1 ਹਜ਼ਰਤ ਇਬਨੇ ਅੱਬਾਸ ਰ:ਅ ਦਾ ਕਹਿਣਾ ਹੈ ਕਿ ਜਦੋਂ .ਕੁਰਆਨ ਕਰੀਮ ਦੀ ਇਹ ਆਇਤ ਨਾਜ਼ਿਲ ਹੋਈ ਤਾਂ ਅੱਲਾਹ ਦੇ ਰਸੂਲ (ਸ:) ਆਏ ਅਤੇ ਸਫ਼ਾ ਪਹਾੜ ’ਤੇ ਚੜ੍ਹ ਗਏ ਅਤੇ ਉੱਚੀਂ ਅਵਾਜ਼ ਨਾਲ ਐਲਾਨ ਕਰਨ ਲੱਗ ਪਏ ਕਿ ਲੋਕੋ ਸਾਵਧਾਨ ਹੋ ਜਾਓ। ਮੱਕੇ ਦੇ ਲੋਕ ਆਖਣ ਲੱਗੇ ਕਿ ਇਹ ਕੌਣ ਹੈ ? ਫੇਰ ਉਹ ਨਬੀ ਕਰੀਮ (ਸ:) ਦੇ ਕੋਲ ਜਮਾ ਹੋ ਗਏ, ਤਾਂ ਆਪ (ਸ:) ਨੇ ਫ਼ਰਮਾਇਆ “ਜੇ ਮੈਂ ਤੁਹਾਨੂੰ ਇਹ ਦੱਸਾਂ ਕਿ ਵੈਰੀਆਂ ਦੇ ਸਵਾਰ ਇਸ ਪਹਾੜ ਤੋਂ ਨਿਕਲ ਕੇ ਤੁਹਾਡੇ ’ਤੇ ਹਮਲਾ ਕਰਨ ਵਾਲੇ ਹਨ ਤਾਂ ਕੀ ਤੁਸੀਂ ਸੱਚ ਮੰਨੋਗੇ ? ਲੋਕਾਂ ਨੇ ਕਿਹਾ ਸਾਨੇ ਤੁਹਾਨੂੰ ਕਦੇ ਵੀ ਝੂਠ ਬੋਲਦੇ ਨਹੀਂ ਵੇਖਿਆ, ਇਹੋ ਕਾਰਨ ਸੀ ਕਿ ਮੱਕੇ ਵਾਲੇ ਆਪ ਜੀ ਨੂੰ ‘ਅਮੀਨ’ ਤੇ ‘ਸਾਦਿਕ’ ਆਖਦੇ ਸਨ। ਨਬੀ ਕਰੀਮ (ਸ:) ਨੇ ਫ਼ਰਮਾਇਆ, ਤਾਂ ਫੇਰ ਮੈਂ ਤੁਹਾਨੂੰ ਉਸ ਅਜ਼ਾਬ ਤੋਂ ਡਰਾਉਣ ਵਾਲਾ ਹਾਂ ਜਿਹੜੇ ਤੁਹਾਡੇ ਸਾਹਮਣੇ ਮੌਜੂਦ ਹੈ। ਇਹ ਸੁਣ ਕੇ ਅਬੂ ਲਹਬ ਆਖਣ ਲੱਗਾ, ਤੂੰ ਬਰਬਾਦ ਹੋ ਜਾਵੇਂ, ਕੀ ਤੂੰ ਸਾਨੂੰ ਇਸੇ ਲਈ ਜਮ੍ਹਾਂ ਕੀਤਾ ਸੀ ? ਫਿਰ ਅਬੂ ਲਹਬ ਮੁੜ ਤੁਰਿਆ ਇਸੇ ਸੰਬੰਧ ਵਿਚ ਸੂਰਤ ਲਹਬ ਨਾਜ਼ਿਲ ਹੋਈ ਸੀ। (ਸਹੀ ਬੁਖ਼ਾਰੀ, ਹਦੀਸ: 4971)