د قرآن کریم د معناګانو ژباړه - پنجابي ژباړه - عارف حلیم

ਅਸ਼-ਸ਼ਮਸ

external-link copy
1 : 91

وَالشَّمْسِ وَضُحٰىهَا ۟

1਼ ਸੂਰਜ ਅਤੇ ਉਸ ਦੀ ਧੁੱਪ ਚੜਣ ਦੀ ਸਹੁੰ। info
التفاسير:

external-link copy
2 : 91

وَالْقَمَرِ اِذَا تَلٰىهَا ۟

2਼ ਅਤੇ ਚੰਨ ਦੀ ਜਦੋਂ ਉਹ ਉਸ (ਸੂਰਜ) ਦੇ ਪਿੱਛੇ ਆਉਂਦਾ ਹੈ। info
التفاسير:

external-link copy
3 : 91

وَالنَّهَارِ اِذَا جَلّٰىهَا ۟

3਼ ਅਤੇ ਦਿਨ ਦੀ ਜਦੋਂ ਉਹ ਸੂਰਜ ਨੂੰ ਸਪਸ਼ਟ ਕਰਦਾ ਹੈ। info
التفاسير:

external-link copy
4 : 91

وَالَّیْلِ اِذَا یَغْشٰىهَا ۟

4਼ ਅਤੇ ਰਾਤ ਦੀ ਜਦੋਂ ਉਹ ਉਸ ਨੂੰ ਢੱਕ ਲੈਂਦੀ ਹੈ। info
التفاسير:

external-link copy
5 : 91

وَالسَّمَآءِ وَمَا بَنٰىهَا ۟

5਼ ਅਤੇ ਅਕਾਸ਼ ਦੀ ਅਤੇ ਉਸ ਦੀ, ਜਿਸਨੇ ਉਸ ਨੂੰ ਬਣਾਇਆ। info
التفاسير:

external-link copy
6 : 91

وَالْاَرْضِ وَمَا طَحٰىهَا ۟

6਼ ਅਤੇ ਧਰਤੀ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਵਿਛਾਇਆ। info
التفاسير:

external-link copy
7 : 91

وَنَفْسٍ وَّمَا سَوّٰىهَا ۟

7਼ ਅਤੇ (ਮਨੁੱਖੀ) ਜਾਨ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਠੀਕ ਬਣਾਇਆ। info
التفاسير:

external-link copy
8 : 91

فَاَلْهَمَهَا فُجُوْرَهَا وَتَقْوٰىهَا ۟

8਼ ਫੇਰ ਉਸ ਦੀ, ਜਿਸ ਨੇ ਉਸ ਦੀ ਬੁਰਾਈ ਅਤੇ ਨੇਕੀ ਉਸ ਨੂੰ ਸਮਝਾਈ। info
التفاسير:

external-link copy
9 : 91

قَدْ اَفْلَحَ مَنْ زَكّٰىهَا ۟

9਼ ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ ਆਪਣੇ ਮਨ ਨੂੰ ਪਵਿੱਤਰ ਰੱਖਿਆ। info
التفاسير:

external-link copy
10 : 91

وَقَدْ خَابَ مَنْ دَسّٰىهَا ۟ؕ

10਼ ਅਤੇ ਬੇਸ਼ੱਕ ਉਹ ਨਾ-ਮੁਰਾਦ ਹੋਇਆ ਜਿਸ ਨੇ ਉਸ ਨੂੰ ਅਪਵਿੱਤਰ ਕੀਤਾ। info
التفاسير:

external-link copy
11 : 91

كَذَّبَتْ ثَمُوْدُ بِطَغْوٰىهَاۤ ۟

11਼ ਸਮੂਦ ਦੀ ਕੌਮ ਨੇ ਆਪਣੀ ਸਰਕਸ਼ੀ ਕਾਰਨ (ਨਬੀ ਨੂੰ) ਝੁਠਲਾਇਆ। info
التفاسير:

external-link copy
12 : 91

اِذِ انْۢبَعَثَ اَشْقٰىهَا ۟

12਼ ਜਦੋਂ ਉਸੇ ਕੌਮ ਦਾ ਸਭ ਤੋਂ ਵੱਡਾ ਅਭਾਗਾ ਵਿਅਕਤੀ (ਊਂਠਣੀ ਨੂੰ ਵੱਡਣ ਲਈ) ਉੱਠਿਆ। info
التفاسير:

external-link copy
13 : 91

فَقَالَ لَهُمْ رَسُوْلُ اللّٰهِ نَاقَةَ اللّٰهِ وَسُقْیٰهَا ۟ؕ

13਼ ਤਾਂ ਉਹਨਾਂ ਨੂੰ ਅੱਲਾਹ ਦੇ ਰਸੂਲ (ਸਾਲੇਹ) ਨੇ ਆਖਿਆ ਕਿ ਅੱਲਾਹ ਦੀ ਊਠਣੀ ਦੀ ਅਤੇ ਉਸ ਦੇ ਪਾਣੀ ਪੀਣ ਦੀ ਰਾਖੀ ਕਰੋ (ਭਾਵ ਵਿਘਣ ਨਾ ਪਾਓ)। info
التفاسير:

external-link copy
14 : 91

فَكَذَّبُوْهُ فَعَقَرُوْهَا— فَدَمْدَمَ عَلَیْهِمْ رَبُّهُمْ بِذَنْۢبِهِمْ فَسَوّٰىهَا ۟

14਼ ਪਰ ਉਹਨਾਂ ਨੇ ਉਸ (ਨਬੀ ਦੀ ਗੱਲ) ਨੂੰ ਝੁਠਲਾਇਆ ਅਤੇ ਊਠਣੀ ਨੂੰ ਮਾਰ ਸੁੱਟਿਆ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਦੇ ਪਾਪਾਂ ਕਾਰਨ ਉਹਨਾਂ ’ਤੇ ਅਜ਼ਾਬ ਭੇਜ ਕੇ ਉਹਨਾਂ ਸਭ ਦਾ ਸਫ਼ਾਇਆ ਕਰ ਦਿੱਤਾ। info
التفاسير:

external-link copy
15 : 91

وَلَا یَخَافُ عُقْبٰهَا ۟۠

15਼ ਅਤੇ ਉਹ ਇਸ (ਤਬਾਹੀ) ਦੇ ਅੰਜਾਮ ਤੋਂ ਨਹੀਂ ਡਰਦਾ। info
التفاسير: