அல்குர்ஆன் மொழிபெயர்ப்பு - பஞ்சாபி மொழிபெயர்ப்பு - ஆரிப் ஹலீம்

பக்க எண்:close

external-link copy
41 : 39

اِنَّاۤ اَنْزَلْنَا عَلَیْكَ الْكِتٰبَ لِلنَّاسِ بِالْحَقِّ ۚ— فَمَنِ اهْتَدٰی فَلِنَفْسِهٖ ۚ— وَمَنْ ضَلَّ فَاِنَّمَا یَضِلُّ عَلَیْهَا ۚ— وَمَاۤ اَنْتَ عَلَیْهِمْ بِوَكِیْلٍ ۟۠

41਼ (ਹੇ ਨਬੀ!) ਬੇਸ਼ੱਕ ਅਸੀਂ ਤੁਹਾਡੇ ’ਤੇ ਸੱਚਾਈ ’ਤੇ ਆਧਾਰਿਤ ਇਹ ਕਿਤਾਬ (.ਕੁਰਆਨ) ਸਾਰੇ ਲੋਕਾਂ (ਦੀ ਹਿਦਾਇਤ) ਲਈ ਨਾਜ਼ਿਲ ਫ਼ਰਮਾਈ ਹੈ। ਸੋ ਹੁਣ ਜਿਹੜਾ ਵੀ ਸਿੱਧੇ ਰਾਹ ਆਪਣਾਵੇਗਾ, ਆਪਣੇ ਹੀ ਭਲੇ ਲਈ ਆਪਣਾਵੇਗਾ ਅਤੇ ਜਿਹੜਾ ਰਾਹੋਂ ਭਟਕ ਜਾਵੇ, ਉਸ ਦੀ ਗੁਮਰਾਹੀ ਦਾ ਦੋਸ਼ ਉਸੇ ਲਈ ਹੈ, ਤੁਸੀਂ ਉਹਨਾਂ ਦੇ ਜ਼ਿੰਮੇਵਾਰ ਨਹੀਂ। info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

التفاسير:

external-link copy
42 : 39

اَللّٰهُ یَتَوَفَّی الْاَنْفُسَ حِیْنَ مَوْتِهَا وَالَّتِیْ لَمْ تَمُتْ فِیْ مَنَامِهَا ۚ— فَیُمْسِكُ الَّتِیْ قَضٰی عَلَیْهَا الْمَوْتَ وَیُرْسِلُ الْاُخْرٰۤی اِلٰۤی اَجَلٍ مُّسَمًّی ؕ— اِنَّ فِیْ ذٰلِكَ لَاٰیٰتٍ لِّقَوْمٍ یَّتَفَكَّرُوْنَ ۟

42਼ ਅੱਲਾਹ ਹੀ ਮਰਨ ਸਮੇਂ ਪ੍ਰਾਣ ਕੱਢਦਾ ਹੈ ਅਤੇ ਜਿਨ੍ਹਾਂ ਨੂੰ ਹਾਲਾਂ ਮੌਤ ਨਹੀਂ, ਉਹਨਾਂ ਦੀ ਰੂਹ (ਜਾਨ) ਨੂੰ ਉਸ ਦੀ ਨੀਂਦਰ ਵੇਲੇ ਕੱਢਦਾ ਹੈ, ਫੇਰ ਉਹ ਉਸ (ਰੂਹ) ਨੂੰ ਰੋਕ ਲੈਂਦਾ ਹੈ ਜਿਸ ਲਈ ਉਸ ਨੇ ਮੌਤ ਦਾ ਫ਼ੈਸਲਾ ਕੀਤਾ ਹੁੰਦਾ ਹੈ ਅਤੇ ਦੂਜਿਆਂ (ਰੂਹਾਂ) ਨੂੰ ਇਕ ਨਿਯਤ ਸਮੇਂ ਲਈ ਵਾਪਸ ਭੇਜ ਦਿੰਦਾ ਹੈ। ਬੇਸ਼ੱਕ ਸੋਚ ਵਿਚਾਰ ਕਰਨ ਵਾਲਿਆਂ ਲਈ ਇਸ ਵਿਚ ਬਥੇਰੀਆਂ ਨਿਸ਼ਾਨੀਆਂ ਹਨ। info
التفاسير:

external-link copy
43 : 39

اَمِ اتَّخَذُوْا مِنْ دُوْنِ اللّٰهِ شُفَعَآءَ ؕ— قُلْ اَوَلَوْ كَانُوْا لَا یَمْلِكُوْنَ شَیْـًٔا وَّلَا یَعْقِلُوْنَ ۟

43਼ ਕੀ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਤੋਂ ਛੁੱਟ ਹੋਰਾਂ ਨੂੰ ਸਿਫ਼ਾਰਸ਼ੀ ਬਣਾ ਰੱਖਿਆ ਹੈ ? (ਹੇ ਨਬੀ!) ਤੁਸੀਂ ਕਹਿ ਦਿਓ ਕਿ ਭਾਵੇਂ ਉਹ (ਸਿਫ਼ਾਰਸ਼ੀ) ਕੁੱਝ ਵੀ ਅਧਿਕਾਰ ਨਹੀਂ ਰੱਖਦੇ ਅਤੇ ਨਾ ਹੀ ਉਹਨਾਂ ਨੂੰ (ਕਿਸੇ ਪ੍ਰਕਾਰ ਦੀ) ਅਕਲ-ਸਮਝ ਹੈ। (ਕੀ ਫੇਰ ਵੀ ਉਹ ਸਿਫ਼ਾਰਸ਼ੀ ਹਨ ?) info
التفاسير:

external-link copy
44 : 39

قُلْ لِّلّٰهِ الشَّفَاعَةُ جَمِیْعًا ؕ— لَهٗ مُلْكُ السَّمٰوٰتِ وَالْاَرْضِ ؕ— ثُمَّ اِلَیْهِ تُرْجَعُوْنَ ۟

44਼ (ਹੇ ਨਬੀ!) ਤੁਸੀਂ ਆਖ ਦਿਓ ਕਿ ਸਾਰੀਆਂ ਸਿਫ਼ਾਰਸ਼ਾਂ ਉਸੇ (ਅੱਲਾਹ) ਦੇ ਅਧਿਕਾਰ ਵਿਚ ਹਨ। ਅਕਾਸ਼ਾਂ ਤੇ ਧਰਤੀ ਉੱਤੇ ਉਸੇ ਦਾ ਰਾਜ ਹੈ, ਤੁਸੀਂ ਸਾਰੇ (ਮਰਨ ਮਗਰੋਂ) ਉਸੇ ਵੱਲ ਪਰਤਾਏ ਜਾਵੋਗੇ। info
التفاسير:

external-link copy
45 : 39

وَاِذَا ذُكِرَ اللّٰهُ وَحْدَهُ اشْمَاَزَّتْ قُلُوْبُ الَّذِیْنَ لَا یُؤْمِنُوْنَ بِالْاٰخِرَةِ ۚ— وَاِذَا ذُكِرَ الَّذِیْنَ مِنْ دُوْنِهٖۤ اِذَا هُمْ یَسْتَبْشِرُوْنَ ۟

45਼ ਜਦੋਂ ਇੱਕੋ ਇੱਕ ਅੱਲਾਹ ਦੀ ਚਰਚਾ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਦਿਲ ਸੜਣ ਲੱਗ ਜਾਂਦੇ ਹਨ ਜਿਹੜੇ ਪਰਲੋਕ ’ਤੇ ਵਿਸ਼ਵਾਸ ਨਹੀਂ ਰੱਖਦੇ, ਜਦੋਂ ਇਸ (ਅੱਲਾਹ) ਤੋਂ ਛੁੱਟ ਹੋਰਨਾਂ (ਇਸ਼ਟਾਂ) ਦੀ ਚਰਚਾ ਕੀਤੀ ਜਾਂਦੀ ਹੈ ਤਾਂ ਉਹ ਬਹੁਤ ਖ਼ੁਸ਼ ਹੁੰਦੇ ਹਨ।1 info

1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 165/2

التفاسير:

external-link copy
46 : 39

قُلِ اللّٰهُمَّ فَاطِرَ السَّمٰوٰتِ وَالْاَرْضِ عٰلِمَ الْغَیْبِ وَالشَّهَادَةِ اَنْتَ تَحْكُمُ بَیْنَ عِبَادِكَ فِیْ مَا كَانُوْا فِیْهِ یَخْتَلِفُوْنَ ۟

46਼ (ਹੇ ਨਬੀ!) ਤੁਸੀਂ ਆਖੋ ਕਿ ਹੇ ਅੱਲਾਹ! ਅਕਾਸ਼ਾਂ ਤੇ ਧਰਤੀ ਦੇ ਰਚਨਾਹਾਰ! ਗੁਪਤ ਤੇ ਪ੍ਰਗਟ ਦੇ ਜਾਣਨਹਾਰ! ਤੂੰ ਹੀ (ਕਿਆਮਤ ਦਿਹਾੜੇ) ਆਪਣੇ ਬੰਦਿਆਂ ਦੇ ਉਹਨਾਂ ਮਾਮਲਿਆਂ ਵਿਚਾਲੇ ਫ਼ੈਸਲਾ ਕਰੇਗਾ ਜਿਨ੍ਹਾਂ ਵਿਚ ਉਹ ਮਤਭੇਦ ਕਰਿਆ ਕਰਦੇ ਸੀ। info
التفاسير:

external-link copy
47 : 39

وَلَوْ اَنَّ لِلَّذِیْنَ ظَلَمُوْا مَا فِی الْاَرْضِ جَمِیْعًا وَّمِثْلَهٗ مَعَهٗ لَافْتَدَوْا بِهٖ مِنْ سُوْٓءِ الْعَذَابِ یَوْمَ الْقِیٰمَةِ ؕ— وَبَدَا لَهُمْ مِّنَ اللّٰهِ مَا لَمْ یَكُوْنُوْا یَحْتَسِبُوْنَ ۟

47਼ ਜੇਕਰ ਉਹਨਾਂ ਜ਼ਾਲਮਾਂ ਦੇ ਕੋਲੇ ਉਹ ਸਭ ਕੁੱਝ ਹੋਵੇ ਜਿਹੜਾ ਧਰਤੀ ਉੱਤੇ (ਧਨ-ਦੌਲਤ) ਹੈ ਅਤੇ ਇੰਨਾ ਹੀ ਹੋਰ ਹੋਵੇ ਤਾਂ ਵੀ ਉਹ ਭੈੜੇ ਅਜ਼ਾਬ ਤੋਂ ਬਚਣ ਲਈ ਸਾਰਾ ਕੁੱਝ ਛੁਡਵਾਈ ਵਜੋਂ ਦੇਣ ਲਈ ਤਿਆਰ ਹੋ ਜਾਣਗੇ। ਉਹਨਾਂ ਦੇ ਸਾਹਮਣੇ ਅੱਲਾਹ ਵੱਲੋਂ ਉਹ (ਅਜ਼ਾਬ) ਪ੍ਰਗਟ ਹੋਵੇਗਾ ਜਿਸ ਦਾ ਉਹਨਾਂ ਨੂੰ ਚਿੱਤ-ਚੇਤਾ ਵੀ ਨਹੀਂ ਸੀ। 2 info

2 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 91/3

التفاسير: