1 ਇਹ ਕਰਮ ਉਹ ਹੋਣਗੇ ਜਿਹੜੇ ਮਨੁੱਖ ਸੰਸਾਰ ਵਿਚ ਕਰਕੇ ਗਿਆ ਹੈ ਚੰਗੇ ਜਾਂ ਭੈੜੇ ਦੋਵੇਂ ਤਰ੍ਹਾਂ ਦੇ ਕਰਮ ਮਨੁੱਖ ਅੱਗੇ ਰੱਖੇ ਜਾਣਗੇ ਅਤੇ ਉਹਨਾਂ ਦੀ ਰੌਸ਼ਨੀ ਵਿਚ ਉਸ ਦੇ ਜੰਨਤ ਜਾਂ ਨਰਕ ਵਿਚ ਜਾਣ ਦਾ ਫ਼ੈਸਲਾ ਕੀਤਾ ਜਾਵੇਗਾ। ਸੋ ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਮਨੁੱਖ ਸੰਸਾਰ ਵਿਚ ਵੱਧ ਤੋਂ ਵੱਧ ਚੰਗੇ ਕਰਮ ਕਰੇ ਨਬੀ (ਸ:) ਨੇ ਫ਼ਰਮਾਇਆ : 1਼ ਨਿੱਤ ਰੋਜ ਪੰਜ ਵੇਲੇ ਦੀਆਂ ਨਮਾਜ਼ਾਂ ਉਹਨਾਂ ਦੇ ਸਮਾਂ ਹੋਣ ’ਤੇ ਅਦਾ ਕਰਨੀਆਂ। 2਼ ਮਾਪਿਆਂ ਨਾਲ ਨੇਕੀ ਵਾਲਾ ਵਰਤਾਓ ਅਤੇ ਉਹਨਾਂ ਦੀ ਆਗਿਆ ਦਾ ਪਾਲਣ ਕਰਨਾ। 3਼ ਅੱਲਾਹ ਦੀ ਰਾਹ ਵਿਚ ਜਿਹਾਦ ਕਰਨਾ, ਨੇਕੀ ਵਾਲੇ ਕਰਮ ਹਨ। (ਸਹੀ ਬੁਖ਼ਾਰੀ, ਹਦੀਸ: 7534)