د قرآن کریم د معناګانو ژباړه - پنجابي ژباړه - عارف حلیم

د مخ نمبر:close

external-link copy
114 : 5

قَالَ عِیْسَی ابْنُ مَرْیَمَ اللّٰهُمَّ رَبَّنَاۤ اَنْزِلْ عَلَیْنَا مَآىِٕدَةً مِّنَ السَّمَآءِ تَكُوْنُ لَنَا عِیْدًا لِّاَوَّلِنَا وَاٰخِرِنَا وَاٰیَةً مِّنْكَ ۚ— وَارْزُقْنَا وَاَنْتَ خَیْرُ الرّٰزِقِیْنَ ۟

114਼ ਈਸਾ ਬਿਨ ਮਰੀਅਮ ਨੇ ਦੁਆ ਕੀਤੀ ਕਿ ਹੇ ਅੱਲਾਹ! ਹੇ ਸਾਡੇ ਪਾਲਣਹਾਰ! ਸਾਡੇ ਲਈ ਅਕਾਸ਼ ਤੋਂ ਭੋਜਨ ਦਾ ਥਾਲ ਭੇਜ ਤਾਂ ਜੋ ਉਹ ਸਾਡੇ ਅਗਲਿਆਂ-ਪਿਛਲਿਆਂ ਲਈ ਈਦ (ਖ਼ੁਸ਼ੀ) ਦਾ ਅਵਸਰ ਹੋ ਜਾਵੇ ਉਹ ਤੇਰੇ ਵੱਲੋਂ ਵਿਸ਼ੇਸ਼ ਨਿਸ਼ਾਨੀ ਹੋਵੇ। ਤੂੰ ਸਾਨੂੰ ਰਿਜ਼ਕ ਬਖ਼ਸ਼, ਕਿਉਂ ਜੋ ਤੂੰ ਹੀ ਸਾਰਿਆਂ ਤੋਂ ਵਧੀਆ ਰਿਜ਼ਕ ਦੇਣ ਵਾਲਾ ਹੇ। info
التفاسير:

external-link copy
115 : 5

قَالَ اللّٰهُ اِنِّیْ مُنَزِّلُهَا عَلَیْكُمْ ۚ— فَمَنْ یَّكْفُرْ بَعْدُ مِنْكُمْ فَاِنِّیْۤ اُعَذِّبُهٗ عَذَابًا لَّاۤ اُعَذِّبُهٗۤ اَحَدًا مِّنَ الْعٰلَمِیْنَ ۟۠

115਼ ਅੱਲਾਹ ਨੇ ਕਿਹਾ ਕਿ ਮੈਂ ਉਹ ਭੋਜਨ ਤੁਹਾਡੇ ਲਈ ਉਤਾਰਾਂਗਾ, ਜੇ ਫੇਰ ਵੀ ਤੁਹਾਡੇ ਵਿੱਚੋਂ ਕੋਈ ਇਨਕਾਰ ਕਰੇਗਾ, ਤਾਂ ਮੈਂ ਉਸ ਨੂੰ ਅਜਿਹੀ ਸਜ਼ਾ ਦੇਵਾਂਗਾ ਕਿ ਉਹ ਸਜ਼ਾ ਦੁਨੀਆਂ ਜਹਾਨ ਵਿਚ ਕਿਸੇ ਹੋਰ ਨੂੰ ਨਹੀਂ ਦੇਵਾਂਗਾ। info
التفاسير:

external-link copy
116 : 5

وَاِذْ قَالَ اللّٰهُ یٰعِیْسَی ابْنَ مَرْیَمَ ءَاَنْتَ قُلْتَ لِلنَّاسِ اتَّخِذُوْنِیْ وَاُمِّیَ اِلٰهَیْنِ مِنْ دُوْنِ اللّٰهِ ؕ— قَالَ سُبْحٰنَكَ مَا یَكُوْنُ لِیْۤ اَنْ اَقُوْلَ مَا لَیْسَ لِیْ ۗ— بِحَقٍّ ؔؕ— اِنْ كُنْتُ قُلْتُهٗ فَقَدْ عَلِمْتَهٗ ؕ— تَعْلَمُ مَا فِیْ نَفْسِیْ وَلَاۤ اَعْلَمُ مَا فِیْ نَفْسِكَ ؕ— اِنَّكَ اَنْتَ عَلَّامُ الْغُیُوْبِ ۟

116਼ ਉਹ ਸਮਾਂ ਵੀ ਯਾਦ ਰੱਖੋ, ਜਦੋਂ ਅੱਲਾਹ ਆਖੇਗਾ ਕਿ ਹੇ ਮਰੀਅਮ ਦੇ ਪੁੱਤਰ ਈਸਾ! ਕੀ ਤੂੰ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਅਤੇ ਮੇਰੀ ਮਾਂ ਨੂੰ ਅੱਲਾਹ ਨੂੰ ਛੱਡ ਕੇ ਇਸ਼ਟ ਬਣਾਓ ? ਤਾਂ ਉਹ ਆਖੇਗਾ ਕਿ ਤੂੰ ਪਾਕ ਹੇ, ਮੈਨੂੰ ਕਿਸੇ ਪ੍ਰਕਾਰ ਵੀ ਇਹ ਸ਼ੋਭਾ ਨਹੀਂ ਦਿੰਦਾ ਕਿ ਮੈਂ ਅਜਿਹੀ ਗੱਲ ਕਹਾਂ ਜਿਸ ਦਾ ਮੈਨੂੰ ਕੋਈ ਵੀ ਅਧਿਕਾਰ ਨਹੀਂ, ਜੇ ਮੈਂ ਇਹ ਗੱਲ ਕਹੀ ਹੋਵੇਗੀ ਤਾਂ ਤੁਹਾਨੂੰ ਪਤਾ ਹੀ ਹੋਵੇਗੀ, ਤੂੰ ਤਾਂ ਮੇਰੇ ਦਿਲ ਦੀਆਂ ਗੱਲਾਂ ਵੀ ਜਾਣਦਾ ਹੇ, ਪਰ ਮੈਂ ਤੇਰੇ ਦਿਲ ਦੀਆਂ ਗੱਲਾਂ ਨਹੀਂ ਜਾਣਦਾ। ਤੂੰ ਸਾਰੀਆਂ ਗ਼ੈਬ ਦੀਆਂ ਗੱਲਾਂ ਦਾ ਜਾਣਨ ਵਾਲਾ ਹੇ। info
التفاسير:

external-link copy
117 : 5

مَا قُلْتُ لَهُمْ اِلَّا مَاۤ اَمَرْتَنِیْ بِهٖۤ اَنِ اعْبُدُوا اللّٰهَ رَبِّیْ وَرَبَّكُمْ ۚ— وَكُنْتُ عَلَیْهِمْ شَهِیْدًا مَّا دُمْتُ فِیْهِمْ ۚ— فَلَمَّا تَوَفَّیْتَنِیْ كُنْتَ اَنْتَ الرَّقِیْبَ عَلَیْهِمْ ؕ— وَاَنْتَ عَلٰی كُلِّ شَیْءٍ شَهِیْدٌ ۟

117਼ ਮੈਂ ਉਹਨਾਂ ਨੂੰ ਛੁੱਟ ਉਸ ਤੋਂ ਜਿਸ ਦਾ ਤੂੰ ਮੈਨੂੰ ਹੁਕਮ ਦਿੱਤਾ ਸੀ, ਕੁੱਝ ਵੀ ਨਹੀਂ ਕਿਹਾ ਕਿ ਤੁਸੀਂ ਅੱਲਾਹ ਦੀ ਬੰਦਗੀ ਕਰੋ, ਜਿਹੜਾ ਮੇਰਾ ਵੀ ਰੱਬ ਹੇ ਅਤੇ ਤੁਹਾਡਾ ਵੀ ਰੱਬ ਹੇ। ਮੈਂ ਜਦੋਂ ਤਕ ਇਹਨਾਂ ਵਿਚ ਰਿਹਾ ਇਹਨਾਂ ਦੀ ਰਾਖੀ ਕੀਤੀ ਜਦੋਂ ਤੂੰ ਮੈਨੂੰ ਚੁੱਕ ਲਿਆ ਫੇਰ ਤੂੰ ਹੀ ਇਹਨਾਂ ਦੀ ਰਾਖੀ ਕਰਨ ਵਾਲਾ ਸੀ। ਤੂੰ ਹੀ ਹਰ ਚੀਜ਼ ਦੀ ਰਾਖੀ ਕਰਨ ਵਾਲਾ ਹੇ। info
التفاسير:

external-link copy
118 : 5

اِنْ تُعَذِّبْهُمْ فَاِنَّهُمْ عِبَادُكَ ۚ— وَاِنْ تَغْفِرْ لَهُمْ فَاِنَّكَ اَنْتَ الْعَزِیْزُ الْحَكِیْمُ ۟

118਼ ਜੇ ਤੂੰ ਇਹਨਾਂ ਨੂੰ ਸਜ਼ਾ ਦੇਵੇਂਗਾ ਤਾਂ ਇਹ ਤੇਰੇ ਬੰਦੇ ਹਨ, ਜੇ ਤੂੰ ਇਹਨਾਂ ਨੂੰ ਮੁਆਫ਼ ਕਰ ਦੇਵੇਂ, ਤਾਂ ਬੇਸ਼ੱਕ ਤੂੰ ਵੱਡਾ ਜ਼ੋਰਾਵਰ ਤੇ ਹਿਕਮਤ ਵਾਲਾ ਹੇ।1 info

1 ਨਬੀ (ਸ:) ਵੀ ਕਿਆਮਤ ਦਿਹਾੜੇ ਇਹੋ ਸ਼ਬਦ ਬੋਲਣਗੇ ਜਿਵੇਂ ਹਦੀਸ ਵਿਚ ਹੇ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿਆਮਤ ਦਿਹਾੜੇ ਤੁਹਾਨੂੰ ਜਮਾਂ ਕੀਤਾ ਜਾਵੇਗਾ ਕੁੱਝ ਲੋਕਾਂ ਨੂੰ ਖੱਬੇ ਪਾਸੇ ਨਰਕ ਵੱਲ ਲਿਜਾਇਆ ਜਾਵੇਗਾ, ਮੈਂ ਉਸ ਸਮੇਂ ਉਹੀਓ ਕਹਾਗਾਂ ਜੋ ਅੱਲਾਹ ਦੇ ਨੇਕ ਬੰਦੇ ਹਜ਼ਰਤ ਈਸਾ ਨੇ ਆਖਿਆ ਸੀ। (ਸਹੀ ਬੁਖ਼ਾਰੀ, ਹਦੀਸ: 4626)

التفاسير:

external-link copy
119 : 5

قَالَ اللّٰهُ هٰذَا یَوْمُ یَنْفَعُ الصّٰدِقِیْنَ صِدْقُهُمْ ؕ— لَهُمْ جَنّٰتٌ تَجْرِیْ مِنْ تَحْتِهَا الْاَنْهٰرُ خٰلِدِیْنَ فِیْهَاۤ اَبَدًا ؕ— رَضِیَ اللّٰهُ عَنْهُمْ وَرَضُوْا عَنْهُ ؕ— ذٰلِكَ الْفَوْزُ الْعَظِیْمُ ۟

119਼ ਅੱਲਾਹ ਆਖੇਗਾ ਕਿ ਇਹ (ਕਿਆਮਤ) ਉਹ ਦਿਨ ਹੇ ਕਿ ਸੱਚ ਬੋਲਣ ਵਾਲਿਆਂ ਨੂੰ ਉਹਨਾਂ ਦਾ ਸੱਚ ਬੋਲਣਾ ਲਾਭਦਾਇਕ ਸਿੱਧ ਹੋਵੇਗਾ। ਉਹਨਾਂ ਨੂੰ ਇਸ ਸੱਚ ਦੇ ਬਦਲੇ ਵਿਚ ਬਾਗ਼ ਮਿਲਣਗੇ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿਸ ਵਿਚ ਉਹ ਸਦਾ ਰਹਿਣਗੇ। ਅੱਲਾਹ ਉਹਨਾਂ ਤੋਂ ਰਾਜ਼ੀ ਹੋਵੇਗਾ ਅਤੇ ਉਹ ਅੱਲਾਹ ਤੋਂ ਰਾਜ਼ੀ ਹੋਣਗੇ। ਇਹੋ ਅਸਲੀ ਕਾਮਯਾਬੀ ਹੇ। info
التفاسير:

external-link copy
120 : 5

لِلّٰهِ مُلْكُ السَّمٰوٰتِ وَالْاَرْضِ وَمَا فِیْهِنَّ ؕ— وَهُوَ عَلٰی كُلِّ شَیْءٍ قَدِیْرٌ ۟۠

120਼ ਅਕਾਸ਼ਾਂ ਤੇ ਧਰਤੀ ਅਤੇ ਇਹਨਾਂ ਵਿਚਾਲੇ ਦੀ ਹਰ ਚੀਜ਼ ਉੱਤੇ ਅੱਲਾਹ ਦੀ ਹੀ ਹਕੂਮਤ ਹੇ ਅਤੇ ਹਰੇਕ ਚੀਜ਼ ਉਸੇ ਦੇ ਕਾਬੂ ਵਿਚ ਹੇ। info
التفاسير: