د قرآن کریم د معناګانو ژباړه - پنجابي ژباړه - عارف حلیم

external-link copy
35 : 24

اَللّٰهُ نُوْرُ السَّمٰوٰتِ وَالْاَرْضِ ؕ— مَثَلُ نُوْرِهٖ كَمِشْكٰوةٍ فِیْهَا مِصْبَاحٌ ؕ— اَلْمِصْبَاحُ فِیْ زُجَاجَةٍ ؕ— اَلزُّجَاجَةُ كَاَنَّهَا كَوْكَبٌ دُرِّیٌّ یُّوْقَدُ مِنْ شَجَرَةٍ مُّبٰرَكَةٍ زَیْتُوْنَةٍ لَّا شَرْقِیَّةٍ وَّلَا غَرْبِیَّةٍ ۙ— یَّكَادُ زَیْتُهَا یُضِیْٓءُ وَلَوْ لَمْ تَمْسَسْهُ نَارٌ ؕ— نُوْرٌ عَلٰی نُوْرٍ ؕ— یَهْدِی اللّٰهُ لِنُوْرِهٖ مَنْ یَّشَآءُ ؕ— وَیَضْرِبُ اللّٰهُ الْاَمْثَالَ لِلنَّاسِ ؕ— وَاللّٰهُ بِكُلِّ شَیْءٍ عَلِیْمٌ ۟ۙ

35਼ ਅੱਲਾਹ ਅਕਾਸ਼ਾਂ ਤੇ ਧਰਤੀ ਦਾ ਨੂਰ (ਹਿਦਾਇਤ ਦਾ ਸਾਧਨ) ਹੈ, ਉਸ ਦੇ ਨੂਰ ਦੀ ਮਿਸਾਲ ਇੰਜ ਹੈ ਕਿ ਜਿਵੇਂ ਇਕ ਆਲਾ ਹੋਵੇ ਜਿਸ ਵਿਚ ਇਕ ਚਰਾਗ਼ ਰੱਖਿਆ ਹੋਵੇ ਅਤੇ ਇਹ ਚਰਾਗ਼ ਕਿਸੇ ਫ਼ਾਨੂਸ ਵਿਚ ਹੋਵੇ ਅਤੇ ਫ਼ਾਨੂਸ ਇਸ ਤਰ੍ਹਾਂ ਹੋਵੇ ਜਿਵੇਂ ਲਿਸ਼ਕਦਾ ਹੋਇਆ ਤਾਰਾ ਅਤੇ ਉਹ ਚਰਾਗ਼ ਇਕ ਬਰਕਤਾਂ ਵਾਲੇ ਰੁੱਖ ਜ਼ੈਤੂਨ (ਦੇ ਤੇਲ) ਨਾਲ ਬਾਲਿਆ ਗਿਆ ਹੋਵੇ, ਜਿਸ ਦੀ ਰੌਸ਼ਨੀ ਨਾ ਪੂਰਬ ਵੱਲ ਹੈ ਤੇ ਨਾ ਹੀ ਪੱਛਮ ਵੱਲ। ਜਿਸ ਦਾ ਤੇਲ ਆਪਣੇ ਆਪ ਹੀ ਬਲ ਪੈਂਦਾ ਹੋਵੇ, ਭਾਵੇਂ ਉਸ ਨੂੰ ਅੱਗ ਨਾ ਵੀ ਲੱਗੀ ਹੋਵੇ। ਉਹ ਨੂਰ ’ਤੇ ਨੂਰ ਹੈ। ਅੱਲਾਹ ਆਪਣੇ ਨੂਰ (ਹਿਦਾਇਤ) ਵੱਲ ਜਿਸ ਦੀ ਚਾਹੁੰਦਾ ਹੈ ਅਗਵਾਈ ਕਰਦਾ ਹੈ। ਅੱਲਾਹ ਲੋਕਾਂ ਨੂੰ (ਸਮਝਾਉਣ ਲਈ) ਇਹ ਉਦਾਹਰਨ ਦਿੰਦਾ ਹੈ। ਅੱਲਾਹ ਹਰ ਚੀਜ਼ ਨੂੰ ਚੰਗੀ ਤਰ੍ਹਾਂ ਜਾਣਦਾ ਹੈ। info
التفاسير: