Terjemahan makna Alquran Alkarim - Terjemahan Berbahasa Punjab - Arif Halim

ਅਲ-ਫ਼ਤਿਹ

external-link copy
1 : 75

لَاۤ اُقْسِمُ بِیَوْمِ الْقِیٰمَةِ ۟ۙ

1਼ ਮੈਂ ਸਹੁੰ ਖਾਂਦਾ ਹਾਂ ਕਿਆਮਤ ਦਿਹਾੜੇ ਦੀ। info
التفاسير:

external-link copy
2 : 75

وَلَاۤ اُقْسِمُ بِالنَّفْسِ اللَّوَّامَةِ ۟

2਼ ਅਤੇ ਮੈਂ ਨਿੰਦਨ ਯੋਗ ਮਨ ਦੀ ਸਹੁੰ ਖਾਂਦਾ ਹੈ। info
التفاسير:

external-link copy
3 : 75

اَیَحْسَبُ الْاِنْسَانُ اَلَّنْ نَّجْمَعَ عِظَامَهٗ ۟ؕ

3਼ ਕੀ ਮਨੁੱਖ ਸਮਝਦਾ ਹੈ ਕਿ ਅਸੀਂ ਉਸ ਦੀਆਂ ਹੱਡੀਆਂ ਨੂੰ ਇਕੱਤਰ ਨਹੀਂ ਕਰ ਸਕਾਂਗੇ ? info
التفاسير:

external-link copy
4 : 75

بَلٰى قٰدِرِیْنَ عَلٰۤی اَنْ نُّسَوِّیَ بَنَانَهٗ ۟

4਼ ਕਿਉਂ ਨਹੀਂ! ਸਗੋਂ ਅਸੀਂ ਤਾਂ ਉਸ ਦੀ ਪੋਰ-ਪੋਰ ਠੀਕ ਕਰਨ ’ਤੇ ਸਮਰਥ ਹਾਂ।1 info

1 ਇਹ ਇਕ ਸੱਚਾਈ ਹੈ ਕਿ ਹਰੇਕ ਵਿਅਕਤੀ ਦੇ ਵਿਸ਼ੇਸ਼ ਉਂਗਲਾ ਦੇ ਨਿਸ਼ਾਨ ਸੰਸਾਰ ਦੇ ਕਿਸੇ ਵੀ ਦੂਜੇ ਮਨੁੱਖ ਨਾਲ ਨਹੀਂ ਮਿਲਦੇ। ਇਹ ਆਇਤ ਉਸੇ ਵੱਲ ਅਗਵਾਈ ਕਰਦੀ ਹੈ ਕਿ ਸਾਡਾ ਪਾਲਣਹਾਰ ਸਭ ਤੋਂ ਉੱਚਾ ਤੇ ਵਡਿਆਈ ਵਾਲਾ ਹੈ ਅਤੇ ਹਰੇਕ ਚੀਜ਼ ਦਾ ਬਣਾਉਣ ਵਾਲਾ ਉਹੀਓ ਹੈ, ਛੁੱਟ ਉਸ ਤੋਂ ਹੋਰ ਕੋਈ ਬੰਦਗੀ ਦੇ ਯੋਗ ਨਹੀਂ।

التفاسير:

external-link copy
5 : 75

بَلْ یُرِیْدُ الْاِنْسَانُ لِیَفْجُرَ اَمَامَهٗ ۟ۚ

5਼ ਮਨੁੱਖ ਤਾਂ ਚਾਹੁੰਦਾ ਹੈ ਕਿ ਅਗਾਂਹ ਨੂੰ ਵੀ ਦੁਰਾਚਾਰ ਵਾਲੇ ਕੰਮ ਕਰਦਾ ਰਹੇ। info
التفاسير:

external-link copy
6 : 75

یَسْـَٔلُ اَیَّانَ یَوْمُ الْقِیٰمَةِ ۟ؕ

6਼ ਉਹ ਪੁੱਛਦਾ ਹੈ ਕਿ ਕਿਆਮਤ ਦਿਹਾੜਾ ਕਦੋਂ ਹੈ। info
التفاسير:

external-link copy
7 : 75

فَاِذَا بَرِقَ الْبَصَرُ ۟ۙ

7਼ (ਇਹ ਦਿਹਾੜਾ ਉਸ ਵੇਲੇ ਹੋਵੇਗਾ) ਜਦੋਂ ਅੱਖਾਂ ਪਥਰਾ ਜਾਣਗੀਆਂ। info
التفاسير:

external-link copy
8 : 75

وَخَسَفَ الْقَمَرُ ۟ۙ

8਼ ਚੰਨ ਬੇ-ਨੂਰ ਹੋ ਜਾਵੇਗਾ। info
التفاسير:

external-link copy
9 : 75

وَجُمِعَ الشَّمْسُ وَالْقَمَرُ ۟ۙ

9਼ ਸੂਰਜ ਅਤੇ ਚੰਨ ਨੂੰ ਜਮਾਂ ਕਰ ਦਿੱਤਾ ਜਾਵੇਗਾ। 2 info

2 ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ, ਕਿਆਮਤ ਦਿਹਾੜੇ ਸੂਰਜ ਤੇ ਚੰਨ ਦੋਵੇਂ ਬੇ-ਨੂਰ ਹੋ ਜਾਣਗੇ। (ਸਹੀ ਬੁਖ਼ਾਰੀ, ਹਦੀਸ: 3200)

التفاسير:

external-link copy
10 : 75

یَقُوْلُ الْاِنْسَانُ یَوْمَىِٕذٍ اَیْنَ الْمَفَرُّ ۟ۚ

10਼ ਅਤੇ ਮਨੁੱਖ ਉਸ ਦਿਨ ਆਖੇਗਾ ਕਿ ਨੱਸਣ ਦੀ ਥਾਂ ਕਿੱਥੇ ਹੈ ? info
التفاسير:

external-link copy
11 : 75

كَلَّا لَا وَزَرَ ۟ؕ

11਼ ਉੱਕਾ ਨਹੀਂ! ਉੱਥੇ ਕੋਈ ਸ਼ਰਨ-ਅਸਥਾਨ ਨਹੀਂ। info
التفاسير:

external-link copy
12 : 75

اِلٰى رَبِّكَ یَوْمَىِٕذِ ١لْمُسْتَقَرُّ ۟ؕ

12਼ ਉਸ ਦਿਨ ਤੇਰੇ ਰੱਬ ਦੇ ਸਾਹਮਣੇ ਹੀ ਜਾ ਕੇ ਠਹਿਰਨਾ ਹੋਵੇਗਾ। info
التفاسير:

external-link copy
13 : 75

یُنَبَّؤُا الْاِنْسَانُ یَوْمَىِٕذٍ بِمَا قَدَّمَ وَاَخَّرَ ۟ؕ

13਼ ਉਸ ਦਿਨ ਮਨੁੱਖ ਨੂੰ ਦੱਸ ਦਿੱਤਾ ਜਾਵੇਗਾ ਜੋ ਉਸ ਨੇ (ਚੰਗੇ ਜਾਂ ਮਾੜੇ ਕਰਮ) ਅੱਗੇ (ਆਖ਼ਿਰਤ ਲਈ) ਭੇਜੇ ਹਨ ਅਤੇ ਜੋ ਉਸ ਨੇ ਪਿੱਛੇ (ਦੁਨੀਆਂ ਵਿਚ) ਛੱਡੇ ਹਨ। info
التفاسير:

external-link copy
14 : 75

بَلِ الْاِنْسَانُ عَلٰی نَفْسِهٖ بَصِیْرَةٌ ۟ۙ

14਼ ਸਗੋਂ ਮਨੁੱਖ ਆਪੇ ਹੀ ਆਪਣੇ ਆਪ ਨੂੰ ਚੰਗੀ ਤਰ੍ਹਾਂ ਜਾਣਦਾ ਹੈ। info
التفاسير:

external-link copy
15 : 75

وَّلَوْ اَلْقٰى مَعَاذِیْرَهٗ ۟ؕ

15਼ ਉਹ ਭਾਵੇਂ ਕਿੰਨੇ ਹੀ ਬਹਾਨੇ ਪੇਸ਼ ਕਰੇ। info
التفاسير:

external-link copy
16 : 75

لَا تُحَرِّكْ بِهٖ لِسَانَكَ لِتَعْجَلَ بِهٖ ۟ؕ

16਼ (ਹੇ ਨਬੀ!) ਤੁਸੀਂ ਇਸ .ਕੁਰਆਨ ਨੂੰ ਛੇਤੀ ਯਾਦ ਕਰਨ ਲਈ ਆਪਣੀ ਜ਼ੁਬਾਨ ਨੂੰ (ਛੇਤੀ-ਛੇਤੀ) ਹਰਕਤ ਨਾ ਦਿਓ। info
التفاسير:

external-link copy
17 : 75

اِنَّ عَلَیْنَا جَمْعَهٗ وَقُرْاٰنَهٗ ۟ۚۖ

17਼ ਇਸ ਨੂੰ (ਤੁਹਾਡੇ ਸੀਨੇ ਵਿਚ) ਜਮ੍ਹਾਂ ਕਰਨਾ ਅਤੇ ਇਸ ਨੂੰ (ਆਪ ਜੀ ਤੋਂ) ਪੜ੍ਹਵਾ ਦੇਣਾ ਸਾਡੇ ਜ਼ਿੰਮੇ ਹੈ। info
التفاسير:

external-link copy
18 : 75

فَاِذَا قَرَاْنٰهُ فَاتَّبِعْ قُرْاٰنَهٗ ۟ۚ

18਼ ਜਦੋਂ ਅਸੀਂ ਤੁਹਾਨੂੰ ਇਸ ਨੂੰ ਪੜ੍ਹਵਾ ਚੁੱਕੀਏ ਤਾਂ ਉਸ ਪੜ੍ਹਾਈ ਦੀ ਪਾਲਣਾ ਕਰੋ। info
التفاسير:

external-link copy
19 : 75

ثُمَّ اِنَّ عَلَیْنَا بَیَانَهٗ ۟ؕ

19਼ ਫੇਰ ਇਸ ਦੀ ਵਿਆਖਿਆ ਕਰਨਾ ਸਾਡੇ ਜ਼ਿੰਮੇ ਹੈ। info
التفاسير:

external-link copy
20 : 75

كَلَّا بَلْ تُحِبُّوْنَ الْعَاجِلَةَ ۟ۙ

20਼ ਉੱਕਾ ਹੀ ਨਹੀਂ! ਸਗੋਂ ਤੁਸੀਂ ਲੋਕ ਤਾਂ ਦੁਨੀਆਂ ਨੂੰ ਹੀ ਪਸੰਦ ਕਰਦੇ ਹੋ। info
التفاسير:

external-link copy
21 : 75

وَتَذَرُوْنَ الْاٰخِرَةَ ۟ؕ

21਼ ਅਤੇ ਆਖ਼ਿਰਤ (ਦੀ ਚਿੰਤਾ) ਨੂੰ ਛੱਡ ਦਿੰਦੇ ਹੋ। info
التفاسير:

external-link copy
22 : 75

وُجُوْهٌ یَّوْمَىِٕذٍ نَّاضِرَةٌ ۟ۙ

22਼ ਉਸ (ਕਿਆਮਤ) ਦਿਹਾੜੇ ਕਈ ਚਿਹਰੇ ਲਹਿ-ਲਹਿ ਕਰਦੇ ਹੋਣਗੇ। info
التفاسير:

external-link copy
23 : 75

اِلٰى رَبِّهَا نَاظِرَةٌ ۟ۚ

23਼ ਆਪਣੇ ਰੱਬ ਵੱਲ ਵੇਖ ਰਹੇ ਹੋਣਗੇ। info
التفاسير:

external-link copy
24 : 75

وَوُجُوْهٌ یَّوْمَىِٕذٍ بَاسِرَةٌ ۟ۙ

24਼ ਉਸ (ਕਿਆਮਤ) ਦਿਹਾੜੇ ਕਈ ਚਿਹਰੇ ਉਦਾਸ ਹੋਣਗੇ। info
التفاسير:

external-link copy
25 : 75

تَظُنُّ اَنْ یُّفْعَلَ بِهَا فَاقِرَةٌ ۟ؕ

25਼ ਉਹ ਸਮਝਣਗੇ ਕਿ ਉਹਨਾਂ ਨਾਲ ਲੱਕ-ਤੋੜ (ਭਾਵ ਅਤਿ ਕਰੜਾਈ ਵਾਲਾ) ਵਰਤਾਓ ਹੋਣ ਵਾਲਾ ਹੈ। info
التفاسير:

external-link copy
26 : 75

كَلَّاۤ اِذَا بَلَغَتِ التَّرَاقِیَ ۟ۙ

26਼ ਉੱਕਾ ਹੀ ਨਹੀਂ! ਜਦੋਂ (ਜਾਨ) ਘੰਡੀ ਤਕ ਆ ਪਹੁੰਚੇਗੀ। info
التفاسير:

external-link copy
27 : 75

وَقِیْلَ مَنْ ٚ— رَاقٍ ۟ۙ

27਼ ਅਤੇ ਕਿਹਾ ਜਾਵੇਗਾ ਕਿ ਕੌਣ ਹੈ ਝਾੜ-ਫੂਂਕ ਕਰਨ ਵਾਲਾ ? info
التفاسير:

external-link copy
28 : 75

وَّظَنَّ اَنَّهُ الْفِرَاقُ ۟ۙ

28਼ ਅਤੇ ਉਹ ਸਮਝ ਲਵੇਗਾ ਕਿ ਇਹ (ਸੰਸਾਰ ਤੋਂ) ਵਿਛੋੜੇ ਦਾ ਸਮਾਂ ਹੈ। info
التفاسير:

external-link copy
29 : 75

وَالْتَفَّتِ السَّاقُ بِالسَّاقِ ۟ۙ

29਼ ਪਿੰਨੀ ਨਾਲ ਪਿੰਨੀ ਜੁੜ ਜਾਵੇਗੀ।1 info

1। ਇਸ ਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਘਬਰਾਹਟ ਵਿਚ ਹੋਰ ਵੀ ਬਿਪਤਾ ਦਾ ਵਾਧਾ ਹੋ ਜਾਵੇਗਾ ਭਾਵ ਮੌਤ ਤੇ ਮੌਤ ਮਗਰੋਂ ਹੋਣ ਵਾਲੀ ਘਬਰਾਹਟ ਤੇ ਪਰੇਸ਼ਾਨੀ। (ਤਫ਼ਸੀਰ ਤਿਬਰੀ, ਹਦੀਸ: 243/29)

التفاسير:

external-link copy
30 : 75

اِلٰى رَبِّكَ یَوْمَىِٕذِ ١لْمَسَاقُ ۟ؕ۠

30਼ ਉਸ ਦਿਹਾੜੇ ਤੁਹਾਡੇ ਰੱਬ ਵੱਲ ਚਲਣਾ ਹੋਵੇਗਾ। info
التفاسير:

external-link copy
31 : 75

فَلَا صَدَّقَ وَلَا صَلّٰى ۟ۙ

31਼ ਨਾ ਤਾਂ ਉਸ ਨੇ (ਸੰਸਾਰ ਵਿਚ ਹੱਕ ਦੀ) ਪੁਸ਼ਟੀ ਕੀਤੀ ਅਤੇ ਨਾ ਹੀ ਨਮਾਜ਼ ਪੜ੍ਹੀ। info
التفاسير:

external-link copy
32 : 75

وَلٰكِنْ كَذَّبَ وَتَوَلّٰى ۟ۙ

32਼ ਸਗੋਂ ਉਸ ਨੇ ਤਾਂ ਹੱਕ ਨੂੰ ਝੁਠਲਾਇਆ ਅਤੇ ਮੂੰਹ ਮੋੜ ਲਿਆ। info
التفاسير:

external-link copy
33 : 75

ثُمَّ ذَهَبَ اِلٰۤی اَهْلِهٖ یَتَمَطّٰى ۟ؕ

33਼ ਫੇਰ ਉਹ ਆਪਣੇ ਪਰਿਵਾਰ ਕੋਲ ਆਕੜਦਾ ਹੋਇਆ ਗਿਆ। info
التفاسير:

external-link copy
34 : 75

اَوْلٰى لَكَ فَاَوْلٰى ۟ۙ

34਼ ਸੋ ਅੱਜ ਤੇਰੇ ਲਈ ਬਰਬਾਦੀ ਹੀ ਬਰਬਾਦੀ ਹੈ। info
التفاسير:

external-link copy
35 : 75

ثُمَّ اَوْلٰى لَكَ فَاَوْلٰى ۟ؕ

35਼ ਬਰਬਾਦੀ ਹੀ ਬਰਬਾਦੀ ਹੈ ਤੇਰੇ ਲਈ। info
التفاسير:

external-link copy
36 : 75

اَیَحْسَبُ الْاِنْسَانُ اَنْ یُّتْرَكَ سُدًی ۟ؕ

36਼ ਕੀ ਮਨੁੱਖ ਸਮਝਦਾ ਹੈ ਕਿ ਉਸ ਨੂੰ ਐਵੇਂ ਹੀ (ਭਾਵ ਬਿਨਾਂ ਹਿਸਾਬ ਕਿਤਾਬ ਤੋਂ) ਛੱਡ ਦਿੱਤਾ ਜਾਵੇਗਾ। info
التفاسير:

external-link copy
37 : 75

اَلَمْ یَكُ نُطْفَةً مِّنْ مَّنِیٍّ یُّمْنٰى ۟ۙ

37਼ ਕੀ ਉਹ ਵੀਰਜ ਦੀ ਇਕ ਬੂੰਦ ਨਹੀਂ ਸੀ ਜਿਹੜੀ (ਮਾਂ ਦੇ) ਗਰਭ ਵਿਚ ਟਪਕਾਈ ਜਾਂਦੀ ਹੈ। info
التفاسير:

external-link copy
38 : 75

ثُمَّ كَانَ عَلَقَةً فَخَلَقَ فَسَوّٰى ۟ۙ

38਼ ਫੇਰ ਉਹ ਲੋਥੜਾ ਬਣਿਆ, ਫੇਰ ਅੱਲਾਹ ਨੇ ਉਸ ਨੂੰ ਪੈਦਾ ਕੀਤਾ ਅਤੇ ਉਸ ਦੇ ਅੰਗ ਠੀਕ-ਠਾਕ ਕੀਤੇ।1 info

1 ਵੇਖੋ ਸੂਰਤ ਅਲ-ਹੱਜ, ਹਾਸ਼ੀਆ ਆਇਤ 5/22

التفاسير:

external-link copy
39 : 75

فَجَعَلَ مِنْهُ الزَّوْجَیْنِ الذَّكَرَ وَالْاُ ۟ؕ

39਼ ਫੇਰ ਉਸ ਤੋਂ ਨਰ ਤੇ ਮਦੀਨ ਦਾ ਜੋੜਾ ਬਣਾਇਆ। info
التفاسير:

external-link copy
40 : 75

اَلَیْسَ ذٰلِكَ بِقٰدِرٍ عَلٰۤی اَنْ یُّحْیِ الْمَوْتٰى ۟۠

40਼ ਫੇਰ ਕੀ ਉਹ (ਅੱਲਾਹ) ਇਸ ਦੀ ਸਮਰਥਾ ਨਹੀਂ ਰੱਖਦਾ ਕਿ ਮੁਰਦਿਆਂ ਨੂੰ ਜਿਊਂਦਾ ਕਰ ਦੇਵੇ। info
التفاسير: