വിശുദ്ധ ഖുർആൻ പരിഭാഷ - പഞ്ചാബി വിവർത്തനം - ആരിഫ് ഹലീം

external-link copy
145 : 6

قُلْ لَّاۤ اَجِدُ فِیْ مَاۤ اُوْحِیَ اِلَیَّ مُحَرَّمًا عَلٰی طَاعِمٍ یَّطْعَمُهٗۤ اِلَّاۤ اَنْ یَّكُوْنَ مَیْتَةً اَوْ دَمًا مَّسْفُوْحًا اَوْ لَحْمَ خِنْزِیْرٍ فَاِنَّهٗ رِجْسٌ اَوْ فِسْقًا اُهِلَّ لِغَیْرِ اللّٰهِ بِهٖ ۚ— فَمَنِ اضْطُرَّ غَیْرَ بَاغٍ وَّلَا عَادٍ فَاِنَّ رَبَّكَ غَفُوْرٌ رَّحِیْمٌ ۟

145਼ (ਹੇ ਨਬੀ!) ਤੁਸੀਂ ਕਹੋ ਕਿ ਜੋ ਵੀ ਵਹੀ (ਰੱਬੀ ਆਦੇਸ਼) ਮੇਰੇ ਵੱਲ ਆਈ ਹੈ ਮੈਂ ਇਸ ਵਿੱਚੋਂ ਕੁੱਝ ਵੀ ਅਜਿਹਾ ਨਹੀਂ ਵੇਖਦਾ ਜੋ ਕਿਸੇ ਖਾਣ ਵਾਲੇ ਲਈ, ਜੋਵੀ ਉਸ ਨੂੰ ਖਾਏ, ਹਰਾਮ ਹੋਵੇ ਪਰ ਹਾਂ! ਮੁਰਦਾਰ, ਵਗਦਾ ਖ਼ੂਨ, ਸੂਰ ਦਾ ਮਾਸ ਕਿਉਂ ਜੋ ਇਹ ਨਾ-ਪਾਕ ਹਨ (ਇਸ ਲਈ ਇਹ ਹਰਾਮ ਹਨ) ਜਾਂ ਉਹ ਜਾਨਵਰ ਜਿਸ ’ਤੇ ਜ਼ਿਬਹ ਕਰਦੇ ਸਮੇਂ ਛੁੱਟ ਅੱਲਾਹ ਤੋਂ ਕਿਸੇ ਹੋਰ ਦਾ ਨਾਂ ਲਿਆ ਗਿਆ ਹੋਵੇ। ਫੇਰ ਜੇ ਕੋਈ ਵਿਅਕਤੀ (ਭੁੱਖ ਤੋਂ) ਮਜਬੂਰ ਹੋ ਜਾਵੇ ਪਰ ਉਹ ਨਾ-ਫ਼ਰਮਾਨ ਤੇ (ਸ਼ਰੀਅਤ ਦੀਆਂ) ਸੀਮਾਵਾਂ ਟੱਪਣ ਵਾਲਾ ਨਾ ਹੋਵੇ (ਜੇ ਅਜਿਹਾ ਵਿਅਕਤੀ ਹਰਾਮ ਖਾ ਲਵੇ) ਤਾਂ ਬੇਸ਼ੱਕ ਤੁਹਾਡਾ ਰੱਬ ਅਤਿ ਬਖ਼ਸ਼ਣਹਾਰ ਤੇ ਰਹਿਮ ਵਾਲਾ ਹੈ। info
التفاسير: