വിശുദ്ധ ഖുർആൻ പരിഭാഷ - പഞ്ചാബി വിവർത്തനം - ആരിഫ് ഹലീം

പേജ് നമ്പർ:close

external-link copy
138 : 7

وَجٰوَزْنَا بِبَنِیْۤ اِسْرَآءِیْلَ الْبَحْرَ فَاَتَوْا عَلٰی قَوْمٍ یَّعْكُفُوْنَ عَلٰۤی اَصْنَامٍ لَّهُمْ ۚ— قَالُوْا یٰمُوْسَی اجْعَلْ لَّنَاۤ اِلٰهًا كَمَا لَهُمْ اٰلِهَةٌ ؕ— قَالَ اِنَّكُمْ قَوْمٌ تَجْهَلُوْنَ ۟

138਼ ਜਦੋਂ ਅਸੀਂ ਬਨੀ ਇਸਰਾਈਲ ਨੂੰ ਸਮੁੰਦਰੋਂ ਪਾਰ ਲੰਘਾ ਦਿੱਤਾ ਤਾਂ ਉਹ ਅਜਿਹੀ ਕੌਮ ਦੇ ਕੋਲੋਂ ਦੀ ਹੋ ਕੇ ਲੰਘੇ ਜਿਹੜੀ ਆਪਣੇ ਬੁਤਾਂ ਦੀ ਪੂਜਾ ਕਰ ਰਹੇ ਸੀ। ਉਹ ਆਖਣ ਲੱਗੇ ਕਿ ਹੇ ਮੂਸਾ! ਸਾਡੇ ਲਈ ਵੀ ਇਕ ਅਜਿਹਾ ਇਸ਼ਟ ਬਣਾ ਦਿਓ ਜਿਵੇਂ ਇਹਨਾਂ ਦੇ ਇਸ਼ਟ ਹਨ। ਉਸ (ਮੂਸਾ) ਨੇ ਕਿਹਾ ਕਿ ਤੁਸੀਂ ਲੋਕ ਤਾਂ ਨਿਰੇ ਜਾਹਲ ਹੋ। info
التفاسير:

external-link copy
139 : 7

اِنَّ هٰۤؤُلَآءِ مُتَبَّرٌ مَّا هُمْ فِیْهِ وَبٰطِلٌ مَّا كَانُوْا یَعْمَلُوْنَ ۟

139਼ ਇਹ ਲੋਕੀ ਜਿਹੜੇ ਕੰਮ ਵਿਚ ਰੁਝੇ ਹੋਏ ਹਨ ਇਹ ਸਭ ਤਾਂ ਨਸ਼ਟ ਹੋਣ ਵਾਲਾ ਹੈ ਅਤੇ ਜੋ ਵੀ ਇਹ ਕਰ ਰਹੇ ਹਨ ਉਹ ਉੱਕਾ ਹੀ ਗ਼ਲਤ ਹੈ। info
التفاسير:

external-link copy
140 : 7

قَالَ اَغَیْرَ اللّٰهِ اَبْغِیْكُمْ اِلٰهًا وَّهُوَ فَضَّلَكُمْ عَلَی الْعٰلَمِیْنَ ۟

140਼ ਮੂਸਾ ਨੇ ਆਖਿਆ! ਕੀ ਮੈਂ ਅੱਲਾਹ ਨੂੰ ਛੱਡ ਕੇ ਤੁਹਾਡੇ ਲਈ ਕਿਸੇ ਹੋਰ ਇਸ਼ਟ ਦੀ ਭਾਲ ਕਰਾਂ? ਜਦੋਂ ਕਿ ਉਸ ਨੇ ਤੁਹਾਨੂੰ ਸਾਰੇ ਜਹਾਨਾਂ ਵਾਲਿਆਂ ਉੱਤੇ ਵਡਿਆਈ ਬਖ਼ਸ਼ੀ ਹੈ। info
التفاسير:

external-link copy
141 : 7

وَاِذْ اَنْجَیْنٰكُمْ مِّنْ اٰلِ فِرْعَوْنَ یَسُوْمُوْنَكُمْ سُوْٓءَ الْعَذَابِ ۚ— یُقَتِّلُوْنَ اَبْنَآءَكُمْ وَیَسْتَحْیُوْنَ نِسَآءَكُمْ ؕ— وَفِیْ ذٰلِكُمْ بَلَآءٌ مِّنْ رَّبِّكُمْ عَظِیْمٌ ۟۠

141਼ (ਹੇ ਬਨੀ-ਇਸਰਾਈਲ!) ਉਹ ਵੇਲਾ ਵੀ ਯਾਦ ਕਰੋ ਜਦੋਂ ਅਸੀਂ ਤੁਹਾਨੂੰ ਫ਼ਿਰਔਨੀਆਂ ਤੋਂ ਛੁਟਕਾਰਾ ਦੁਆਇਆ ਸੀ। ਉਹ ਤੁਹਾਨੂੰ ਕਰੜੇ ਅਜ਼ਾਬ ਦਿੰਦੇ ਸੀ, ਤੁਹਾਡੇ ਪੁੱਤਰਾਂ ਨੂੰ ਕਤਲ ਕਰ ਸੁੱਟਦੇ ਸੀ ਅਤੇ ਤੁਹਾਡੀਆਂ ਇਸਤਰੀਆਂ (ਧੀਆਂ) ਨੂੰ ਜਿਉਂਦੀਆਂ ਰਹਣਿ ਦਿੰਦੇ ਸੀ, ਇਸ ਵਿਚ ਤੁਹਾਡੇ ਪਾਲਣਹਾਰ ਵੱਲੋਂ ਵੱਡੀ ਭਾਰੀ ਅਜ਼ਮਾਇਸ਼ ਸੀ। info
التفاسير:

external-link copy
142 : 7

وَوٰعَدْنَا مُوْسٰی ثَلٰثِیْنَ لَیْلَةً وَّاَتْمَمْنٰهَا بِعَشْرٍ فَتَمَّ مِیْقَاتُ رَبِّهٖۤ اَرْبَعِیْنَ لَیْلَةً ۚ— وَقَالَ مُوْسٰی لِاَخِیْهِ هٰرُوْنَ اخْلُفْنِیْ فِیْ قَوْمِیْ وَاَصْلِحْ وَلَا تَتَّبِعْ سَبِیْلَ الْمُفْسِدِیْنَ ۟

142਼ ਅਸੀਂ ਮੂਸਾ ਤੋਂ ਤੂਰ ਪਹਾੜ ’ਤੇ ਤੀਹ ਰਾਤਾਂ ਬਿਤਾਉਣ ਦਾ ਵਚਨ ਲਿਆ ਅਤੇ ਮਗਰੋਂ ਦਸ ਦਿਨ ਹੋਰ ਵਧਾ ਦਿੱਤੇ। ਸੋ ਉਹਨਾਂ ਦੇ ਪਾਲਣਹਾਰ ਦਾ (ਕੋਹੇ-ਤੂਰ ’ਤੇ ਮੂਸਾ ਨੂੰ) ਮਿਲਣ ਦਾ ਸਮਾਂ ਪੂਰੇ ਚਾਲੀ ਰਾਤਾਂ ਦਾ ਹੋ ਗਿਆ। (ਜਾਣ ਤੋਂ ਪਹਿਲਾਂ) ਮੂਸਾ ਨੇ ਆਪਣੇ ਭਰਾ ਹਾਰੂਨ ਨੂੰ ਕਿਹਾ ਕਿ ਤੂੰ ਮੇਰੇ ਮਗਰੋਂ ਮੇਰੀ ਕੌਮ ਦੀ ਜਾਨਸ਼ੀਨੀ ਕਰੀਂ ਅਤੇ ਇਹਨਾਂ ਦਾ ਸੁਧਾਰ ਕਰਦਾ ਰਹੀਂ ਅਤੇ ਵਿਗੜੇ ਹੋਏ ਲੋਕਾਂ ਦੇ ਰਸਤੇ ਨਾ ਤੁਰੀਂ। info
التفاسير:

external-link copy
143 : 7

وَلَمَّا جَآءَ مُوْسٰی لِمِیْقَاتِنَا وَكَلَّمَهٗ رَبُّهٗ ۙ— قَالَ رَبِّ اَرِنِیْۤ اَنْظُرْ اِلَیْكَ ؕ— قَالَ لَنْ تَرٰىنِیْ وَلٰكِنِ انْظُرْ اِلَی الْجَبَلِ فَاِنِ اسْتَقَرَّ مَكَانَهٗ فَسَوْفَ تَرٰىنِیْ ۚ— فَلَمَّا تَجَلّٰی رَبُّهٗ لِلْجَبَلِ جَعَلَهٗ دَكًّا وَّخَرَّ مُوْسٰی صَعِقًا ۚ— فَلَمَّاۤ اَفَاقَ قَالَ سُبْحٰنَكَ تُبْتُ اِلَیْكَ وَاَنَا اَوَّلُ الْمُؤْمِنِیْنَ ۟

143਼ ਜਦੋਂ ਮੂਸਾ ਸਾਡੇ (ਅੱਲਾਹ ਦੇ) ਨਿਸ਼ਚਿਤ ਕੀਤੇ ਹੋਏ ਸਮੇਂ (ਤੂਰ ਪਹਾੜ) ’ਤੇ ਪਹੁੰਚਿਆ, ਅਤੇ ਰੱਬ ਨੇ ਉਹ ਦੇ ਨਾਲ ਵਾਰਤਾਲਾਪ ਕੀਤੀ ਤਾਂ ਉਹ (ਮੂਸਾ) ਨੇ ਬੇਨਤੀ ਕੀਤੀ ਕਿ ਹੇ ਮੇਰੇ ਪਾਲਣਹਾਰ! ਮੈਨੂੰ (ਇਕ ਝਲਕ) ਵਿਖਾ ਕਿ ਮੈਂ ਤੇਰੇ ਦਰਸ਼ਨ ਕਰ ਸਕਾਂ। ਫ਼ਰਮਾਇਆ ਕਿ ਤੂੰ ਮੈਨੂੰ ਨਹੀਂ ਵੇਖ ਸਕਦਾ। ਤੂੰ ਉਸ ਪਹਾੜ ਵੱਲ ਵੇਖ ਜੇ ਉਹ ਆਪਣੀ ਥਾਂ ’ਤੇ ਰਹਿੰਦਾ ਹੈ ਤਾਂ ਤੂੰ ਵੀ ਮੈਨੂੰ ਵੇਖ ਸਕੇਂਗਾ। ਸੋ ਜਦੋਂ ਉਹ ਦੇ ਰੱਬ ਨੇ ਪਹਾੜ ’ਤੇ ਅਪਣਾ ਪ੍ਰਕਾਸ਼ਨ ਕੀਤਾ (ਭਾਵ ਜਲਵਾ ਵਿਖਾਇਆ) ਤਾਂ ਉਸ (ਪਹਾੜ) ਨੂੰ ਚੂਰ ਚੂਰ ਕਰ ਦਿੱਤਾ ਅਤੇ ਮੂਸਾ ਬੇਹੋਸ਼ ਹੋ ਕੇ ਡਿਗ ਪਿਆ।1 ਜਦੋਂ ਹੋਸ਼ ਆਇਆ ਤਾਂ ਬੇਨਤੀ ਕੀਤੀ ਕਿ ਬੇਸ਼ੱਕ (ਹੇ ਅੱਲਾਹ!) ਤੂੰ ਪਾਕ ਹੈ, ਮੈਂ ਤੇਰੇ ਹਜ਼ੂਰ ਤੌਬਾ ਕਰਦਾ ਹਾਂ ਅਤੇ ਮੈਂ ਸਾਰਿਆਂ ਤੋਂ ਪਹਿਲਾਂ ਈਮਾਨ ਲਿਆਉਣ ਵਾਲਾ ਹਾਂ। info

1 ਤਿਬਰੀ ਦੇ ਦੱਸਣ ਅਨੁਸਾਰ ਪਹਾੜ ’ਤੇ ਅੱਲਾਹ ਦਾ ਪ੍ਰਗਟਾਵਾ ਬਹੁਤ ਹੀ ਥੋੜਾ ਜਿਹਾ ਹੋਇਆ ਸੀ ਨਬੀ (ਸ:) ਨੇ ਇਸੇ ਆਇਤ ਨੂੰ ਪੜ੍ਹਿਆ ਅਤੇ ਫ਼ਰਮਾਇਆ ਪਹਾੜ ’ਤੇ ਅੱਲਾਹ ਨੇ ਮਨੁੱਖ ਦੀ ਛੋਟੀ ਉਂਗਲੀ ਦੇ ਬਰਾਬਰ ਪ੍ਰਗਟਾਵਾ ਕੀਤਾ ਸੀ। (ਤਿਬਰੀ 72/9 ਅਤੇ ਮੁਸਨਦ ਅਹਿਮਦ 209/3)

التفاسير: