2 ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਕਿਆਮਤ ਦਿਹਾੜੇ ਪਾਲਣਹਾਰ ਆਪਣੀ ਪਿੰਨੀ ਖੋਲੇਗਾ ਤਾਂ ਸਾਰੇ ਮੋਮਿਨ ਮਰਦ ਤੇ ਔਰਤਾਂ ਸਿਜਦੇ ਵਿਚ ਡਿਗ ਪੈਣਗੇ, ਪਰ ਉਹ ਲੋਕ ਰਹਿ ਜਾਣਗੇ ਜਿਹੜੇ ਸੰਸਾਰ ਵਿਚ ਲੋਕ ਵਿਖਾਵੇ ਲਈ ਤੇ ਨੇਕ ਅਖਵਾਉਣ ਲਈ ਇਬਾਦਤ ਕਰਦੇ ਸਨ, ਉਹ ਵੀ ਸਿਜਦਾ ਕਰਨਾ ਚਾਹੁਣਗੇ ਪਰ ਉਹਨਾਂ ਦੀਆਂ ਪਿੱਠਾਂ ਆਕੜ ਜਾਣਗੀਆਂ ਸੋ ਉਹ ਸਿਜਦਾ ਨਾ ਕਰ ਸਕਣਗੇ। (ਸਹੀ ਬੁਖ਼ਾਰੀ, ਹਦੀਸ: 4919)
1 ਫ਼ਿਰਔਨ ਦੀ ਪਤਨੀ ਦਾ ਨਾਂ ਆਸੀਆ ਸੀ, ਉਹ ਇਕ ਪਾਕ-ਪਵਿੱਤਰ ਮੋਮਿਨ ਔਰਤ ਸੀ ਇਸੇ ਲਈ ਹਦੀਸ ਵਿਚ ਇਸ ਦੀ ਸ਼ਲਾਘਾ ਕੀਤੀ ਗਈ ਹੈ। ਸੋ ਨਬੀ ਕਰੀਮ (ਸ:) ਨੇ ਫਰਮਾਇਆ, ਪੁਰਸ਼ਾਂ ਵਿਚ ਤਾਂ ਬਹੁਤ ਸਾਰੇ ਪਹੁੰਚੇ ਹੋਏ ਲੋਕ ਹੋਏ ਹਨ ਪਰ ਔਰਤਾਂ ਵਿਚ ਆਸੀਆ ਫ਼ਿਰਔਨ ਦੀ ਪਤਨੀ ਅਤੇ ਮਰੀਅਮ ਇਮਰਾਨ ਦੀ ਧੀ ਹੀ ਕਮਾਲ ਨੂੰ ਪਹੁੰਚੀਆਂ ਅਤੇ ਹਜ਼ਰਤ ਆਇਸ਼ਾ ਦੀ ਮਹੱਤਤਾ ਇਹਨਾਂ ਸਭ ’ਤੇ ਇੰਜ ਹੈ ਜਿਵੇਂ ਸਰੀਦ ਦਾ ਦੂਜੀਆਂ ਖਾਣ ਵਾਲੀਆਂ ਚੀਜ਼ਾਂ ’ਤੇ। (ਸਹੀ ਬੁਖ਼ਾਰੀ, ਹਦੀਸ: 3411)