1 ਰਾਇਨਾ ਦਾ ਅਰਥ ਸਾਡੇ ਵੱਲ ਧਿਆਨ ਦੇਣਾ ਹੇ ਜਦੋਂ ਕੋਈ ਗੱਲ ਸਮਝ ਵਿਚ ਨਾ ਆਵੇ ਤਾਂ ਉਸ ਸਮੇਂ ਇਸ ਸ਼ਬਦ ਦੀ ਵਰਤੋਂ ਕਰਕੇ ਬੋਲਣ ਵਾਲੇ ਦਾ ਧਿਆਨ ਆਪਣੇ ਵੱਲ ਕਰਨਾ ਹੁੰਦਾ ਹੇ। ਪਰ ਯਹੂਦੀ ਈਰਖਾ ਕਾਰਨ ਇਸ ਸ਼ਬਦ ਨੂੰ ਵਿਗਾੜ ਕੇ ਵਰਤੋਂ ਵਿਚ ਲਿਆਉਂਦੇ ਸਨ, ਜਿਸ ਕਾਰਨ ਇਸ ਦੇ ਅਰਥ ਹੀ ਬਦਲ ਜਾਂਦੇ ਸੀ, ਜਿਵੇਂ ਉਹ ਰਾਇਨਾ ਸ਼ਬਦ ਨੂੰ ਵਿਗਾੜ ਕੇ ਰਾਈਨਾ ਆਖਦੇ ਸੀ ਜਿਸ ਦਾ ਅਰਥ ਹੇ, ਹੇ ਸਾਡੇ ਚਰਵਾਹੇ। ਜੋ ਕਿ ਬੇਵਕੂਫ਼ ਦੀ ਥਾਂ ਬੋਲਿਆ ਜਾਂਦਾ ਹੇ ਇਸ ਸ਼ਬਦ ਦੀ ਥਾਂ ਮੁਸਲਮਾਨਾਂ ਨੂੰ ਉਨਜ਼ੁਰਨਾ ਸ਼ਬਦ ਦੀ ਵਰਤੋਂ ਕਰਨ ਦੀ ਹਿਦਾਇਤ ਦਿੱਤੀ ਗਈ।
2 ਇਹ ਆਇਤ ਯਹੂਦੀਆਂ ਤੇ ਈਸਾਈਆਂ ਲਈ ਇਕ ਚਿਤਾਵਨੀ ਸਾਮਾਨ ਹੇ ਇਸ ਵਿਚ ਉਹਨਾਂ ਲਈ ਇਹ ਲਾਜ਼ਮੀ ਹੇ ਕਿ ਉਹ ਹਜ਼ਰਤ ਮੁਹੰਮਦ ਸ: ਦੀ ਰਸਾਲਤ ਅਤੇ ਕੁਰਆਨ ਤੇ ਈਮਾਨ ਦੀ ਸਿੱਖਿਆਵਾਂ ਉੱਤੇ ਈਮਾਨ ਲੈ ਆਉਣ ਫੇਰ ਉਹਨਾਂ ਦਾ ਈਮਾਨ ਕਬੂਲ ਕੀਤਾ ਜਾਵੇਗਾ ਨਹੀਂ ਤਾਂ ਰੱਦ ਹੋ ਜਾਵੇਗਾ। ਵੇਖੋ ਸੂਰਤ ਆਲੇ-ਇਮਰਾਨ, ਆਇਤ 85, 116 /3
1 ਨਬੀ ਕਰੀਮ ਸ: ਦਾ ਫ਼ਰਮਾਨ ਰੁ ਕਿ ਜਿਸ ਨੂੰ ਸਭ ਤੋਂ ਘਟ ਸਜ਼ਾ ਦਿੱਤੀ ਜਾਵੇਗੀ, ਉਸ ਤੋਂ ਅੱਲਾਹ ਪੁੱਛੇਗਾ, “ਜੇ ਤੇਰੇ ਕੋਲ ਧਰਤੀ ਦੇ ਬਰਾਬਰ ਮਾਲ ਹੁੰਦਾ ਤਾਂ ਕੀ ਤੂੰ ਉਸ ਨੂੰ ਆਪਣੀ ਜਾਨ ਬਖ਼ਸ਼ਵਾਉਣ ਲਈ ਬਦਲੇ ਵਿਚ ਦੇ ਦਿੰਦਾ? ” ਤਾਂ ਉਹ ਕਹੇਗਾ, “ਹਾਂ! ਇਹੋ ਮੇਰੀ ਇੱਛਾ ਹੇ।” ਫੇਰ ਅੱਲਾਹ ਫ਼ਰਮਾਏਗਾ, “ਮੈਂ ਤਾਂ ਇਸ ਤੋਂ ਸੌਖੀ ਗੱਲ ਦੀ ਤੇਥੋਂ ਮੰਗ ਕੀਤੀ ਸੀ, ਜਦ ਤੂੰ ਆਦਮ ਦੀ ਪਿੱਠ ਵਿਚ ਹੀ ਸੀ ਕਿ ਤੂੰ ਮੇਰੇ ਨਾਲ ਕਿਸੇ ਨੂੰ ਸ਼ਰੀਕ ਨਾ ਬਣਾਈ, ਪਰ ਤੂੰ ਨਹੀਂ ਮੰਨਿਆ ਅਤੇ ਸ਼ਿਰਕ ਕਰਨ ਉੱਤੇ ਅੜਿਆ ਰਿਹਾ। (ਸਹੀ ਬੁਖ਼ਾਰੀ, ਹਦੀਸ: 3334)
1 ਤਾਗ਼ੂਤ ਤੋਂ ਭਾਵ ਝੂਠੇ ਇਸ਼ਟ ਹਨ। ਭਾਵ ਹਰ ਉਹ ਚੀਜ਼, ਛੁੱਟ ਅੱਲਾਹ ਤੋਂ ਜਿਸ ਦੀ ਇਬਾਦਤ ਕੀਤੀ ਜਾਵੇ ਜਾਂ ਭਰੋਸਾ ਕੀਤਾ ਜਾਵੇ ਜਾਂ ਮਦਦ ਮੰਗੀ ਜਾਵੇ, ਉਹ ਤਾਗ਼ੂਤ ਹੇ, ਪਰ ਸੰਸਾਰਿਕ ਕੰਮਾਂ ਵਿਚ ਕਿਸੇ ਦੀ ਮਦਦ ਕਰਨਾ ਇਸ ਵਿਚ ਸ਼ਾਮਿਲ ਨਹੀਂ, ਕਿਉਂ ਜੋ ਭਲਾਈ ਦੇ ਕੰਮਾਂ ਵਿਚ ਸਹਿਯੋਗ ਦੇਣਾ ਅਤੇ ਬੁਰੇ ਕੰਮਾਂ ਵਿਚ ਸਾਥ ਨਾ ਦੇਣਾ ਸ਼ਰੀਅਤ ਦਾ ਹੁਕਮ ਹੇ। ਵੇਖੋ ਹਾਸ਼ੀਆ ਸੂਰਤ ਅਲ-ਬਕਰਹ, ਆਇਤ 257 \2