Terjemahan makna Alquran Alkarim - Terjemahan Berbahasa Punjab - Arif Halim

Nomor Halaman:close

external-link copy
144 : 7

قَالَ یٰمُوْسٰۤی اِنِّی اصْطَفَیْتُكَ عَلَی النَّاسِ بِرِسٰلٰتِیْ وَبِكَلَامِیْ ۖؗ— فَخُذْ مَاۤ اٰتَیْتُكَ وَكُنْ مِّنَ الشّٰكِرِیْنَ ۟

144਼ ਫ਼ਰਮਾਇਆ ਕਿ ਹੇ ਮੂਸਾ! ਮੈਂਨੇ ਸਾਰੇ ਲੋਕਾਂ ਵਿੱਚੋਂ ਪੈਗ਼ੰਬਰੀ ਕਰਨ ਲਈ ਅਤੇ ਵਾਰਤਾਲਾਪ ਲਈ ਤੈਨੂੰ ਚੁਣਿਆ ਹੈ। ਸੋ ਜੋ (ਪੈਗ਼ੰਬਰੀ) ਮੈਂ ਤੈਨੂੰ ਦਿੰਦਾ ਹਾਂ, ਉਸ ਨੂੰ ਲੈ ਅਤੇ ਮੇਰਾ ਸ਼ੁਕਰ ਅਦਾ ਕਰ। info
التفاسير:

external-link copy
145 : 7

وَكَتَبْنَا لَهٗ فِی الْاَلْوَاحِ مِنْ كُلِّ شَیْءٍ مَّوْعِظَةً وَّتَفْصِیْلًا لِّكُلِّ شَیْءٍ ۚ— فَخُذْهَا بِقُوَّةٍ وَّاْمُرْ قَوْمَكَ یَاْخُذُوْا بِاَحْسَنِهَا ؕ— سَاُورِیْكُمْ دَارَ الْفٰسِقِیْنَ ۟

145਼ ਅਸੀਂ ਮੂਸਾ ਨੂੰ ਜੀਵਨ ਦੇ ਹਰੇਕ ਖੇਤਰ ਬਾਰੇ ਨਸੀਹਤਾਂ ਅਤੇ ਹਰ ਚੀਜ਼ ਦੀ ਵਿਆਖਿਆ ਤਖ਼ਤੀਆਂ ’ਤੇ ਲਿਖ ਦਿੱਤੀਆਂ ਅਤੇ ਕਿਹਾ ਕਿ ਇਹਨਾਂ (ਹਿਦਾਇਤਾਂ) ਨੂੰ ਚੰਗੀ ਤਰ੍ਹਾਂ ਸਾਂਭ ਅਤੇ ਆਪਣੀ ਕੌਮ ਨੂੰ ਹੁਕਮ ਦੇ ਕਿ ਇਹਨਾਂ ਚੰਗੀਆਂ ਗੱਲਾਂ ਦੀ ਹੀ ਪਾਲਣਾ ਕਰਨ। ਮੈਂ ਬਹੁਤ ਛੇਤੀ ਹੀ ਉਹਨਾਂ ਲੋਕਾਂ ਦਾ ਟਿਕਾਣਾ ਤੈਨੂੰ ਵਿਖਾਵਾਂਗਾ ਜਿਹੜੇ ਨਾ-ਫ਼ਰਮਾਨ ਹਨ। info
التفاسير:

external-link copy
146 : 7

سَاَصْرِفُ عَنْ اٰیٰتِیَ الَّذِیْنَ یَتَكَبَّرُوْنَ فِی الْاَرْضِ بِغَیْرِ الْحَقِّ ؕ— وَاِنْ یَّرَوْا كُلَّ اٰیَةٍ لَّا یُؤْمِنُوْا بِهَا ۚ— وَاِنْ یَّرَوْا سَبِیْلَ الرُّشْدِ لَا یَتَّخِذُوْهُ سَبِیْلًا ۚ— وَاِنْ یَّرَوْا سَبِیْلَ الْغَیِّ یَتَّخِذُوْهُ سَبِیْلًا ؕ— ذٰلِكَ بِاَنَّهُمْ كَذَّبُوْا بِاٰیٰتِنَا وَكَانُوْا عَنْهَا غٰفِلِیْنَ ۟

146਼ ਮੈਂ (ਛੇਤੀ ਹੀ) ਅਜਿਹੇ ਲੋਕਾਂ ਨੂੰ ਆਪਣੇ ਹੁਕਮਾਂ ਤੋਂ ਦੂਰ ਹੀ ਰੱਖਾਂਗਾ ਜਿਹੜੇ ਸੰਸਾਰ ਵਿਚ ਤਕੱਬਰ (ਵਡਿਆਈ) ਕਰਦੇ ਹਨ ਜਿਸ ਦਾ ਉਹਨਾਂ ਨੂੰ ਕੋਈ ਹੱਕ ਨਹੀਂ। ਜੇ ਉਹ ਸਾਰੀਆਂ ਨਿਸ਼ਾਨੀਆਂ ਵੀ ਵੇਖ ਲੈਣ ਤਾਂ ਵੀ ਉਹ ਈਮਾਨ ਨਹੀਂ ਲਿਆਉਣਗੇ। ਜੇ ਕੋਈ ਹਿਦਾਇਤ ਵਾਲੀ ਰਾਹ ਵੇਖ ਲੈਣ ਤਾਂ ਉਸ ਰਾਹ ਨੂੰ ਨਹੀਂ ਅਪਣਾਉਂਦੇ, ਹਾਂ! ਜੇ ਗੁਮਰਾਹੀ ਵਾਲਾ ਰਾਹ ਵੇਖ ਲੈਣ ਤਾਂ ਉਸ ਰਾਹ ਨੂੰ ਅਪਣਾਉਂਦੇ ਹਨ। ਇਹ ਸਭ ਇਸ ਲਈ ਹੈ ਕਿਉਂ ਜੋ ਉਹਨਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਨੂੰ ਝੁਠਲਾਇਆ ਅਤੇ ਇਹਨਾਂ ਤੋਂ ਬੇਸੁਰਤ ਰਹੇ। info
التفاسير:

external-link copy
147 : 7

وَالَّذِیْنَ كَذَّبُوْا بِاٰیٰتِنَا وَلِقَآءِ الْاٰخِرَةِ حَبِطَتْ اَعْمَالُهُمْ ؕ— هَلْ یُجْزَوْنَ اِلَّا مَا كَانُوْا یَعْمَلُوْنَ ۟۠

147਼ ਉਹ ਲੋਕੀ ਜਿਨ੍ਹਾਂ ਨੇ ਸਾਡੀਆਂ ਆਇਤਾਂ ਨੂੰ ਅਤੇ ਕਿਆਮਤ ਦੇ ਆਉਣ ਨੂੰ ਵੀ ਝੁਠਲਾਇਆ, ਉਹਨਾਂ ਦੇ ਸਾਰੇ ਹੀ ਕੰਮ ਵਿਅਰਥ ਹੋ ਗਏ, ਉਹਨਾਂ ਨੂੰ ਉਹੀਓ ਬਦਲਾ ਦਿੱਤਾ ਜਾਵੇਗਾ ਜੋ ਉਹ (ਸੰਸਾਰ ਵਿਚ) ਕਰਦੇ ਸਨ। info
التفاسير:

external-link copy
148 : 7

وَاتَّخَذَ قَوْمُ مُوْسٰی مِنْ بَعْدِهٖ مِنْ حُلِیِّهِمْ عِجْلًا جَسَدًا لَّهٗ خُوَارٌ ؕ— اَلَمْ یَرَوْا اَنَّهٗ لَا یُكَلِّمُهُمْ وَلَا یَهْدِیْهِمْ سَبِیْلًا ۘ— اِتَّخَذُوْهُ وَكَانُوْا ظٰلِمِیْنَ ۟

148਼ ਮੂਸਾ ਦੀ ਕੌਮ ਨੇ ਉਹ ਦੇ (ਕੋਹੇ-ਤੂਰ ’ਤੇ) ਜਾਣ ਮਗਰੋਂ ਆਪਣੇ ਗਹਿਣਿਆਂ ਦਾ ਇਕ ਵੱਛਾ ਬਣਾ ਲਿਆ ਜਿਹੜਾ ਇਕ ਧੜ ਸੀ, ਜਿਸ ਵਿੱਚੋਂ ਗਊ ਦੀ ਅਵਾਜ਼ ਨਿਕਲਦੀ ਸੀ। ਕੀ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਨਾ ਤਾਂ ਉਹ (ਵੱਛਾ) ਉਹਨਾਂ ਨਾਲ ਕੋਈ ਗੱਲ ਹੀ ਕਰਦਾ ਹੈ ਨਾ ਹੀ ਉਹਨਾਂ ਨੂੰ ਕੋਈ ਰਾਹ ਦਰਸਾਉਂਦਾ ਹੈ ? ਫੇਰ ਵੀ ਉਹਨਾਂ ਨੇ ਉਸ ਨੂੰ ਇਸ਼ਟ ਬਣਾ ਲਿਆ ਹੈ ਅਤੇ ਉਹ ਬਹੁਤ ਜ਼ਾਲਮ ਸਨ। info
التفاسير:

external-link copy
149 : 7

وَلَمَّا سُقِطَ فِیْۤ اَیْدِیْهِمْ وَرَاَوْا اَنَّهُمْ قَدْ ضَلُّوْا ۙ— قَالُوْا لَىِٕنْ لَّمْ یَرْحَمْنَا رَبُّنَا وَیَغْفِرْ لَنَا لَنَكُوْنَنَّ مِنَ الْخٰسِرِیْنَ ۟

149਼ ਜਦੋਂ ਉਹ ਆਪਣੇ ਕੀਤੇ ਉੱਤੇ ਪਛਤਾਏ ਅਤੇ ਪਤਾ ਚੱਲਿਆ ਕਿ ਹਕੀਕਤਨ ਉਹ ਲੋਕ ਕੁਰਾਹੇ ਪਏ ਗਏ ਸੀ ਤਾਂ ਆਖਣ ਲੱਗੇ ਕਿ ਹੇ ਸਾਡੇ ਰੱਬ! ਜੇ ਸਾਡੇ ’ਤੇ ਰਹਿਮ ਨਾ ਕੀਤਾ ਅਤੇ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਨਾ ਕੀਤਾ ਤਾਂ ਅਸੀਂ ਬਰਬਾਦ ਹੋ ਜਾਵਾਂਗੇ। info
التفاسير: