1 ਇਹ ਘਟਨਾ ਉਸ ਵਰ੍ਹੇ ਦੀ ਹੈ ਜਦੋਂ ਰਸੂਲ (ਸ:) ਜਨਮੇ ਸੀ। ਹਬਸ਼ਾ ਦੇ ਬਾਦਸ਼ਾਹ ਵੱਲੋਂ ਯਮਨ ਵਿਖੇ ਅਬਰਾਹ ਅਲਅਸ਼ਰਮ ਗਵਰਨਰ ਸੀ। ਉਸ ਨੇ ਸਨਆ ਵਿਖੇ ਇਕ ਗਿਰਜਾ ਘਰ ਉਸਾਰਿਆਂ ਸੀ ਅਤੇ ਚਾਹੁੰਦਾ ਸੀ ਕਿ ਲੋਕੀ ਖ਼ਾਨਾ-ਕਾਅਬਾ ਦੀ ਥਾਂ ਇਬਾਦਤ ਤੇ ਹੱਜ-ਉਮਰਾ ਲਈ ਇੱਥੇ ਆਇਆ ਕਰਨ। ਇਹ ਗੱਲ ਮੱਕਾ ਵਾਲਿਆਂ ਲਈ ਤੇ ਦੂਜੇ ਕਬੀਲਿਆਂ ਲਈ ਬਹੁਤ ਹੀ ਨਾ-ਪਸੰਦ ਸੀ। ਸੋ ਕਰੈਸ਼ ਦੇ ਇਕ ਵਿਅਕਤੀ ਨੇ ਅਬਰਾਹ ਦੇ ਬਣਾਏ ਹੋਏ ਪੂਜਾ ਸਥਾਨ ਨੂੰ ਗੰਦਗੀ ਨਾਲ ਖ਼ਰਾਬ ਕਰ ਦਿੱਤਾ। ਜਦੋਂ ਅਬਰਾਹ ਨੂੰ ਇਸ ਦਾ ਪਤਾ ਲਗਿਆ ਤਾਂ ਉਹ ਗੁੱਸੇ ਵਿਚ ਬੇ-ਕਾਬੂ ਹੋ ਗਿਆ ਅਤੇ ਲੜਣ ਵਾਲਾ ਲਸ਼ਕਰ ਦੇ ਨਾਲ ਮੱਕੇ ’ਤੇ ਹਮਲਾ ਕਰ ਦਿੱਤਾ ਅਤੇ ਖ਼ਾਨਾ-ਕਾਅਬਾ ਨੂੰ ਮਲਿਆਮੇਟ ਕਰਨ ਦਾ ਇਰਾਦਾ ਕਰ ਲਿਆ। ਤੇਰ੍ਹਾਂ ਹਾਥੀਆਂ ਨਾਲ ਜਦੋਂ ਇਹ ਲਸ਼ਕਰ ਅੱਗੇ ਵਧਿਆ ਤਾਂ ਜਿਸ ਕਬੀਲੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤਾ ਉਸੇ ਨੂੰ ਤਬਾਹ ਹੋਣਾ ਪਿਆ ਇੱਥੋਂ ਤਕ ਕਿ ਮੱਕੇ ਦੇ ਨੇੜੇ ਪਹੁੰਚ ਗਿਆ, ਜਦੋਂ ਅਬਰਾਹ ਦਾ ਲਸ਼ਕਰ ਮੁਸਹਾਸਰ ਬਸਤੀ ਵਿਖੇ ਪਹੁੰਚਿਆ ਤਾਂ ਅੱਲਾਹ ਨੇ ਪੰਛੀਆਂ ਦੇ ਝੁੰਡ ਭੇਜ ਦਿੱਤੇ ਜਿਨ੍ਹਾਂ ਦੀਆਂ ਚੁੰਝਾ ਵਿਚ ਤੇ ਪੰਜਿਆ ਵਿਚ ਰੋਡੀਆਂ ਸਨ ਜਿਹੜੀਆਂ ਛੋਲਿਆਂ ਜਾਂ ਮਸਰ ਦੇ ਦਾਨੇ ਸਮਾਨ ਸੀ, ਜਿਸ ਵੀ ਫੌਜੀ ਨੂੰ ਇਹ ਰੋੜੀ ਲੱਗਦੀ ਉਹ ਪਿਘਲ ਜਾਂਦਾ ਤੇ ਉਸ ਦਾ ਮਾਸ ਝੜ ਜਾਂਦਾ ਅਤੇ ਮਰ ਜਾਂਦਾ। ਇੰਜ ਉਹ ਲਸ਼ਕਰ ਬੁਰੀ ਤਰ੍ਹਾਂ ਖ਼ਤਮ ਹੋ ਗਿਆ। ਅਬਰਾਹ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਸਨਆ ਤੀਕ ਪਹੁੰਚਦੇ ਪਹੁੰਚਦੇ ਉਸ ਦਾ ਅੰਤ ਹੋ ਗਿਆ। ਇੰਜ ਅੱਲਾਹ ਨੇ ਆਪਣੇ ਘਰ ਦੀ ਰਾਖੀ ਕੀਤੀ ਤੇ ਮੱਕੇ ਵਾਲਿਆਂ ਨੂੰ ਜਿੱਤ ਬਖ਼ਸ਼ੀ। ਇਸ ਘਟਨਾ ਤੋਂ ਬਾਅਦ ਸਾਰੇ ਅਰਬ ਦਾ ਇਲਾਕਾ ਖ਼ਾਨਾ-ਕਾਅਬਾ ਦਾ ਸਤਿਕਾਰ ਤੇ ਉੱਥੋਂ ਦੇ ਰਹਿਣ ਵਾਲਿਆਂ ਦਾ ਆਦਰ-ਮਾਨ ਕਰਦਾ ਹੈ। (ਤਫ਼ਸੀਰ ਇਬਨੇ ਕਸੀਰ)