د قرآن کریم د معناګانو ژباړه - پنجابي ژباړه - عارف حلیم

د مخ نمبر:close

external-link copy
7 : 9

كَیْفَ یَكُوْنُ لِلْمُشْرِكِیْنَ عَهْدٌ عِنْدَ اللّٰهِ وَعِنْدَ رَسُوْلِهٖۤ اِلَّا الَّذِیْنَ عٰهَدْتُّمْ عِنْدَ الْمَسْجِدِ الْحَرَامِ ۚ— فَمَا اسْتَقَامُوْا لَكُمْ فَاسْتَقِیْمُوْا لَهُمْ ؕ— اِنَّ اللّٰهَ یُحِبُّ الْمُتَّقِیْنَ ۟

7਼ ਭਲਾਂ ਮੁਸ਼ਰਿਕਾਂ ਲਈ ਅੱਲਾਹ ਅਤੇ ਉਸ ਦੇ ਰਸੂਲ ਦੀਆਂ ਨਜ਼ਰਾਂ ਵਿਚ ਕੋਈ ਸੰਧੀ-ਸਮਝੌਤਾ ਕਿਵੇਂ ਰਹਿ ਸਕਦਾ ਹੈ, ਛੁੱਟ ਉਹਨਾਂ ਤੋਂ ਜਿਨ੍ਹਾਂ ਨਾਲ ਤੁਸੀਂ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਲਾਗੇ ਸਮਝੌਤਾ ਕੀਤਾ ਸੀ। ਜਦ ਉਹ ਲੋਕ ਤੁਹਾਡੇ ਨਾਲ ਸਮਝੌਤਾ ਨਿਭਾਉਣ, ਤੁਸੀਂ ਵੀ ਉਹਨਾਂ ਨਾਲ ਸੰਧੀ ਨਿਭਾਓ। ਅੱਲਾਹ ਡਰ-ਭੌ ਮੰਣਨ ਵਾਲਿਆਂ ਨੂੰ ਪਸੰਦ ਕਰਦਾ ਹੈ।1 info

1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 2/2

التفاسير:

external-link copy
8 : 9

كَیْفَ وَاِنْ یَّظْهَرُوْا عَلَیْكُمْ لَا یَرْقُبُوْا فِیْكُمْ اِلًّا وَّلَا ذِمَّةً ؕ— یُرْضُوْنَكُمْ بِاَفْوَاهِهِمْ وَتَاْبٰی قُلُوْبُهُمْ ۚ— وَاَكْثَرُهُمْ فٰسِقُوْنَ ۟ۚ

8਼ (ਹੇ ਨਬੀ! ਇਹਨਾਂ ਮੁਸ਼ਰਿਕਾਂ ਨਾਲ ਸੰਧੀ ਕਿਵੇਂ ਹੋ ਸਕਦੀ ਹੈ) ਜਦ ਕਿ ਉਹਨਾਂ ਦਾ ਹਾਲ ਤਾਂ ਇਹ ਹੈ ਕਿ ਜੇ ਉਹ ਤੁਹਾਡੇ ’ਤੇ ਭਾਰੂ ਹੋ ਜਾਣ ਤਾਂ ਨਾ ਤਾਂ ਉਹ ਤੁਹਾਡੇ ਮਾਮਲੇ ਵਿਚ ਕਿਸੇ ਰਿਸ਼ਤੇ-ਨਾਤੇ ਦੀ ਪਰਵਾਹ ਕਰਨ ਨਾਂ ਹੀ ਆਪਣੇ ਕਿਸੇ ਸੰਧੀ ਸਮਝੌਤੇ ਦੀ। ਉਹ ਆਪਣੀਆਂ ਗੱਲਾਂ ਨਾਲ ਹੀ ਤੁਹਾਨੂੰ ਖ਼ੁਸ਼ ਕਰਨ ਵਿਚ ਲੱਗੇ ਹੋਏ ਹਨ, ਪਰ ਦਿਲ ਤੋਂ ਇਨਕਾਰ ਕਰਦੇ ਹਨ। ਇਹਨਾਂ ਵਿੱਚੋਂ ਬਹੁਤੇ ਨਾ-ਫ਼ਰਮਾਨ ਹਨ। info
التفاسير:

external-link copy
9 : 9

اِشْتَرَوْا بِاٰیٰتِ اللّٰهِ ثَمَنًا قَلِیْلًا فَصَدُّوْا عَنْ سَبِیْلِهٖ ؕ— اِنَّهُمْ سَآءَ مَا كَانُوْا یَعْمَلُوْنَ ۟

9਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਬਹੁਤ ਹੀ ਥੋੜ੍ਹੀ ਕੀਮਤ ’ਤੇ ਵੇਚ ਸੁੱਟਿਆ ਹੈ ਅਤੇ ਦੂਜੇ ਲੋਕਾਂ ਨੂੰ ਵੀ ਉਸ (ਅੱਲਾਹ) ਦੀ ਰਾਹ ਤੋਂ ਰੋਕਦੇ ਹਨ। ਬਹੁਤ ਹੀ ਭੈੜੀਆਂ ਕਰਤੂਤਾਂ ਹਨ, ਜੋ ਉਹ ਕਰ ਰਹੇ ਹਨ। info
التفاسير:

external-link copy
10 : 9

لَا یَرْقُبُوْنَ فِیْ مُؤْمِنٍ اِلًّا وَّلَا ذِمَّةً ؕ— وَاُولٰٓىِٕكَ هُمُ الْمُعْتَدُوْنَ ۟

10਼ ਉਹ (ਮੁਸ਼ਰਿਕ) ਤਾਂ ਕਿਸੇ ਮੁਸਲਮਾਨ ਦੇ ਮਾਮਲੇ ਵਿਚ ਨਾ ਤਾਂ ਕਿਸੇ ਰਿਸ਼ਤੇਦਾਰੀ ਦੀ ਪਰਵਾਹ ਕਰਦੇ ਹਨ ਅਤੇ ਨਾ ਹੀ ਕਿਸੇ ਸਮਝੌਤੇ ਦਾ ਲਿਹਾਜ਼ ਰੱਖਦੇ ਹਨ। ਇਹ ਲੋਕ ਤਾਂ ਹੱਦਾਂ ਟੱਪਣ ਵਾਲੇ ਹਨ। info
التفاسير:

external-link copy
11 : 9

فَاِنْ تَابُوْا وَاَقَامُوا الصَّلٰوةَ وَاٰتَوُا الزَّكٰوةَ فَاِخْوَانُكُمْ فِی الدِّیْنِ ؕ— وَنُفَصِّلُ الْاٰیٰتِ لِقَوْمٍ یَّعْلَمُوْنَ ۟

11਼ ਜੇ ਹੁਣ ਵੀ ਇਹ ਤੌਬਾ ਕਰ ਲੈਣ, ਨਮਾਜ਼ ਦੀ ਪਾਬੰਦੀ ਕਰਨ ਅਤੇ ਜ਼ਕਾਤ ਅਦਾ ਕਰਦੇ ਰਹਿਣ ਤਾਂ ਇਹ ਤੁਹਾਡੇ ਦੀਨੀ ਭਰਾ ਹਨ। ਅਸੀਂ (ਅੱਲਾਹ) ਤਾਂ ਆਪਣੀਆਂ ਆਇਤਾਂ (ਆਦੇਸ਼ਾਂ) ਦਾ ਗਿਆਨ ਰੱਖਣ ਵਾਲਿਆਂ ਲਈ ਖੋਲ੍ਹ-ਖੋਲ੍ਹ ਕੇ ਬਿਆਨ ਕਰ ਰਹੇ ਹਾਂ। info
التفاسير:

external-link copy
12 : 9

وَاِنْ نَّكَثُوْۤا اَیْمَانَهُمْ مِّنْ بَعْدِ عَهْدِهِمْ وَطَعَنُوْا فِیْ دِیْنِكُمْ فَقَاتِلُوْۤا اَىِٕمَّةَ الْكُفْرِ ۙ— اِنَّهُمْ لَاۤ اَیْمَانَ لَهُمْ لَعَلَّهُمْ یَنْتَهُوْنَ ۟

12਼ ਜੇ ਉਹ ਸਮਝੌਤੇ ਕਰਨ ਮਗਰੋਂ ਅਪਣੀਆਂ ਕਸਮਾਂ ਤੋੜ ਦੇਣ ਅਤੇ ਤੁਹਾਡੇ ਦੀਨ ਉੱਤੇ ਹਮਲੇ ਕਰਨ ਤਾਂ ਤੁਸੀਂ ਵੀ ਉਹਨਾਂ ਕੁਫ਼ਰ ਦੇ ਸਰਦਾਰਾਂ ਨਾਲ ਭਿੜ ਜਾਓ, ਉਹਨਾਂ ਦੀਆਂ ਕਸਮਾਂ ਦਾ ਕੁੱਝ ਵੀ ਭਰੋਸਾ ਨਹੀਂ ਹੋ ਸਕਦਾ ਸ਼ਾਇਦ ਉਹ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ। info
التفاسير:

external-link copy
13 : 9

اَلَا تُقَاتِلُوْنَ قَوْمًا نَّكَثُوْۤا اَیْمَانَهُمْ وَهَمُّوْا بِاِخْرَاجِ الرَّسُوْلِ وَهُمْ بَدَءُوْكُمْ اَوَّلَ مَرَّةٍ ؕ— اَتَخْشَوْنَهُمْ ۚ— فَاللّٰهُ اَحَقُّ اَنْ تَخْشَوْهُ اِنْ كُنْتُمْ مُّؤْمِنِیْنَ ۟

13਼ (ਹੇ ਮੁਸਲਮਾਨੋ!) ਕੀ ਤੁਸੀਂ ਉਹਨਾਂ (ਕਾਫ਼ਿਰਾਂ) ਨਾਲ ਨਹੀਂ ਲੜੋਂਗੇ ਜਿਨ੍ਹਾਂ ਨੇ ਆਪਣੀਆਂ ਕਸਮਾਂ ਨੂੰ ਤੋੜ੍ਹਿਆ ਅਤੇ ਪੈਗ਼ੰਬਰ (ਮਹੁੰਮਦ ਸ:) ਨੂੰ (ਮੱਕੇ ਸ਼ਹਿਰ ਤੋਂ) ਦੇਸ਼ ਨਿਕਾਲਾ ਦੇਣ ਦਾ ਇਰਾਦਾ ਕੀਤਾ ਅਤੇ ਉਹਨਾਂ ਨੇ ਹੀ ਪਹਿਲਾਂ ਤੁਹਾਡੇ ਨਾਲ ਲੜਾਈ ਅਰੰਭ ਕੀਤੀ? ਕੀ ਤੁਸੀਂ ਉਹਨਾਂ ਤੋਂ ਡਰਦੇ ਹੋ? ਜੇ ਤੁਸੀਂ ਈਮਾਨ ਵਾਲੇ ਹੋ ਤਾਂ ਤੁਸੀਂ ਅੱਲਾਹ ਤੋਂ ਹੀ ਡਰੋ ਉਹੀਓ ਇਸ ਦਾ ਵਧ ਹੱਕ ਰੱਖਦਾ ਹੈ। info
التفاسير: