വിശുദ്ധ ഖുർആൻ പരിഭാഷ - പഞ്ചാബി വിവർത്തനം - ആരിഫ് ഹലീം

ਅਲ-ਅਹਜ਼ਾਬ

external-link copy
1 : 60

یٰۤاَیُّهَا الَّذِیْنَ اٰمَنُوْا لَا تَتَّخِذُوْا عَدُوِّیْ وَعَدُوَّكُمْ اَوْلِیَآءَ تُلْقُوْنَ اِلَیْهِمْ بِالْمَوَدَّةِ وَقَدْ كَفَرُوْا بِمَا جَآءَكُمْ مِّنَ الْحَقِّ ۚ— یُخْرِجُوْنَ الرَّسُوْلَ وَاِیَّاكُمْ اَنْ تُؤْمِنُوْا بِاللّٰهِ رَبِّكُمْ ؕ— اِنْ كُنْتُمْ خَرَجْتُمْ جِهَادًا فِیْ سَبِیْلِیْ وَابْتِغَآءَ مَرْضَاتِیْ تُسِرُّوْنَ اِلَیْهِمْ بِالْمَوَدَّةِ ۖۗ— وَاَنَا اَعْلَمُ بِمَاۤ اَخْفَیْتُمْ وَمَاۤ اَعْلَنْتُمْ ؕ— وَمَنْ یَّفْعَلْهُ مِنْكُمْ فَقَدْ ضَلَّ سَوَآءَ السَّبِیْلِ ۟

1਼ ਹੇ ਈਮਾਨ ਵਾਲਿਓ! ਤੁਸੀਂ ਮੇਰੇ ਅਤੇ ਆਪਣੇ ਵੈਰੀਆਂ ਨੂੰ ਆਪਣਾ ਮਿੱਤਰ ਨਾ ਬਣਾਓ। ਤੁਸੀਂ ਤਾਂ ਉਹਨਾਂ ਵੱਲ ਦੋਸਤੀ ਦੇ ਸੁਨੇਹੇ ਘੱਲਦੇ ਹੋ ਜਦ ਕਿ ਉਹ, ਜਿਹੜਾ ਹੱਕ (ਸੱਚਾ ਧਰਮ) ਤੁਹਾਡੇ ਕੋਲ ਆਇਆ ਹੈ ਉਸ ਦੇ ਇਨਕਾਰੀ ਹਨ। ਉਹ ਰਸੂਲ (ਮੁਹੰਮਦ ਸ:) ਨੂੰ ਤੇ ਤੁਹਾਨੂੰ ਵੀ ਇਸ ਲਈ (ਮੱਕੇ ਤੋਂ) ਦੇਸ਼ ਨਿਕਾਲਾ ਦੇ ਰਹੇ ਹਨ ਕਿ ਤੁਸੀਂ ਆਪਣੇ ਰੱਬ ਉੱਤੇ ਈਮਾਨ ਰੱਖਦੇ ਹੋ। ਜੇ ਤੁਸੀਂ ਮੇਰੀ ਰਾਹ ਵਿਚ ਜਿਹਾਦ ਲਈ ਤੇ ਮੇਰੀ ਰਜ਼ਾ ਦੀ ਭਾਲ ਲਈ ਨਿਕਲੇ ਹੋ ਤਾਂ ਕਾਫ਼ਿਰਾਂ ਨੂੰ ਦੋਸਤ ਨਾ ਬਣਾਓ। ਤੁਸੀਂ ਉਹਨਾਂ ਕਾਫ਼ਿਰਾਂ ਵੱਲ ਲੁਕ-ਛਿਪ ਕੇ ਦੋਸਤੀ ਦੇ ਪੈਗ਼ਾਮ ਭੇਜਦੇ ਹੋ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਜੋ ਤੁਸੀਂ ਲੁਕਾਉਂਦੇ ਹੋ ਅਤੇ ਜੋ ਵਿਖਾਉਂਦੇ ਹੋ। ਤੁਹਾਡੇ ਵਿੱਚੋਂ ਜਿਹੜਾ ਵੀ ਕੋਈ ਅਜਿਹਾ ਕਰੇਗਾ ਤਾਂ ਉਹ ਜ਼ਰੂਰ ਹੀ ਸਿੱਧੀ ਰਾਹ ਤੋਂ ਭਟਕ ਗਿਆ ।1 info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 149/3

التفاسير:

external-link copy
2 : 60

اِنْ یَّثْقَفُوْكُمْ یَكُوْنُوْا لَكُمْ اَعْدَآءً وَّیَبْسُطُوْۤا اِلَیْكُمْ اَیْدِیَهُمْ وَاَلْسِنَتَهُمْ بِالسُّوْٓءِ وَوَدُّوْا لَوْ تَكْفُرُوْنَ ۟ؕ

2਼ ਜੇ ਉਹ (ਕਾਫ਼ਿਰ) ਤੁਹਾਡੇ ਉੱਤੇ ਕਾਬੂ ਪਾ ਲੈਣ ਤਾਂ ਉਹ ਤੁਹਾਡੀ ਜਾਨ ਦੇ ਦੁਸ਼ਮਨ ਹੋ ਜਾਣ ਅਤੇ ਬੁਰਾਈ ਦੇ ਇਰਾਦੇ ਨਾਲ, ਆਪਣੇ ਹੱਥਾਂ ਤੇ ਜ਼ੁਬਾਨਾਂ ਨਾਲ, ਤੁਹਾਨੂੰ ਕਸ਼ਟ ਪਚਾਉਣ। ਉਹ ਚਾਹੁੰਦੇ ਹਨ ਕਿ ਕਿਸੇ ਤਰ੍ਹਾਂ ਤੁਸੀਂ ਵੀ (ਹੱਕ ਤੋਂ) ਮੁਨਕਰ ਹੋ ਜਾਓ। info
التفاسير:

external-link copy
3 : 60

لَنْ تَنْفَعَكُمْ اَرْحَامُكُمْ وَلَاۤ اَوْلَادُكُمْ ۛۚ— یَوْمَ الْقِیٰمَةِ ۛۚ— یَفْصِلُ بَیْنَكُمْ ؕ— وَاللّٰهُ بِمَا تَعْمَلُوْنَ بَصِیْرٌ ۟

3਼ ਤੁਹਾਡੀਆਂ ਰਿਸ਼ਤੇਦਾਰੀਆਂ ਕਿਆਮਤ ਦਿਹਾੜੇ ਤੁਹਾਨੂੰ ਕੋਈ ਲਾਭ ਨਹੀਂ ਦੇਣਗੀਆਂ ਅਤੇ ਨਾ ਹੀ ਤੁਹਾਡੀ ਔਲਾਦ ਕਿਸੇ ਕੰਮ ਆਵੇਗੀ। ਉਹ ਤੁਹਾਡੇ ਵਿਚਾਲੇ ਫ਼ੈਸਲਾ ਕਰ ਦੇਵੇਗਾ, ਅੱਲਾਹਾ ਤੁਹਾਡੀਆਂ ਕਰਨੀਆਂ ਨੂੰ ਚੰਗੀ ਤਰ੍ਹਾਂ ਵੇਖਣ ਵਾਲਾ ਹੈ। info
التفاسير:

external-link copy
4 : 60

قَدْ كَانَتْ لَكُمْ اُسْوَةٌ حَسَنَةٌ فِیْۤ اِبْرٰهِیْمَ وَالَّذِیْنَ مَعَهٗ ۚ— اِذْ قَالُوْا لِقَوْمِهِمْ اِنَّا بُرَءٰٓؤُا مِنْكُمْ وَمِمَّا تَعْبُدُوْنَ مِنْ دُوْنِ اللّٰهِ ؗ— كَفَرْنَا بِكُمْ وَبَدَا بَیْنَنَا وَبَیْنَكُمُ الْعَدَاوَةُ وَالْبَغْضَآءُ اَبَدًا حَتّٰی تُؤْمِنُوْا بِاللّٰهِ وَحْدَهٗۤ اِلَّا قَوْلَ اِبْرٰهِیْمَ لِاَبِیْهِ لَاَسْتَغْفِرَنَّ لَكَ وَمَاۤ اَمْلِكُ لَكَ مِنَ اللّٰهِ مِنْ شَیْءٍ ؕ— رَبَّنَا عَلَیْكَ تَوَكَّلْنَا وَاِلَیْكَ اَنَبْنَا وَاِلَیْكَ الْمَصِیْرُ ۟

4਼ ਤੁਹਾਡੇ ਲਈ, ਇਬਰਾਹੀਮ ਤੇ ਉਸ ਦੇ ਸਾਥੀ, ਇਕ ਸੋਹਣਾ ਆਦਰਸ਼ ਹਨ। ਜਦੋਂ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਸੀ ਕਿ ਅਸੀਂ ਤੁਹਾਥੋਂ ਤੇ ਤੁਹਾਡੇ ਉਹਨਾਂ ਇਸ਼ਟਾਂ ਤੋਂ ਜਿਨ੍ਹਾਂ ਨੂੰ ਤੁਸੀਂ ਅੱਲਾਹ ਨੂੰ ਛੱਡ ਕੇ ਪੂਜਾ ਕਰਦੇ ਹੋ ਉੱਕਾ ਹੀ ਅਬਾਜ਼ਾਰ ਹਾਂ। ਅਸੀਂ ਤੁਹਾਡਾ ਇਨਕਾਰ ਕਰਦੇ ਹਾਂ। ਸਾਡੇ ਤੇ ਤੁਹਾਡੇ ਵਿਚਾਲੇ ਸਦਾ ਲਈ ਵੈਰ-ਵਿਰੋਧ ਤੇ ਈਰਖਾ ਸਪਸ਼ਟ ਹੋ ਚੁੱਕੀ ਹੈ ਜਦੋਂ ਤਕ ਕਿ ਤੁਸੀਂ ਇੱਕੋ ਇਕ ਅੱਲਾਹ ਉੱਤੇ ਈਮਾਨ ਨਹੀਂ ਲਿਆਉਂਦੇ। ਇਬਰਾਹੀਮ ਦਾ ਆਪਣੇ ਪਿਓ ਨੂੰ ਇਹ ਕਹਿਣਾ (ਆਦਰਸ਼ ਨਹੀਂ) ਕਿ ਮੈਂ ਤੁਹਾਡੇ ਲਈ ਆਪਣੇ ਰੱਬ ਤੋਂ ਖਿਮਾ ਦੀ ਅਰਦਾਸ ਕਰਾਂਗਾ ਪਰ ਮੈਂ ਤੁਹਾਡੇ ਲਈ (ਅੱਲਾਹ ਵੱਲੋਂ) ਕੋਈ ਅਧਿਕਾਰ ਨਹੀਂ ਰੱਖਦਾ (ਕਿ ਮੇਰੀ ਅਰਦਾਸ ਮੰਨੀ ਹੀ ਜਾਵੇ)। (ਇਬਰਾਹੀਮ ਨੇ ਬੇਨਤੀ ਕੀਤੀ ਕਿ) ਹੇ ਸਾਡੇ ਪਾਲਣਹਾਰ! ਅਸੀਂ ਤੇਰੇ ਉੱਤੇ ਹੀ ਭਰੋਸਾ ਕਰਦੇ ਹਾਂ ਅਤੇ ਤੇਰੇ ਵੱਲ ਹੀ ਭਓ ਆਏ ਹਾਂ ਅਤੇ ਤੇਰੇ ਵੱਲ ਹੀ ਅਸੀਂ ਪਰਤਣਾ ਹੈ। info
التفاسير:

external-link copy
5 : 60

رَبَّنَا لَا تَجْعَلْنَا فِتْنَةً لِّلَّذِیْنَ كَفَرُوْا وَاغْفِرْ لَنَا رَبَّنَا ۚ— اِنَّكَ اَنْتَ الْعَزِیْزُ الْحَكِیْمُ ۟

5਼ ਹੇ ਸਾਡੇ ਰੱਬ! ਤੂੰ ਸਾਨੂੰ ਉਹਨਾਂ ਲੋਕਾਂ ਲਈ ਅਜ਼ਮਾਇਸ਼ ਨਾ ਬਣਾ ਜਿਨ੍ਹਾ ਨੇ (ਤੇਰਾ) ਇਨਕਾਰ ਕੀਤਾ ਹੈ। ਤੂੰ ਸਾਡੀਆਂ ਭੁੱਲਾਂ ਨੂੰ ਮੁਆਫ਼ ਕਰਦੇ। ਬੇਸ਼ੱਕ ਤੂੰ ਹੀ ਵੱਡਾ ਜ਼ੋਰਾਵਰ ਅਤੇ ਯੁਕਤੀਮਾਨ ਹੈ। info
التفاسير: