1 ਅੱਲਾਹ ਫ਼ਰਮਾਉਂਦਾ ਹੇ ਕਿ ਆਦਮ ਦੀ ਔਲਾਦ ਨੇ ਮੈਨੂੰ ਝੁਠਲਾਇਆ ਜਦ ਕਿ ਉਸ ਨੂੰ ਇਹ ਹੱਕ ਨਹੀਂ ਸੀ ਅਤੇ ਉਹ ਮੈਨੂੰ ਗਾਲਾਂ ਦਿੰਦਾ ਹੇ ਜਦ ਕਿ ਇਹ ਵੀ ਉਸ ਨੂੰ ਹੱਕ ਨਹੀਂ ਪਹੁੰਚਦਾ ਆਦਮ ਦੀ ਔਲਾਦ ਦਾ ਮੈਨੂੰ ਝੁਠਲਾਉਣਾ ਇਹ ਹੇ ਕਿ ਉਹ ਦੁਆਵਾਂ ਕਰਦਾ ਹੇ ਕਿ ਮੈਂ ਉਸ ਨੂੰ ਮੁੜ ਜਿਊਂਦਾ ਕਰਨ ਵਿਚ ਸਮਰਥ ਨਹੀਂ, ਜਿਵੇਂ ਮੈਂ ਉਸ ਨੂੰ ਪਹਿਲਾਂ ਪੈਦਾ ਕੀਤਾ ਸੀ ਅਤੇ ਉਸ ਦੀਆਂ ਗਾਲਾਂ ਇਹ ਹਨ ਕਿ ਉਹ ਕਹਿੰਦਾ ਹੇ ਕਿ ਮੇਰੇ ਔਲਾਦ ਹੇ ਜਦ ਕਿ ਮੈਂ ਇਹਨਾਂ ਗੱਲਾਂ ਤੋਂ ਪਾਕ ਹਾਂ। (ਸਹੀ ਬੁਖ਼ਾਰੀ, ਹਦੀਸ: 4482)