د قرآن کریم د معناګانو ژباړه - پنجابي ژباړه - عارف حلیم

د مخ نمبر:close

external-link copy
23 : 27

اِنِّیْ وَجَدْتُّ امْرَاَةً تَمْلِكُهُمْ وَاُوْتِیَتْ مِنْ كُلِّ شَیْءٍ وَّلَهَا عَرْشٌ عَظِیْمٌ ۟

23਼ ਮੈਂ ਵੇਖਿਆ ਕਿ ਉੱਥੇ ਇਕ ਇਸਤਰੀ ਰਾਜ ਕਰ ਰਹੀ ਹੈ ਜਿਸ ਨੂੰ ਹਰ ਪ੍ਰਕਾਰ ਦੀਆਂ (ਲੋੜੀਂਦੀਆਂ) ਚੀਜ਼ਾਂ ਬਖ਼ਸ਼ੀਆਂ ਗਈਆਂ ਹਨ ਅਤੇ ਉਸ ਦਾ ਤਖ਼ਤ (ਸਿੰਘਾਸਨ) ਬਹੁਤ ਹੀ ਸ਼ਾਨਦਾਰ ਹੈ। info
التفاسير:

external-link copy
24 : 27

وَجَدْتُّهَا وَقَوْمَهَا یَسْجُدُوْنَ لِلشَّمْسِ مِنْ دُوْنِ اللّٰهِ وَزَیَّنَ لَهُمُ الشَّیْطٰنُ اَعْمَالَهُمْ فَصَدَّهُمْ عَنِ السَّبِیْلِ فَهُمْ لَا یَهْتَدُوْنَ ۟ۙ

24਼ ਮੈਂ ਵੇਖਿਆ ਕਿ ਉਹ ਤੇ ਉਸ ਦੀ ਕੌਮ ਰੱਬ ਨੂੰ ਛੱਡ ਕੇ ਸੂਰਜ ਨੂੰ ਪੂਜਦੀ ਹੈ ਅਤੇ ਸ਼ੈਤਾਨ ਨੇ ਉਹਨਾਂ ਦੇ ਇਹਨਾਂ ਕੰਮਾਂ ਨੂੰ ਉਹਨਾਂ ਲਈ ਸੋਹਣੇ ਕਰ ਵਿਖਾਇਆ ਹੈ ਅਤੇ ਉਹਨਾਂ ਨੂੰ ਸਿੱਧੇ ਰਾਹ ਤੋਂ ਰੋਕ ਦਿੱਤਾ ਹੈ। ਹੁਣ ਉਹ ਹਿਦਾਇਤ ਵੱਲ ਨਹੀਂ ਆਉਂਦੇ। info
التفاسير:

external-link copy
25 : 27

اَلَّا یَسْجُدُوْا لِلّٰهِ الَّذِیْ یُخْرِجُ الْخَبْءَ فِی السَّمٰوٰتِ وَالْاَرْضِ وَیَعْلَمُ مَا تُخْفُوْنَ وَمَا تُعْلِنُوْنَ ۟

25਼ ਕਿ ਉਹ ਉਸ ਅੱਲਾਹ ਨੂੰ ਸਿਜਦਾ ਕਰਨ ਜਿਹੜਾ ਅਕਾਸ਼ਾਂ ਤੇ ਧਰਤੀ ਦੀਆਂ ਸਾਰੀਆਂ ਲੁਕੀਆਂ ਹੋਇਆ ਚੀਜ਼ਾਂ ਨੂੰ ਬਾਹਰ ਕੱਢਦਾ ਹੈ ਅਤੇ ਤੁਸੀਂ ਜੋ ਵੀ (ਲੋਕਾਂ ਤੋਂ) ਲੁਕਾਉਂਦੇ ਹੋ ਅਤੇ ਵਿਖਾਉਂਦੇ ਹੋ ਉਹ (ਅੱਲਾਹ) ਸਭ ਜਾਣਦਾ ਹੈ। info
التفاسير:

external-link copy
26 : 27

اَللّٰهُ لَاۤ اِلٰهَ اِلَّا هُوَ رَبُّ الْعَرْشِ الْعَظِیْمِ ۟

26਼ ਅੱਲਾਹ ਤੋਂ ਛੁੱਟ ਹੋਰ ਕੋਈ ਵੀ ਬੰਦਗੀ ਦੇ ਯੋਗ ਨਹੀਂ, ਉਹੀਓ ਵਡਿਆਈ ਵਾਲੇ ਅਰਸ਼ ਦਾ ਮਾਲਿਕ ਹੈ। info
التفاسير:

external-link copy
27 : 27

قَالَ سَنَنْظُرُ اَصَدَقْتَ اَمْ كُنْتَ مِنَ الْكٰذِبِیْنَ ۟

27਼ (ਸੁਲੇਮਾਨ ਨੇ ਹੁਦ ਹੁਦ ਨੂੰ) ਕਿਹਾ ਕਿ ਅਸੀਂ ਹੁਣੇ ਵੇਖਾਂਗੇ ਕਿ ਤੂੰ ਸੱਚ ਕਿਹਾ ਹੈ ਜਾਂ ਝੂਠਿਆਂ ਵਿੱਚੋਂ ਹੈ। info
التفاسير:

external-link copy
28 : 27

اِذْهَبْ بِّكِتٰبِیْ هٰذَا فَاَلْقِهْ اِلَیْهِمْ ثُمَّ تَوَلَّ عَنْهُمْ فَانْظُرْ مَاذَا یَرْجِعُوْنَ ۟

28਼ ਮੇਰੀ ਇਸ ਚਿੱਠੀ ਨੂੰ ਲੈ ਜਾ ਤੇ ਉਹਨਾਂ ਵੱਲ ਘੱਲ ਆ, ਫੇਰ ਉਹਨਾਂ ਤੋਂ ਪਰਾਂ ਹੱਟ ਕੇ ਵੇਖ ਕਿ ਉਹ ਕੀ ਕਹਿੰਦੇ ਹਨ। info
التفاسير:

external-link copy
29 : 27

قَالَتْ یٰۤاَیُّهَا الْمَلَؤُا اِنِّیْۤ اُلْقِیَ اِلَیَّ كِتٰبٌ كَرِیْمٌ ۟

29਼ (ਜਦੋਂ ਸਬਾ ਦੀ ਰਾਣੀ ਬਿਲਕੀਸ ਨੇ ਚਿੱਠੀ ਵੇਖੀ ਤਾਂ) ਉਹ ਕਹਿਣ ਲੱਗੀ ਕਿ ਹੇ ਦਰਬਾਰੀਓ! ਮੇਰੇ ਕੋਲ ਇਕ ਬਹੁਤ ਹੀ ਮਹੱਤਵ ਪੂਰਨ ਚਿੱਠੀ ਆਈ ਹੈ। info
التفاسير:

external-link copy
30 : 27

اِنَّهٗ مِنْ سُلَیْمٰنَ وَاِنَّهٗ بِسْمِ اللّٰهِ الرَّحْمٰنِ الرَّحِیْمِ ۟ۙ

30਼ ਨਿਰਸੰਦੇਹ, ਇਹ (ਚਿੱਠੀ) ਸੁਲੇਮਾਨ (ਬਾਦਸ਼ਾਹ) ਵੱਲੋਂ ਆਈ ਹੈ ਅਤੇ ਇਸ ਦਾ ਆਰੰਭ ਅਤਿਅੰਤ ਮਿਹਰਬਾਨ ਅੱਲਾਹ ਦੇ ਨਾਂ ਨਾਲ ਕੀਤਾ ਗਿਆ ਹੈ। info
التفاسير:

external-link copy
31 : 27

اَلَّا تَعْلُوْا عَلَیَّ وَاْتُوْنِیْ مُسْلِمِیْنَ ۟۠

31਼ (ਉਸ ਵਿਚ ਲਿਖਿਆ ਹੈ) ਕਿ ਤੂੰ ਮੇਰੇ ਮੁਕਾਬਲੇ ਵਿਚ ਸਰਕਸ਼ੀ ਨਾ ਕਰ ਅਤੇ ਮੁਸਲਮਾਨ (ਫ਼ਰਮਾਂਬਰਦਾਰ) ਬਣਕੇ ਮੇਰੇ ਕੋਲ ਹਾਜ਼ਿਰ ਹੋਵੋ। info
التفاسير:

external-link copy
32 : 27

قَالَتْ یٰۤاَیُّهَا الْمَلَؤُا اَفْتُوْنِیْ فِیْۤ اَمْرِیْ ۚ— مَا كُنْتُ قَاطِعَةً اَمْرًا حَتّٰی تَشْهَدُوْنِ ۟

32਼ ਉਸ (ਰਾਣੀ) ਨੇ ਕਿਹਾ ਕਿ ਹੇ ਮੇਰੇ ਦਰਬਾਰੀਓ! ਤੁਸੀਂ ਮੈਨੂੰ ਇਸ ਮੁਆਮਲੇ ਵਿਚ ਸਲਾਹ ਦਿਓ, ਮੈਂ ਕੋਈ ਵੀ ਫ਼ੈਸਲਾ ਤੁਹਾਥੋਂ ਬਿਨਾਂ ਨਹੀਂ ਕਰਦੀ। info
التفاسير:

external-link copy
33 : 27

قَالُوْا نَحْنُ اُولُوْا قُوَّةٍ وَّاُولُوْا بَاْسٍ شَدِیْدٍ ۙ۬— وَّالْاَمْرُ اِلَیْكِ فَانْظُرِیْ مَاذَا تَاْمُرِیْنَ ۟

33਼ ਉਹਨਾਂ (ਅਫ਼ਸਰਾਂ) ਨੇ (ਸਲਾਹ ਦਿੰਦੇ) ਕਿਹਾ ਕਿ ਅਸੀਂ ਸ਼ਕਤੀਸ਼ਾਲੀ ਅਤੇ ਯੋਧੇ ਹਾਂ, ਅੱਗੇ ਫ਼ੈਸਲਾ ਕਰਨ ਦੇ ਸਾਰੇ ਅਧਿਕਾਰ ਤੁਹਾਡੇ ਹੱਥ ਵਿਚ ਹਨ। ਤੁਸੀਂ ਵੇਖੋ ਕਿ ਤੁਸੀਂ ਸਾਨੂੰ ਕੀ ਹੁਕਮ ਦੇਣਾ ਹੈ। info
التفاسير:

external-link copy
34 : 27

قَالَتْ اِنَّ الْمُلُوْكَ اِذَا دَخَلُوْا قَرْیَةً اَفْسَدُوْهَا وَجَعَلُوْۤا اَعِزَّةَ اَهْلِهَاۤ اَذِلَّةً ۚ— وَكَذٰلِكَ یَفْعَلُوْنَ ۟

34਼ ਉਸ (ਰਾਣੀ) ਨੇ ਕਿਹਾ ਕਿ ਜਦੋਂ ਬਾਦਸ਼ਾਹ ਕਿਸੇ ਦੇਸ਼ ਵਿਚ ਆ ਘੁਸਦੇ ਹਨ ਤਾਂ ਉਸ ਨੂੰ ਉਜਾੜ ਦਿੰਦੇ ਹਨ ਅਤੇ ਉਸ ਦੇ ਪਤਵੰਤੇ ਸੱਜਨਾਂ ਦਾ ਨਿਰਾਦਰ ਕਰਦੇ ਹਨ (ਲੱਗਦਾ ਹੈ) ਇਹ ਲੋਕੀ ਵੀ ਇੰਜ ਹੀ ਕਰਨਗੇ। info
التفاسير:

external-link copy
35 : 27

وَاِنِّیْ مُرْسِلَةٌ اِلَیْهِمْ بِهَدِیَّةٍ فَنٰظِرَةٌ بِمَ یَرْجِعُ الْمُرْسَلُوْنَ ۟

35਼ ਮੈਂ ਉਹਨਾਂ ਵੱਲ ਇਕ ਸੁਗਾਤ ਭੇਜਦੀ ਹਾਂ, ਫੇਰ ਵੇਖਦੀ ਹਾਂ ਕਿ ਮੇਰੇ ਦੂਤ ਕੀ ਜਵਾਬ ਲੈਕੇ ਆਉਂਦੇ ਹਨ। info
التفاسير: