1 ਇਸ ਤੋਂ ਭਾਵ ਕਿਆਮਤ ਨੇੜੇ ਪ੍ਰਗਟ ਹੋਣ ਵਾਲੀਆਂ ਨਿਸ਼ਾਨੀਆਂ ਵਿੱਚੋਂ ਇਕ ਵੱਡੀ ਨਿਸ਼ਾਨੀ ਹੈ ਜਿਸ ਦੇ ਪ੍ਰਗਟ ਹੋਣ ਤੋਂ ਬਾਅਦ ਈਮਾਨ ਤੇ ਤੌਬਾ ਦਾ ਬੂਹਾ ਬੰਦ ਹੋ ਜਾਵੇਗਾ ਫੇਰ ਕਿਸੇ ਦਾ ਈਮਾਨ ਲਿਆਉਣ ਜਾਂ ਤੌਬਾ ਕਰਨਾ ਕੋਈ ਲਾਭ ਨਹੀਂ ਦੇਵੇਗਾ। ਸੋ ਹਦੀਸ ਵਿਚ ਹੈ ਕਿ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਕਿਆਮਤ ਉਸ ਵੇਲੇ ਤਕ ਨਹੀਂ ਆਵੇਗੀ ਜਦੋਂ ਤਕ ਸੂਰਜ ਪੱਛਮ ਤੋਂ ਨਾ ਨਿਕਲੇ ਅਤੇ ਜਦੋਂ ਲੋਕ ਇਸ ਨੂੰ ਪੱਛਮ ਤੋਂ ਨਿਕਲਦਾ ਹੋਇਆ ਵੇਖਣਗੇ ਤਾਂ ਉਸ ਸਮੇਂ ਜਿਹੜਾ ਵੀ ਕੋਈ ਧਰਤੀ ’ਤੇ ਹੋਵੇਗਾ ਈਮਾਨ ਲਿਆਵੇਗਾ ਪਰ ਉਸ ਸਮੇਂ ਕਿਸੇ ਵਿਅਕਤੀ ਦਾ ਈਮਾਨ ਲਿਆਉਣਾ ਜੇ ਉਹ ਪਹਿਲਾਂ ਈਮਾਨ ਨਹੀਂ ਲਿਆਇਆ ਹੋਵੇਗਾ ਉਸ ਨੂੰ ਕੋਈ ਲਾਭ ਨਹੀਂ ਦੇਵੇਗਾ। (ਸਹੀ ਬੁਖ਼ਾਰੀ ਹਦੀਸ: 4635) ਇਕ ਦੂਜੀ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਦਾ ਇਰਸ਼ਾਦ ਹੈ ਕਿ ਜਦੋਂ ਤਿੰਨ ਨਿਸ਼ਾਨੀਆਂ ਪ੍ਰਗਟ ਹੋ ਜਾਣ ਤਾਂ ਉਸ ਸਮੇਂ ਕਿਸੇ ਵਿਅਕਤੀ ਦਾ ਈਮਾਨ ਲੈ ਆਉਣਾ, ਜੇ ਉਹ ਪਹਿਲਾਂ ਈਮਾਨ ਵਾਲਾ ਨਹੀਂ ਸੀ, ਕੋਈ ਲਾਭ ਨਹੀਂ ਦੇਵੇਗਾ (1) ਸੂਰਜ ਦਾ ਪੱਛਮ ਦਿਸ਼ਾ ਤੋਂ ਨਿਕਲਣਾ (2) ਭੁਚਾਲ ਦਾ ਆਉਣਾ) (3) ਧਰਤੀ ’ਚੋਂ ਜਾਨਵਰ ਦਾ ਨਿਕਲਣਾ (ਸਹੀ ਬੁਖ਼ਾਰੀ, ਹਦੀਸ: 150) ਰਸੂਲ (ਸ:) ਨੇ ਫ਼ਰਮਾਇਆ, ਕੋਈ ਵੀ ਨਬੀ ਅਜਿਹਾ ਨਹੀਂ ਹੋਇਆ ਜਿਸ ਨੇ ਆਪਣੀ ਉੱਮਤ ਨੂੰ ਝੂਠੇ ਕਾਨੇ ਦੱਜਾਲ ਤੋਂ ਨਾ ਡਰਾਈਆਂ ਹੋਵੇ ਸਾਵਧਾਨ ਰਹੋ ਉਹ ਕਾਨਾ ਹੋਵੇਗਾ ਤੁਹਾਡਾ ਰੱਬ ਕਾਨਾ ਨਹੀਂ ਉਸ ਦੀਆਂ ਦੋਵੇਂ ਅੱਖਾਂ ਦੇ ਵਿਚਕਾਰ ਕਾਫ਼ਿਰ ਲਿਿਖਆ ਹੋਵੇਗਾ। (ਸਹੀ ਬੁਖ਼ਾਰੀ, ਹਦੀਸ: 7131)