ការបកប្រែអត្ថន័យគួរអាន - ការបកប្រែជាភាសាប៉ង់ជាប - អារីហ្វ ហាលីម

លេខ​ទំព័រ:close

external-link copy
96 : 19

اِنَّ الَّذِیْنَ اٰمَنُوْا وَعَمِلُوا الصّٰلِحٰتِ سَیَجْعَلُ لَهُمُ الرَّحْمٰنُ وُدًّا ۟

96਼ ਬੇਸ਼ੱਕ ਜਿਹੜੇ ਈਮਾਨ ਲਿਆਏ ਤੇ ਨੇਕ ਅਮਲ ਕੀਤੇ, ਉਹਨਾਂ ਲਈ ਰਹਿਮਾਨ ਦਿਲਾਂ ਵਿਚ ਮੁਹੱਬਤ ਪੈਦਾ ਕਰ ਦੇਵੇਗਾ।1 info

1 ਧਰਤੀ ’ਤੇ ਲੋਕਾਂ ਦੇ ਦਿਲਾਂ ਵਿਚ ਅਤੇ ਅਕਾਸ਼ ਵਿਚ ਫ਼ਰਿਸ਼ਤਿਆਂ ਦੇ ਦਿਲਾਂ ਵਿਚ ਨੇਕ ਲੋਕਾਂ ਲਈ ਮੁਹੱਬਤ ਪੈਦਾ ਕਰ ਦੇਵੇਗਾ ਇਕ ਹਦੀਸ ਵਿਚ ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਜਦੋਂ ਅੱਲਾਹ ਕਿਸੇ ਵਿਅਕਤੀ ਨਾਲ ਮੁਹੱਬਤ ਕਰਦਾ ਹੈ ਤਾਂ ਉਹ ਜਿਹਬਰਾਈਲ ਅ:ਸ ਨੂੰ ਬੁਲਾ ਕੇ ਕਹਿੰਦਾ ਹੈ ਕਿ ਅੱਲਾਹ ਫਲਾਨੇ ਵਿਅਕਤੀ ਨਾਲ ਮੁਹੱਬਤ ਕਰਦਾ ਹੈ ਸੋ ਤੂੰ ਵੀ ਉਸ ਨਾਲ ਮੁਹੱਬਤ ਕਰ ਜਦੋਂ ਜਿਬਰਾਈਲ ਉਸ ਵਿਅਕਤੀ ਨਾਲ ਮੁਹੱਬਤ ਕਰਨ ਲੱਗ ਜਾਂਦਾ ਹੈ ਤਾਂ ਫੇਰ ਜਿਬਰਾਈਲ ਅਕਾਸ਼ ਵਾਲਿਆਂ ਵਿਚ ਐਲਾਨ ਕਰਦਾ ਹੈ ਕਿ ਅੱਲਾਹ ਫਲਾਨੇ ਵਿਅਕਤੀ ਨਾਲ ਮੁਹੱਬਤ ਕਰਦਾ ਹੈ ਤੁਸੀਂ ਵੀ ਉਸ ਨਾਲ ਮੁਹੱਬਤ ਕਰੋ ਇੰਜ ਸਾਰੇ ਅਕਾਸ਼ ਵਾਲੇ ਵੀ ਉਹਦੇ ਨਾਲ ਮੁਹੱਬਤ ਕਰਨ ਲਗ ਜਾਂਦੇ ਹਨ ਫੇਰ ਧਰਤੀ ਤੋਂ ਵਸਨ ਵਾਲਿਆਂ ਦੇ ਦਿਲਾਂ ਵਿਚ ਉਸ ਦੀ ਮੁਹੱਬਤ ਰੱਖ ਦਿੱਤੀ ਜਾਂਦੀ ਹੈ ਇੰਜ ਉਹ ਧਰਤੀ ’ਤੇ ਵੀ ਅੱਲਾਹ ਦੇ ਨੇਕ ਬੰਦਿਆਂ ਦਾ ਮਹਬੂਬ ਬਣਾ ਜਾਂਦਾ ਹੈ। (ਸਹੀ ਬੁਖ਼ਾਰੀ, ਹਦੀਸ: 6040)

التفاسير:

external-link copy
97 : 19

فَاِنَّمَا یَسَّرْنٰهُ بِلِسَانِكَ لِتُبَشِّرَ بِهِ الْمُتَّقِیْنَ وَتُنْذِرَ بِهٖ قَوْمًا لُّدًّا ۟

97਼ (ਹੇ ਨਬੀ!) ਬੇਸ਼ੱਕ ਅਸੀਂ ਇਸ (.ਕੁਰਆਨ) ਨੂੰ ਤੁਹਾਡੀ ਭਾਸ਼ਾ (ਅਰਬੀ) ਵਿਚ ਬਹੁਤ ਹੀ ਸਰਲ ਕਰ ਦਿੱਤਾ ਹੈ ਤਾਂ ਜੋ ਤੁਸੀਂ ਇਸ ਰਾਹੀਂ ਪਰਹੇਜ਼ਗਾਰਾਂ ਨੂੰ ਜੰਨਤ ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ ਅਤੇ ਝਗੜਾਲੂ (ਕਾਫ਼ਿਰ ਤੇ ਮੁਸ਼ਰਿਕ) ਲੋਕਾਂ ਨੂੰ (ਨਰਕ ਤੋਂ) ਡਰਾ ਦਿਓ।1 info

1 ਝਗੜਾਲੂ ਉਹ ਕੌਮ ਹੈ, ਜਿਹੜੀ ਅੱਲਾਹ ਦੇ ਇਕ ਹੋਣ ਅਤੇ ਉਸ ਰਸੂਲ (ਸ:) ਦੀ ਰਸਾਲਤ ’ਤੇ ਈਮਾਨ ਨਹੀਂ ਰੱਖਦੇ।

التفاسير:

external-link copy
98 : 19

وَكَمْ اَهْلَكْنَا قَبْلَهُمْ مِّنْ قَرْنٍ ؕ— هَلْ تُحِسُّ مِنْهُمْ مِّنْ اَحَدٍ اَوْ تَسْمَعُ لَهُمْ رِكْزًا ۟۠

98਼ ਅਸੀਂ (ਮੱਕੇ ਵਾਲਿਆਂ) ਤੋਂ ਪਹਿਲਾਂ ਵੀ ਕਿੰਨੀਆਂ ਹੀ ਕੌਮਾਂ ਦਾ ਸਰਵਨਾਸ਼ ਕਰ ਚੁੱਕੇ ਹਾਂ। ਕੀ ਤੁਸੀਂ ਉਹਨਾਂ ਦਾ ਨਾਂ-ਥੇਹ ਵੀ ਵੇਖਦੇ ਹੋ ? ਜਾਂ ਉਹਨਾਂ ਦੀ ਕੋਈ ਭਿਣਕ ਵੀ ਕੀਤੇ ਸੁਣਾਈ ਦਿੰਦੀ ਹੈ ? info
التفاسير: