அல்குர்ஆன் மொழிபெயர்ப்பு - பஞ்சாபி மொழிபெயர்ப்பு - ஆரிப் ஹலீம்

ਮਰੀਅਮ

external-link copy
1 : 19

كٓهٰیٰعٓصٓ ۟

1਼ ਕਾਫ਼, ਹਾ, ਯਾ, ਐਨ, ਸਾੱਦ। info
التفاسير:

external-link copy
2 : 19

ذِكْرُ رَحْمَتِ رَبِّكَ عَبْدَهٗ زَكَرِیَّا ۟ۖۚ

2਼ (ਹੇ ਨਬੀ!) ਇਹ ਤੁਹਾਡੇ ਰੱਬ ਦੀ ਉਸ ਮਿਹਰਬਾਨੀ ਦੀ ਚਰਚਾ ਹੈ ਜਿਹੜੀ ਉਸ ਨੇ ਆਪਣੇ ਬੰਦੇ ਜ਼ਿਕਰੀਆ ’ਤੇ ਕੀਤੀ ਸੀ। info
التفاسير:

external-link copy
3 : 19

اِذْ نَادٰی رَبَّهٗ نِدَآءً خَفِیًّا ۟

3਼ ਜਦੋਂ ਉਸ (ਜ਼ਿਕਰੀਆ) ਨੇ ਆਪਣੇ ਰੱਬ ਨੂੰ ਮਲਕੜੇ ਜਿਹੇ ਪੁਕਾਰਿਆ ਸੀ। info
التفاسير:

external-link copy
4 : 19

قَالَ رَبِّ اِنِّیْ وَهَنَ الْعَظْمُ مِنِّیْ وَاشْتَعَلَ الرَّاْسُ شَیْبًا وَّلَمْ اَكُنْ بِدُعَآىِٕكَ رَبِّ شَقِیًّا ۟

4਼ (ਜ਼ਿਕਰੀਆ ਨੇ ਬੇਨਤੀ ਕੀਤੀ) ਕਿ ਹੇ ਮੇਰੇ ਪਾਲਣਹਾਰ! ਬੇਸ਼ੱਕ ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ ਅਤੇ ਸਿਰ ਬੁਢਾਪੇ ਕਾਰਨ (ਭਾਵ ਸਫ਼ੈਦ ਵਾਲਾਂ ਨਾਲ) ਭੜਕ ਉਠਿਆ ਹੈ। ਹੇ ਮੇਰੇ ਰੱਬਾ! ਮੈਂ ਕਦੇ ਵੀ ਤੇਥੋਂ ਦੁਆ ਮੰਗ ਕੇ ਨਾ-ਮੁਰਾਦ ਨਹੀਂ ਰਿਹਾ। info
التفاسير:

external-link copy
5 : 19

وَاِنِّیْ خِفْتُ الْمَوَالِیَ مِنْ وَّرَآءِیْ وَكَانَتِ امْرَاَتِیْ عَاقِرًا فَهَبْ لِیْ مِنْ لَّدُنْكَ وَلِیًّا ۟ۙ

5਼ ਮੈ` ਆਪਣੇ ਪਿੱਛੋਂ ਆਪਣੇ ਵਾਰਸਾਂ ਦੀ ਚਿੰਤਾ ਹੈ (ਕਿ ਉਹ ਕੁਰਾਹੇ ਨਾ ਪੈ ਜਾਣ) ਮੇਰੀ ਪਤਨੀ ਵੀ ਵਾਂਝ ਹੈ ਤੂੰ ਮੈਨੂੰ ਆਪਣੇ ਕੋਲ ਤੋਂ ਇਕ ਵਾਰਸ ਦੀ ਬਖ਼ਸ਼ਿਸ਼ ਕਰ। info
التفاسير:

external-link copy
6 : 19

یَّرِثُنِیْ وَیَرِثُ مِنْ اٰلِ یَعْقُوْبَ ۗ— وَاجْعَلْهُ رَبِّ رَضِیًّا ۟

6਼ ਜਿਹੜਾ ਮੇਰਾ ਵੀ ਵਾਰਸ ਹੋਵੇ ਅਤੇ ਯਾਕੂਬ ਦੀ ਨਸਲ ਦਾ ਵੀ ਵਾਰਸ ਹੋਵੇ। (ਹੇ ਮੇਰੇ ਰੱਬਾ!) ਤੂੰ ਉਸ ਨੂੰ ਇਕ ਮਨ ਭਾਉਂਦਾ ਵਿਅਕਤੀ ਬਣਾ। info
التفاسير:

external-link copy
7 : 19

یٰزَكَرِیَّاۤ اِنَّا نُبَشِّرُكَ بِغُلٰمِ ١سْمُهٗ یَحْیٰی ۙ— لَمْ نَجْعَلْ لَّهٗ مِنْ قَبْلُ سَمِیًّا ۟

7਼ (ਅੱਲਾਹ ਨੇ ਦੁਆ ਸੁਣ ਕੇ) ਫ਼ਰਮਾਇਆ ਕਿ ਹੇ ਜ਼ਿਕਰੀਆ! ਅਸੀਂ ਤੁਹਾਨੂੰ ਇਕ ਪੁੱਤਰ ਦੀ ਖ਼ੁਸ਼ਖ਼ਬਰੀ ਦਿੰਦੇ ਹਾਂ ਜਿਸ ਦਾ ਨਾਂ ਯਾਹਯਾ ਹੈ ਅਸੀਂ ਇਸ ਤੋਂ ਪਹਿਲਾਂ ਇਸ ਨਾਂ ਦਾ ਕੋਈ ਵਿਅਕਤੀ ਪੈਦਾ ਨਹੀਂ ਕੀਤਾ। info
التفاسير:

external-link copy
8 : 19

قَالَ رَبِّ اَنّٰی یَكُوْنُ لِیْ غُلٰمٌ وَّكَانَتِ امْرَاَتِیْ عَاقِرًا وَّقَدْ بَلَغْتُ مِنَ الْكِبَرِ عِتِیًّا ۟

8਼ (ਜ਼ਿਕਰੀਆ) ਆਖਣ ਲੱਗਾ ਕਿ ਹੇ ਮੇਰੇ ਮਾਲਿਕ! ਮੇਰੇ ਘਰ ਪੁੱਤਰ ਕਿਵੇਂ ਹੋਵੇਗਾ ਜਦ ਕਿ ਮੇਰੀ ਪਤਨੀ ਵਾਂਝ ਹੈ ਅਤੇ ਮੈਂ ਆਪ ਬੁਢਾਪੇ ਦੇ ਸਿਖਰ ’ਤੇ ਪਹੁੰਚ ਗਿਆ ਹਾਂ। info
التفاسير:

external-link copy
9 : 19

قَالَ كَذٰلِكَ ۚ— قَالَ رَبُّكَ هُوَ عَلَیَّ هَیِّنٌ وَّقَدْ خَلَقْتُكَ مِنْ قَبْلُ وَلَمْ تَكُ شَیْـًٔا ۟

9਼ ਫ਼ਰਿਸ਼ਤੇ ਨੇ ਆਖਿਆ ਕਿ ਇੰਜ ਹੀ ਹੋਵੇਗਾ। ਤੇਰੇ ਪਾਲਣਹਾਰ ਦਾ ਇਹ ਵੀ ਫ਼ਰਮਾਨ ਹੈ ਕਿ ਮੇਰੇ ਲਈ ਤਾਂ ਇੰਜ ਕਰਨਾ ਬਹੁਤ ਹੀ ਆਸਾਨ ਹੈ। ਇਸ ਤੋਂ ਜਦ ਕਿ ਤੂੰ ਕੁੱਝ ਵੀ ਨਹੀਂ ਸੀ, ਮੈਂ ਤੈ` ਪੈਦਾ ਕਰ ਚੁੱਕਿਆ ਹਾਂ। info
التفاسير:

external-link copy
10 : 19

قَالَ رَبِّ اجْعَلْ لِّیْۤ اٰیَةً ؕ— قَالَ اٰیَتُكَ اَلَّا تُكَلِّمَ النَّاسَ ثَلٰثَ لَیَالٍ سَوِیًّا ۟

10਼ (ਜ਼ਿਕਰੀਆ ਨੇ) ਆਖਿਆ ਕਿ ਮੇਰੇ ਪਾਲਣਹਾਰ! ਮੇਰੇ ਲਈ ਕੋਈ ਨਿਸ਼ਾਨੀ ਨਿਸ਼ਚਿਤ ਕਰਦੇ। ਫ਼ਰਮਾਇਆ, ਤੇਰੇ ਲਈ ਨਿਸ਼ਾਨੀ ਇਹ ਹੈ ਕਿ ਤੂੰ ਸਵਸਥ ਹੁੰਦੇ ਹੋਏ ਵੀ ਲਗਾਤਾਰ ਤਿੰਨ ਰਾਤਾਂ (ਦਿਨ-ਰਾਤ) ਲੋਕਾਂ ਨਾਲ ਗੱਲ ਬਾਤ ਨਹੀਂ ਕਰ ਸਕੇਂਗਾ। info
التفاسير:

external-link copy
11 : 19

فَخَرَجَ عَلٰی قَوْمِهٖ مِنَ الْمِحْرَابِ فَاَوْحٰۤی اِلَیْهِمْ اَنْ سَبِّحُوْا بُكْرَةً وَّعَشِیًّا ۟

11਼ ਸੋ ਉਹ (ਜ਼ਿਕਰੀਆ) ਆਪਣੇ ਹੁਜਰਿਓਂ (ਕਮਰੇ ’ਚੋਂ) ਨਿਕਲ ਕੇ ਆਪਣੀ ਕੌਮ ਦੇ ਸਾਹਮਣੇ ਆਇਆ ਤੇ ਉਸ ਨੇ ਇਸ਼ਾਰਿਆਂ ਨਾਲ (ਬਿਨਾ ਬੋਲੇ) ਕਿਹਾ ਕਿ ਤੁਸੀਂ ਸਵੇਰ ਤੋਂ ਸ਼ਾਮ ਤਕ (ਭਾਵ ਹਰ ਵੇਲੇ ਰੱਬ ਦੀ) ਪਾਕੀ ਬਿਆਨ ਕਰੋ। info
التفاسير: