Salin ng mga Kahulugan ng Marangal na Qur'an - Salin sa Wikang Punjabi ni Arif Halim

Numero ng Pahina:close

external-link copy
54 : 24

قُلْ اَطِیْعُوا اللّٰهَ وَاَطِیْعُوا الرَّسُوْلَ ۚ— فَاِنْ تَوَلَّوْا فَاِنَّمَا عَلَیْهِ مَا حُمِّلَ وَعَلَیْكُمْ مَّا حُمِّلْتُمْ ؕ— وَاِنْ تُطِیْعُوْهُ تَهْتَدُوْا ؕ— وَمَا عَلَی الرَّسُوْلِ اِلَّا الْبَلٰغُ الْمُبِیْنُ ۟

54਼ (ਹੇ ਨਬੀ!) ਉਹਨਾਂ ਨੂੰ ਕਹਿ ਦਿਓ ਕਿ ਅੱਲਾਹ ਦੇ ਹੁਕਮਾਂ ਦੀ ਪਾਲਣਾ ਕਰੋ ਤੇ ਉਸ ਦੇ ਰਸੂਲ (ਮੁਹੰਮਦ ਸ:) ਦੀ ਤਾਬੇਦਾਰੀ ਕਰੋ, ਪਰ ਜੇ ਤੁਸੀਂ ਮੂੰਹ ਮੋੜਦੇ ਹੋ (ਤਾਂ ਤੁਹਾਡੀ ਇੱਛਾ) ਰਸੂਲ ਦੇ ਜ਼ਿੰਮੇ ਤਾਂ ਉਹੀ ਹੈ ਜਿਹੜੇ ਕੰਮ ਦਾ ਉਸ ’ਤੇ ਭਾਰ ਰੱਖਿਆ ਗਿਆ ਹੈ। ਤੁਹਾਡੇ ਉੱਤੇ ਜਿਸ ਕੰਮ ਦਾ ਭਾਰ ਪਾਇਆ ਗਿਆ ਹੈ ਉਸ ਦੇ ਜ਼ਿੰਮੇਵਾਰ ਤੁਸੀਂ ਹੋ। ਹਿਦਾਹਿਤ ਤਾਂ ਉਸ ਸਮੇਂ ਹੀ ਮਿਲੇਗੀ ਜਦੋਂ ਰਸੂਲ ਦੀ ਤਾਬੇਦਾਰੀ ਕਰੋਗੇ। ਰਸੂਲ ਦੇ ਜ਼ਿੰਮੇ ਤਾਂ ਕੇਵਲ (ਅੱਲਾਹ ਦੇ ਹੁਕਮਾਂ ਨੂੂੰ ਲੋਕਾਂ ਤੀਕ ਵਿਸਥਾਰ ਨਾਲ) ਪਹੁੰਚਾਣਾ ਹੈ। info
التفاسير:

external-link copy
55 : 24

وَعَدَ اللّٰهُ الَّذِیْنَ اٰمَنُوْا مِنْكُمْ وَعَمِلُوا الصّٰلِحٰتِ لَیَسْتَخْلِفَنَّهُمْ فِی الْاَرْضِ كَمَا اسْتَخْلَفَ الَّذِیْنَ مِنْ قَبْلِهِمْ ۪— وَلَیُمَكِّنَنَّ لَهُمْ دِیْنَهُمُ الَّذِی ارْتَضٰی لَهُمْ وَلَیُبَدِّلَنَّهُمْ مِّنْ بَعْدِ خَوْفِهِمْ اَمْنًا ؕ— یَعْبُدُوْنَنِیْ لَا یُشْرِكُوْنَ بِیْ شَیْـًٔا ؕ— وَمَنْ كَفَرَ بَعْدَ ذٰلِكَ فَاُولٰٓىِٕكَ هُمُ الْفٰسِقُوْنَ ۟

55਼ ਅੱਲਾਹ ਨੇ ਤੁਹਾਡੇ ਵਿੱਚੋਂ ਉਹਨਾਂ ਲੋਕਾਂ ਨੂੰ ਵਚਨ ਦਿੱਤਾ ਹੈ, ਜਿਹੜੇ ਈਮਾਨ ਲਿਆਏ ਹਨ ਅਤੇ ਨੇਕ ਕੰਮ ਕਰਦੇ ਹਨ, ਕਿ ਉਹਨਾਂ ਨੂੰ ਜ਼ਰੂਰ ਹੀ ਇਸ ਧਰਤੀ ਦੀ ਹਕੂਮਤ ਮਿਲੇਗੀ, ਜਿਵੇਂ ਕਿ ਉਸ ਨੇ ਇਹਨਾਂ ਤੋਂ ਪਹਿਲੇ ਲੋਕਾਂ ਨੂੰ ਖ਼ਲੀਫ਼ਾ (ਹਾਕਮ) ਬਣਾਇਆ ਸੀ। ਉਹਨਾਂ ਲਈ ਇਸ ਧਰਮ (ਇਸਲਾਮ) ਨੂੰ ਪੱਕੀਆਂ ਨੀਹਾਂ ’ਤੇ ਜਮਾਂ ਦੇਵੇਗਾ ਜਿਸ ਨੂੰ ਅੱਲਾਹ ਨੇ ਉਹਨਾਂ ਲਈ ਪਸੰਦ ਕੀਤਾ ਹੈ ਅਤੇ ਉਹਨਾਂ ਦੇ ਡਰ-ਖ਼ੌਫ਼ ਨੂੰ ਅਮਨ ਸ਼ਾਂਤੀ ਵਿਚ ਬਦਲ ਦੇਵੇਗਾ। ਬਸ ਉਹ ਮੇਰੀ ਬੰਦਗੀ ਕਰਨਗੇ ਅਤੇ ਮੇਰੇ ਸੰਗ ਕਿਸੇ ਨੂੰ (ਬੰਦਗੀ ਵਿਚ) ਸ਼ਰੀਕ ਨਹੀਂ ਕਰਨਗੇ। ਜੇ ਕੋਈ ਇਸ ਤੋਂ ਬਾਅਦ ਵੀ ਨਾ-ਸ਼ੁਕਰੀ ਕਰੇ, ਫੇਰ ਉਹ ਫ਼ਾਸਿਕ (ਝੂਠੇ ਲੋਕ) ਹਨ। info
التفاسير:

external-link copy
56 : 24

وَاَقِیْمُوا الصَّلٰوةَ وَاٰتُوا الزَّكٰوةَ وَاَطِیْعُوا الرَّسُوْلَ لَعَلَّكُمْ تُرْحَمُوْنَ ۟

56਼ ਤੁਸੀਂ ਨਮਾਜ਼ ਨੂੰ ਕਾਇਮ ਰੱਖੋ, ਜ਼ਕਾਤ ਅਦਾ ਕਰੋ ਅਤੇ ਰਸੂਲ ਦੀ ਤਾਬੇਦਾਰੀ ਕਰੋ ਤਾਂ ਜੋ ਤੁਹਾਡੇ ’ਤੇ ਮਿਹਰਾਂ ਹੁੰਦੀਆਂ ਰਹਿਣ। info
التفاسير:

external-link copy
57 : 24

لَا تَحْسَبَنَّ الَّذِیْنَ كَفَرُوْا مُعْجِزِیْنَ فِی الْاَرْضِ ۚ— وَمَاْوٰىهُمُ النَّارُ ؕ— وَلَبِئْسَ الْمَصِیْرُ ۟۠

57਼ (ਹੇ ਨਬੀ ਸ:!) ਕਾਫ਼ਿਰਾਂ ਬਾਰੇ ਆਪਣੇ ਮਨ ਵਿਚ ਕਦੇ ਵੀ ਇਹ ਖ਼ਿਆਲ ਨਹੀਂ ਲਿਆਉਣਾ ਕਿ ਉਹ (ਇਨਕਾਰੀ) ਲੋਕ ਧਰਤੀ ’ਤੇ ਅੱਲਾਹ ਨੂੰ ਆਜਿਜ਼ (ਬੇਵਸ) ਕਰ ਦੇਣਗੇ। ਉਹਨਾਂ ਦਾ ਅਸਲੀ ਟਿਕਾਣਾ ਤਾਂ ਨਰਕ ਹੈ, ਜਿਹੜੀ ਬਹੁਤ ਹੀ ਭੈੜੀ ਥਾਂ ਹੈ। info
التفاسير:

external-link copy
58 : 24

یٰۤاَیُّهَا الَّذِیْنَ اٰمَنُوْا لِیَسْتَاْذِنْكُمُ الَّذِیْنَ مَلَكَتْ اَیْمَانُكُمْ وَالَّذِیْنَ لَمْ یَبْلُغُوا الْحُلُمَ مِنْكُمْ ثَلٰثَ مَرّٰتٍ ؕ— مِنْ قَبْلِ صَلٰوةِ الْفَجْرِ وَحِیْنَ تَضَعُوْنَ ثِیَابَكُمْ مِّنَ الظَّهِیْرَةِ وَمِنْ بَعْدِ صَلٰوةِ الْعِشَآءِ ۫ؕ— ثَلٰثُ عَوْرٰتٍ لَّكُمْ ؕ— لَیْسَ عَلَیْكُمْ وَلَا عَلَیْهِمْ جُنَاحٌ بَعْدَهُنَّ ؕ— طَوّٰفُوْنَ عَلَیْكُمْ بَعْضُكُمْ عَلٰی بَعْضٍ ؕ— كَذٰلِكَ یُبَیِّنُ اللّٰهُ لَكُمُ الْاٰیٰتِ ؕ— وَاللّٰهُ عَلِیْمٌ حَكِیْمٌ ۟

58਼ ਹੇ ਈਮਾਨ ਵਾਲਿਓ! ਤੁਹਾਡੇ ਆਪਣੇ ਗ਼ੁਲਾਮ, ਗੋਲੀਆਂ ਅਤੇ ਉਹਨਾਂ ਨੂੰ ਵੀ ਜਿਹੜੇ ਅਜੇ ਬਾਲਿਗ਼ ਨਹੀਂ ਹੋਏ ਤਿੰਨ ਸਮਿਆਂ ਵਿਚ, ਫ਼ਜਰ ਦੀ ਨਮਾਜ਼ ਤੋਂ ਪਹਿਲਾਂ, ਦੁਪਹਿਰ ਵੇਲੇ ਜਦੋਂ ਕਿ ਤੁਸੀਂ ਕੱਪੜੇ ਲਾਹ ਕੇ ਰੱਖ ਦਿੰਦੇ ਹੋ ਅਤੇ ਇਸ਼ਾ ਦੀ ਨਮਾਜ਼ ਮਗਰੋਂ ਆਗਿਆ ਲੈ ਕੇ ਤੁਹਾਡੇ ਕੋਲ ਆਇਆ ਕਰਨ। ਇਹ ਤਿੰਨੋ ਸਮੇਂ ਤੁਹਾਡੇ ਲਈ ਪੜਦੇ ਦੇ ਸਮੇਂ ਹਨ। ਇਹਨਾਂ ਸਮਿਆਂ ਤੋਂ ਛੁੱਟ (ਜੇ ਆਉਣ) ਤਾਂ ਨਾ ਤੁਹਾਡੇ ਲਈ ਨਾ ਉਹਨਾਂ ਲਈ ਕੋਈ ਹਰਜ ਵਾਲੀ ਗੱਲ ਹੈ। ਤੁਸੀਂ ਸਾਰੇ ਆਪਸ ਵਿਚ ਇਕ ਦੂਜੇ ਕੋਲ ਘੜੀ-ਮੁੜੀ ਆਉਣ ਜਾਣ ਵਾਲੇ ਹੋ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੇ ਆਦੇਸ਼ਾਂ ਨੂੰ ਸਪਸ਼ਟ ਕਰਦਾ ਹੈ। ਅੱਲਾਹ ਪੂਰਨ ਗਿਆਨ ਵਾਲਾ ਤੇ ਹਿਕਮਤਾਂ ਵਾਲਾ (ਯੁਕਤੀਮਾਨ) ਹੈ। info
التفاسير: