पवित्र कुरअानको अर्थको अनुवाद - पंजाबी अनुवाद : आरिफ हलीम ।

رقم الصفحة:close

external-link copy
31 : 12

فَلَمَّا سَمِعَتْ بِمَكْرِهِنَّ اَرْسَلَتْ اِلَیْهِنَّ وَاَعْتَدَتْ لَهُنَّ مُتَّكَاً وَّاٰتَتْ كُلَّ وَاحِدَةٍ مِّنْهُنَّ سِكِّیْنًا وَّقَالَتِ اخْرُجْ عَلَیْهِنَّ ۚ— فَلَمَّا رَاَیْنَهٗۤ اَكْبَرْنَهٗ وَقَطَّعْنَ اَیْدِیَهُنَّ ؗ— وَقُلْنَ حَاشَ لِلّٰهِ مَا هٰذَا بَشَرًا ؕ— اِنْ هٰذَاۤ اِلَّا مَلَكٌ كَرِیْمٌ ۟

31਼ ਜਦੋਂ ਉਸ (ਅਜ਼ੀਜ਼ ਦੀ ਪਤਨੀ) ਨੇ ਉਹਨਾਂ (ਜ਼ਨਾਨੀਆਂ) ਦੀਆਂ ਮੱਕਾਰੀ ਭਰੀਆਂ ਗੱਲਾਂ ਸੁਣੀਆਂ ਤਾਂ ਉਸ ਨੇ (ਸਾਰੀਆਂ ਜ਼ਨਾਨੀਆਂ) ਨੂੰ ਸੱਦਾ ਭੇਜਿਆ ਅਤੇ ਉਹਨਾਂ (ਜ਼ਨਾਨੀਆਂ) ਲਈ ਗਾਓ ਤਕੀਆਂ ਵਾਲੀ ਮਜਲਿਸ ਸਜਾਈ ਅਤੇ ਹਰੇਕ ਨੂੰ (ਫਲ ਕੱਟਣ ਲਈ) ਇਕ-ਇਕ ਛੁਰੀ ਫੜਾ ਦਿੱਤੀ। ਅਤੇ (ਫੇਰ ਯੂਸੁਫ਼ ਨੂੰ) ਕਿਹਾ ਕਿ ਇਹਨਾਂ ਦੇ ਸਾਹਮਣੇ ਨਿਕਲ ਆ। ਜਦੋਂ ਉਹਨਾਂ ਜ਼ਨਾਨੀਆਂ ਨੇ ਉਸ ਨੂੰ ਵੇਖਿਆ ਤਾਂ ਵੇਖ ਕੇ ਰੁਰਾਨ ਹੋ ਗਈਆਂ ਅਤੇ ਆਪਣੇ ਹੱਥ ਵਡਾ ਬੈਠੀਆਂ ਅਤੇ ਆਖਣ ਲੱਗੀਆਂ ਕਿ ਅੱਲਾਹ ਦੀ ਪਨਾਹ! ਇਹ ਮਨੁੱਖ ਨਹੀਂ ਇਹ ਤਾਂ ਕੋਈ ਬਹੁਤ ਹੀ ਬਜ਼ੁਰਗ ਫ਼ਰਿਸ਼ਤਾ ਹੈ। info
التفاسير:

external-link copy
32 : 12

قَالَتْ فَذٰلِكُنَّ الَّذِیْ لُمْتُنَّنِیْ فِیْهِ ؕ— وَلَقَدْ رَاوَدْتُّهٗ عَنْ نَّفْسِهٖ فَاسْتَعْصَمَ ؕ— وَلَىِٕنْ لَّمْ یَفْعَلْ مَاۤ اٰمُرُهٗ لَیُسْجَنَنَّ وَلَیَكُوْنًا مِّنَ الصّٰغِرِیْنَ ۟

32਼ (ਉਸ ਸਮੇਂ ਅਜ਼ੀਜ਼ ਦੀ ਪਤਨੀ ਨੇ) ਆਖਿਆ, ਇਹੋ ਉਹ ਵਿਅਕਤੀ ਹੈ ਜਿਸ ਲਈ ਤੁਸੀਂ ਮੈਨੂੰ ਤਾਅਨੇ-ਮਿਹਨੇ ਦਿੰਦੀਆਂ ਸੀ। ਮੈਨੇ ਹੀ ਇਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਬਚ ਨਿਕਲਿਆ, ਹੁਣ ਜੇ ਇਸ ਨੇ ਮੇਰੇ ਹੁਕਮ ਅਨੁਸਾਰ ਨਾ ਕੀਤਾ ਤਾਂ ਇਸ ਨੂੰ ਜ਼ਰੂਰ ਹੀ ਕੈਦ ਕੀਤਾ ਜਾਵੇਗਾ ਅਤੇ ਉਹ ਬਹੁਤ ਹੀ ਹੀਣਾ ਹੋਵੇਗਾ। info
التفاسير:

external-link copy
33 : 12

قَالَ رَبِّ السِّجْنُ اَحَبُّ اِلَیَّ مِمَّا یَدْعُوْنَنِیْۤ اِلَیْهِ ۚ— وَاِلَّا تَصْرِفْ عَنِّیْ كَیْدَهُنَّ اَصْبُ اِلَیْهِنَّ وَاَكُنْ مِّنَ الْجٰهِلِیْنَ ۟

33਼ (ਯੂਸੁਫ਼ ਨੇ) ਕਿਹਾ ਕਿ ਹੇ ਮੇਰੇ ਰੱਬਾ! ਜਿਸ ਗੱਲ ਲਈ ਇਹ ਜ਼ਨਾਨੀਆਂ ਮੈਨੂੰ ਬੁਲਾ ਰਹੀਆਂ ਹਨ ਉਸ ਤੋਂ ਤਾਂ ਮੈਨੂੰ ਜੇਲ ਹੀ ਪਸੰਦ ਹੈ। ਜੇ ਤੈਨੇ ਮੈਨੂੰ ਇਹਨਾਂ ਦੀਆਂ ਚਾਲਾਂ ਤੋਂ ਨਾ ਬਚਾਇਆ ਤਾਂ ਮੇਰਾ ਝੁਕਾਓ ਵੀ ਇਹਨਾਂ ਜ਼ਨਾਨੀਆਂ ਵੱਲ ਹੋ ਜਾਵੇਗਾ, ਫੇਰ ਮੈਂ ਉੱਕਾ ਹੀ ਜਾਹਲਾਂ ਵਿੱਚੋਂ ਹੋ ਜਾਵਾਂਗਾ। info
التفاسير:

external-link copy
34 : 12

فَاسْتَجَابَ لَهٗ رَبُّهٗ فَصَرَفَ عَنْهُ كَیْدَهُنَّ ؕ— اِنَّهٗ هُوَ السَّمِیْعُ الْعَلِیْمُ ۟

34਼ ਉਸ ਦੇ ਰੱਬ ਨੇ ਉਸ (ਯੂਸੁਫ਼) ਦੀ ਦੁਆ ਕਬੂਲ ਕਰ ਲਈ ਅਤੇ ਉਸ ਨੂੰ ਜ਼ਨਾਨੀਆਂ ਦੀਆਂ ਚਾਲਾਂ ਤੋਂ ਬਚਾ ਲਿਆ। ਬੇਸ਼ੱਕ ਉਹੀਓ ਸੁਣਨ ਵਾਲਾ ਤੇ ਜਾਣਕਾਰ ਹੈ। info
التفاسير:

external-link copy
35 : 12

ثُمَّ بَدَا لَهُمْ مِّنْ بَعْدِ مَا رَاَوُا الْاٰیٰتِ لَیَسْجُنُنَّهٗ حَتّٰی حِیْنٍ ۟۠

35਼ ਯੂਸੁਫ਼ ਦੀ ਪਵਿੱਤਰਤਾ ਦੀਆਂ ਸਾਰੀਆਂ ਨਿਸ਼ਾਨੀਆਂ ਵੇਖਣ ਤੋਂ ਬਾਅਦ ਉਹਨਾਂ ਲੋਕਾਂ ਨੇ ਇਹੋ ਠੀਕ ਸਮਝਿਆ ਕਿ ਕੁੱਝ ਸਮੇਂ ਲਈ ਇਸ (ਯੂਸੁਫ਼)ਨੂੰ ਕੈਦ ਵਿਚ ਹੀ ਰੱਖਿਆ ਜਾਵੇ। info
التفاسير:

external-link copy
36 : 12

وَدَخَلَ مَعَهُ السِّجْنَ فَتَیٰنِ ؕ— قَالَ اَحَدُهُمَاۤ اِنِّیْۤ اَرٰىنِیْۤ اَعْصِرُ خَمْرًا ۚ— وَقَالَ الْاٰخَرُ اِنِّیْۤ اَرٰىنِیْۤ اَحْمِلُ فَوْقَ رَاْسِیْ خُبْزًا تَاْكُلُ الطَّیْرُ مِنْهُ ؕ— نَبِّئْنَا بِتَاْوِیْلِهٖ ۚ— اِنَّا نَرٰىكَ مِنَ الْمُحْسِنِیْنَ ۟

36਼ ਉਹ (ਯੂਸੁਫ਼) ਦੇ ਨਾਲ ਹੀ ਦੋ ਹੋਰ ਵਿਅਕਤੀ ਵੀ ਕੈਦ ਖਾਨੇ ਵਿਚ ਦਾਖ਼ਲ ਹੋਏ। ਉਹਨਾਂ ਵਿੱਚੋਂ ਇਕ ਨੇ (ਯੂਸੁਫ਼ ਨੂੰ) ਕਿਹਾ ਕਿ ਮੈਨੇ ਆਪਣੇ ਆਪ ਨੂੰ ਸੁਪਨੇ ਵਿਚ ਸ਼ਰਾਬ ਕੱਢਦੇ ਹੋਏ ਵੇਖਿਆ ਹੈੈ ਅਤੇ ਦੂਜੇ ਨੇ ਕਿਹਾ ਕਿ ਮੈਨੇ ਸੁਪਨੇ ਵਿਚ ਆਪਣੇ ਸਿਰ ’ਤੇ ਰੋਟੀਆਂ ਚੁੱਕੀਆਂ ਹੋਈਆਂ ਹਨ, ਜਿਨ੍ਹਾਂ ਨੂੰ ਪੰਛੀ ਖਾ ਰਹੇ ਹਨ। ਤੁਸੀਂ ਸਾਨੂੰ ਇਹਨਾਂ ਸੁਪਨਿਆਂ ਦੀ ਤਾਅਬੀਰ ਭਾਵ ਅਰਥ ਸਮਝਾਓ, ਤੁਸੀਂ ਸਾਨੂੰ ਇਕ ਨੇਕ ਵਿਅਕਤੀ ਵਿਖਾਈ ਦੇ ਰਹੇ ਹੋ। info
التفاسير:

external-link copy
37 : 12

قَالَ لَا یَاْتِیْكُمَا طَعَامٌ تُرْزَقٰنِهٖۤ اِلَّا نَبَّاْتُكُمَا بِتَاْوِیْلِهٖ قَبْلَ اَنْ یَّاْتِیَكُمَا ؕ— ذٰلِكُمَا مِمَّا عَلَّمَنِیْ رَبِّیْ ؕ— اِنِّیْ تَرَكْتُ مِلَّةَ قَوْمٍ لَّا یُؤْمِنُوْنَ بِاللّٰهِ وَهُمْ بِالْاٰخِرَةِ هُمْ كٰفِرُوْنَ ۟

37਼ (ਯੂਸੁਫ਼ ਨੇ) ਕਿਹਾ ਕਿ ਜਿਹੜਾ ਭੋਜਨ ਤੁਹਾਨੂੰ ਇੱਥੋਂ ਮਿਲਿਆ ਕਰਦਾ ਹੈ ਉਸ ਦੇ ਆਉਣ ਤੋਂ ਪਹਿਲਾਂ-ਪਹਿਲਾਂ ਮੈਂ ਤੁਹਾਨੂੰ ਇਹਨਾਂ ਦੀ ਤਾਅਬੀਰ (ਅਰਥ) ਦੱਸ ਦੇਵਾਂਗਾ। ਇਹ (ਸੂਝ-ਬੂਝ) ਦੀਆਂ ਗੱਲਾਂ ਉਸ ਗਿਆਨ ਵਿੱਚੋਂ ਹਨ ਜਿਹੜੀਆਂ ਮੇਰੇ ਰੱਬ ਨੇ ਮੈਨੂੰ ਸਿਖਾਈਆਂ ਹਨ। ਮੈਂਨੇ ਉਹਨਾਂ ਲੋਕਾਂ ਦਾ ਧਰਮ (ਤਰੀਕਾ) ਛੱਡਿਆ ਹੋਇਆ ਹੈ ਜਿਹੜੇ ਅੱਲਾਹ ’ਤੇ ਈਮਾਨ ਨਹੀਂ ਰੱਖਦੇ ਅਤੇ ਆਖ਼ਿਰਤ ਦੇ ਵੀ ਇਨਕਾਰੀ ਹਨ। info
التفاسير: