1ਹਜ਼ਰਤ ਕਤਾਦਾਹ ਫ਼ਰਮਾਉਂਦੇ ਹਨ ਕਿ ਤਾਰੇ ਬਣਾਉਣ ਦੇ ਤਿੰਨ ਲਾਭ ਹਨ (1) ਅਕਾਸ਼ੀ ਦੁਨੀਆਂ ਨੂੰ ਸਜਾਉਣਾ (2) ਇਹਨਾਂ ਦੁਆਰਾ ਸ਼ੈਤਾਨਾਂ ਨੂੰ ਮਾਰ ਕੇ ਭਜਾਉਣਾ (3) ਇਹਨਾਂ ਦੁਆਰਾ ਮੁਸਾਫ਼ਰਾਂ ਨੂੰ ਰਾਤ ਦੇ ਸਮੇਂ ਆਪਣੀ ਰਾਹ ਦਾ ਪਤਾ ਲਗਾਉਣਾ ਇਹਨਾਂ ਤੋਂ ਇਲਾਵਾ ਜੇ ਕੋਈ ਇਸ ਆਇਤ ਦਾ ਕੋਈ ਹੋਰ ਅਰਥ ਕੱਢਦਾ ਹੇ ਤਾਂ ਉਹ ਗ਼ਲਤੀ ’ਤੇ ਹੇ ਅਤੇ ਆਪਣੀ ਮਿਹਨਤ ਨੂੰ ਬਰਬਾਦ ਕਰ ਰਿਹਾ ਹੇ ਅਤੇ ਅਜਿਹੀ ਚੀਜ਼ਾਂ ਦੀ ਭਾਲ ਕਰਦਾ ਹੇ ਜਿਸ ਦੁਆਰਾ ਉਹ ਆਪਣੇ ਆਪ ਨੂੰ ਕਠਨਾਈ ਵਿਚ ਪਾ ਰਿਹਾ ਹੇ। ਜਿਹੜੀਆਂ ਉਸ ਦੇ ਗਿਆਨ ਤੋਂ ਬਾਹਰ ਹਨ। (ਸਹੀ ਬੁਖ਼ਾਰੀ)