1 ਇਸ ਤੋਂ ਅਜ਼ਾਬੇ ਕਬਰ ਹੋਣਾ ਸਿੱਧ ਹੁੰਦਾ ਹੇ ਜਿਹੜਾ ਹੱਕ ਸੱਚ ’ਤੇ ਆਧਾਰਿਤ ਹੇ। ਇਸੇ ਤਰ੍ਹਾਂ ਸੂਰਤ ਮੋਮਿਨ ਦੀ 45, 46 ਆਇਤ ਤੋਂ ਵੀ ਇਸ ਦਾ ਸਬੂਤ ਮਿਲਦਾ ਹੇ। ਜਿਸ ਵਿਚ ਆਲੇ-ਫ਼ਿਰਔੌਨ ਦੇ ਅਜ਼ਾਬ ਦੀ ਗੱਲ ਕੀਤੀ ਗਈ ਹੇ। ਅੱਲਾਹ ਦਾ ਫ਼ਰਮਾਨ ਹੇ ਅਤੇ ਆਲੇ ਫ਼ਿਰਔੌਨ ਨੂੰ ਬਹੁਤ ਹੀ ਭੈੜਾ ਦਰਦਨਾਕ ਅਜ਼ਾਬ ਘੇਰੇ ਵਿਚ ਲੈ ਲਵੇਗਾ। ਜਿਸ ਦੇ ਸਾਹਮਣੇ ਸਵੇਰੇ-ਸ਼ਾਮ ਉਹ ਲਿਆਏ ਜਾਣਗੇ ਅਤੇ ਜਿਸ ਦਿਨ ਕਿਆਮਤ ਕਾਇਮ ਹੋਵੇਗੀ ਤਾਂ ਹੁਕਮ ਦਿੱਤਾ ਜਾਵੇਗਾ ਕਿ ਫ਼ਿਰਔੌਨ ਦੇ ਸਾਥੀਆਂ ਨੂੰ ਕਰੜੇ ਅਜ਼ਾਬ ਵਿਚ ਸੁੱਟ ਦਿਓ ਇਹ ਆਇਤ ਕਬਰ ਦੇ ਅਜ਼ਾਬ ਦੀ ਖੁੱਲ੍ਹੀ ਦਲੀਲ ਹੇ। ਇਕ ਦੂਜੀ ਹਦੀਸ ਵਿਚ ਇਸ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੇ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ, ਜਦੋਂ ਮੋਮਿਨ ਨੂੰ ਦਫ਼ਨ ਕਰਨ ਤੋਂ ਬਾਅਦ ਕਬਰ ਵਿਚ ਬਿਠਾਇਆ ਜਾਂਦਾ ਹੇ ਤਾਂ ਉਸ ਦੇ ਕੋਲ ਇਕ ਫ਼ਰਿਸ਼ਤਾ ਆਉਂਦਾ ਹੇ ਫੇਰ ਉਹ ਗਵਾਹੀ ਦਿੰਦਾ ਹੇ ਕਿ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਮੁਹੰਮਦ (ਸ:) ਅੱਲਾਹ ਦੇ ਰਸੂਲ ਹਨ ਅਤੇ .ਕੁਰਆਨ ਦੀ ਇਹ ਆਇਤ ਅੱਲਾਹ ਈਮਾਨ ਵਾਲਿਆਂ ਨੂੰ ਪੱਕੀ ਗੱਲ ਦੁਆਰਾ ਦੁਨੀਆਂ ਤੇ ਆਖ਼ਿਰਤ ਵਿਚ ਪੈਰ ਜਮਾਈ ਰੱਖਦਾ ਹੇ। (ਸਹੀ ਬੁਖ਼ਾਰੀ, ਹਦੀਸ:1369) ਹਜ਼ਰਤ ਅਨਸ ਤੋਂ ਪਤਾ ਲੱਗਦਾ ਹੇ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ ਕਿ ਲੋਕੀ ਮੁਰਦੇ ਨੂੰ ਦਫ਼ਨ ਕਰਕੇ ਜਦੋਂ ਵਾਪਸ ਆਉਂਦੇ ਹਨ ਤਾਂ ਉਹ ਉਹਨਾਂ ਦੇ ਪੈਰਾਂ ਦੀ ਆਵਾਜ਼ ਸੁਣਦਾ ਹੇ ਫੇਰ ਦੋ ਫ਼ਰਿਸ਼ਤੇ ਆਉਂਦੇ ਹਨ ਅਤੇ ਉਸ ਮੁਰਦੇ ਨੂੰ ਬਿਠਾ ਕੇ ਪੁੱਛਦੇ ਹਨ ਕਿ ਮੁਹੰਮਦ (ਸ:) ਦੇ ਪ੍ਰਤੀ ਤੂੰ ਦੁਨੀਆਂ ਵਿਚ ਕੀ ਕਿਹਾ ਕਰਦਾ ਸੀ ਤਾਂ ਉਹ ਜਵਾਬ ਵਿਚ ਕਹੇਗਾ, ਮੈਂ ਗਵਾਹੀ ਦਿੰਦਾ ਹਾਂ ਕਿ ਇਹ ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਹਨ ਫੇਰ ਉਸ ਨੂੰ ਕਿਹਾ ਜਾਵੇਗਾ ਕਿ ਰਤਾ ਨਰਕ ਵਿਚ ਆਪਣੀ ਉਹ ਥਾਂ ਵੇਖ ਜਿਸ ਨੂੰ ਬਦਲ ਕੇ ਅੱਲਾਹ ਨੇ ਤੇਰਾ ਟਿਕਾਣਾ ਜੰਨਤ ਵਿਚ ਬਣਾ ਦਿੱਤਾ ਹੇ। ਫੇਰ ਨਬੀ (ਸ:) ਨੇ ਫ਼ਰਮਾਇਆ, ਉਹ ਮਰਨ ਵਾਲਾ ਦੋਵੇਂ ਟਿਕਾਣਿਆਂ ਨੂੰ ਵੇਖੇਗਾ ਪਰ ਜਿਹੜਾ ਕਾਫ਼ਿਰ ਹੋਵੇਗਾ ਉਹ ਫ਼ਰਿਸ਼ਤਿਆਂ ਨੂੰ ਕਹੇਗਾ ਮੈਂ ਇਸ ਵਿਅਕਤੀ (ਮੁਹੰਮਦ ਸ:) ਬਾਰੇ ਕੁੱਝ ਨਹੀਂ ਜਾਣਦਾ ਜੋ ਕੁੱਝ ਲੋਕੀ ਕਹਿੰਦੇ ਸੀ ਮੈਂਨੇ ਵੀ ਉਹੀ ਕਹਿ ਦਿੱਤਾ ਉਸ ਨੂੰ ਕਿਹਾ ਜਾਵੇਗਾ ਕਿ ਨਾ ਤੂੰ ਜਾਣਦਾ ਸੀ, ਅਤੇ ਨਾ ਹੀ .ਕੁਰਆਨ ਤੋਂ ਹਿਦਾਇਤ ਲਈ, ਫੇਰ ਉਸ ਦੇ ਚਿਹਰੇ ’ਤੇ ਇੰਨੀ ਜ਼ੋਰ ਨਾਲ ਥੌੜੇ ਨਾਲ ਸੱਟ ਮਾਰੀ ਜਾਵੇਗੀ ਕਿ ਉਹ ਚੀਕਾਂ ਮਾਰੇਗਾ ਜਿਸ ਨੂੰ ਮਨੁੱਖਾਂ ਤੇ ਜਿੰਨਾਂ ਤੋਂ ਛੁੱਟ ਦੂਰ ਨੇੜੇ ਦੀ ਸਾਰੀ ਮਖ਼ਲੂਕ ਸੁਣੇਗੀ। (ਸਹੀ ਬੁਖ਼ਾਰੀ, ਹਦੀਸ: 1338)