पवित्र कुरअानको अर्थको अनुवाद - पंजाबी अनुवाद : आरिफ हलीम ।

ਅਲ-ਇਨਸ਼ਿਕਾਕ

external-link copy
1 : 54

اِقْتَرَبَتِ السَّاعَةُ وَانْشَقَّ الْقَمَرُ ۟

1਼ ਕਿਆਮਤ ਨੇੜੇ ਆ ਗਈ ਹੈ ਤੇ ਚੰਨ ਪਾਟ ਗਿਆ।1 info

1 ਇਹ ਉਹ ਮੋਅਜਜ਼ਾ ਹੈ ਜਿਹੜਾ ਮੱਕੇ ਵਾਲਿਆਂ ਦੀ ਮੰਗ ਉੱਤੇ ਵਿਖਾਇਆ ਗਿਆ ਸੀ। ਹਜ਼ਰਤ ਅਨਸ ਫ਼ਰਮਾਉਂਦੇ ਹਨ ਕਿ ਮੱਕੇ ਵਾਲਿਆਂ ਨੇ ਅੱਲਾਹ ਦੇ ਰਸੂਲ ਤੋਂ ਕੋਈ ਨਿਸ਼ਾਨੀ ਵਿਖਾਉਣ ਲਈ ਮੰਗ ਕੀਤੀ ਤਾਂ ਆਪ (ਸ:) ਨੇ ਅੱਲਾਹ ਦੇ ਹੁਕਮ ਨਾਲ ਚੰਨ ਦੇ ਦੋ ਟੁਕੜੇ ਕਰਕੇ ਵਿਖਾ ਦਿੱਤੇ। (ਸਹੀ ਬੁਖ਼ਾਰੀ, ਹਦੀਸ: 4867)

التفاسير:

external-link copy
2 : 54

وَاِنْ یَّرَوْا اٰیَةً یُّعْرِضُوْا وَیَقُوْلُوْا سِحْرٌ مُّسْتَمِرٌّ ۟

2਼ ਜੇ ਉਹ (ਮੁਸ਼ਰਿਕ) ਕੋਈ ਮੋਅਜਜ਼ਾ (ਰੱਬੀ ਚਮਤਕਾਰ) ਵੇਖਣ ਤਾਂ ਮੂੰਹ ਮੋੜ ਲੈਦੇ ਹਨ ਅਤੇ ਆਖਦੇ ਕਿ ਇਹ ਜਾਦੂ ਤਾਂ ਸਦਾ ਤੋਂ ਹੀ ਚਲਿਆ ਆ ਰਿਹਾ ਹੈ। info
التفاسير:

external-link copy
3 : 54

وَكَذَّبُوْا وَاتَّبَعُوْۤا اَهْوَآءَهُمْ وَكُلُّ اَمْرٍ مُّسْتَقِرٌّ ۟

3਼ ਉਹਨਾਂ ਨੇ (ਇਸ ਰੱਬੀ ਚਮਤਕਾਰ ਨੂੰ) ਝੁਠਲਾਇਆ ਅਤੇ ਆਪਣੀ ਇੱਛਾਵਾਂ ਦੇ ਪਿੱਛੇ ਤੁਰਦੇ ਰਹੇ, ਜਦ ਕਿ ਹਰ ਕੰਮ ਦਾ ਇਕ ਸਮਾਂ ਨਿਸ਼ਚਿਤ ਹੈ। info
التفاسير:

external-link copy
4 : 54

وَلَقَدْ جَآءَهُمْ مِّنَ الْاَنْۢبَآءِ مَا فِیْهِ مُزْدَجَرٌ ۟ۙ

4਼ ਉਹਨਾਂ ਕੋਲ ਉਹ ਸਾਰੀਆਂ ਸੂਚਣਾਵਾਂ ਆ ਚੁੱਕੀਆਂ ਹਨ ਜਿਨ੍ਹਾਂ ਵਿਚ ਚਿਤਾਵਨੀ ਵੀ ਹੈ ਤੇ ਸਿੱਖਿਆ ਵੀ ਹੈ। info
التفاسير:

external-link copy
5 : 54

حِكْمَةٌ بَالِغَةٌ فَمَا تُغْنِ النُّذُرُ ۟ۙ

5਼ ਸਿਖਰ ਨੂੰ ਪਹੁੰਚੀ ਹੋਈ ਯੁਕਤੀ ਵੀ ਹੈ, ਪਰ ਕੇਵਲ ਚਿਤਾਵਨੀਆਂ ਹੀ ਕੰਮ ਨਹੀਂ ਆਉਂਦੀਆਂ। info
التفاسير:

external-link copy
6 : 54

فَتَوَلَّ عَنْهُمْ ۘ— یَوْمَ یَدْعُ الدَّاعِ اِلٰی شَیْءٍ نُّكُرٍ ۟ۙ

6਼ ਸੋ (ਹੇ ਨਬੀ!) ਇਹਨਾਂ ਤੋਂ ਮੂੰਹ ਮੋੜ ਲਵੋ। (ਯਾਦ ਕਰੋ) ਜਦੋਂ ਸੱਦਣ ਵਾਲਾ ਅਤਿ ਭੈੜੀ ਚੀਜ਼ (ਨਰਕ) ਵੱਲ ਸੱਦੇਗਾ। info
التفاسير: