਹਨਾਂ ਦੇ ਹੇਠ ਨਹਿਰਾਂ ਵਗ ਰਹੀਆਂ ਹਨ। (ਨੇਕ ਲੋਕਾਂ ਨਾਲ) ਇਹ ਅੱਲਾਹ ਦਾ ਵਚਨ ਹੈ ਅਤੇ ਅੱਲਾਹ ਕਦੇ ਵੀ ਆਪਣੇ ਵਚਨਾਂ ਤੋਂ ਫਿਰਦਾ ਨਹੀਂ। info
التفاسير:

external-link copy
21 : 39

اَلَمْ تَرَ اَنَّ اللّٰهَ اَنْزَلَ مِنَ السَّمَآءِ مَآءً فَسَلَكَهٗ یَنَابِیْعَ فِی الْاَرْضِ ثُمَّ یُخْرِجُ بِهٖ زَرْعًا مُّخْتَلِفًا اَلْوَانُهٗ ثُمَّ یَهِیْجُ فَتَرٰىهُ مُصْفَرًّا ثُمَّ یَجْعَلُهٗ حُطَامًا ؕ— اِنَّ فِیْ ذٰلِكَ لَذِكْرٰی لِاُولِی الْاَلْبَابِ ۟۠

21਼ ਕੀ ਤੁਸੀਂ ਨਹੀਂ ਵੇਖਿਆ ਕਿ ਬੇਸ਼ੱਕ ਅੱਲਾਹ ਨੇ ਅਕਾਸ਼ ਤੋਂ ਪਾਣੀ ਉਤਾਰਿਆ ਫੇਰ ਉਸ ਨੂੰ ਧਰਤੀ ਦੇ ਚਸ਼ਮਿਆਂ ਵਿਚ ਦਾਖ਼ਲ ਕੀਤਾ ਫੇਰ ਉਹ ਉਸ (ਪਾਣੀ ਰਾਹੀਂ) ਖੇਤੀਆਂ (ਫ਼ਸਲਾਂ) ਕੱਢਦਾ ਹੈ ਜਦ ਕਿ ਉਹਨਾਂ ਫ਼ਸਲਾਂ ਦੇ ਅਨੇਕਾਂ ਹੀ ਰੰਗ ਹੁੰਦੇ ਹਨ, ਫੇਰ ਉਹ ਫ਼ਸਲ ਪੱਕ ਕੇ ਸੁੱਕ ਜਾਂਦੀ ਹੈ ਫੇਰ ਤੁਸੀਂ ਉਸ ਨੂੰ ਪੀਲੀਆਂ ਪੈਂਦੀਆਂ ਵੇਖਦੇ ਹੋ, ਫੇਰ ਉਹ ਉਸ ਨੂੰ ਚੂਰਾ-ਚੂਰਾ (ਭਾਵ ਤੂੜੀ) ਕਰ ਦਿੰਦਾ ਹੈ। ਬੇਸ਼ੱਕ ਇਸ ਵਿਚ ਅਕਲਮੰਦਾ ਲਈ ਬਹੁਤ ਵੱਡੀ ਨਸੀਹਤ ਵਾਲੀ ਗੱਲ ਹੈ। info
التفاسير: