पवित्र कुरअानको अर्थको अनुवाद - पंजाबी अनुवाद : आरिफ हलीम ।

رقم الصفحة:close

external-link copy
34 : 8

وَمَا لَهُمْ اَلَّا یُعَذِّبَهُمُ اللّٰهُ وَهُمْ یَصُدُّوْنَ عَنِ الْمَسْجِدِ الْحَرَامِ وَمَا كَانُوْۤا اَوْلِیَآءَهٗ ؕ— اِنْ اَوْلِیَآؤُهٗۤ اِلَّا الْمُتَّقُوْنَ وَلٰكِنَّ اَكْثَرَهُمْ لَا یَعْلَمُوْنَ ۟

34਼ ਪਰ ਹੁਣ ਉਹ ਕਿਹੜੀ ਅਜਿਹੀ ਗੱਲ ਹੈ ਕਿ ਅੱਲਾਹ ਉਹਨਾਂ ਨੂੰ ਸਜ਼ਾ ਨਾ ਦੇਵੇ ਜਦ ਕਿ ਉਹ ਲੋਕਾਂ ਨੂੰ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਤੋਂ ਰੋਕਦੇ ਹਨ ਜਦ ਕਿ ਉਹ ਇਸ ਦੇ ਮਤਵੱਲੀ (ਪ੍ਰਬੰਧਕ) ਵੀ ਨਹੀਂ। ਇਸ ਦੇ ਮਤਵੱਲੀ ਤਾਂ ਨੇਕ ਪਰਹੇਜ਼ਗਾਰ ਲੋਕ ਹੀ ਹਨ। ਪਰ ਇਹਨਾਂ ਵਿੱਚੋਂ ਬਹੁਤੇ ਲੋਕ ਤਾਂ ਇਸ ਗੱਲ ਦੀ ਹਕੀਕਤ ਨੂੰ ਨਹੀਂ ਜਾਣਦੇ। info
التفاسير:

external-link copy
35 : 8

وَمَا كَانَ صَلَاتُهُمْ عِنْدَ الْبَیْتِ اِلَّا مُكَآءً وَّتَصْدِیَةً ؕ— فَذُوْقُوا الْعَذَابَ بِمَا كُنْتُمْ تَكْفُرُوْنَ ۟

35਼ ਖ਼ਾਨਾ-ਕਾਅਬਾ ਦੇ ਕੋਲ ਇਹਨਾਂ (ਮੁਸ਼ਰਿਕਾਂ) ਦੀ ਨਮਾਜ਼ ਸੀਟੀਆਂ ਤੇ ਤਾਲੀਆਂ ਬਜਾਉਣ ਤੋਂ ਛੁੱਟ ਹੋਰ ਕੁੱਝ ਵੀ ਨਹੀਂ ਸੀ। ਸੋ ਹੁਣ (ਹੇ ਕਾਫ਼ਿਰੋ!) ਤੁਸੀਂ ਅਜ਼ਾਬ ਦਾ ਸੁਆਦ ਲਵੋ, ਉਸ ਕੁਫ਼ਰ ਕਾਰਨ ਜੋ ਤੁਸੀਂ ਕਰਦੇ ਸੀ। info
التفاسير:

external-link copy
36 : 8

اِنَّ الَّذِیْنَ كَفَرُوْا یُنْفِقُوْنَ اَمْوَالَهُمْ لِیَصُدُّوْا عَنْ سَبِیْلِ اللّٰهِ ؕ— فَسَیُنْفِقُوْنَهَا ثُمَّ تَكُوْنُ عَلَیْهِمْ حَسْرَةً ثُمَّ یُغْلَبُوْنَ ؕ۬— وَالَّذِیْنَ كَفَرُوْۤا اِلٰی جَهَنَّمَ یُحْشَرُوْنَ ۟ۙ

36਼ ਬੇਸ਼ੱਕ ਇਹ ਕਾਫ਼ਿਰ ਲੋਕ ਆਪਣਾ ਮਾਲ ਇਸ ਲਈ ਖ਼ਰਚ ਕਰ ਰਹੇ ਹਨ ਤਾਂ ਜੋ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਿਆ ਜਾਵੇ। ਹਾਲਾਂ ਇਹ ਆਪਣਾ ਮਾਲ (ਇੰਜ ਹੀ) ਹੋਰ ਖ਼ਰਚ ਕਰਨਗੇ, ਫੇਰ ਉਹ (ਖ਼ਰਚਿਆ ਹੋਇਆ) ਮਾਲ ਇਹਨਾਂ ਦੇ ਪਛਤਾਵੇ ਦਾ ਕਾਰਨ ਹੋ ਜਾਵੇਗਾ। ਫੇਰ ਇਹ ਅਧੀਨ ਹੋ ਜਾਣਗੇ ਅਤੇ ਜਿਨ੍ਹਾਂ ਲੋਕਾਂ ਨੇ ਕੁਫ਼ਰ ਕੀਤਾ ਹੈ (ਕਿਆਮਤ ਦਿਹਾੜੇ) ਨਰਕ ਵੱਲ ਜਮਾਂ ਕਰਕੇ ਲਿਆਇਆ ਜਾਵੇਗਾ। info
التفاسير:

external-link copy
37 : 8

لِیَمِیْزَ اللّٰهُ الْخَبِیْثَ مِنَ الطَّیِّبِ وَیَجْعَلَ الْخَبِیْثَ بَعْضَهٗ عَلٰی بَعْضٍ فَیَرْكُمَهٗ جَمِیْعًا فَیَجْعَلَهٗ فِیْ جَهَنَّمَ ؕ— اُولٰٓىِٕكَ هُمُ الْخٰسِرُوْنَ ۟۠

37਼ (ਇਹ ਇਸ ਲਈ ਹੋਵੇਗਾ) ਤਾਂ ਜੋ ਅੱਲਾਹ ਅਪਵਿੱਤਰ (ਕਾਫ਼ਿਰ) ਲੋਕਾਂ ਨੂੰ ਪਵਿੱਤਰ (ਈਮਾਨ ਵਾਲੇ) ਲੋਕਾਂ ਤੋਂ ਵਖਰਾ ਕਰ ਦੇਵੇ। ਅਤੇ ਨਾ-ਪਾਕ (ਲੋਕਾਂ) ਨੂੰ ਇਕ ਦੂਜੇ ਦੇ ਉੱਪਰ ਥੱਲੇ ਰੱਖ ਕੇ ਸਭ ਨੂੰ ਇਕ ਥਾਂ ਇਕੱਠਾ ਕਰਕੇ ਉਹਨਾਂ ਸਭ ਨੂੰ ਨਰਕ ਵਿਚ ਸੁੱਟ ਦੇਵੇ। ਅਜਿਹੇ ਲੋਕ ਹੀ ਘਾਟੇ ਵਿਚ ਰਹਿਣ ਵਾਲੇ ਹਨ। info
التفاسير:

external-link copy
38 : 8

قُلْ لِّلَّذِیْنَ كَفَرُوْۤا اِنْ یَّنْتَهُوْا یُغْفَرْ لَهُمْ مَّا قَدْ سَلَفَ ۚ— وَاِنْ یَّعُوْدُوْا فَقَدْ مَضَتْ سُنَّتُ الْاَوَّلِیْنَ ۟

38਼ (ਹੇ ਮੁਹੰਮਦ ਸ:!) ਤੁਸੀਂ ਇਹਨਾਂ ਕਾਫ਼ਿਰਾਂ ਨੂੰ ਦੱਸ ਦਿਓ ਕਿ ਜੇ ਇਹ ਲੋਕ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ ਤਾਂ ਇਹਨਾਂ ਦੇ ਉਹ ਸਾਰੇ ਹੀ ਗੁਨਾਹ, ਜਿਹੜੇ ਹੋ ਚੁੱਕੇ ਹਨ, ਸਭ ਮੁਆਫ਼ ਕਰ ਦਿੱਤੇ ਜਾਣਗੇ। ਜੇ ਮੁੜ ਉਹੀਓ ਕਰਨਗੇ ਤਾਂ ਪਹਿਲੀਆਂ ਕੌਮਾਂ ਨਾਲ ਜੋ ਹੋ ਚੁੱਕਿਆ ਹੈ ਇਹਨਾਂ ਨਾਲ ਵੀ ਉਹੀਓ ਹੋਵੇਗਾ। info
التفاسير:

external-link copy
39 : 8

وَقَاتِلُوْهُمْ حَتّٰی لَا تَكُوْنَ فِتْنَةٌ وَّیَكُوْنَ الدِّیْنُ كُلُّهٗ لِلّٰهِ ۚ— فَاِنِ انْتَهَوْا فَاِنَّ اللّٰهَ بِمَا یَعْمَلُوْنَ بَصِیْرٌ ۟

39਼ (ਹੇ ਮੋਮਿਨੋ!) ਤੁਸੀਂ ਕਾਫ਼ਿਰਾਂ ਨਾਲ ਇੱਥੋਂ ਤਕ ਲੜੋ ਕਿ ਫ਼ਿਤਨਾ (ਸ਼ਿਰਕ) ਬਾਕੀ ਨਾ ਰਹੇ ਅਤੇ (ਹਰ ਥਾਂ) ਦੀਨ ਸੰਪੂਰਨ ਰੂਪ ਵਿਚ ਅੱਲਾਹ ਦਾ ਹੀ ਹੋ ਜਾਵੇ। ਫੇਰ ਜੇ ਇਹ (ਕਾਫ਼ਿਰ) ਬਾਜ਼ ਆ ਜਾਣ ਤਾਂ ਬੇਸ਼ੱਕ ਅੱਲਾਹ ਉਹਨਾਂ ਦੇ ਕਰਮਾਂ ਨੂੰ ਚੰਗੀ ਤਰ੍ਹਾਂ ਵੇਖ ਰਿਹਾ ਹੈ। info
التفاسير:

external-link copy
40 : 8

وَاِنْ تَوَلَّوْا فَاعْلَمُوْۤا اَنَّ اللّٰهَ مَوْلٰىكُمْ ؕ— نِعْمَ الْمَوْلٰی وَنِعْمَ النَّصِیْرُ ۟

40਼ ਜੇ ਉਹ ਮੂੰਹ ਮੋੜਨਗੇ ਤਾਂ ਵਿਸਵਾਸ਼ ਰੱਖੋ ਕਿ ਅੱਲਾਹ ਤੁਹਾਡੇ ਸਾਰੇ ਕੰਮ ਸਵਾਰਨ ਵਾਲਾ ਹੈ ਅਤੇ ਉਹ ਬਹੁਤ ਹੀ ਵਧੀਆ ਕੰਮ ਸਵਾਰਨ ਵਾਲਾ ਤੇ ਸਹਾਈ ਹੈ।1 info

1 ਦੀਨ ਅੱਲਾਹ ਲਈ ਹੋਣ ਤੋਂ ਕਈ ਵਿਦਵਾਨਾ ਅਨੁਸਾਰ ਇਹ ਉਸ ਸਮੇਂ ਹੋਵੇਗਾ ਜਦੋਂ ਹਜ਼ਰਤ ਈਸਾ ਧਰਤੀ ’ਤੇ ਉੱਤਰਣਗੇ ਤਾਂ ਉਸ ਸਮੇਂ ਉਹ ਇਸਲਾਮ ਤੋਂ ਛੁੱਟ ਕਿਸੇ ਧਰਮ ਨੂੰ ਸਵੀਕਾਰ ਨਹੀਂ ਕਰਨਗੇ।

التفاسير: