1 ਇਸ ਆਇਤ ਵਿਚ ਵਜ਼ੂ ਕਰਨ ਦਾ ਹੁਕਮ ਹੇ। ਕਿਆਮਤ ਦਿਹਾੜੇ ਉੱਮਤੇ ਮੁਹੰਮਦੀਯਾ ਦੀ ਵਿਸ਼ੇਸ਼ਤਾ ਹੋਵੇਗੀ ਕਿ ਉਸ ਦੇ ਵਜ਼ੂ ਵਾਲੇ ਸਰੀਰ ਦੇ ਅੰਗ ਚਮਕਣਗੇਂ ਜਿਵੇਂ ਕਿ ਨਬੀ ਕਰੀਮ (ਸ:) ਨੇ ਫ਼ਰਮਾਇਆ, ਜਦੋਂ ਮੇਰੀ ਉੱਮਤ ਦੇ ਲੋਕ ਕਿਆਮਤ ਦਿਹਾੜੇ ਬੁਲਾਏ ਜਾਣਗੇ ਤਾਂ ਵਜ਼ੂ ਕਾਰਨ ਉਹਨਾਂ ਦੇ ਮੱਥੇ, ਹੱਥ, ਪੈਰ ਚਮਕਦੇ ਹੋਣਗੇ। ਜੇ ਤੁਹਾਡੇ ’ਚੋਂ ਕੋਈ ਆਪਣੀ ਚਮਕ ਵਧਾਉਣ ਦੀ ਹਿੰਮਤ ਰੱਖਦਾ ਹੋਵੇ ਤਾਂ ਉਹ ਜ਼ਰੂਰ ਵਧਾਏ ਭਾਵ ਚੰਗੀ ਤਰ੍ਹਾਂ ਤੇ ਵੱਧ ਤੋਂ ਵੱਧ ਵਜ਼ੂ ਕਰੇ। (ਸਹੀ ਬੁਖ਼ਾਰੀ, ਹਦੀਸ: 136) 1 ਤਯੱਮੁਮ ਕਰਨ ਦਾ ਤਰੀਕਾ ਆਪਣੇ ਦੋਵਾਂ ਹੱਥਾਂ ਨੂੰ ਕਿਸੇ ਪਾਕ ਮਿੱਟੀ ਜਾਂ ਸਾਫ਼ ਧਰਤੀ ’ਤੇ ਮਾਰੋ ਫੇਰ ਦੋਵਾਂ ਹੱਥਾਂ ਤੋਂ ਮਿੱਟੀ ਝਾੜ੍ਹ ਕੇ ਇਕ ਹੱਥ ਦੀ ਹਥੇਲੀ ਦੂਜੇ ਹੱਥ ਦੀ ਪਿੱਠ ’ਤੇ ਫੇਰੋ ਅਤੇ ਫਰ ਆਪਣੇ ਚਿਹਰੇ ’ਤੇ ਮਲੋ, ਇੰਜ ਇਕ ਵਾਰ ਹੀ ਕਰਨਾ ਹੇ। (ਸਹੀ ਬੁਖ਼ਾਰੀ, ਹਦੀਸ: 347)