Terjemahan makna Alquran Alkarim - Terjemahan Berbahasa Punjab - Arif Halim

ਅਲ-ਅਹਜ਼ਾਬ

external-link copy
1 : 60

یٰۤاَیُّهَا الَّذِیْنَ اٰمَنُوْا لَا تَتَّخِذُوْا عَدُوِّیْ وَعَدُوَّكُمْ اَوْلِیَآءَ تُلْقُوْنَ اِلَیْهِمْ بِالْمَوَدَّةِ وَقَدْ كَفَرُوْا بِمَا جَآءَكُمْ مِّنَ الْحَقِّ ۚ— یُخْرِجُوْنَ الرَّسُوْلَ وَاِیَّاكُمْ اَنْ تُؤْمِنُوْا بِاللّٰهِ رَبِّكُمْ ؕ— اِنْ كُنْتُمْ خَرَجْتُمْ جِهَادًا فِیْ سَبِیْلِیْ وَابْتِغَآءَ مَرْضَاتِیْ تُسِرُّوْنَ اِلَیْهِمْ بِالْمَوَدَّةِ ۖۗ— وَاَنَا اَعْلَمُ بِمَاۤ اَخْفَیْتُمْ وَمَاۤ اَعْلَنْتُمْ ؕ— وَمَنْ یَّفْعَلْهُ مِنْكُمْ فَقَدْ ضَلَّ سَوَآءَ السَّبِیْلِ ۟

1਼ ਹੇ ਈਮਾਨ ਵਾਲਿਓ! ਤੁਸੀਂ ਮੇਰੇ ਅਤੇ ਆਪਣੇ ਵੈਰੀਆਂ ਨੂੰ ਆਪਣਾ ਮਿੱਤਰ ਨਾ ਬਣਾਓ। ਤੁਸੀਂ ਤਾਂ ਉਹਨਾਂ ਵੱਲ ਦੋਸਤੀ ਦੇ ਸੁਨੇਹੇ ਘੱਲਦੇ ਹੋ ਜਦ ਕਿ ਉਹ, ਜਿਹੜਾ ਹੱਕ (ਸੱਚਾ ਧਰਮ) ਤੁਹਾਡੇ ਕੋਲ ਆਇਆ ਹੈ ਉਸ ਦੇ ਇਨਕਾਰੀ ਹਨ। ਉਹ ਰਸੂਲ (ਮੁਹੰਮਦ ਸ:) ਨੂੰ ਤੇ ਤੁਹਾਨੂੰ ਵੀ ਇਸ ਲਈ (ਮੱਕੇ ਤੋਂ) ਦੇਸ਼ ਨਿਕਾਲਾ ਦੇ ਰਹੇ ਹਨ ਕਿ ਤੁਸੀਂ ਆਪਣੇ ਰੱਬ ਉੱਤੇ ਈਮਾਨ ਰੱਖਦੇ ਹੋ। ਜੇ ਤੁਸੀਂ ਮੇਰੀ ਰਾਹ ਵਿਚ ਜਿਹਾਦ ਲਈ ਤੇ ਮੇਰੀ ਰਜ਼ਾ ਦੀ ਭਾਲ ਲਈ ਨਿਕਲੇ ਹੋ ਤਾਂ ਕਾਫ਼ਿਰਾਂ ਨੂੰ ਦੋਸਤ ਨਾ ਬਣਾਓ। ਤੁਸੀਂ ਉਹਨਾਂ ਕਾਫ਼ਿਰਾਂ ਵੱਲ ਲੁਕ-ਛਿਪ ਕੇ ਦੋਸਤੀ ਦੇ ਪੈਗ਼ਾਮ ਭੇਜਦੇ ਹੋ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਜੋ ਤੁਸੀਂ ਲੁਕਾਉਂਦੇ ਹੋ ਅਤੇ ਜੋ ਵਿਖਾਉਂਦੇ ਹੋ। ਤੁਹਾਡੇ ਵਿੱਚੋਂ ਜਿਹੜਾ ਵੀ ਕੋਈ ਅਜਿਹਾ ਕਰੇਗਾ ਤਾਂ ਉਹ ਜ਼ਰੂਰ ਹੀ ਸਿੱਧੀ ਰਾਹ ਤੋਂ ਭਟਕ ਗਿਆ ।1 info

1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 149/3

التفاسير: