د قرآن کریم د معناګانو ژباړه - پنجابي ژباړه - عارف حلیم

د مخ نمبر:close

external-link copy
59 : 40

اِنَّ السَّاعَةَ لَاٰتِیَةٌ لَّا رَیْبَ فِیْهَا ؗ— وَلٰكِنَّ اَكْثَرَ النَّاسِ لَا یُؤْمِنُوْنَ ۟

59਼ ਇਸ ਵਿਚ ਕਿਆਮਤ ਦੀ ਘੜੀ ਜ਼ਰੂਰ ਆਵੇਗੀ, ਪ੍ਰੰਤੂ ਵਧੇਰੇ ਲੋਕ ਇਸ ਗੱਲ ਨੂੰ ਨਹੀਂ ਮੰਨਦੇ। info
التفاسير:

external-link copy
60 : 40

وَقَالَ رَبُّكُمُ ادْعُوْنِیْۤ اَسْتَجِبْ لَكُمْ ؕ— اِنَّ الَّذِیْنَ یَسْتَكْبِرُوْنَ عَنْ عِبَادَتِیْ سَیَدْخُلُوْنَ جَهَنَّمَ دٰخِرِیْنَ ۟۠

60਼ ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋਕੇ ਨਰਕ ਵਿਚ ਪ੍ਰਵੇਸ਼ ਕਰਨਗੇ। info
التفاسير:

external-link copy
61 : 40

اَللّٰهُ الَّذِیْ جَعَلَ لَكُمُ الَّیْلَ لِتَسْكُنُوْا فِیْهِ وَالنَّهَارَ مُبْصِرًا ؕ— اِنَّ اللّٰهَ لَذُوْ فَضْلٍ عَلَی النَّاسِ وَلٰكِنَّ اَكْثَرَ النَّاسِ لَا یَشْكُرُوْنَ ۟

61਼ ਅੱਲਾਹ ਉਹ ਹੈ ਜਿਸ ਨੇ ਤੁਹਾਡੇ ਲਈ ਰਾਤ ਬਣਾਈ ਤਾਂ ਜੋ ਤੁਸੀਂ ਇਸ ਵਿਚ ਆਰਾਮ ਕਰ ਸਕੋਂ ਅਤੇ ਦਿਨ ਬਣਾਇਆ ਤਾਂ ਜੋ ਤੁਸੀਂ ਵੇਖ ਸਕੋਂ। ਅੱਲਾਹ ਆਪਣੇ ਬੰਦਿਆਂ ’ਤੇ ਕ੍ਰਿਪਾਲਤਾ ਕਰਨ ਵਾਲਾ ਹੈ ਪਰ ਬਹੁਤੇ ਲੋਕ ਸ਼ੁਕਰ ਅਦਾ ਨਹੀਂ ਕਰਦੇ। info
التفاسير:

external-link copy
62 : 40

ذٰلِكُمُ اللّٰهُ رَبُّكُمْ خَالِقُ كُلِّ شَیْءٍ ۘ— لَاۤ اِلٰهَ اِلَّا هُوَ ؗ— فَاَنّٰی تُؤْفَكُوْنَ ۟

62਼ ਇਹੋ ਅੱਲਾਹ ਤੁਹਾਡਾ ਰੱਬ ਹੈ ਅਤੇ ਹਰੇਕ ਚੀਜ਼ ਦਾ ਪੈਦਾ ਕਰਨ ਵਾਲਾ ਹੈ, ਇਸ ਤੋਂ ਛੁੱਟ ਹੋਰ ਕੋਈ ਸੱਚਾ ਇਸ਼ਟ ਨਹੀਂ। ਤੁਸੀਂ ਕਿੱਧਰੋਂ ਬਹਿਕਾਏ ਜਾ ਰਹੇ ਹੋ? info
التفاسير:

external-link copy
63 : 40

كَذٰلِكَ یُؤْفَكُ الَّذِیْنَ كَانُوْا بِاٰیٰتِ اللّٰهِ یَجْحَدُوْنَ ۟

63਼ ਇਸੇ ਪ੍ਰਕਾਰ ਉਹ ਲੋਕ ਵੀ ਬਹਿਕੇ ਫਿਰਦੇ ਰਹੇ, ਜਿਹੜੇ ਰੱਬ ਦੀਆਂ ਆਇਤਾਂ (ਆਦੇਸ਼ਾਂ) ਦਾ ਇਨਕਾਰ ਕਰਿਆ ਕਰਦੇ ਸਨ। info
التفاسير:

external-link copy
64 : 40

اَللّٰهُ الَّذِیْ جَعَلَ لَكُمُ الْاَرْضَ قَرَارًا وَّالسَّمَآءَ بِنَآءً وَّصَوَّرَكُمْ فَاَحْسَنَ صُوَرَكُمْ وَرَزَقَكُمْ مِّنَ الطَّیِّبٰتِ ؕ— ذٰلِكُمُ اللّٰهُ رَبُّكُمْ ۖۚ— فَتَبٰرَكَ اللّٰهُ رَبُّ الْعٰلَمِیْنَ ۟

64਼ ਅੱਲਾਹ ਉਹ ਹੈ ਜਿਸ ਨੇ ਧਰਤੀ ਨੂੰ ਤੁਹਾਡੇ ਲਈ ਠਹਿਰਨ ਵਾਲੀ ਥਾਂ ਅਤੇ ਅਕਾਸ਼ ਨੂੰ ਛੱਤ ਬਣਾਇਆ। ਉਸ ਨੇ ਤੁਹਾਡੀਆਂ ਸ਼ਕਲਾਂ ਬਣਾਈਆਂ ਅਤੇ ਬਹੁਤ ਹੀ ਸੋਹਣੀਆਂ ਬਣਾਈਆਂ। ਉਸ ਨੇ ਤੁਹਾਨੂੰ ਪਾਕੀਜ਼ਾਂ ਤੇ ਸਾਫ਼ ਸੁਥਰਾ ਰਿਜ਼ਕ ਦਿੱਤਾ। ਅੱਲਾਹ ਤੁਹਾਡਾ ਪਾਲਣਹਾਰ ਹੈ ਅਤੇ ਬਹੁਤ ਹੀ ਬਰਕਤਾਂ ਵਾਲਾ ਹੈ ਅਤੇ ਸਾਰੇ ਜਹਾਨ ਦਾ ਪਾਲਣਹਾਰ ਹੈ। info
التفاسير:

external-link copy
65 : 40

هُوَ الْحَیُّ لَاۤ اِلٰهَ اِلَّا هُوَ فَادْعُوْهُ مُخْلِصِیْنَ لَهُ الدِّیْنَ ؕ— اَلْحَمْدُ لِلّٰهِ رَبِّ الْعٰلَمِیْنَ ۟

65਼ ਉਹ (ਸਦਾ ਲਈ) ਜਿਊਂਦਾ ਹੈ, ਉਸ ਤੋਂ ਛੁੱਟ ਹੋਰ ਕੋਈ (ਸੱਚਾ) ਇਸ਼ਟ ਨਹੀਂ। ਸੋ ਤੁਸੀਂ ਆਪਣੀ ਬੰਦਗੀ ਨੂੰ ਉਸ ਲਈ ਖ਼ਾਲਿਸ ਕਰਦੇ ਹੋਏ ਉਸੇ ਨੂੰ (ਮਦਦ ਲਈ) ਪੁਕਾਰੋ। ਸਾਰੀਆਂ ਸਿਫ਼ਤਾਂ ਅੱਲਾਹ ਲਈ ਹੀ ਹਨ ਜਿਹੜਾ ਸਾਰੇ ਜਹਾਨਾਂ ਦਾ ਰੱਬ ਹੈ। info
التفاسير:

external-link copy
66 : 40

قُلْ اِنِّیْ نُهِیْتُ اَنْ اَعْبُدَ الَّذِیْنَ تَدْعُوْنَ مِنْ دُوْنِ اللّٰهِ لَمَّا جَآءَنِیَ الْبَیِّنٰتُ مِنْ رَّبِّیْ ؗ— وَاُمِرْتُ اَنْ اُسْلِمَ لِرَبِّ الْعٰلَمِیْنَ ۟

66਼ (ਹੇ ਨਬੀ!) ਤੁਸੀਂ ਆਖ ਦਿਓ ਕਿ ਮੈਨੂੰ ਉਹਨਾਂ ਸਭ ਦੀ ਇਬਾਦਤ ਕਰਨ ਤੋਂ ਰੋਕ ਦਿੱਤਾ ਹੈ ਕਿ ਮੈਂ ਉਹਨਾਂ ਦੀ ਇਬਾਦਤ ਕਰਾਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਤੋਂ ਛੁੱਟ ਪੁਕਾਰਦੇ ਹੋ, ਜਦ ਕਿ ਮੇਰੇ ਕੋਲ ਰੱਬ ਵੱਲੋਂ ਸਪਸ਼ਟ ਨਿਸ਼ਾਨੀਆਂ ਆ ਚੁੱਕੀਆਂ ਹਨ ਅਤੇ ਮੈਨੂੰ ਇਹ ਹੁਕਮ ਹੋਇਆ ਹੈ ਕਿ ਮੈਂ ਸਾਰੇ ਜਹਾਨਾ ਦੇ ਰੱਬ ਦਾ ਆਗਿਆਕਾਰੀ ਬਣ ਕੇ ਰਹਾਂ। info
التفاسير: