पवित्र कुरअानको अर्थको अनुवाद - पंजाबी अनुवाद : आरिफ हलीम ।

رقم الصفحة:close

external-link copy
40 : 34

وَیَوْمَ یَحْشُرُهُمْ جَمِیْعًا ثُمَّ یَقُوْلُ لِلْمَلٰٓىِٕكَةِ اَهٰۤؤُلَآءِ اِیَّاكُمْ كَانُوْا یَعْبُدُوْنَ ۟

40਼ ਅਤੇ ਜਿਸ (ਕਿਆਮਤ ਵਾਲੇ) ਦਿਨ ਉਹ ਸਾਰਿਆਂ ਨੂੰ ਇਕੱਠਾ ਕਰੇਗਾ ਅਤੇ ਫ਼ਰਿਸ਼ਤਿਆਂ ਨੂੰ ਪੁੱਛੇਗਾ, ਕੀ ਇਹ ਲੋਕੀ ਤੁਹਾਡੀ ਬੰਦਗੀ ਕਰਦੇ ਸਨ ? info
التفاسير:

external-link copy
41 : 34

قَالُوْا سُبْحٰنَكَ اَنْتَ وَلِیُّنَا مِنْ دُوْنِهِمْ ۚ— بَلْ كَانُوْا یَعْبُدُوْنَ الْجِنَّ ۚ— اَكْثَرُهُمْ بِهِمْ مُّؤْمِنُوْنَ ۟

41਼ ਉਹ (ਫ਼ਰਿਸ਼ਤੇ) ਆਖਣਗੇ ਕਿ ਤੇਰੀ ਜ਼ਾਤ (ਹਰ ਐਬ ਤੋਂ) ਪਾਕ ਹੈ, ਛੁੱਟ ਤੇਰੇ ਤੋਂ ਸਾਡਾ ਕੋਈ ਕੰਮ ਸਵਾਰਨ ਵਾਲਾ ਨਹੀਂ, ਜਦ ਕਿ ਇਹ (ਕਾਫ਼ਿਰ) ਤਾਂ ਜਿੰਨਾਂ ਦੀ ਬੰਦਗੀ ਕਰਦੇ ਸੀ, ਉਹਨਾਂ ਵਿੱਚੋਂ ਬਹੁਤਿਆਂ ਦਾ ਤਾਂ ਉਹਨਾਂ ’ਤੇ ਹੀ ਈਮਾਨ ਸੀ। info
التفاسير:

external-link copy
42 : 34

فَالْیَوْمَ لَا یَمْلِكُ بَعْضُكُمْ لِبَعْضٍ نَّفْعًا وَّلَا ضَرًّا ؕ— وَنَقُوْلُ لِلَّذِیْنَ ظَلَمُوْا ذُوْقُوْا عَذَابَ النَّارِ الَّتِیْ كُنْتُمْ بِهَا تُكَذِّبُوْنَ ۟

42਼ ਸੋ ਅੱਜ (ਕਿਆਮਤ ਦਿਹਾੜੇ) ਤੁਹਾਡੇ ’ਚੋਂ ਨਾ ਕੋਈ ਕਿਸੇ ਨੂੰ ਲਾਭ ਪਹੁੰਚਾ ਸਕਦਾ ਹੈ ਅਤੇ ਨਾ ਹੀ ਹਾਨੀ ਅਤੇ ਅਸੀਂ ਜ਼ਾਲਮਾਂ ਨੂੰ ਕਹਾਂਗੇ ਕਿ ਇਸ ਅੱਗ ਦਾ ਸੁਆਦ ਲਵੋ ਜਿਸ ਨੂੰ ਤੁਸੀਂ ਝੁਠਲਾਉਂਦੇ ਸੀ।1 info

1 ਵੇਖੋ ਸੂਰਤ ਅਲ-ਕਹਫ਼, ਹਾਸ਼ੀਆ ਆਇਤ 102/18

التفاسير:

external-link copy
43 : 34

وَاِذَا تُتْلٰی عَلَیْهِمْ اٰیٰتُنَا بَیِّنٰتٍ قَالُوْا مَا هٰذَاۤ اِلَّا رَجُلٌ یُّرِیْدُ اَنْ یَّصُدَّكُمْ عَمَّا كَانَ یَعْبُدُ اٰبَآؤُكُمْ ۚ— وَقَالُوْا مَا هٰذَاۤ اِلَّاۤ اِفْكٌ مُّفْتَرًی ؕ— وَقَالَ الَّذِیْنَ كَفَرُوْا لِلْحَقِّ لَمَّا جَآءَهُمْ ۙ— اِنْ هٰذَاۤ اِلَّا سِحْرٌ مُّبِیْنٌ ۟

43਼ ਜਦੋਂ ਉਹਨਾਂ (ਕਾਫ਼ਿਰਾਂ) ਨੂੰ ਸਾਡੀਆਂ ਸਪਸ਼ਟ ਆਇਤਾਂ (.ਕੁਰਆਨ ਦੀਆਂ) ਸੁਣਾਈਆਂ ਜਾਂਦੀਆਂ ਹਨ ਤਾਂ ਉਹ ਆਖਦੇ ਹਨ ਕਿ ਇਹ (ਮੁਹੰਮਦ ਸ:) ਤਾਂ ਉਹ ਵਿਅਕਤੀ ਹੈ ਜਿਹੜਾ ਤੁਹਾਨੂੰ ਤੁਹਾਡੇ ਬਾਪ ਦਾਦਾ (ਬਜ਼ੁਰਗਾਂ) ਦੇ ਇਸ਼ਟਾਂ ਦੀ ਇਬਾਦਤ ਤੋਂ ਰੋਕਦਾ ਹੈ ਅਤੇ ਉਹ ਇਹ ਵੀ ਆਖਦੇ ਹਨ ਕਿ ਇਹ (.ਕੁਰਆਨ) ਤਾਂ ਘੜ੍ਹਿਆ ਘੜ੍ਹਾਇਆ ਝੂਠ ਹੈ। ਜਦ ਕਿ ਹੱਕ ਉਹਨਾਂ ਕਾਫ਼ਿਰਾਂ ਕੋਲ ਆ ਚੁੱਕਿਆ ਹੈ, ਫੇਰ ਵੀ ਕਾਫ਼ਿਰ ਇਹੋ ਆਖਦੇ ਰਹੇ ਕਿ ਉਹ ਤਾਂ ਸਪਸ਼ਟ ਰੂਪ ਵਿਚ ਇਕ ਜਾਦੂ ਹੈ। info
التفاسير:

external-link copy
44 : 34

وَمَاۤ اٰتَیْنٰهُمْ مِّنْ كُتُبٍ یَّدْرُسُوْنَهَا وَمَاۤ اَرْسَلْنَاۤ اِلَیْهِمْ قَبْلَكَ مِنْ نَّذِیْرٍ ۟ؕ

44਼ ਅਸੀਂ ਉਹਨਾਂ (ਮੱਕੇ ਦੇ ਕਾਫ਼ਿਰਾਂ) ਨੂੰ ਕੋਈ ਕਿਤਾਬ ਨਹੀਂ ਦਿੱਤੀ ਕਿ ਉਹ ਉਸ ਨੂੰ ਪੜ੍ਹਦੇ ਅਤੇ ਨਾ ਹੀ ਉਹਨਾਂ ਦੇ ਕੋਲ (ਹੇ ਮੁਹੰਮਦ) ਤੁਹਾਥੋਂ ਪਹਿਲਾਂ ਕੋਈ ਖ਼ਬਰਦਾਰ ਕਰਨ ਵਾਲਾ ਹੀ ਘੱਲਿਆ ਸੀ। info
التفاسير:

external-link copy
45 : 34

وَكَذَّبَ الَّذِیْنَ مِنْ قَبْلِهِمْ ۙ— وَمَا بَلَغُوْا مِعْشَارَ مَاۤ اٰتَیْنٰهُمْ فَكَذَّبُوْا رُسُلِیْ ۫— فَكَیْفَ كَانَ نَكِیْرِ ۟۠

45਼ ਇਹਨਾਂ (ਮੱਕੇ ਵਾਲਿਆਂ) ਤੋਂ ਪਹਿਲਾਂ ਦੇ ਲੋਕਾਂ ਨੇ ਵੀ ਹੱਕ ਨੂੰ ਝੁਠਲਾਇਆ ਸੀ ਜਦ ਕਿ ਇਹ ਉਹਨਾਂ ਦੇ ਦਸਵੇਂ ਹਿੱਸੇ ਨੂੰ ਵੀ ਨਹੀਂ ਪਹੁੰਚਦੇ ਜਿਹੜਾ ਅਸੀਂ ਉਹਨਾਂ ਨੂੰ (ਜੀਵਨ ਸਮੱਗਰੀ) ਦਿੱਤਾ ਸੀ। ਫੇਰ ਵੀ ਉਹਨਾਂ ਨੇ ਮੇਰੇ ਰਸੂਲਾਂ ਨੂੰ ਝੁਠਲਾਇਆ, ਫੇਰ ਵੇਖੋ ਉਹਨਾਂ ’ਤੇ ਮੇਰੇ ਅਜ਼ਾਬ ਕਿਹੋ ਜਿਹਾ ਹੋਇਆ ਸੀ? info
التفاسير:

external-link copy
46 : 34

قُلْ اِنَّمَاۤ اَعِظُكُمْ بِوَاحِدَةٍ ۚ— اَنْ تَقُوْمُوْا لِلّٰهِ مَثْنٰی وَفُرَادٰی ثُمَّ تَتَفَكَّرُوْا ۫— مَا بِصَاحِبِكُمْ مِّنْ جِنَّةٍ ؕ— اِنْ هُوَ اِلَّا نَذِیْرٌ لَّكُمْ بَیْنَ یَدَیْ عَذَابٍ شَدِیْدٍ ۟

46਼ (ਹੇ ਨਬੀ!) ਆਖ ਦਿਓ ਕਿ ਮੈਂ ਤਾਂ ਤੁਹਾਨੂੰ ਇਕ ਹੀ ਗੱਲ ਦੀ ਨਸੀਹਤ ਕਰਦਾ ਹਾਂ ਕਿ ਤੁਸੀਂ ਅੱਲਾਹ ਵਾਸਤੇ, ਇਕੱਲੇ-ਇਕੱਲੇ ਜਾਂ ਦੋ-ਦੋ ਮਿਲ ਕੇ (ਇਕ ਪਾਸੇ) ਖੜ੍ਹੇ ਹੋ ਜਾਓ ਤੇ ਰਤਾ ਸੋਚ-ਵਿਚਾਰ ਤਾਂ ਕਰੋ (ਕਿ ਹਕੀਕਤ ਕੀ ਹੈ) ਤੁਹਾਡੇ ਇਸ ਸਾਥੀ (ਮੁਹੰਮਦ ਸ:) ਵਿਚ ਕੋਈ ਵੀ ਦੀਵਾਨਗੀ ਵਾਲੀ ਗੱਲ ਨਹੀਂ, ਉਹ ਤਾਂ ਤੁਹਾਨੂੰ ਇਕ ਵੱਡੇ ਅਜ਼ਾਬ (ਕਿਆਮਤ ਦਿਹਾੜੇ ਦੇ) ਆਉਣ ਤੋਂ ਪਹਿਲਾਂ ਡਰਾਉਣ ਵਾਲਾ ਹੈ। info
التفاسير:

external-link copy
47 : 34

قُلْ مَا سَاَلْتُكُمْ مِّنْ اَجْرٍ فَهُوَ لَكُمْ ؕ— اِنْ اَجْرِیَ اِلَّا عَلَی اللّٰهِ ۚ— وَهُوَ عَلٰی كُلِّ شَیْءٍ شَهِیْدٌ ۟

47਼ (ਹੇ ਨਬੀ!) ਆਖ ਦਿਓ ਕਿ ਜੇ ਮੈਂ ਤੁਹਾਥੋਂ ਕੋਈ ਬਦਲਾ (ਇਹਨਾਂ ਚਿਤਾਵਨੀਆਂ ਦੇਣ ਦਾ) ਮੰਗਾਂ ਤਾਂ ਉਹ ਤੁਹਾਨੂੰ ਹੀ ਮੁਬਾਰਕ, ਮੇਰਾ ਬਦਲਾ ਤਾਂ ਅੱਲਾਹ ਦੇ ਹੀ ਜ਼ਿੰਮੇ ਹੈ ਅਤੇ ਉਹ ਹਰ ਗੱਲ ਦੀ ਖ਼ਬਰ ਰੱਖਦਾ ਹੈ। info
التفاسير:

external-link copy
48 : 34

قُلْ اِنَّ رَبِّیْ یَقْذِفُ بِالْحَقِّ ۚ— عَلَّامُ الْغُیُوْبِ ۟

48਼ ਆਖੋ ਕਿ ਬੇਸ਼ਕ ਮੇਰਾ ਰੱਬ ਹੀ ਮੇਰੇ ਉੱਤੇ ਹੱਕ ਉਤਾਰਦਾ ਹੈ ਅਤੇ ਹਰ ਪ੍ਰਕਾਰ ਦੇ ਗੁਪਤ ਗਿਆਨ ਦਾ ਜਾਣਨਹਾਰ ਹੈ। info
التفاسير: