1 ਇਸ ਹਦੀਸ ਵਿਚ ਇਸ ਆਇਤ ਦੀ ਵਿਆਖਿਆ ਇੰਜ ਕੀਤੀ ਗਈ ਹੈ ਕਿ ਅੱਲਾਹ ਦੇ ਰਸੂਲ ਨੇ ਫ਼ਰਮਾਇਆ ਇਕ ਰਾਤ ਮੇਰੇ ਕੋਲ ਦੋ ਫ਼ਰਿਸ਼ਤੇ ਆਏ ਅਤੇ ਮੈਨੂੰ ਜਗਾ ਕੇ ਅਜਿਹੇ ਸ਼ਹਿਰ ਵਲ ਲੈ ਗਏ ਜਿਹੜਾ ਸੋਨੇ ਅਤੇ ਚਾਂਦੀ ਦੀਆਂ ਇੱਟਾਂ ਨਾਲ ਉਸਾਰਿਆ ਹੋਇਆ ਸੀ। ਉੱਥੇ ਸਾਨੂੰ ਅਜਿਹੇ ਲੋਕ ਮਿਲੇ ਜਿਨ੍ਹਾਂ ਦੇ ਅੱਧੇ ਸ਼ਰੀਰ ਦਿਸਣ ਵਿਚ ਸੁਹਣੇ ਲਗਦੇ ਸੀ ਅਤੇ ਅੱਧੇ ਭੇੜੇ। ਫ਼ਰਿਸ਼ਤਿਆਂ ਨੇ ਉਹਨਾਂ ਨੂੰ ਕਿਹਾ ਕਿ ਇਸ ਨਹਿਰ ਵਿਚ ਦਾਖ਼ਿਲ ਹੋ ਜਾਓ ਸੋ ਉਹ ਉਸ ਵਿਚ ਦਾਖ਼ਿਲ ਹੋ ਗਏ ਜਦੋਂ ਉਹ ਵਾਪਿਸ ਆਏ ਤਾਂ ਉਹਨਾਂ ਦੀ ਬਦਸੂਰਤੀ ਖ਼ਤਮ ਹੋ ਚੁੱਕੀ ਸੀ ਅਤੇ ਉਹ ਬਹੁਤ ਹੀ ਸੋਹਣੇ ਬਣ ਗਏ ਸੀ। ਫ਼ਰਿਸ਼ਤਿਆਂ ਨੇ ਮੈਨੂੰ ਆਖਿਆ ਕਿ ਇਹ ਬਾਗ਼ੇ ਅਦਨ ਹੈ ਅਤੇ ਇਹੋ ਤੁਹਾਡਾ ਨਿਵਾਸ ਸਥਾਨ ਹੈ। ਫੇਰ ਉਹਨਾਂ ਫ਼ਰਿਸ਼ਤਿਆ ਨੇ ਕਿਹਾ ਕਿ ਇਹ ਲੋਕ ਜਿਨ੍ਹਾਂ ਦੇ ਅੱਧੇ ਸ਼ਰੀਰ ਸੋਹਣੇ ਸੀ ਅਤੇ ਅੱਧੇ ਭੇੜੇ ਸੀ ਇਹ ਅਜਿਹੇ ਲੋਕ ਸੀ ਜਿਹੜੇ ਚੰਗੇ ਅਤੇ ਮਾੜੇ ਦੋਨਾ ਤਰ੍ਹਾਂ ਦੇ ਕੰਮ ਕਰਦੇ ਸੀ ਪਰ ਅੱਲਾਹ ਨੇ ਉਹਨਾਂ ਨੂੰ ਮੁਆਫ਼ ਕਰ ਦਿੱਤਾ। (ਸਹੀ ਬੁਖ਼ਾਰੀ, ਹਦੀਸ 4674)