د قرآن کریم د معناګانو ژباړه - پنجابي ژباړه - عارف حلیم

ਅਲ-ਅਹਕਾਫ਼

external-link copy
1 : 73

یٰۤاَیُّهَا الْمُزَّمِّلُ ۟ۙ

1਼ ਹੇ ਕਪੜਾ ਓੜ ਲਪੇਟ ਕੇ ਪੈਣ ਵਾਲੇ! info
التفاسير:

external-link copy
2 : 73

قُمِ الَّیْلَ اِلَّا قَلِیْلًا ۟ۙ

2਼ ਰਾਤ ਵੇਲੇ ਥੋੜ੍ਹੇ ਸਮੇਂ ਲਈ (ਨਮਾਜ਼ ਲਈ) ਖਲੋਤਾ ਰਿਹਾ ਕਰ। info
التفاسير:

external-link copy
3 : 73

نِّصْفَهٗۤ اَوِ انْقُصْ مِنْهُ قَلِیْلًا ۟ۙ

3਼ ਭਾਵ ਅੱਧੀ ਰਾਤ ਜਾਂ ਇਸ ਤੋਂ ਕੁੱਝ ਘੱਟ ਕਰ ਲਓ। info
التفاسير:

external-link copy
4 : 73

اَوْ زِدْ عَلَیْهِ وَرَتِّلِ الْقُرْاٰنَ تَرْتِیْلًا ۟ؕ

4਼ ਜਾਂ ਇਸ ਤੋਂ ਕੁੱਝ ਵਧਾ ਲਓ ਅਤੇ .ਕੁਰਆਨ ਨੂੰ ਚੰਗੀ ਤਰ੍ਹਾਂ ਠਹਿਰ-ਠਹਿਰ ਕੇ ਪੜ੍ਹੋ।1 info

1 ਇਸ ਆਇਤ ਵਿਚ ਨਬੀ (ਸ:) ਨੂੰ .ਕੁਰਆਨ ਪੜ੍ਹਣ ਦੀ ਪ੍ਰੇਰਨਾ ਦਿੱਤੀ ਗਈ ਹੈ, ਜਿਸ ਦਾ ਅਸਲ ਉਦੇਸ਼ ਉੱਮਤ ਨੂੰ ਪ੍ਰੇਰਿਤ ਕਰਨਾ ਹੈ। ਕਿਉਂ ਜੋ .ਕੁਰਆਨ ਦਾ ਪਾਠ ਕਰਨਾ, ਉਸ ਨੂੰ ਕੰਢ ਕਰਨਾ ਅਤੇ ਇਸ ਦਾ ਗਿਆਨ ਰੱਖਣ ਦਾ ਬਹੁਤ ਮਹੱਤਵ ਹੈ, ਇਹ ਉਹ ਕੰਮ ਹਨ ਕਿ ਜਿਨ੍ਹਾਂ ਨੂੰ ਇਹ ਚੀਜ਼ਾਂ ਮਿਲ ਜਾਣ ਉਹ ਰਸ਼ਕ ਕਰਨ ਯੋਗ ਹਨ, ਜਿਵੇਂ ਕਿ ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਰਸ਼ਕ ਕੇਵਲ ਦੋ ਵਿਅਕਤੀਆਂ ’ਤੇ ਹੀ ਕੀਤਾ ਜਾ ਸਕਦਾ ਹੈ। ਇਕ ਉਹ ਜਿਸ ਨੂੰ ਅੱਲਾਹ ਨੇ .ਕੁਰਆਨ ਦੇ ਗਿਆਨ ਨਾਲ ਨਵਾਜ਼ਿਆ ਹੋਵੇ ਅਤੇ ਉਹ ਦਿਨ-ਰਾਤ ਉਸੇ ਦੀ ਤਲਾਵਤ ਭਾਵ ਪੜ੍ਹਣ ਵਿਚ ਵਿਅਸਥ ਰਹੇ, ਫੇਰ ਉਸ ਦਾ ਪੜ੍ਹੋਸੀ ਰਸ਼ਕ ਕਰ ਸਕਦਾ ਹੈ ਕਿ ਕਾਸ਼! ਮੈਨੂੰ ਵੀ ਇਹ .ਕੁਰਆਨ ਇਸ ਵਿਅਕਤੀ ਵਾਂਗ ਯਾਦ ਹੁੰਦਾ ਤਾਂ ਮੈਂ ਵੀ ਇਸੇ ਤਰ੍ਹਾਂ ਇਸ ਦੀ ਤਲਾਵਤ ਕਰਿਆ ਕਰਦਾ। ਦੂਜਾ ਉਹ ਜਿਸ ਨੂੰ ਅੱਲਾਹ ਨੇ ਦੌਲਤ ਨਾਲ ਨਵਾਜ਼ਿਆ ਹੋਵੇ ਅਤੇ ਉਹ ਉਸ ਨੂੰ ਭਲੇ ਕੰਮਾਂ ਵਿਚ ਖ਼ਰਚ ਕਰਦਾ ਹੋਵੇ। ਉਸ ਨਾਲ ਇੰਜ ਰਸ਼ਕ ਕੀਤਾ ਜਾ ਸਕਦਾ ਹੈ ਕਿ ਕਾਸ਼! ਮੈਨੂੰ ਵੀ ਅਜਿਹੀ ਦੌਲਤ ਮਿਲ ਜਾਂਦੀ ਤਾਂ ਮੈਂ ਵੀ ਉਸ ਨੂੰ ਉਸ ਦੀ ਤ੍ਹਰਾਂ ਅੱਲਾਹ ਦੀ ਰਾਹ ਵਿਚ ਖ਼ਰਚ ਕਰਦਾ। (ਸਹੀ ਬੁਖ਼ਾਰੀ, ਹਦੀਸ: 5026)

التفاسير:

external-link copy
5 : 73

اِنَّا سَنُلْقِیْ عَلَیْكَ قَوْلًا ثَقِیْلًا ۟

5਼ ਬੇਸ਼ੱਕ ਅਸੀਂ ਛੇਤੀ ਹੀ ਤੁਹਾਡੇ ਉੱਤੇ ਇਕ ਵੱਡੀ ਭਾਰੀ ਜ਼ਿੰਮੇਵਾਰੀ (ਧਰਮ ਪ੍ਰਚਾਰ) ਦੀ ਪਾਉਣ ਵਾਲੇ ਹਾਂ। info
التفاسير:

external-link copy
6 : 73

اِنَّ نَاشِئَةَ الَّیْلِ هِیَ اَشَدُّ وَطْاً وَّاَقْوَمُ قِیْلًا ۟ؕ

6਼ ਹਕੀਕਤ ਹੈ ਕਿ ਰਾਤ ਦਾ ਉਠਣਾ ਮਨ ਨੂੰ ਕਾਬੂ ਕਰਨ ਲਈ ਬਹੁਤ ਪ੍ਰਭਾਵਕਾਰੀ ਹੈ ਅਤੇ ਜ਼ਿਕਰ ਤੇ ਸਿਮਰਨ ਕਰਨ ਲਈ ਵਧੇਰੇ ਉਚਿਤ ਹੈ। info
التفاسير:

external-link copy
7 : 73

اِنَّ لَكَ فِی النَّهَارِ سَبْحًا طَوِیْلًا ۟ؕ

7਼ ਬੇਸ਼ੱਕ ਦਿਨ ਵੇਲੇ ਤੁਹਾਡੇ ਲਈ ਵਧੇਰੇ ਰੁਝੇਵੇਂ ਹਨ। info
التفاسير:

external-link copy
8 : 73

وَاذْكُرِ اسْمَ رَبِّكَ وَتَبَتَّلْ اِلَیْهِ تَبْتِیْلًا ۟ؕ

8਼ ਤੁਸੀਂ ਆਪਣੇ ਰੱਬ ਦਾ ਨਾਂ ਯਾਦ ਕਰੋ ਅਤੇ ਸਾਰਿਆਂ ਤੋਂ ਵੱਖ ਹੋ ਕੇ ਉਸੇ ਵੱਲ ਧਿਆਨ ਦਿਓ। info
التفاسير:

external-link copy
9 : 73

رَبُّ الْمَشْرِقِ وَالْمَغْرِبِ لَاۤ اِلٰهَ اِلَّا هُوَ فَاتَّخِذْهُ وَكِیْلًا ۟

9਼ ਉਹ ਪੂਰਬ ਅਤੇ ਪੱਛਮ ਦਾ ਰੱਬ ਹੈ1 ਛੁੱਟ ਉਸ ਤੋਂ ਹੋਰ ਕੋਈ ਇਸ਼ਟ ਨਹੀਂ, ਸੋ ਤੁਸੀਂ ਉਸੇ ਨੂੰ ਕਰਤਾ-ਧਰਤਾ ਬਣਾ ਲਓ। info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 173/3

التفاسير:

external-link copy
10 : 73

وَاصْبِرْ عَلٰی مَا یَقُوْلُوْنَ وَاهْجُرْهُمْ هَجْرًا جَمِیْلًا ۟

10਼ ਅਤੇ ਜੋ ਕੁੱਝ ਉਹ (ਇਨਕਾਰੀ) ਆਖਦੇ ਹਨ ਉਹਨਾਂ ’ਤੇ ਸਬਰ ਕਰੋ ਅਤੇ ਭਲਮਣਸੀ ਨਾਲ ਉਹਨਾਂ ਤੋਂ ਅੱਡ ਹੋ ਜਾਓ। info
التفاسير:

external-link copy
11 : 73

وَذَرْنِیْ وَالْمُكَذِّبِیْنَ اُولِی النَّعْمَةِ وَمَهِّلْهُمْ قَلِیْلًا ۟

11਼ ਮੈ` ਅਤੇ ਝੁਠਲਾਉਣ ਵਾਲੇ ਖ਼ੁਸ਼ਹਾਲ ਲੋਕਾਂ ਨੂੰ ਇਕੱਲਾ ਛੱਡ ਦਿਓ। ਅਤੇ ਉਹਨਾਂ ਨੂੰ ਕੁੱਝ ਚਿਰ ਲਈ ਮੋਹਲਤ ਦੇ ਦਿਓ। info
التفاسير:

external-link copy
12 : 73

اِنَّ لَدَیْنَاۤ اَنْكَالًا وَّجَحِیْمًا ۟ۙ

12਼ ਬੇਸ਼ੱਕ ਸਾਡੇ ਕੋਲ (ਉਹਨਾਂ ਲਈ) ਬੇੜੀਆਂ ਤੇ ਲਾਟਾਂ ਮਾਰਦੀ ਅੱਗ ਹੈ। info
التفاسير:

external-link copy
13 : 73

وَّطَعَامًا ذَا غُصَّةٍ وَّعَذَابًا اَلِیْمًا ۟۫

13਼ ਅਤੇ ਗਲ ਵਿਚ ਫਸਣ ਵਾਲਾ ਭੋਜਨ ਅਤੇ ਦੁਖਦਾਈ ਅਜ਼ਾਬ ਹੈ। info
التفاسير:

external-link copy
14 : 73

یَوْمَ تَرْجُفُ الْاَرْضُ وَالْجِبَالُ وَكَانَتِ الْجِبَالُ كَثِیْبًا مَّهِیْلًا ۟

14਼ ਜਦੋਂ ਧਰਤੀ ਅਤੇ ਪਹਾੜ ਕੰਬ ਉੱਠਣਗੇ ਅਤੇ ਪਹਾੜ ਰੇਤ ਦੇ ਢੇਰ ਵਾਂਗ ਹੋਣਗੇ। info
التفاسير:

external-link copy
15 : 73

اِنَّاۤ اَرْسَلْنَاۤ اِلَیْكُمْ رَسُوْلًا ۙ۬— شَاهِدًا عَلَیْكُمْ كَمَاۤ اَرْسَلْنَاۤ اِلٰی فِرْعَوْنَ رَسُوْلًا ۟ؕ

15਼ ਬੇਸ਼ੱਕ ਅਸੀਂ ਤੁਹਾਡੇ ਵੱਲ ਇਕ ਰਸੂਲ (ਮੁਹੰਮਦ ਸ:) ਭੇਜਿਆ ਜਿਹੜਾ (ਕਿਆਮਤ ਦਿਹਾੜੇ) ਤੁਹਾਡੇ ਉੱਤੇ ਗਵਾਹ ਹੋਵੇਗਾ,2 ਜਿਵੇਂ ਅਸੀਂ ਫ਼ਿਰਔਨ ਵੱਲ ਰਸੂਲ ਭੇਜਿਆ ਸੀ। info

2 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 252/2

التفاسير:

external-link copy
16 : 73

فَعَصٰی فِرْعَوْنُ الرَّسُوْلَ فَاَخَذْنٰهُ اَخْذًا وَّبِیْلًا ۟

16਼ ਫ਼ਿਰਔਨ ਨੇ ਉਸ ਰਸੂਲ ਦੀ ਨਾਫਰਮਾਨੀ ਕੀਤੀ ਤਾਂ ਅਸੀਂ ਉਸ ਨੂੰ ਕਰੜਾਈ ਨਾਲ ਫੜ ਲਿਆ। info
التفاسير:

external-link copy
17 : 73

فَكَیْفَ تَتَّقُوْنَ اِنْ كَفَرْتُمْ یَوْمًا یَّجْعَلُ الْوِلْدَانَ شِیْبَا ۟

17਼ ਤੁਸੀਂ ਅਜ਼ਾਬ ਤੋਂ ਕਿਵੇਂ ਬਚੋਗੇ, ਜੇ ਤੁਸੀਂ ਉਸ ਦਿਨ ਦਾ ਇਨਕਾਰ ਕੀਤਾ ਜਿਹੜਾ ਬੱਚਿਆ ਨੂੰ ਬੁੱਢਾ ਕਰ ਦੇਵੇਗਾ। info
التفاسير:

external-link copy
18 : 73

١لسَّمَآءُ مُنْفَطِرٌ بِهٖ ؕ— كَانَ وَعْدُهٗ مَفْعُوْلًا ۟

18਼ ਅਤੇ ਜਿਸ ਦੀ ਸਖ਼ਤੀ ਨਾਲ ਅਕਾਸ਼ ਫ਼ੱਟ ਜਾਵੇਗਾ, ਅੱਲਾਹ ਦਾ ਵਾਅਦਾ ਕਿਆਮਤ ਆਉਣ ਦਾ ਪੂਰਾ ਹੋ ਕੇ ਰਹੇਗਾ। info
التفاسير:

external-link copy
19 : 73

اِنَّ هٰذِهٖ تَذْكِرَةٌ ۚ— فَمَنْ شَآءَ اتَّخَذَ اِلٰی رَبِّهٖ سَبِیْلًا ۟۠

19਼ ਬੇਸ਼ੱਕ ਇਹ (ਕੁਰਆਨ) ਇਕ ਨਸੀਹਤ ਹੈ, ਹੁਣ ਜੋ ਕੋਈ ਚਾਹਵੇ ਆਪਣੇ ਰੱਬ ਦੀ ਰਾਹ ਫੜ ਲਵੇ। info
التفاسير:

external-link copy
20 : 73

اِنَّ رَبَّكَ یَعْلَمُ اَنَّكَ تَقُوْمُ اَدْنٰی مِنْ  الَّیْلِ وَنِصْفَهٗ وَثُلُثَهٗ وَطَآىِٕفَةٌ مِّنَ الَّذِیْنَ مَعَكَ ؕ— وَاللّٰهُ یُقَدِّرُ الَّیْلَ وَالنَّهَارَ ؕ— عَلِمَ اَنْ لَّنْ تُحْصُوْهُ فَتَابَ عَلَیْكُمْ فَاقْرَءُوْا مَا تَیَسَّرَ مِنَ الْقُرْاٰنِ ؕ— عَلِمَ اَنْ سَیَكُوْنُ مِنْكُمْ مَّرْضٰی ۙ— وَاٰخَرُوْنَ یَضْرِبُوْنَ فِی الْاَرْضِ یَبْتَغُوْنَ مِنْ فَضْلِ اللّٰهِ ۙ— وَاٰخَرُوْنَ یُقَاتِلُوْنَ فِیْ سَبِیْلِ اللّٰهِ ۖؗ— فَاقْرَءُوْا مَا تَیَسَّرَ مِنْهُ ۙ— وَاَقِیْمُوا الصَّلٰوةَ وَاٰتُوا الزَّكٰوةَ وَاَقْرِضُوا اللّٰهَ قَرْضًا حَسَنًا ؕ— وَمَا تُقَدِّمُوْا لِاَنْفُسِكُمْ مِّنْ خَیْرٍ تَجِدُوْهُ عِنْدَ اللّٰهِ هُوَ خَیْرًا وَّاَعْظَمَ اَجْرًا ؕ— وَاسْتَغْفِرُوا اللّٰهَ ؕ— اِنَّ اللّٰهَ غَفُوْرٌ رَّحِیْمٌ ۟۠

20਼ (ਹੇ ਨਬੀ!) ਤੁਹਾਡਾ ਰੱਬ ਜਾਣਦਾ ਹੈ ਕਿ ਤੁਸੀਂ ਲੱਗ-ਭੱਗ ਦੋ ਤਿਹਾਈ ਰਾਤ ਜਾਂ ਅੱਧੀ ਰਾਤ ਜਾਂ ਇਕ ਤਿਹਾਈ ਰਾਤ ਨਮਾਜ਼ ਲਈ ਖੜੇ ਰਹਿੰਦੇ ਹੋ। ਤੁਹਾਡੇ ਸਾਥੀਆਂ ਵਿੱਚੋਂ ਵੀ ਇਕ ਟੋਲੀ ਇਹੋ ਕਰਦੀ ਹੈ। ਅੱਲਾਹ ਹੀ ਰਾਤ ਅਤੇ ਦਿਨ ਦਾ ਲੇਖਾ-ਜੋਖਾ ਰੱਖਦਾ ਹੈ। ਉਹ ਜਾਣਦਾ ਹੈ ਕਿ ਤੁਸੀਂ ਇਸ (ਰਾਤ ਦੇ ਕਿਆਮ) ਨੂੰ ਨਿਭਾ ਨਹੀਂ ਸਕੋਗੇ ਸੋ ਉਸ ਨੇ ਤੁਹਾਡੇ ਉੱਤੇ ਕ੍ਰਿਪਾ ਕੀਤੀ, ਹੁਣ ਜਿੱਨਾ .ਕੁਰਆਨ ਤੁਸੀਂ ਆਸਾਨੀ ਨਾਲ ਪੜ੍ਹ ਸਕਦੇ ਹੋ ਪੜ੍ਹ ਲਿਆ ਕਰੋ। ਉਹ ਜਾਣਦਾ ਹੈ ਕਿ ਤੁਹਾਡੇ ਵਿੱਚੋਂ ਕਿੰਨੇ ਲੋਕ ਬੀਮਾਰ ਹੋਣਗੇ ਅਤੇ ਕਿੰਨੇ ਧਰਤੀ ਉੱਤੇ ਅੱਲਾਹ ਦਾ ਫ਼ਜ਼ਲ (ਰੋਜ਼ੀ) ਲੱਭਦੇ ਫਿਰਦੇ ਹੋਣਗੇ ਅਤੇ ਕਿੰਨੇ ਅੱਲਾਹ ਦੇ ਰਾਹ ਵਿਚ ਲੜਦੇ ਹੋਣਗੇ। ਸੋ ਇਸ (ਕੁਰਆਨ) ਵਿੱਚੋਂ ਜਿੱਨਾ ਵੀ ਆਸਾਨੀ ਨਾਲ ਪੜ੍ਹਿਆ ਜਾ ਸਕੇ ਪੜ੍ਹੋ ਅਤੇ ਨਮਾਜ਼ ਕਾਇਮ ਕਰੋ, ਜ਼ਕਾਤ ਅਦਾ ਕਰੋ, ਅੱਲਾਹ ਨੂੰ ਸੋਹਣਾ ਕਰਜ਼ਾ ਦਿਓ। ਤੁਸੀਂ ਆਪਣੇ ਲਈ ਜਿਹੜੀ ਵੀ ਨੇਕੀ ਅੱਗੇ ਭੇਜੋਗੇ ਉਸ ਦਾ ਬਦਲਾ ਅੱਲਾਹ ਦੇ ਕੋਲ ਵਧੇਰੇ ਚੰਗਾ ਹੈ ਤੇ ਬਹੁਤ ਵੱਡਾ ਹੈ ਅਤੇ ਅੱਲਾਹ ਕੋਲੋਂ ਬਖ਼ਸ਼ਿਸ਼ ਮੰਗਦੇ ਰਹੋ। ਬੇਸ਼ੱਕ ਅੱਲਾਹ ਬਖ਼ਸ਼ਣਹਾਰ ਤੇ ਮਿਹਰਬਾਨ ਹੈ। info
التفاسير: